ਹੰਕਾਰਿਆ ਸੋ ਮਾਰਿਆ!

ਭੁੱਲ ਦੀਨ ਈਮਾਨ ਕਾਨੂੰਨ ਕਾਇਦੇ, ਕਰੀਆਂ ਮਰਜੀਆਂ ਜੜ੍ਹਾਂ ਵਿਚ ਬਹਿੰਦੀਆਂ ਨੇ।
ਕਿੱਲਾ ਆਕੜ ਦਾ ਧੌਣ ਵਿਚ ਹਾਕਮਾਂ ਦੇ, ਸੂਹ ਦਿੰਦਾ ਕਿ ਨੇੜੇ ਹੀ ‘ਢਹਿੰਦੀਆਂ’ ਨੇ।
‘ਪੋਤੇ ਦੀਆਂ’ ਵੀ ਆ ਹੀ ਜਾਂਦੀਆਂ ਨੇ, ਲੰਮਾ ਚਿਰ ਨਾ ‘ਦਾਦੇ ਦੀਆਂ’ ਰਹਿੰਦੀਆਂ ਨੇ।
‘ਹੱਥਾਂ ਨਾਲ’ ਜੋ ਦਿੱਤੀਆਂ ਹੋਣ ਯਾਰੋ, ‘ਨਾਲ ਦੰਦਾਂ’ ਦੇ ਖੋਲ੍ਹਣੀਆਂ ਪੈਂਦੀਆਂ ਨੇ।
ਕੱਢੇ ਹੁੰਦੇ ਨੇ ਤੱਥ ਸਿਆਣਿਆਂ ਦੇ, ਜੋ ਕਹਾਵਤਾਂ ਸਦੀਆਂ ਤੋਂ ਕਹਿੰਦੀਆਂ ਨੇ।
ਹੋਣ ਉਡਦੀਆਂ ਅੱਧ ਅਸਮਾਨ ਭਾਵੇਂ, ਚੜ੍ਹੀਆਂ ਗੁੱਡੀਆਂ ਆਖਰ ਨੂੰ ਲਹਿੰਦੀਆਂ ਨੇ!