ਹੋਪ ਬਨਾਮ ਡੋਪ!

ਲੋਕਾਂ ਰੱਖਿਆ ‘ਚਿੱਟਾ’ ਹੀ ਨਾਂ ਜਿਸ ਦਾ, ਧਰਨੇ ਮਾਰ ਕੇ ਇਉਂ ਪੁਕਾਰਦਾ ਐ।
ਦਸ ਸਾਲਾਂ ਦੇ ਬੀਜੇ ਹੋਏ ਕੰਡਿਆਂ ਨੂੰ, ਚੁਗਣਾ ਕੰਮ ਹੁਣ ਨਵੀਂ ਸਰਕਾਰ ਦਾ ਐ।
ਲਾਸ਼ਾਂ ਦੇਖ ਕੇ ਸਿਵਿਆਂ ਨੂੰ ਜਾਂਦੀਆਂ ਜੀ, ਪੇਂਡੂ ਸ਼ਹਿਰੀ ਦੁਹੱਥੜਾਂ ਮਾਰਦਾ ਐ।
ਲਾਮਬੰਦ ਹੋ ਲੋਕਾਂ ਦੁਖਿਆਰਿਆਂ ਨੇ, ਮਾਰੀ ਭਬਕ ਜਿਉਂ ਸ਼ੇਰ ਦਹਾੜਦਾ ਐ।
ਸਦਾ ਵਾਂਗ ਸਿਆਸਤੀ ਆਗੂਆਂ ਨੇ, ਬਚਣੇ ਲਈ ਬਹਾਨਾ ਇਹ ਟੋਲਿਆ ਈ।
ਬਣੀ ‘ਹੋਪ’ ਸੀ ਨਸ਼ਿਆਂ ਖਿਲਾਫ ਜਿਹੜੀ, ਉਸ ਨੂੰ ‘ਡੋਪ’ ਦੇ ਰੌਲੇ ਵਿਚ ਰੌਲਿਆ ਈ!