ਖਾਸ ਬਨਾਮ ਆਮ!

ਕਰੀ ਕੋਸ਼ਿਸ਼ ਸਤਾਰਾਂ ਦੇ ਵਿਚ ਜਿਹੜੀ, ‘ਤੀਜੇ ਬਦਲ’ ਨੂੰ ਮੋਹਰੇ ਲਿਆਉਣ ਵਾਲੀ।
ਹਾਲਤ ਬਣੀ ਕੀ ਓਸ ਦੀ ਦੇਖ ਲਓ ਜੀ, ਸਾਰੇ ਵਰਕਰਾਂ ਤਾਈਂ ਸ਼ਰਮਾਉਣ ਵਾਲੀ।
ਕੈਂਚੀ ਸੁੱਟ ਕੇ ਕਰੇ ਨਾ ਗੱਲ ਕੋਈ, ਨਾਲ ਸੂਈ ਦੇ ਫਟੇ ਮਿਲਾਉਣ ਵਾਲੀ।
ਲੱਗੇ ਅਗਲੀਆਂ ਪਿਛਲੀਆਂ ਫੋਲਣੇ ‘ਤੇ, ਆਉਂਦੀ ਜਾਚ ਨਾ ਰੁੱਸੇ ਮਨਾਉਣ ਵਾਲੀ।
ਬੁੱਢੇ ਸਿਆਸਤੀ ਢੰਗ ਇਹ ਵਰਤ ਲੈਂਦੇ, ਦੰਡ ਭੇਦ ਜਾਂ ਸਾਮ ਤੇ ਦਾਮ ਦਾ ਜੀ।
‘ਖਾਸ’ ਲੋਕ ਹੀ ਸਿਆਸਤਾਂ ਖੇਡ ਸਕਦੇ, ਇਹ ‘ਧੰਦਾ’ ਨਹੀਂ ਬਣਿਆ ‘ਆਮ’ ਦਾ ਜੀ!