ਵੀਜ਼ਾ ਮਿਆਦ ਮੁੱਕਣ ਪਿੱਛੋਂ ਵੀ 21 ਹਜ਼ਾਰ ਭਾਰਤੀਆਂ ਨੇ ਅਮਰੀਕਾ ‘ਚ ਲਾਏ ਡੇਰੇ

ਵਾਸ਼ਿੰਗਟਨ: 2017 ਵਿਚ 21000 ਤੋਂ ਵੱਧ ਭਾਰਤੀ ਆਪਣੇ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਅਮਰੀਕਾ ਵਿਚ ਟਿਕੇ ਹੋਏ ਸਨ। ਹਾਲਾਂਕਿ ਅਮਰੀਕਾ ਵਿਚ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਟਿਕੇ ਰਹਿਣ ਵਾਲੇ ਭਾਰਤੀਆਂ ਦੀ ਦਰ ਹੋਰਨਾਂ ਮੁਲਕਾਂ ਦੇ ਨਾਗਰਿਕਾਂ ਮੁਕਾਬਲੇ ਕੋਈ ਬਹੁਤੀ ਨਹੀਂ ਪਰ ਇਨ੍ਹਾਂ ਦੀ ਤਾਦਾਦ ਕਰ ਕੇ ਹੀ ਭਾਰਤ ਅਜਿਹੇ ਮੋਹਰੀ ਮੁਲਕਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਜਿਨ੍ਹਾਂ ਦੇ ਨਾਗਰਿਕ ਅਮਰੀਕਾ ਵਿਚ ਗੈਰਕਾਨੂੰਨੀ ਢੰਗ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ।

ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2017 ਵਿਚ 10æ7 ਲੱਖ ਤੋਂ ਵੱਧ ਭਾਰਤੀ ਬੀ-1 ਤੇ ਬੀ-2 ਵੀਜ਼ਿਆਂ ‘ਤੇ ਅਮਰੀਕਾ ਆਏ ਸਨ। ਇਸ ਵੰਨਗੀ ਦੇ ਵੀਜ਼ੇ ਕਾਰੋਬਾਰ ਜਾਂ ਘੁੰਮਣ ਫਿਰਨ ਦੇ ਮਕਸਦ ਨਾਲ ਆਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 14204 ਮਿਆਦ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿਚ ਰਹਿ ਰਹੇ ਸਨ। ਉਂਜ ਇਨ੍ਹਾਂ ਵਿਚੋਂ 1708 ਭਾਰਤੀ ਬਾਅਦ ਵਿਚ ਰਵਾਨਾ ਹੋ ਗਏ ਸਨ ਜਦਕਿ 12498 ਭਾਰਤੀਆਂ ਦਾ ਕੋਈ ਅਤਾ ਪਤਾ ਨਹੀਂ ਸੀ। ਸਮਝਿਆ ਜਾਂਦਾ ਹੈ ਕਿ ਉਹ ਅਜੇ ਵੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹਿ ਹਨ।
2016 ਵਿਚ 10 ਲੱਖ ਤੋਂ ਵੱਧ ਭਾਰਤੀਆਂ ਨੇ ਬੀ-1 ਤੇ ਬੀ-2 ਵੀਜ਼ਿਆਂ ਉਤੇ ਅਮਰੀਕਾ ਆਏ ਸਨ। ਇਨ੍ਹਾਂ ਵਿਚੋਂ 17763 ਭਾਰਤੀਆਂ ਨੇ ਓਵਰਸਟੇਅ ਕੀਤੀ ਸੀ। ਫਿਰ 2040 ਭਾਰਤੀ ਆਪਣੇ ਵੀਜ਼ਿਆਂ ਦੀ ਮਿਆਦ ਪੁੱਗਣ ਤੋਂ ਬਾਅਦ ਰਵਾਨਾ ਹੋ ਗਏ ਸਨ ਜਦਕਿ 15723 ਭਾਰਤੀਆਂ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਰਿਪੋਰਟ ਮੁਤਾਬਕ 2017 ਵਿਚ 127,435 ਭਾਰਤੀ ਵਿਦਿਆਰਥੀ ਅਤੇ ਰਿਸਰਚ ਸਕਾਲਰ ਐਫ, ਜੇ ਅਤੇ ਐਮ ਵੰਨਗੀ ਦੇ ਵੀਜ਼ਿਆਂ ਉਤੇ ਅਮਰੀਕਾ ਆਏ ਸਨ। ਇਨ੍ਹਾਂ ਵਿਚੋਂ 4400 ਭਾਰਤੀਆਂ ਨੇ ਓਵਰਸਟੇਅ ਕੀਤੀ ਸੀ ਜਦਕਿ ਅੰਕੜਿਆਂ ਮੁਤਾਬਕ 1567 ਭਾਰਤੀ ਮਗਰੋਂ ਰਵਾਨਾ ਹੋ ਗਏ ਸਨ ਪਰ 2833 ਭਾਰਤੀ ਅਜੇ ਵੀ ਅਮਰੀਕਾ ਵਿਚ ਟਿਕੇ ਹੋਏ ਸਨ। ਗੈਰ-ਆਵਾਸੀਆਂ ਦੀਆਂ ਹੋਰਨਾਂ ਵੰਨਗੀਆਂ ਵਿਚੋਂ 4æ5 ਲੱਖ ਭਾਰਤੀਆਂ ਦੇ ਅਮਰੀਕਾ ਵਿਚੋਂ ਰਵਾਨਾ ਹੋਣ ਦੀ ਆਸ ਕੀਤੀ ਜਾਂਦੀ ਸੀ ਜਿਨ੍ਹਾਂ ਵਿਚੋਂ 9568 ਨੇ ਓਵਰਸਟੇਅ ਕੀਤੀ ਸੀ ਜਦਕਿ 2956 ਨੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਚਾਲੇ ਪਾ ਦਿੱਤੇ ਸਨ ਪਰ 6612 ਬਾਰੇ ਅਜੇ ਵੀ ਅਮਰੀਕਾ ਵਿਚ ਟਿਕੇ ਹੋਣ ਦਾ ਸ਼ੱਕ ਹੈ।
________________________
3æ1 ਕਰੋੜ ਪਰਵਾਸੀ ਭਾਰਤੀਆਂ ਨੂੰ ਮਿਲੇਗਾ ਪ੍ਰੌਕਸੀ ਵੋਟ ਦਾ ਹੱਕ
ਨਵੀਂ ਦਿੱਲੀ: ਫ਼ੌਜੀਆਂ ਦੀ ਤਰਜ਼ ‘ਤੇ ਪਰਵਾਸੀ ਭਾਰਤੀਆਂ ਨੂੰ Ḕਪ੍ਰੌਕਸੀ ਵੋਟ’ ਦਾ ਹੱਕ ਦੇਣ ਬਾਰੇ ਇਕ ਬਿੱਲ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਲੋਕ ਪ੍ਰਤੀਨਿਧਤਾ (ਸੋਧ) ਬਿਲ 2017 ਬਹਿਸ ਤੇ ਪਾਸ ਕਰਨ ਲਈ ਪੇਸ਼ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਇਸ ਵਿਵਸਥਾ ਨਾਲ ਪਰਵਾਸੀ ਭਾਰਤੀਆਂ (ਐਨæਆਰæਆਈਜ਼æ) ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਵਿਚ ਮਦਦ ਮਿਲੇਗੀ। ਹੇਠਲੇ ਸਦਨ ਵਿਚ ਜਬਾਨੀ ਵੋਟ ਰਾਹੀਂ ਪਾਸ ਕੀਤੇ ਇਸ ਬਿੱਲ ਵਿਚ ਵੋਟ ਦਾ ਹੱਕ ਰੱਖਣ ਵਾਲੇ ਪਰਵਾਸੀ ਭਾਰਤੀ ਹੁਣ ਆਪਣੀ ਵੋਟ ਪਾਉਣ ਲਈ ਆਪਣੀ ਥਾਂ ‘ਤੇ ਕੋਈ ਹੋਰ ਪ੍ਰੌਕਸੀ ਵੋਟਰ ਨਿਯੁਕਤ ਕਰ ਸਕਣਗੇ।
ਫਿਲਹਾਲ, ਪਰਵਾਸੀ ਭਾਰਤੀਆਂ ਨੂੰ ਉਨ੍ਹਾਂ ਹਲਕਿਆਂ ਵਿਚ ਵੋਟ ਪਾਉਣ ਦਾ ਹੱਕ ਹੈ ਜਿਥੇ ਉਨ੍ਹਾਂ ਵੋਟ ਰਜਿਸਟਰ ਕਰਵਾਈ ਹੈ। ਬਿੱਲ ਵਿਚ ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟਿੰਗ ਦੀ ਆਪਸ਼ਨ ਦਿੱਤੀ ਗਈ ਹੈ ਜੋ ਹੁਣ ਤੱਕ ਸਿਰਫ ਫੌਜੀਆਂ ਨੂੰ ਉਪਲਬਧ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਅਨੁਮਾਨ ਮੁਤਾਬਕ ਲਗਭਗ 3æ10 ਕਰੋੜ ਐਨæਆਰæਆਈæ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਹਨ। ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਦੇਸ਼ ਨੂੰ ਐਨæਆਰæਆਈਜ਼æ ਦੀਆਂ ਪ੍ਰਾਪਤੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਦੁਨੀਆਂ ਭਰ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ। ਮੰਤਰੀ ਨੇ ਕਿਹਾ ਕਿ ਨੇਮ ਤਿਆਰ ਕਰਨ ਵੇਲੇ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਕਿਸੇ ਵੱਲੋਂ ਪ੍ਰੌਕਸੀ ਵੋਟਿੰਗ ਸਿਸਟਮ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ। ਪ੍ਰੌਕਸੀ ਕੋਈ ਮਾੜਾ ਸ਼ਬਦ ਨਹੀਂ। ਇਹ ਕਾਨੂੰਨੀ ਤੇ ਪ੍ਰੀਭਾਸ਼ਤ ਸ਼ਬਦ ਹੈ।’ ਕੁਝ ਮੈਂਬਰਾਂ ਨੇ ਮੰਗ ਕੀਤੀ ਕਿ ਪਰਵਾਸੀ ਭਾਰਤੀਆਂ ਨੂੰ ਪੋਸਟਲ ਬੈਲਟ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ।
ਚੋਣ ਕਮਿਸ਼ਨ ਦੀ ਇਕ ਮਾਹਿਰਾਨਾ ਕਮੇਟੀ ਨੇ 2015 ਵਿਚ ਲਾਅ ਕਮਿਸ਼ਨ ਨੂੰ ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟਿੰਗ ਦੀ ਵਰਤੋਂ ਕਰਨ ਦੀ ਆਗਿਆ ਦੇਣ ਲਈ ਚੋਣ ਕਾਨੂੰਨਾਂ ਵਿਚ ਸੋਧ ਕਰਨ ਲਈ ਕਾਨੂੰਨੀ ਚੌਖਟਾ ਤਿਆਰ ਕਰਨ ਦਾ ਸੁਝਾਅ ਭੇਜਿਆ ਸੀ। ਚੋਣ ਕਮਿਸ਼ਨ ਦੇ ਅਣਅਧਿਕਾਰਤ ਅੰਕੜਿਆਂ ਮੁਤਾਬਕ 10000 ਤੋਂ 12000 ਪਰਵਾਸੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਨਹੀਂ ਕੀਤਾ ਸੀ ਕਿਉਂਕਿ ਉਹ ਵੋਟ ਪਾਉਣ ਲਈ ਵਿਦੇਸ਼ੀ ਕਰੰਸੀ ਖਰਚ ਕੇ ਭਾਰਤ ਨਹੀਂ ਆਉਣਾ ਚਾਹੁੰਦੇ ਸਨ।