ਅਵਤਾਰ ਐਸ਼ ਸੰਘਾ, ਸਿਡਨੀ
ਕੁਝ ਲੋਕ ਪੰਜਾਬ ਜਾਂ ਭਾਰਤ ਤੋਂ ਆਪਣੀ ਨੌਕਰੀ ਖਤਮ ਹੋਣ ਪਿੱਛੋਂ ਆਸਟਰੇਲੀਆ, ਕੈਨੇਡਾ ਅਤੇ ਅਮਰੀਕਾ ਜਿਹੇ ਦੇਸ਼ਾਂ ਵਿਚ ਘੁੰਮਣ ਫਿਰਨ ਅਤੇ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਆਉਂਦੇ ਹਨ। ਭਾਵੇਂ ਇਨ੍ਹਾਂ ਵਿਚੋਂ ਬਹੁਤੇ ਲੋਕ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ, ਫਿਰ ਵੀ ਜ਼ਿੰਦਗੀ ਦੇ ਲੰਮੇ ਤਜ਼ਰਬੇ ਅਤੇ ਭਾਂਤ ਭਾਂਤ ਦੇ ਹਾਲਾਤ ਨੇ ਇਨ੍ਹਾਂ ਨੂੰ ਸਿਆਣੇ ਅਤੇ ਸੋਚਵਾਨ ਬਣਾ ਦਿੱਤਾ ਹੁੰਦਾ ਹੈ। ਸੈਲਾਨੀਆਂ ਦੀ ਇਹ ਸ਼੍ਰੇਣੀ ਘੱਟ ਉਮਰ ਦੇ ਵੱਧ ਪੜ੍ਹੇ-ਲਿਖਿਆਂ ਤੋਂ ਅਕਸਰ ਵੱਧ ਸਿਆਣੀ ਹੁੰਦੀ ਏ ਤੇ ਵੱਧ ਉਮਰ ਦੇ ਵੱਧ ਪੜ੍ਹੇ-ਲਿਖਿਆਂ ਤੋਂ ਕਾਫੀ ਘੱਟ। ਇਨ੍ਹਾਂ ਦੇ ਖਿਆਲਾਂ ਦੀ ਪਰਵਾਜ਼ ਤੇ ਪਕਿਆਈ ਤਾਂ ਵੱਧ ਉਮਰ ਦੇ ਪੜ੍ਹੇ-ਲਿਖਿਆਂ ਜਿਹੀ ਹੁੰਦੀ ਹੈ ਪਰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਗਿਆਨ ਘੱਟ ਹੋਣ ਕਰਕੇ ਇਹ ਇਸ ਨਵੇਂ ਸਮਾਜ ਵਿਚ ਵਿਚਰਦਿਆਂ ਨੀਵੇਂ ਰਹਿ ਜਾਂਦੇ ਹਨ।
ਕਿਸੇ ਵੀ ਨਵੀਂ ਥਾਂ ਦਾ ਅਸਲੀ ਗਿਆਨ ਉਸ ਥਾਂ ‘ਤੇ ਲੰਮਾ ਸਮਾ ਰਹਿਣ ਨਾਲ ਹੁੰਦਾ ਹੈ। ਜੇ ਕਿਸੇ ਨੂੰ ਭਾਸ਼ਾ ਅਤੇ ਸਭਿਆਚਾਰਕ ਅਖਰਾਜਾਤ (eਟਹੋਸ ਅਨਦ ਨੋਮeਨਚਲਅਟੁਰe) ਦਾ ਗਿਆਨ ਅਤੇ ਵਾਕਫੀਅਤ ਹੈ, ਤਾਂ ਉਹ ਉਸ ਸਥਾਨ ਮੁਤਾਬਕ ਕੁਝ ਤੇਜ ਰਫਤਾਰ ਨਾਲ ਢਲ ਜਾਂਦਾ ਹੈ। ਇਸ ਪ੍ਰਕਾਰ ਦਾ ਘੱਟ ਗਿਆਨ ਰੱਖਣ ਵਾਲੇ ਨੂੰ ਵੱਧ ਦਿੱਕਤਾਂ ਪੇਸ਼ ਆਉਂਦੀਆਂ ਹਨ। ਮੇਰੇ ਨਾਲ ਤੁਰਿਆ ਜਾਂਦਾ ਘੱਟ ਪੜ੍ਹਿਆ ਲਿਖਿਆ ਸੈਲਾਨੀ ਰੇਨ ਐਂਡ ਹੌਰਨ (੍ਰਅਨਿe ਅਨਦ ੍ਹੋਰਨe) ਨੂੰ ‘ਰੇਨੇ ਐਂਡ ਹੋਰਨੇ’, ਹੌਲਬੈਕ ਰੋਡ (੍ਹੋਲਬeਚਹe ੍ਰੋਅਦ) ਨੂੰ ‘ਹੌਲਬੈਚੀ ਰੋਡ’, ਕਾਰਲਾਈਲ ਐਵੇਨਿਊ (ਛਅਰਲੇਸਲe Aਵeੁe) ਨੂੰ ‘ਕਾਰਲਿਜ਼ਲੇ ਐਵੇਨਿਊ’ ਅਤੇ ਕੁੱਜੀ ਬੀਚ (ਛੋਗee ਭeਅਚਹ) ਨੂੰ ‘ਕੁੱਗੀ ਬੀਚ’ ਕਹੀ ਜਾਵੇ। ਉਹ ਭਿੰਡੀ ਤੋਰੀ ਨੂੰ ਲੇਡੀ ਫਿੰਗਰ (æਅਦੇ ਾਂਨਿਗeਰ) ਅਤੇ ਬੈਂਗਣਾਂ ਨੂੰ ਬਰਿੰਜਲ (ਭਰਨਿਜਅਲ) ਕਹਿਣ ਦੀ ਕੋਸ਼ਿਸ਼ ਕਰੇ। ਉਸ ਨੂੰ ਓਕਰਾ (ੌਕਰਅ) ਅਤੇ ਐਗ ਪਲਾਂਟ (ਓਗਗ ਫਲਅਨਟ) ਜਿਹੇ ਸ਼ਬਦਾਂ ਦਾ ਤਾਂ ਪਤਾ ਤੱਕ ਨਹੀਂ ਸੀ। ਇਲਾਕਾਈ ਨਾਂ ਕਈ ਵਾਰ ਅੱਡ ਕਿਸਮ ਦੇ ਹੁੰਦੇ ਹਨ ਜਿਵੇਂ ‘ਫੋੱ ੱੋੱ’ (ਚੋਨਾeਰeਨਚe), ਬੁਲਲੇਨਿਗ (ਰਅਗਗਨਿਗ), ਮਾਲeਰ (ਸਲਿeਨਚeਰ), ਬੋਟ (ਦਚਿਕੇ), ਲeਵeਲ (ਾਲੋਰ) ਆਦਿ।
ਸਭਿਆਚਾਰਕ ਪੱਖੋਂ ਵੀ ਕਈ ਗੱਲਾਂ ਪਰੰਪਰਾਗਤ ਤੇ ਪੇਂਡੂ ਹੁੰਦੀਆਂ ਹਨ। ਪੰਜਾਬ ਤੋਂ ਆਈ ਇੱਕ ਸੱਸ ਨੇ ਆਪਣੀ ਨੂੰਹ ਨੂੰ ਆਪਣੇ ਮੁੰਡੇ ਦਾ ਨਾਂ ਲੈ ਕੇ ਬੁਲਾਉਂਦਿਆਂ ਸੁਣਿਆ ਤਾਂ ਉਹ ਸੋਚਾਂ ਵਿਚ ਪੈ ਗਈ। ਉਸ ਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਨੂੰਹ ਸਾਡੇ ਮੁੰਡੇ ਨੂੰ ‘ਸੰਧੂ ਸਾਹਿਬ’ ਕਹਿ ਕੇ ਬੁਲਾਇਆ ਕਰੇ। ਅਸੀਂ ਤਾਂ ਸਾਰੀ ਉਮਰ ਆਪਣੇ ਆਦਮੀ ਦਾ ਨਾਂ ਲੈ ਕੇ ਨਹੀਂ ਸੀ ਦੇਖਿਆ। ਇਹ ਕੱਲ ਦੀ ਆਈ ਸਾਡੇ ਮੂੰਡੇ ਨੂੰ ਸੁਰਜੀਤ ਕਹਿ ਕੇ ਬੁਲਾਉਂਦੀ ਏ, ਜਿਵਂੇ ਉਹ ਕੋਈ ਜਵਾਕ ਹੋਵੇ। ਸੱਸ ਨੂੰਹ ਦੇ ਲਾਉਣ-ਪਾਉਣ ਨੂੰ ਵੀ ਭੈੜੀ ਨਜ਼ਰ ਨਾਲ ਦੇਖੀ ਜਾਵੇ। ਉਸ ਨੂੰ ਆਪਣਾ ਲਾਉਣ-ਪਾਉਣ ਬੰਦਿਆਂ ਜਿਹਾ ਲੱਗੇ ਅਤੇ ਆਪਣੀ ਨੂੰਹ ਦਾ ਲੋਫਰਾਂ ਜਿਹਾ।
ਬੁੱਢੀਆਂ ਸਮੇਂ ਅਤੇ ਸਥਾਨ ਮੁਤਾਬਕ ਬਹੁਤ ਹੌਲੀ ਹੌਲੀ ਬਦਲਦੀਆਂ ਹਨ। ਹੋਰ ਗੱਲ ਇਹ ਹੈ ਕਿ ਉਹ ਚੁੱਪ ਕਰਕੇ ਵੀ ਨਹੀਂ ਰਹਿ ਸਕਦੀਆਂ। ਉਨ੍ਹਾਂ ਦੇ ਮੂੰਹੋਂ ਕੁਝ ਨਾ ਕੁਝ ਨਿਕਲਦਾ ਰਹਿੰਦਾ ਹੈ, ਜਿਸ ਨੂੰ ਨੂੰਹਾਂ ਪਸੰਦ ਨਹੀਂ ਕਰਦੀਆਂ। ਸੱਸ ਦੀਆਂ ਗੱਲਾਂ ਨੂੰਹਾਂ ਸਿਰਫ ਦੋ ਤਰ੍ਹਾਂ ਦੀਆਂ ਔਰਤਾਂ ਨਾਲ ਸਾਂਝੀਆਂ ਕਰਦੀਆਂ ਹਨ-ਇੱਕ ਆਪਣੀ ਮਾਂ ਨਾਲ ਅਤੇ ਦੂਜਾ ਆਪਣੀਆਂ ਸਹੇਲੀਆਂ ਨਾਲ। ਜੇ ਪੰਜਾਬ ਤੋਂ ਕਿਸੇ ਔਰਤ ਦੇ ਸੱਸ-ਸਹੁਰਾ, ਦੋਵੇਂ ਇਧਰ ਨੂੰ ਆਉਣ ਤਾਂ ਉਹ ਵੱਧ ਦੁੱਖ ਝੱਲਣ ਲਈ ਤਿਆਰੀਆਂ ਕਰਦੀ ਏ। ਇਕੱਲੇ ਸਹੁਰੇ ਨੇ ਆਉਣਾ ਹੋਵੇ ਤਾਂ ਉਹ ਬਹੁਤਾ ਫਿਕਰਮੰਦ ਨਹੀਂ ਹੁੰਦੀ।
ਸੇਵਾ ਮੁਕਤ ਸੈਲਾਨੀਆਂ ਵਿਚ ਇੱਕ ਹੋਰ ਪ੍ਰਵਿਰਤੀ ਵੀ ਦੇਖੀ ਹੈ। ਉਹ ਆਪਣੀ ਲਿਖਤ ਨੂੰ, ਖਾਸ ਕਰਕੇ ਇੱਥੋਂ ਦੀਆਂ ਆਪਣੀਆਂ ਮਾਤਭਾਸ਼ਾ ਦੀਆਂ ਅਖਬਾਰਾਂ ਨੂੰ, ਬੜੀ ਰੀਝ ਨਾਲ ਪੜ੍ਹਦੇ ਹਨ। ਉਨ੍ਹਾਂ ਵਿਚੋਂ ਕਈਆਂ ਨੂੰ ਥੋੜ੍ਹਾ ਬਹੁਤਾ ਲਿਖਣ ਦਾ ਸ਼ੌਕ ਵੀ ਹੁੰਦਾ ਹੈ। ਲਿਖਣ ਨਾਲੋਂ ਵੱਧ ਉਨ੍ਹਾਂ ਨੂੰ ਸ਼ੌਕ ਛਪਣ ਦਾ ਹੁੰਦਾ ਹੈ ਅਤੇ ਛਪਣ ਨਾਲੋਂ ਵੀ ਵੱਧ ਸ਼ੌਕ ਭਾਸ਼ਾ ਦੀਆਂ ਗਲਤੀਆਂ ਕੱਢਣ ਦਾ। ਜੇ ਕੋਈ ਲਗ-ਮਾਤਰ ਛਪਦੇ ਸਮੇਂ ਰਹਿ ਗਈ ਹੋਵੇ ਤਾਂ ਉਹ ਇਸ ਗਲਤੀ ਨੂੰ ਅਖਬਾਰ ਦੇ ਸੰਪਾਦਕ ਨਾਲ ਇੰਜ ਸਾਂਝੀ ਕਰਨਗੇ ਜਿਵੇਂ ਉਹ ਮਾਤ ਭਾਸ਼ਾ ਦੇ ਮਾਹਰ ਹੋਣ ਅਤੇ ਸੰਪਾਦਕ ਇਧਰ ਦੇ ਅੰਗਰੇਜ਼ੀ ਮਾਹੌਲ ਵਿਚ ਵਿਚਰਦਾ ਆਪਣੀ ਮਾਤ ਭਾਸ਼ਾ ਪ੍ਰਤੀ ਬਹੁਤਾ ਚੁਕੰਨਾ ਨਾ ਹੋਵੇ।
ਉਹ ਸੋਚਦੇ ਹਨ ਕਿ ਪਹਿਲਾਂ ਤਾਂ ਉਨ੍ਹਾਂ ਦਾ ਨਾਂ ਕਿਧਰੇ ਛਪਿਆ ਹੀ ਨਹੀਂ ਜਾਂ ਬਹੁਤ ਘੱਟ ਛਪਿਆ ਹੈ, ਹੁਣ ਬਾਹਰ ਆ ਕੇ ਕੁਝ ਛਪਵਾ ਲਿਆ ਜਾਵੇ ਤਾਂ ਬੜਾ ਅੱਛਾ ਹੋਵੇਗਾ। ਆਪਣੀ ਲਿਖਤ ਛਪੀ ਦੇਖ ਕੇ ਆਪ ਤਾਂ ਉਹ ਅੰਤਾਂ ਦਾ ਪ੍ਰਸੰਨ ਹੁੰਦੇ ਹੀ ਹਨ, ਲਿਖਤ ਆਪਣੇ ਬੱਚਿਆਂ ਅਤੇ ਦੋਸਤਾਂ ਨੂੰ ਦਿਖਾ ਕੇ ਹੋਰ ਵੀ ਪ੍ਰਸੰਨ ਹੁੰਦੇ ਹਨ। ਪੰਜਾਬ ਜਾਂ ਕਿਸੇ ਹੋਰ ਸੂਬੇ ਵਿਚ ਆਪਣੇ ਦਾਇਰੇ ਦੇ ਬੰਦਿਆਂ ਨੂੰ ਉਹ ਕਹਿਣਗੇ, “ਦੇਖੋ! ਮੈਨੂੰ ਬਾਹਰ ਦੀ ਅਖਬਾਰ ਨੇ ਛਾਪਿਆ ਹੈ।” ਜੇ ਉਹ ਥੋੜ੍ਹਾ ਬਹੁਤਾ ਕੰਪਿਉਟਰ ਜਾਣਨ ਲੱਗ ਪੈਣ ਤਾਂ ਆਪਣੇ ਮਿੱਤਰਾਂ-ਦੋਸਤਾਂ ਨੂੰ ਪੰਜਾਬ ਵਿਚ ਫੋਨ ‘ਤੇ ਦੱਸਣਗੇ, ਫਲਾਣੀ ਸਾਈਟ ਖੋਲ੍ਹ ਕੇ ਫਲਾਣੀ ਅਖਬਾਰ ਵਿਚ ਫਲਾਣੇ ਸਫੇ ‘ਤੇ ਮੇਰਾ ਲੇਖ ਦੇਖ ਸਕਦੇ ਹੋ।
ਇਹ ਸੇਵਾ ਮੁਕਤ ਸੈਲਾਨੀ ਆਪਣੀ ਭਾਰਤ ਦੀ ਨੌਕਰੀ ਵਿਚ ਪੇਸ਼ ਆਏ ਤਜਰਬਿਆਂ ਬਾਰੇ ਦੱਸ ਕੇ ਵੀ ਬੜਾ ਫਖਰ ਮਹਿਸੂਸ ਕਰਦੇ ਹਨ। ਇਨ੍ਹਾਂ ਵਿਚੋਂ ਕੋਈ ਆਪਣੀ 58 ਜਾਂ 60 ਸਾਲ ਦੀ ਉਮਰ ਤੱਕ ਕਿਸੇ ਨਗਰਪਾਲਿਕਾ ਵਿਚ ਨੌਕਰੀ ਕਰ ਚੁਕਾ ਹੁੰਦਾ ਹੈ, ਕੋਈ ਸਾਰੀ ਉਮਰ ਕਿਸੇ ਪ੍ਰਾਇਮਰੀ ਜਾਂ ਹਾਈ ਸਕੂਲ ਦਾ ਅਧਿਆਪਕ, ਕੋਈ ਫੂਡ ਕਾਰਪੋਰੇਸ਼ਨ ਦਾ ਮੁਲਾਜ਼ਮ, ਕੋਈ ਪਟਵਾਰੀ ਜਾਂ ਗਰਦਾਵਰ, ਕੋਈ ਕਿਸੇ ਫੈਕਟਰੀ ਵਿਚ 35-40 ਸਾਲ ਬਿਤਾ ਚੁਕਾ ਹੁੰਦਾ ਹੈ, ਕੋਈ ਫੌਜ ‘ਚੋਂ ਸੂਬੇਦਾਰ ਰਿਟਾਇਰ ਹੋ ਚੁਕਾ ਹੁੰਦਾ ਹੈ, ਤੇ ਕੋਈ ਕੁਝ ਹੋਰ।
ਭਾਰਤ ਵਿਚ ਨੌਕਰੀ ਕਰਦਿਆਂ ਇਨ੍ਹਾਂ ਨੇ ਲਿਖਣ ਅਤੇ ਛਪਣ ਦੀ ਕਦੀ ਘੱਟ ਹੀ ਕੋਸ਼ਿਸ਼ ਕੀਤੀ ਹੁੰਦੀ ਹੈ। ਹੁਣ ਵਿਹਲੇ ਰਹਿ ਕੇ ਉਹ ਲਿਖਣਾ ਲੋਚਦੇ ਹਨ ਤੇ ਛਪਣਾ ਵੀ। ਵਿਕਸਿਤ ਦੇਸ਼ਾਂ ਵਿਚ ਆ ਕੇ ਇਹ ਹਰ ਚੀਜ਼, ਹਰ ਮਹਿਕਮੇ ਤੇ ਲੋਕਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨੂੰ ਬੜੀ ਬਾਰੀਕੀ ਨਾਲ ਨਿਰਖਦੇ-ਪਰਖਦੇ ਹਨ। ਆਪਣੇ ਬੀਤੇ ਜੀਵਨ ਨਾਲ ਪੂਰੇ ਦੋ-ਚਾਰ ਹੋ ਲੈਣ ਪਿਛੋਂ ਇਨ੍ਹਾਂ ਨੂੰ ਆਪਣੇ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਨੂੰ ਕਿਸੇ ਚਾਈਲਡ ਕੇਅਰ ਸੈਂਟਰ ਵਿਚ ਛੱਡਣ ਕੇ ਆਉਣਾ ਜਾਂ ਲੈਣ ਜਾਣਾ ਬੜਾ ਮਜੇਦਾਰ ਲਗਦਾ ਹੈ। ਆਪਣੇ ਪਰਿਵਾਰ ਦੀ ਨਵੀਂ ਫੁੱਟ ਰਹੀ ਲਗਰ ਨੂੰ ਇਹ ਇੰਨੇ ਚਾਵਾਂ-ਮਲ੍ਹਾਰਾਂ ਨਾਲ ਸਕੂਲ ਜਾਂ ਚਾਈਲਡ ਕੇਅਰ ਸੈਂਟਰ ਤੋਂ ਲਿਆਉਂਦੇ ਤੇ ਲਿਜਾਂਦੇ ਹਨ ਕਿ ਇਨ੍ਹਾਂ ਦੇ ਗੌਰਵਮਈ ਅਤੇ ਪ੍ਰਸੰਨਚਿੱਤ ਅੰਦਾਜ਼ ਦੇਖਣ ਵਾਲੇ ਹੁੰਦੇ ਹਨ। ਇਹ ਲੋਕ ਆਪਣੀ ਤੀਜੀ ਪੁਸ਼ਤ ਨੂੰ ਅੰਗਰੇਜ਼ੀ ਬੋਲਦੇ ਦੇਖ ਕੇ ਹੋਰ ਵੀ ਖੁਸ਼ ਹੁੰਦੇ ਹਨ। ਇਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਭਾਸ਼ਾ ਤੋਂ ਉਹ ਕਿਸੇ ਵੇਲੇ ਵਾਂਝੇ ਰਹਿ ਗਏ ਸਨ, ਉਸ ਭਾਸ਼ਾ ਵਿਚ ਇਨ੍ਹਾਂ ਦੀ ਤੀਜੀ ਪੁਸ਼ਤ ਤਾਂ ਗੋਰਿਆਂ ਦੇ ਜੁਆਕਾਂ ਤੋਂ ਮਾਸਾ ਭਰ ਵੀ ਘੱਟ ਨਹੀਂ। ਕਈ ਜੁਆਕਾਂ ਦੇ ਗੋਰੇ ਬੱਚੇ ਮਿੱਤਰ ਬਣ ਜਾਂਦੇ ਹਨ। ਆਪਣੇ ਬੱਚਿਆਂ ਨੂੰ ਇਨ੍ਹਾਂ ਨਾਲ ਮਿਲਦੇ-ਵਰਤਦੇ ਤੇ ਖੇਡਦੇ ਦੇਖ ਕੇ ਇਹ ਬਜ਼ੁਰਗ ਤੇ ਔਰਤਾਂ ਫੁੱਲੇ ਨਹੀਂ ਸਮਾਉਂਦੇ।
ਇਨ੍ਹਾਂ ਬਜ਼ੁਰਗਾਂ ਨੂੰ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਵੱਲੋਂ ਆਪਣੇ ਭਾਰਤੀ ਜਾਂ ਪੰਜਾਬੀ ਸੱਭਿਆਚਾਰ ਨੂੰ ਵਿਸਾਰਨ ਦੀ ਓਨੀ ਫਿਕਰ ਨਹੀਂ ਹੁੰਦੀ, ਜਿੰਨੀ ਇਨ੍ਹਾਂ ਦੇ ਆਪਣੇ ਧੀਆਂ-ਪੁੱਤਾਂ ਨੂੰ ਹੈ। ਕੋਈ ਵਿਅਕਤੀ ਜਿੰਨਾ ਵੱਧ ਪੜ੍ਹਿਆ-ਲਿਖਿਆ ਅਤੇ ਸੁਚੇਤ ਹੈ, ਓਨਾ ਹੀ ਉਹ ਵੱਧ ਫਿਕਰਾਂ ਅਤੇ ਝਮੇਲਿਆਂ ਵਿਚ ਪਿਆ ਰਹਿੰਦਾ ਏ। ਪੜ੍ਹੇ-ਲਿਖੇ ਵਰਗ ਨੂੰ ਤਾਂ ਹਮੇਸ਼ਾ ਫਿਕਰ ਰਹਿੰਦਾ ਹੈ ਕਿ ਨਵੀਂ ਪੀੜ੍ਹੀ ਕਿਤੇ ਇਧਰ-ਓਧਰ ਨਾ ਖਿਸਕ ਜਾਵੇ, ਕਿਤੇ ਗੋਰੇ, ਗੋਰੀਆਂ ਨਾਲ ਵਿਆਹ ਕਰਵਾ ਕੇ ਆਪਣੇ ਸੱਭਿਆਚਾਰ ਤੋਂ ਬੇਮੁੱਖ ਹੀ ਨਾ ਹੋ ਜਾਵੇ, ਕਿਤੇ ਆਪਣੇ ਪੰਜਾਬ ਨੂੰ ਭੁੱਲ ਹੀ ਨਾ ਜਾਵੇ, ਕਿਤੇ ਪੰਜਾਬ ਦੇ ਬੂਹੇ ਹਮੇਸ਼ਾ ਬੰਦ ਹੀ ਨਾ ਪਏ ਰਹਿ ਜਾਣ।
ਇਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਦ ਲੋਕਾਂ ਦਾ ਕੋਈ ਵਰਗ ਪਰਵਾਸ ਕਰਕੇ ਦੂਜੇ ਥਾਂ ਜਾਂਦਾ ਏ ਤਾਂ ਸਭਿਆਚਾਰ ਵਿਚ ਕੁਝ ਨਾ ਕੁਝ ਤਬਦੀਲੀ ਆਉਣੀ ਹੀ ਹੁੰਦੀ ਏ। ਇਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੱਭਿਆਚਾਰ ਦੇ ਨਾਲ ਨਾਲ ਧਰਮ ਵੀ ਪਰਵਾਸ ਕਰਦਾ ਹੈ। ਧਰਮ ਸੱਭਿਆਚਾਰ ਵਿਚ ਓਡੀ ਵੱਡੀ ਤਬਦੀਲੀ ਨਹੀਂ ਹੋਣ ਦਿੰਦਾ ਜਿੰਨੀ ਵੱਡੀ ਤਬਦੀਲੀ ਸੋਚ ਕੇ ਇਹ ਤਰਲੋ ਮੱਛੀ ਹੋਏ ਰਹਿੰਦੇ ਹਨ। ਹਾਂ ਅਜਿਹੇ ਪਰਵਾਸ ਵਿਚ ਅੰਤਰਜਾਤੀ ਵਿਆਹਾਂ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਅੰਤਰਜਾਤੀ ਵਿਆਹਾਂ ਤੋਂ ਬਹੁਤਾ ਨਹੀਂ ਡਰਨਾ ਚਾਹੀਦਾ, ਇਹ ਹੁਣ ਭਾਰਤ ਅਤੇ ਪੰਜਾਬ ਵਿਚ ਵੀ ਆਮ ਹੋ ਰਹੇ ਹਨ।
ਜੇ ਇਹ ਸੈਲਾਨੀ ਬੁੱਧੀਜੀਵੀ ਵਰਗ ਵਿਚ ਨਹੀਂ ਵੀ ਆਉਂਦੇ, ਤਾਂ ਵੀ ਅਸੀਂ ਇਨ੍ਹਾਂ ਨੂੰ ਸੋਚ ਪੱਖੋਂ ਨੀਵੇਂ ਨਹੀਂ ਕਹਿ ਸਕਦੇ। ਇਹ ਜੀਵਨ ਵਿਚ ਹੰਢੇ ਹੋਏ ਲੋਕ ਹਨ। ਇਹ ਇਧਰਲੇ ਦੇਸ਼ਾਂ ਵਿਚ ਬੱਚਿਆਂ ਦੇ ਭਵਿਖ ਬਾਰੇ ਓਨੇ ਚਿੰਤਤ ਨਹੀਂ, ਜਿੰਨਾ ਬੁੱਧੀਜੀਵੀ ਵਰਗ ਹੈ। ਇਹ ਤਾਂ ਇੰਜ ਸੋਚਦੇ ਹਨ, ਇਨ੍ਹਾਂ ਦੇ ਬੱਚੇ ਇੱਥੇ ਆ ਕੇ ਮਿਹਨਤ-ਮੁਸ਼ੱਕਤ ਕਰਕੇ ਮੁਸ਼ਕਿਲ ਨਾਲ ਸੈਟ ਹੋਏ ਹਨ, ਉਨ੍ਹਾਂ ਨੇ ਕਈ ਸਾਲ ਤੇ ਕਈ ਹਜ਼ਾਰ ਡਾਲਰ ਪੱਕੇ ਹੋਣ ਵਿਚ ਲਾ ਦਿੱਤੇ ਹਨ, ਇਨ੍ਹਾਂ ਦੀ ਇਹ ਤੀਜੀ ਪੁਸ਼ਤ ਆਰਾਮ ਨਾਲ ਹੀ ਸੈਟ ਹੋ ਜਾਏਗੀ। ਇਹ ਕਿਸੇ ਬੱਚੇ ਨੂੰ ਭਾਰਤ ਵਿਚ ਸੈਟ ਕਰਨ ਤੇ ਇਧਰ ਸੈਟ ਹੋਣ ਦੇ ਫਰਕ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ।
ਕੁਝ ਸੈਲਾਨੀ ਵਿਜ਼ੀਟਰ ਵੀਜ਼ੇ ‘ਤੇ ਵੀ ਹਨ। ਉਹ ਸੋਚਦੇ ਹਨ, ਜੇ ਪੱਕੇ ਹੋ ਜਾਈਏ ਤਾਂ ਇਹਦੇ ਨਾਲ ਦੀ ਰੀਸ ਨਹੀਂ, ਅਗਰ ਨਾ ਵੀ ਪੱਕੇ ਹੋਈਏ ਤੇ ਬੱਸ ਆਉਂਦੇ ਰਹੀਏ ਤਾਂ ਵੀ ਕੋਈ ਮਾੜਾ ਨਹੀਂ। ਜ਼ਿੰਦਗੀ ਦੇ ਫਿਕਰ ਫਾਕਿਆਂ ਨੂੰ ਭੁੱਲ ਕੇ ਸੈਰ ਸਪਾਟੇ ਕਰੀ ਜਾਣਾ ਵੀ ਇੱਕ ਵਰਦਾਨ ਹੁੰਦਾ ਹੈ। ਨੂੰਹਾਂ ਤੇ ਜਵਾਈਆਂ ਨਾਲੋਂ ਕਦੀ ਕਦੀ ਅਲੱਗ ਹੋ ਕੇ ਸਮਾਂ ਬਿਤਾਉਣ ਨਾਲ ਮੋਹ ਦੀਆਂ ਤੰਦਾਂ ਹੋਰ ਪੀਡੀਆਂ ਹੁੰਦੀਆਂ ਹਨ। ਜੇ ਪ੍ਰੌਢ ਲੋਕ ਲਗਾਤਾਰ ਹੀ ਜਵਾਨ ਨੂੰਹਾਂ ਅਤੇ ਧੀਆਂ ਵਿਚ ਬੈਠੇ ਰਹਿਣ ਤਾਂ ਵੀ ਉਹ ਜਵਾਨ ਬੱਚਿਆਂ ਦੀ ਆਜ਼ਾਦੀ ਵਿਚ ਕਈ ਵਾਰ ਰੋੜਾ ਬਣ ਸਕਦੇ ਹਨ। ਕਈ ਬੁੱਢੇ ਜਾਂ ਅਰਧ ਬੁੱਢੇ ਬੰਦੇ ਟੱਬਰਾਂ ਵਿਚ ਆਪਣੀ ਗੱਲ ਮੰਨਵਾਉਣ ਲਈ ਹਿੰਡ ਕਰਦੇ ਹਨ। ਅਜਿਹੀ ਹਿੰਡ ਜਵਾਨ ਧੀਆਂ, ਪੁੱਤਾਂ, ਜਵਾਈਆਂ ਅਤੇ ਨੂੰਹਾਂ ਲਈ ਸਿਰਦਰਦੀ ਦਾ ਕਾਰਨ ਵੀ ਬਣ ਸਕਦੀ ਹੈ।
ਕਈ ਵਾਰੀ ਇਹ ਅਨਪੜ੍ਹ ਜਾਂ ਅਰਧ ਪੜ੍ਹੇ-ਲਿਖੇ ਬਜੁæਰਗ ਕਿਸੇ ਦੇ ਤੁਹਾਡੇ ਘਰ ਆਏ ‘ਤੇ ਥੋੜ੍ਹੀ ਕੋਝੀ ਸਥਿਤੀ ਵੀ ਬਣਾ ਸਕਦੇ ਹਨ। ਇਹ ਕਈ ਵਾਰੀ ਇੰਨੀ ਦੇਸੀ ਭਾਸ਼ਾ ਬੋਲਦੇ ਹਨ ਕਿ ਤੁਹਾਨੂੰ ਆਪਣੇ ਘਰ ਬੈਠੇ ਮਹਿਮਾਨਾਂ ਦੇ ਸਾਹਮਣੇ ਕੋਝੀ ਸਥਿਤੀ ਵਿਚੋਂ ਗੁਜਰਨਾ ਪੈ ਸਕਦਾ ਹੈ। ਪੰਜਾਬ ਦਾ ਇੱਕ ਪੇਂਡੂ ਬੰਦਾ ਮੇਰੇ ਘਰ ਬੈਠੇ ਪੜ੍ਹੇ-ਲਿਖੇ ਮਹਿਮਾਨਾਂ ਦੇ ਸਾਹਮਣੇ ‘ਗੇਂਦ’ ਨੂੰ ‘ਖਿਦੋ’ ‘ਗੁਬਾਰਿਆਂ’ ਨੂੰ ‘ਭੁੰਬੜੇ’, ‘ਮੱਕੀ ਦੇ ਆਟੇ’ ਨੂੰ ‘ਜਵਾਰ ਦਾ ਆਟਾ’, ‘ਜੀਰੀ’ ਨੂੰ ‘ਮੁੰਜੀ’, ‘ਸਕੂਟਰ’ ਨੂੰ ‘ਸਕੂਟਰੀ’, ‘ਗੋਭੀ ਦੀ ਸਬਜੀ’ ਨੂੰ ‘ਗੋਭੀ ਦੀ ਦਾਲ’ ‘ਬੈਂਗਣਾਂ’ ਨੂੰ ‘ਬਤਾਊਂ’, ‘ਮਿਲਕ ਕੇਕ’ ਨੂੰ ‘ਪਲੰਘ ਤੋੜ’, ‘ਕਮੀਜ’ ਨੂੰ ‘ਝੱਗਾ’, ‘ਮੱਝ’ ਨੂੰ ‘ਮੈਂਸ’, ‘ਖੁੱਲ੍ਹੇ ਵਾਲਾਂ’ ਨੂੰ ‘ਝਾਟਾ’, ‘ਪਿੱਠ’ ਨੂੰ ‘ਢੁਈ’ ਆਦਿ ਕਹੀ ਜਾਵੇ। ਕਹਿਣ ਲੱਗਾ, “ਮੈਂਸਾਂ ਤਾਂ ਇਸ ਦੇਸ਼ ਵਿਚ ਹੈ ਹੀ ਨਹੀਂ।” “ਇੱਕ ਮੇਮ ਝਾਟਾ ਜਿਹਾ ਖਲਾਰੀ ਸੜਕ ‘ਤੇ ਤੇਜ ਤੇਜ ਤੁਰੀ ਜਾਂਦੀ ਸੀ।”
ਮਹਿਮਾਨ ਤੇ ਮੈਂ ਚੁੱਪ, ਨਾ ਕੁਝ ਕਹਿਣ ਜੋਗੇ। ਬੱਸ ਸ਼ਰਮ ਜਿਹੀ ਆਈ ਜਾਵੇ। ਮੈਥੋਂ ਸ਼ੁਗਲ ਵਿਚ ਪੁੱਛ ਹੋ ਗਿਆ, “ਅੱਜ ਸ਼ਾਮ ਨੂੰ ਫਿਰ ਮੀਟ ਦੀ ਦਾਲ ਬਣਾ ਲਈਏ?” ਮੇਰੇ ‘ਮੀਟ ਦੀ ਦਾਲ’ ਕਹਿਣ ‘ਤੇ ਉਹ ਥੋੜ੍ਹਾ ਕੁ ਮੁਸਕਰਾ ਤਾਂ ਪਿਆ ਲੇਕਿਨ ਕੁਝ ਸ਼ਬਦ ਬੋਲਣ ਤੋਂ ਉਸ ਨੇ ਫਿਰ ਵੀ ਗੁਰੇਜ਼ ਨਾ ਕੀਤਾ। ਪੰਜਾਬ ਦੇ ਪਿੰਡਾਂ ਵਿਚ ਲੰਮਾ ਸਮਾਂ ਰਹਿ ਕੇ ਖੇਤੀ ਕਰਨ ਕਰਕੇ ਇਹ ਸ਼ਬਦ ਉਸ ਦੇ ਮੂੰਹ ਵਿਚੋਂ ਆਪ ਮੁਹਾਰੇ ਹੀ ਨਿਕਲ ਰਹੇ ਸਨ।
ਮੈਨੂੰ ਲਾਰਡ ਬਾਇਰਨ ਦੀ ਇਕ ਕਵਿਤਾ ਠਹe ਫਰਸੋਨeਰ ਾ ਛਹਲਿਲੋਨ ਯਾਦ ਆ ਗਈ। ਕਿੰਨੇ ਸਾਲ ਕੈਦ ਵਿਚ ਰਹਿਣ ਪਿੱਛੋਂ ਜਦ ਇੱਕ ਕੈਦੀ ਜੇਲ੍ਹ ‘ਚੋਂ ਬਾਹਰ ਆਇਆ, ਤਾਂ ਉਸ ਨੂੰ ਬਾਹਰ ਦਾ ਮਾਹੌਲ ਓਪਰਾ ਓਪਰਾ ਲੱਗੀ ਜਾਵੇ। ਸੋਚੇ, ਉਹ ਜੇਲ੍ਹ ਦੇ ਅੰਦਰ ਹੀ ਠੀਕ ਸੀ।