ਨੱਕੋ-ਨੱਕ ਭਰੇ ਪੰਜਾਬ ਦੇ ਨਸ਼ਾ ਛੁਡਾਊ ਕੇਂਦਰ

ਲੁਧਿਆਣਾ: ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਉਤੇ ਸਖਤੀ ਕਰ ਦਿੱਤੀ ਗਈ, ਜਿਸ ਤੋਂ ਬਾਅਦ ਨਸ਼ੇ ਦੀ ਤੋੜ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤੱਕ ਲੈ ਗਈ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਬਣੇ ਦੋ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਪਿਛਲੇ 15 ਦਿਨਾਂ ਤੋਂ ਲਗਾਤਾਰ ਵਾਧਾ ਹੋਇਆ ਹੈ।

ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਰੋਜ਼ਾਨਾ 200 ਤੋਂ ਵੱਧ ਮਰੀਜ਼ ਓæਪੀæਡੀæ ਵਿਚ ਆਪਣਾ ਚੈੱਕਅਪ ਕਰਵਾਉਣ ਆ ਰਹੇ ਹਨ। ਇੰਨਾ ਹੀ ਨਹੀਂ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੇ ਓæਐਸ਼ਟੀæ ਸੈਂਟਰ ਵਿਚ ਰੋਜ਼ਾਨਾ ਇਕ ਹਜ਼ਾਰ ਦੇ ਕਰੀਬ ਨੌਜਵਾਨ ‘ਦਵਾਈ’ ਖਾਣ ਆ ਰਹੇ ਹਨ, ਜਿਸ ਕਾਰਨ ਸਿਵਲ ਹਸਪਤਾਲ ਵਿਚ ਨੌਜਵਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਦਰਅਸਲ, ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਰੋਕਣ ਲਈ ਕੀਤੀ ਸਖਤੀ ਤੋਂ ਬਾਅਦ ਨਸ਼ੇ ਦੀ ਤੋੜ ਕਾਰਨ ਨੌਜਵਾਨਾਂ ਦਾ ਬੁਰਾ ਹਾਲ ਹੈ।
ਸਿਵਲ ਹਸਪਤਾਲ ਵਿਚ ਬਣਾਏ ਓæਐਸ਼ਟੀæ ਸੈਂਟਰ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਦਵਾਈ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਓæਐਸ਼ਟੀæ ਸੈਂਟਰ ਵਿਚ 2010 ਤੋਂ ਹੁਣ ਤੱਕ ਕੁੱਲ 2250 ਮਰੀਜ਼ ਨਸ਼ਾ ਛੱਡਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜਿਨ੍ਹਾਂ ਵਿਚ ਰੋਜ਼ਾਨਾ ਕਰੀਬ 850 ਮਰੀਜ਼ ਨਸ਼ਾ ਛੱਡਣ ਦੇ ਲਈ ਦਵਾਈ ਖਾਣ ਆਉਂਦੇ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਨਾਲ ਬਣਾਏ ਨਸ਼ਾ ਛੁਡਾਊ ਕੇਂਦਰ ਵਿਚ ਵੀ ਰੋਜ਼ਾਨਾ 200 ਦੇ ਕਰੀਬ ਮਰੀਜ਼ ਆ ਰਹੇ ਹਨ, ਜਿਨ੍ਹਾਂ ਵਿਚੋਂ ਸਿਰਫ 8 ਮਰੀਜ਼ ਕੇਂਦਰ ਵਿਚ ਭਰਤੀ ਹਨ। ਇਥੇ ਵੀ ਹਰ ਮਰੀਜ਼ ਨੂੰ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਂਦੀ ਹੈ। ਅਸਲ ਵਿਚ ਇਸ ਡੋਜ਼ ਵਿਚ ਜੋ ਗੋਲੀ ਦਿੱਤੀ ਜਾਂਦੀ ਹੈ, ਉਸ ਨੂੰ ਮੈਡੀਕਲ ਅਮਲਾ ਨਸ਼ਾ ਛੱਡਣ ਵਾਲੀ ਦਵਾਈ ਦੱਸਦਾ ਹੈ, ਪਰ ਉਥੇ ਆਉਣ ਵਾਲੇ ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਦਵਾਈ ਨਾਲ ਹੀ ਉਨ੍ਹਾਂ ਦੇ ਨਸ਼ੇ ਦੀ ਪੂਰਤੀ ਹੋ ਜਾਂਦੀ ਹੈ।
___________________
ਕੈਪਟਨ ਨੇ ਗੁਆਂਢੀ ਸੂਬਿਆਂ ਦਾ ਸਹਿਯੋਗ ਮੰਗਿਆ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਤਸਕਰੀ ਠੱਲ੍ਹਣ ਲਈ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਆਖਿਆ ਹੈ ਕਿ ਉਹ ਆਪਣੇ ਸੂਬਿਆਂ ਵਿਚ ਨਸ਼ਾ ਤਸਕਰਾਂ ਦੀ ਠਾਹਰ ਨਾ ਬਣਨ ਦੇਣ।
__________________
‘ਨਸ਼ਾ ਮੁਕਤ ਪਿੰਡ’ ਨੂੰ ਮਿਲੇਗੀ ਗਰਾਂਟ
ਤਰਨ ਤਾਰਨ: ਕੈਪਟਨ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਤਰਨ ਤਾਰਨ ਜ਼ਿਲ੍ਹੇ ‘ਚ ਪੈਂਦੇ ਖੇਮਕਰਨ ਦੇ ਪਿੰਡਾਂ ਵਿਚ ‘ਨਸ਼ਾ ਮੁਕਤ ਪਿੰਡ’ ਸਾਈਨ ਬੋਰਡਾਂ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਅਜਿਹੇ 15 ਹੋਰ ਪਿੰਡ ਖੁਦ ਨੂੰ ਨਸ਼ਾ ਮੁਕਤ ਐਲਾਨਣ ਲਈ ਦਸਤਾਵੇਜ਼ੀ ਕਾਰਵਾਈ ਕਰਵਾ ਰਹੇ ਹਨ। ਪਿਛਲੇ ਮਹੀਨੇ ਕੈਪਟਨ ਸਰਕਾਰ ਨੇ ਜ਼ਿਲ੍ਹਾ ਅਥਾਰਟੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨ ਕਰਨ। ਇਸ ਮੁਹਿੰਮ ਤਹਿਤ ਨਸ਼ਾ ਮੁਕਤ ਐਲਾਨ ਕੀਤੇ ਪਿੰਡਾਂ ਦੀ ਪੰਚਾਇਤ ਨੂੰ ਖੇਡਾਂ ਦਾ ਸਾਮਾਨ ਖਰੀਦਣ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਏਗੀ।
_________________________________
ਧਰਮਵੀਰ ਗਾਂਧੀ ਵੱਲੋਂ ਨਸ਼ਿਆਂ ਦੀ ਖੇਤੀ ਲਈ ਕੇਂਦਰ ਕੋਲ ਪਹੁੰਚ
ਚੰਡੀਗੜ੍ਹ: ਲੰਮੇ ਸਮੇਂ ਤੋਂ ਰਿਵਾਇਤੀ ਨਸ਼ਿਆਂ ਦੀ ਖੇਤੀ ਦੀ ਹਮਾਇਤ ਕਰ ਰਹੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਸਿੰਥੈਟਿਕ ਡਰੱਗ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ ਅਤੇ ਰਿਵਾਇਤੀ ਨਸ਼ਿਆਂ ਦੀ ਖੇਤੀ ਦੀ ਖੁੱਲ੍ਹ ਦੇਣ ਦੇ ਮੰਗ ਕੀਤੀ। ਧਰਮਵੀਰ ਗਾਂਧੀ ਮੁਤਾਬਕ ਗ੍ਰਹਿ ਮੰਤਰੀ ਨੇ ਗੰਭੀਰਤਾ ਨਾਲ ਇਹ ਮੁੱਦਾ ਵਿਚਾਰਨ ਦਾ ਭਰੋਸਾ ਦਿੱਤਾ ਹੈ।
ਨਾਲ ਹੀ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਕੇਸ ਬਣਾ ਕੇ ਭੇਜੇ ਤਾਂ ਕੇਂਦਰ ਜ਼ਰੂਰ ਗੰਭੀਰਤਾ ਨਾਲ ਵਿਚਾਰ ਕਰੇਗਾ। ਧਰਮਵੀਰ ਗਾਂਧੀ ਮੁਤਾਬਕ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਬਚਾਉਣ ਲਈ ਇਸ ਮੰਗ ਉਤੇ ਕੋਈ ਠੋਸ ਫੈਸਲਾ ਲੈਣਾ ਚਾਹੀਦਾ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਜੇਕਰ ਡਾæ ਗਾਂਧੀ ਪੰਜਾਬ ਵਿਚ ਪੋਸਤ ਦੀ ਖੇਤੀ ਤੇ ਅਫ਼ੀਮ ਭੁੱਕੀ ਦੇ ਠੇਕਿਆਂ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈ ਆਉਣ ਤਾਂ ਅਸੀਂ ਅਗਲੀ ਸੋਚ ਸਕਦੇ ਹਾਂ।