ਖਤਰੇ ‘ਚ ਪੱਗ ਪ੍ਰਚਾਰਕਾਂ ਦੀ

ਹਰ ਧਰਮ ਹੀ ਇਹੋ ਤਾਕੀਦ ਕਰਦਾ, ਬੰਦੇ ਬਣਨ ਵੀ ‘ਬੰਦੇ’ ਕਹਾਉਣ ਵਾਲੇ।
ਕੱਟੜਪੁਣੇ ਦਾ ਕਰਨ ਪ੍ਰਚਾਰ ਯਾਰੋ, ਮਾਨਵ ਧਰਮ ਨੂੰ ਦਿਲੋਂ ਭੁਲਾਉਣ ਵਾਲੇ।
ਬਹਿੰਦੇ ‘ਸੂਰਮੇ’ ਬੜੇ ‘ਸਚਿਆਰ’ ਬਣ ਕੇ, ਸੱਚ ਹੋਰਾਂ ਦਾ ‘ਝੂਠ’ ਬਣਾਉਣ ਵਾਲੇ।
ਪਿੱਛੇ ਆਪ ਮੱਕਾਰ ਨੇ ਛੁਪੇ ਰਹਿੰਦੇ, ‘ਚੁਣ ਕੇ’ ਮੂਰਖਾਂ ਤਾਈਂ ਭੜਕਾਉਣ ਵਾਲੇ।
ਅੱਖਾਂ ਮੀਚ ਕੇ ਲੀਹਾਂ ‘ਚ ਤੁਰਨ ਗਿੱਝੇ, ਕਾਹਨੂੰ ਮੰਨਦੇ ਖੋਜ ਸੁਧਾਰਕਾਂ ਦੀ।
ਆਪੋ ਆਪਣੇ ‘ਧਰਮੀਆਂ ਕਰਮੀਆਂ’ ਤੋਂ, ਪਈ ਖਤਰੇ ਵਿਚ ਪੱਗ ਪ੍ਰਚਾਰਕਾਂ ਦੀ!