ਜਦੋਂ ਕਿਸੇ ਇਲੈਕਸ਼ਨ ਦਾ ਬਿਗਲ ਵੱਜੇ, ਜਿੱਤੇ ਹੋਰ ਕੋਈ ਆਪਾਂ ਤਾਂ ਹਰੀ ਜਾਈਏ।
ਵਰਕਾ ਪਾੜ ਕੇ ਦੂਰ-ਦ੍ਰਿਸ਼ਟੀਆਂ ਦਾ, ਹਾਮੀ ਚੋਰਾਂ ਦੀ ਹੁੱਬ ਕੇ ਭਰੀ ਜਾਈਏ।
ਨਾਨੀ ਖਸਮ ਬੇਖੌਫ਼ ਹੋ ਬਦਲ ਲੈਂਦੀ, ਦੋਹਤੇ ਵਾਂਗਰਾਂ ਚੱਟੀਆਂ ਭਰੀ ਜਾਈਏ।
ਫੁੱਟੇ ਚਿਣਗ ਨਾ ਅਣਖ ਤੇ ਗੈæਰਤਾਂ ਦੀ, ਜੁਲਮੋ-ਸਿਤਮ ਨੂੰ ਹੱਸ ਕੇ ਜਰੀ ਜਾਈਏ।
ਪੰਗਾ ਡਾਢਿਆਂ ਨਾਲ ਨਾ ਕਿਤੇ ਪੈ ਜੇ, ਸੱਚ ਬੋਲਣ ਤੇ ਲਿਖਣ ਤੋਂ ਡਰੀ ਜਾਈਏ।
ਆਸ ਰੱਖ ਕੇ ਭਲੇ ਦਿਨ ਆਵਣੇ ਦੀ, ਦੜ ਵੱਟ ਕੇ ਦਿਨ-ਕਟੀ ਕਰੀ ਜਾਈਏ!
Leave a Reply