ਅੱਡੇ ਮੂੰਹ ਵਿਚ ਚੋਗਾ?

ਜਾਗ ਪਊ ਜ਼ਮੀਰ ਹੁਣ ਮੈਂਬਰਾਂ ਦੀ, ਪੂਰੀ ਹੋਈ ਨਾ ਸਿੱਖਾਂ ਦੀ ਆਸ ਯਾਰੋ।
ਕੌਮੀ ਭਾਵਨਾ ਹੋਵੇ ਨਾ ਦਿਲਾਂ ਅੰਦਰ, ਬੰਦਾ ਹੁੰਦਾ ਏ ਜਿਉਂਦੀ ਹੀ ਲਾਸ਼ ਯਾਰੋ।
ਹੋਇਆ ਅਸਰ ਨਾ ਭੋਰਾ ਵੀ ਲਾਹਨਤਾਂ ਦਾ, ਰਹਿ ਗਈ ਮੂੰਹਾਂ ਦੇ ਵਿਚ ਹੀ ਕਾਸ਼ ਯਾਰੋ।
ਸਾਥ ਛੱਡ ਕੇ ਗੁਰੂ ਕੇ ਲਾਲੋਆਂ ਦਾ, ਮਲਿਕ ਭਾਗੋ ਦੇ ਬਣ ਗਏ ਦਾਸ ਯਾਰੋ।
ਦਿੱਤਾ ਦੱਸ ਕਿ ‘ਬੰਦੇ ਦੇ ਸਿੱਖ’ ਹਾਂ ਜੀ, ਪੰਚ ਪ੍ਰਧਾਨੀ ਨੂੰ ਚਿਰਾਂ ਦੇ ਛੱਡਿਆ ਨੇ।
ਤੇਜਾ ਸਿੰਘ ਸਮੁੰਦਰੀ ਹਾਲ ਅੰਦਰ, ਚੋਗਾ ਚੁਗ ਲਿਆ ਫੇਰ ਮੂੰਹ ਅੱਡਿਆਂ ਨੇ!