ਚੜ੍ਹਨ ਸੁੱਚੀਆਂ ਪ੍ਰਭਾਤਾਂ

ਬਰਗਾੜੀ ਨੇ ਮਾਰੀਆਂ ਹਾਕਾਂ, ਪੁੱਜੀਆਂ ਲੋਕਾਂ ਦੇ ਦਰਬਾਰ।
ਠਾਠਾਂ ਮਾਰ ਮੁਲਖ ਜੋ ਤੁਰਿਆ, ‘ਕੇਰਾਂ ਹਿੱਲ ਗਈ ਸਰਕਾਰ।
ਸਮੇਂ ਸਮੇਂ ਦੇ ਹੋਣ ਸੁਨੇਹੇ, ਵਕਤ ਵਕਤ ਦੀਆਂ ਬਾਤਾਂ।
ਰਾਤ ਹਨੇਰੀ ਮੁੱਕ ਮੁੱਕ ਜਾਵੇ, ਚੜ੍ਹਨ ਸੁੱਚੀਆਂ ਪ੍ਰਭਾਤਾਂ।
ਸੁੱਖ ਲੋੜੀਏ ਇਹ ਪ੍ਰਭਾਤਾਂ, ਇਉਂ ਇਕਸੁਰ ਹੀ ਜਾਵਣ।
ਜਿਉਂ ਸਾਹਾਂ ਦੀ ਕੰਘੀ ਚੱਲਦੀ, ਇਉਂ ਇਹ ਜੁੜਦੀਆਂ ਜਾਵਣ।