ਮਾਨਸੂਨ ਇਜਲਾਸ ‘ਚ ਕੰਮਕਾਜਾਂ ਦਾ ਬਣਿਆ ਰਿਕਾਰਡ

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ‘ਚ ਸੰਭਾਵਨਾਵਾਂ ਤੋਂ ਉਲਟ ਨਾ ਸਿਰਫ ਕੰਮ-ਕਾਜ ‘ਚ ਦੋ ਦਹਾਕਿਆਂ ਦੇ ਰਿਕਾਰਡ ਤੋੜੇ ਸਗੋਂ ਕਈ ਲਟਕੇ ਬਿੱਲ ਵੀ ਪਾਸ ਕੀਤੇ ਗਏ। ਲੋਕ ਸਭਾ ਨੇ ਤਕਰੀਬਨ 2 ਦਹਾਕਿਆਂ ਦਾ ਰਿਕਾਰਡ ਤੋੜਦਿਆਂ ਸਭ ਤੋਂ ਵੱਧ ਵਿਧਾਨਕ ਕੰਮਕਾਜ ਦੀ ਮਿਸਾਲ ਬਣਾਈ। ਲੋਕ ਸਭਾ ਨੇ ਆਪਣੇ ਤੈਅ ਸਮੇਂ ਤੋਂ ਫੀਸਦੀ ਵੱਧ ਕੰਮ ਕੀਤਾ ਜਦਕਿ ਰਾਜ ਸਭਾ ‘ਚ 74 ਫੀਸਦੀ ਕੰਮਕਾਜ ਹੋਇਆ।

ਪਿਛਲੇ ਕੁਝ ਇਜਲਾਸਾਂ ਤੋਂ ਵੱਖ-ਵੱਖ ਮੁੱਦਿਆਂ ਉਤੇ ਹੋਏ ਹੰਗਾਮਿਆਂ ਕਾਰਨ ਸੰਸਦ ਦੀ ਕਾਰਵਾਈ ‘ਚ ਕਾਫੀ ਰੁਕਾਵਟਾਂ ਰਹੀਆਂ ਪਰ ਇਸ ਵਾਰ ਦੋਵਾਂ ਸਦਨਾਂ ‘ਚ ਬਿੱਲ ਪਾਸ ਕੀਤੇ ਗਏ, ਹਾਲਾਂਕਿ ਮੋਦੀ ਸਰਕਾਰ ਦਾ ਅਹਿਮ ਤਿੰਨ ਤਲਾਕ ਬਾਰੇ ਬਿੱਲ ਅਗਲੇ ਇਜਲਾਸ ਤੱਕ ਲਟਕ ਗਿਆ ਹੈ।
ਇਜਲਾਸ ‘ਚ ਪੇਸ਼ ਕੀਤੇ 22 ਬਿੱਲਾਂ ਵਿਚੋਂ 21 ਲੋਕ ਸਭਾ ‘ਚ ਪੇਸ਼ ਕੀਤੇ ਗਏ ਪਰ ਭਗੌੜਾ ਆਰਥਿਕ ਅਪਰਾਧੀ ਬਿੱਲ ਓæਬੀæਸੀæ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਅਤੇ ਰਾਸ਼ਟਰੀ ਖੇਲ-ਕੂਦ ਯੂਨੀਵਰਸਿਟੀ ਬਣਾਉਣ ਸਬੰਧੀ ਬਿੱਲ ਪਾਸ ਕਰਨ ਤੋਂ ਇਲਾਵਾ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣ ਵਾਲਾ ਐਸ਼ਸੀæ/ਐਸ਼ਟੀæ ਬਿੱਲ ਵੀ ਪਾਸ ਕੀਤਾ ਗਿਆ। ਮਾਨਸੂਨ ਇਜਲਾਸ ਵਿਰੋਧੀ ਧਿਰ ਵੱਲੋਂ ਲਿਆਂਦੇ ਬੇਵਸਾਹੀ ਮਤੇ ਅਤੇ ਰਾਜ ਸਭਾ ਦੇ ਉੱਪ-ਚੇਅਰਮੈਨ ਦੀ ਚੋਣ ਲਈ ਵੀ ਸੁਰਖੀਆਂ ‘ਚ ਰਿਹਾ। ਵਿਰੋਧੀ ਧਿਰ ਵੱਲੋਂ ਲਿਆਂਦੇ ਬੇਵਸਾਹੀ ਮਤੇ ‘ਚ ਭਾਵੇਂ ਸਰਕਾਰ ਨੂੰ ਜਿੱਤ ਹਾਸਲ ਹੋਈ, ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ Ḕਜੱਫੀ’ ਵੀ ਚਰਚਾ ‘ਚ ਰਹੀ। ਰਾਜ ਸਭਾ ਦੇ ਉਪ-ਚੇਅਰਮੈਨ ਦੀ ਚੋਣ ‘ਚ ਵੀ ਵਿਰੋਧੀ ਧਿਰ ਦੇ ਮੁਕਾਬਲੇ ਸਰਕਾਰ ਦਾ ਪੱਲੜਾ ਭਾਰੀ ਰਿਹਾ। ਐਨæਡੀæਏæ ਦੇ ਉਮੀਦਵਾਰ ਹਰੀਵੰਸ਼ ਨੂੰ ਨਵਾਂ ਉਪ ਚੇਅਰਮੈਨ ਚੁਣਿਆ ਗਿਆ।
ਲੋਕ ਸਭਾ ‘ਚ ਪ੍ਰਸ਼ਨ ਕਾਲ ਵਿਚ 84 ਫੀਸਦੀ ਜਦਕਿ ਰਾਜ ਸਭਾ ‘ਚ 68 ਫੀਸਦੀ ਸਮੇਂ ਦੀ ਵਰਤੋਂ ਹੋਈ। ਰਾਜ ਸਭਾ ‘ਚ 27 ਘੰਟੇ 42 ਮਿੰਟ ਹੰਗਾਮੇ ਦੀ ਭੇਟ ਚੜ੍ਹੇ ਜਦਕਿ ਲੋਕ ਸਭਾ ਵਿਚ ਹੰਗਾਮਿਆਂ ਕਾਰਨ 8 ਘੰਟੇ 26 ਮਿੰਟ ਦਾ ਸਮਾਂ ਬਰਬਾਦ ਹੋਇਆ। ਰਾਜ ਸਭਾ ਸੰਸਦ ਮੈਂਬਰਾਂ ਨੇ 3 ਘੰਟੇ ਅਤੇ ਲੋਕ ਸਭਾ ਦੇ ਸੰਸਦ ਮੈਂਬਰਾਂ ਨੇ 8 ਘੰਟੇ ਵੱਧ ਬੈਠ ਕੇ ਇਸ ਸਮੇਂ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ।