ਆਪ ਦਾ ਸੰਤਾਪ

ਦੋਂਹ ਪੁੜਾਂ ‘ਚੋਂ ਨਿਕਲਣੇ ਵਾਸਤੇ ਜੀ, ਚਾਰਾ ਕੀਤਾ ਸੀ ਸਾਡੇ ਪੰਜਾਬੀਆਂ ਨੇ।
ਲੰਮੀ ਰੇਸ ਦੇ ਘੋੜੇ ਨਾ ਬਣਨ ਦਿੱਤੇ, ਆਪੋ-ਧਾਪੀਆਂ ਅਤੇ ਸ਼ਤਾਬੀਆਂ ਨੇ।
ਦਿੱਤੀ ਰੋਲ ‘ਬਦਲਾਓ’ ਦੀ ਆਸ ਯਾਰੋ, ਕੁਰਸੀ ਵਾਸਤੇ ਦਿਲੀ ਬੇਤਾਬੀਆਂ ਨੇ।
ਤਾਣਾ-ਬਾਣਾ ਉਲਝਾ ਕੇ ਰੱਖ ਦਿੱਤਾ, ਲੀਡਰ-ਵਰਕਰਾਂ ਦੀਆਂ ਖਰਾਬੀਆਂ ਨੇ।
ਕਰਨੇ ਫੈਸਲੇ ਵਾਂਗ ਜਜ਼ਬਾਤੀਆਂ ਦੇ, ਹਾਣ-ਲਾਭ ਨਾ ਕਦੇ ਵਿਚਾਰਨਾ ਏ।
ਹੁਣ ਲੋੜ ਨਾ ਪਵੇਗੀ ਦੁਸ਼ਮਣਾਂ ਦੀ, ਝਾੜੂ ਆਪਣੇ ‘ਆਪ’ ਖਿਲਾਰਨਾ ਏ!