ਭਾਨਮਤੀ ਦਾ ਕੀ ਕਸੂਰ?

ਗੱਲ ਕਿੱਥੇ ਤੋਂ ਕਿੱਥੇ ਹੈ ਪਹੁੰਚ ਜਾਂਦੀ, ਦੇਖ ਸੋਚ ਕੇ ਹੋਣ ਹੈਰਾਨੀਆਂ ਜੀ।
ਸ਼ੁਰੂਆਤ ਤਾਂ ਹੁੰਦੀ ਐ ਏਕਤਾਂ ਤੋਂ, ਆ ਜਾਂਦੀਆਂ ਫੇਰ ਮਨਮਾਨੀਆਂ ਜੀ।
ਕਾਮਯਾਬੀਆਂ ਨੇੜੇ ਵੀ ਪਹੁੰਚਿਆਂ ਨੂੰ, ਤਹਿਸ-ਨਹਿਸ ਕਰ ਦੇਣ ਨਾਦਾਨੀਆਂ ਜੀ।
ਬੀਬੇ ਬਣ ਬਣ ਕੇ ਦੱਸਦੇ ਲੱਖ ਭਾਵੇਂ, ਦਿਲ ‘ਚੋਂ ਜਾਂਦੀਆਂ ਨਹੀਂ ਸ਼ੈਤਾਨੀਆਂ ਜੀ।
ਉਹ ਮਿਸ਼ਨ ਅਧੂਰਾ ਹੀ ਰਹਿਣ ਲੱਗਾ, ਲੋਕਾਂ ਅੱਕਿਆਂ ਹੋਇਆਂ ਜੋ ਲੋੜਿਆ ਸੀ।
ਕਿਤਿਓਂ ਚੁੱਕ ਕੇ ਇੱਟ ਤੇ ਕਿਤੋਂ ਰੋੜਾ, ਭਾਨਮਤੀ ਦਾ ਕੁਨਬਾ ਜੋ ਜੋੜਿਆ ਸੀ!