ਕੈਪਟਨ ਸਰਕਾਰ ਦੀ ਬੇਵਸੀ ‘ਤੇ ਉੱਠੇ ਸਵਾਲ

ਜਲੰਧਰ: ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਸ ਦੇ ਆਪਣੇ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੇ ਘੇਰਾ ਪਾਇਆ ਹੋਇਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵੇ ਸਮੇਤ ਕਈ ਵਿਧਾਇਕਾਂ ਵੱਲੋਂ ਸਰਕਾਰੀ ਢਿੱਲ ਉਤੇ ਖੜ੍ਹੇ ਕੀਤੇ ਸਵਾਲਾਂ ਪਿੱਛੋਂ ਹੁਣ ਕੈਪਟਨ ਦੇ ਕਰੀਬ ਮੰਨੇ ਜਾਂਦੇ ਸਾਬਕਾ ਮੰਤਰੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਰਕਾਰ ਦੀ ਬੇਵਸੀ ਨੂੰ ਕੀਤਾ ਜੱਗ ਜ਼ਾਹਿਰ ਕੀਤਾ ਹੈ।

ਸਾਬਕਾ ਮੰਤਰੀ ਦਾ ਗਿਲਾ ਹੈ ਕਿ ਸਰਕਾਰ ਹੁੰਦਿਆਂ ਵੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਸ ਏੇæਐਸ਼ਆਈæ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਸ ਉਤੇ ਇਕ ਨੌਜਵਾਨ ਨੂੰ ਨਸ਼ਿਆਂ ਦੀ ਦਲ ਦਲ ਵਿਚ ਧੱਕਣ ਦਾ ਦੋਸ਼ ਹੈ। ਇਸ ਏæਐਸ਼ਆਈæ ਵਿਰੁੱਧ ਸ਼ਿਕਾਇਤ ਵੀ ਉਨ੍ਹਾਂ ਦੇ ਰਾਹੀਂ (ਰਾਣਾ ਗੁਰਜੀਤ) ਗਈ ਕੀਤੀ ਗਈ ਸੀ। ਹੁਣ ਇਹ ਏæਐਸ਼ਆਈæ ਤਰੱਕੀ ਲੈ ਕੇ ਐਸ਼ਆਈæ ਬਣ ਚੁੱਕਾ ਹੈ।
ਸ੍ਰੀ ਰਾਣਾ ਨੇ ਦੱਸਿਆ ਕਿ ਉਸ ਦੇ ਮੰਤਰੀ ਹੁੰਦਿਆਂ ਉਸ ਨੂੰ ਇਕ ਸ਼ਿਕਾਇਤ ਮਿਲੀ ਸੀ ਅਤੇ ਉਨ੍ਹਾਂ ਨੇ ਸ਼ਿਕਾਇਤ ਪੰਜਾਬ ਪੁਲਿਸ ਮੁਖੀ ਨੂੰ ਭੇਜ ਦਿੱਤੀ ਸੀ। ਸ਼ਿਕਾਇਤ ਅਨੁਸਾਰ ਸੀæਆਈæਏæ ਸਟਾਫ ਵਿਚ ਤਾਇਨਾਤ ਇਕ ਏæਐਸ਼ਆਈæ ਨੇ ਇਕ ਨੌਜਵਾਨ ਨੂੰ ਨਸ਼ੇ ਕਰਨ ਲਾ ਦਿੱਤਾ ਹੈ। ਪੰਦਰਾਂ ਮਹੀਨੇ ਲੰਘ ਗਏ ਹਨ ਪਰ ਅੱਜ ਤੱਕ ਏæਐਸ਼ਆਈæ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਭਾਵੇਂ ਕਿ ਉਹ ਸਰਕਾਰ ਵਿਚ ਹਨ ਪਰ ਇਥੇ ਕੋਈ ਸੁਣਵਾਈ ਨਹੀਂ ਹੈ। ਪੁਲਿਸ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਏæਐਸ਼ਆਈæ ਵਿਰੁੱਧ 15 ਦੇ ਕਰੀਬ ਸ਼ਿਕਾਇਤਾਂ ਲੋਕਾਂ ਨੇ ਹਲਫੀਆ ਬਿਆਨਾਂ ਰਾਹੀਂ ਦਿੱਤੀਆਂ ਹੋਈਆਂ ਹਨ। ਇਹ ਏæਐਸ਼ਆਈæ ਹੁਣ ਪਦਉਨਤ ਹੋ ਕੇ ਐਸ਼ਆਈæ ਵਜੋਂ ਕਪੂਰਥਲਾ ਦੇ ਇਕ ਪੁਲਿਸ ਸਟੇਸ਼ਨ ਵਿਚ ਤਾਇਨਾਤ ਹੈ।
ਉਨ੍ਹਾਂ ਨੇ ਇਕ ਹੋਰ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਪੂਰਥਲਾ ਵਿਚ ਔਰਤਾਂ ਦੇ ਨਸ਼ਾ ਛੁਡਾਊ ਕੇਂਦਰ ਵਿਚ ਆਈ ਇਕ ਔਰਤ ਨੇ ਕੈਮਰੇ ਦੇ ਸਾਹਮਣੇ ਦੱਸਿਆ ਕਿ ਉਸ ਨੂੰ ਕਪੂਰਥਲਾ ਵਿਚ ਤਾਇਨਾਤ ਇਕ ਥਾਣੇਦਾਰ ਨੇ ਸਮੈਕ ਪੀਣ ਲਾਇਆ ਸੀ, ਉਹ ਹੁਣ ਜਲੰਧਰ ਵਿਚ ਤਾਇਨਾਤ ਹੈ। ਇਕ ਹੋਰ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਵੀ ਇਕ ਡੀæਐਸ਼ਪੀæ ਨੇ ਸਮੈਕ ਪੀਣ ਲਾਇਆ ਹੈ। ਸ੍ਰੀ ਰਾਣਾ ਨੇ ਔਰਤ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ ਤਾਂ ਜੋ ਪੁਲਿਸ ਅਧਿਕਾਰੀ ਵਿਰੁੱਧ ਕਾਰਵਾਈ ਕਰਵਾਈ ਜਾ ਸਕੇ। ਉਨ੍ਹਾਂ ਨੇ ਕਪੂਰਥਲਾ ਦੇ ਇਕ ਪੱਤਰਕਾਰ ਦੇ ਪੁੱਤਰ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਥਾਣੇ ਵਿਚ ਏæਐੈਸ਼ਆਈæ ਨੇ ਸਮੈਕ ਪਿਲਾਈ ਸੀ ਤੇ ਜਿਸ ਨੇ ਇਸ ਕਾਨੂੰਨ ਦੇ ਪਾੜ੍ਹੇ ਦਾ ਜੀਵਨ ਨਰਕ ਬਣਾ ਦਿੱਤਾ।
______________________
ਅਕਾਲੀਆਂ ਨੇ ਕੈਪਟਨ ਨੂੰ ਪਾਇਆ ਘੇਰਾ
ਅਕਾਲੀ ਦਲ ਬਾਦਲ ਨੇ ਕਿਹਾ ਹੈ ਕਿ ਗੁਰਜੀਤ ਸਿੰਘ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਤਰਜਮਾਨ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਸਮਝੇ ਜਾਂਦੇ ਰਾਣਾ ਗੁਰਜੀਤ ਸਿੰਘ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਵਿਚ ਹੋਣ ਦੇ ਬਾਵਜੂਦ ਕਿ ਇਥੇ ਸੁਣਨ ਵਾਲਾ ਕੋਈ ਨਹੀਂ, ਤਾਂ ਬਾਕੀ ਕਹਿਣ ਨੂੰ ਵੀ ਹੁਣ ਕੁਝ ਨਹੀਂ ਬਚਿਆ।