ਬੈਂਕਾਕ: 19ਵਾਂ ਅੰਤਰਰਾਸ਼ਟਰੀ ਭਾਰਤੀ ਫਿਲਮ ਅਕੈਡਮੀ (ਆਈਫਾ) ਪੁਰਸਕਾਰ ਸਮਾਰੋਹ 2018 ਬੈਂਕਾਕ ਵਿਚ ਸਿਆਮ ਨਿਰਾਮਿਟ ਥੀਏਟਰ ਵਿਚ ਕਰਵਾਇਆ ਗਿਆ। ਇਸ ਮੌਕੇ ਦਿੱਤੇ ਪੁਰਸਕਾਰਾਂ ‘ਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਅਦਾਕਾਰ ਇਰਫਾਨ ਖ਼ਾਨ ਨੂੰ ਫਿਲਮ Ḕਹਿੰਦੀ ਮੀਡੀਅਮ’ ਵਿਚ ਨਿਭਾਈ ਭੂਮਿਕਾ ਲਈ ਦਿੱਤਾ ਗਿਆ ਅਤੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਸਵæ ਸ੍ਰੀਦੇਵੀ ਨੂੰ ਉਨ੍ਹਾਂ ਵੱਲੋਂ ਫਿਲਮ Ḕਮੌਮ’ ਵਿਚ ਨਿਭਾਏ ਦਮਦਾਰ ਕਿਰਦਾਰ ਲਈ ਦਿੱਤਾ ਗਿਆ।
ਇਰਫਾਨ ਦਾ ਪੁਰਸਕਾਰ ਨਿਰਮਾਤਾ ਦਿਨੇਸ਼ ਵਿਜਨ ਨੇ ਪ੍ਰਾਪਤ ਕੀਤਾ ਅਤੇ ਸ੍ਰੀਦੇਵੀ ਦਾ ਪੁਰਸਕਾਰ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਪ੍ਰਾਪਤ ਕੀਤਾ। ਸਰਬੋਤਮ ਫਿਲਮ ਦਾ ਪੁਰਸਕਾਰ Ḕਤੁਮਾਰੀ ਸੁਲੂ’ ਨੂੰ ਦਿੱਤਾ ਗਿਆ। ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ Ḕਹਿੰਦੀ ਮੀਡੀਅਮ’ ਫਿਲਮ ਲਈ ਸਾਕੇਤ ਚੌਧਰੀ ਨੂੰ ਦਿੱਤਾ ਗਿਆ।
ਭਾਰਤੀ ਸਿਨੇਮਾ ‘ਚ ਬਿਹਤਰੀਨ ਪ੍ਰਾਪਤੀਆਂ ਲਈ ਅਨੁਪਮ ਖੇਰ ਨੂੰ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਸਰਬੋਤਮ ਫਿਲਮ ਕਹਾਣੀ ਦਾ ਪੁਰਸਕਾਰ ਫਿਲਮ Ḕਨਿਊਟਨ’ ਲਈ ਅਮਿਤ ਵੀ ਮਸੁਰਕਾ ਨੂੰ ਦਿੱਤਾ ਗਿਆ। ਇਸ ਵਾਰ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਨਵਾਜੂਦੀਨ ਸਿੱਦੀਕੀ ਅਤੇ ਸਰਬੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਮੇਹਰ ਵਿੱਜ ਨੂੰ ਫਿਲਮ Ḕਸੀਕ੍ਰੇਟ ਸੁਪਰਸਟਾਰ’ ਵਿਚ ਨਿਭਾਈ ਅਦਾਕਾਰੀ ਲਈ ਮਿਲਿਆ। ਸਰਬੋਤਮ ਸੰਗੀਤਕਾਰ ਦਾ ਪੁਰਸਕਾਰ ਅਮਾਲ ਮਲਿਕ, ਅਖਿਲ ਸਚਦੇਵਾ, ਤਨਿਸ਼ਕ ਨੂੰ Ḕਬਦਰੀਨਾਥ ਕੀ ਦੁਲਹਨੀਆ’ ਲਈ ਦਿੱਤਾ ਗਿਆ। ਸਰਬੋਤਮ ਗੀਤਕਾਰ ਮਨੋਜ ਮੁਤਾਸਰ ਨੂੰ ਬਾਦਸ਼ਾਹੋ ਦੇ ਗਾਣੇ Ḕਰਸ਼ਕੇ ਕਮਰ’ ਲਈ ਦਿੱਤਾ ਗਿਆ। ਸਰਬੋਤਮ ਗੀਤ ਲਈ ਪੁਰਸਕਾਰ ਫਿਲਮ ਬਾਦਸ਼ਾਹੋ ਦੇ ਗੀਤ Ḕਮੇਰੇ ਰਸ਼ਕੇ ਕਮਰ’ ਲਈ ਨੁਸਰਤ ਫ਼ਤਿਹ ਅਲੀ ਖਾਨ, ਏ 1 ਮੈਲੋਡੀ ਫੰਨਾ ਅਤੇ ਮਨੋਜ ਮੁੰਤਸ਼ੀਰ ਨੂੰ ਦਿੱਤਾ ਗਿਆ।
ਸਰਬੋਤਮ ਪਿੱਠਵਰਤੀ ਗਾਇਕ ਦਾ ਪੁਰਸਕਾਰ Ḕਜਬ ਹੈਰੀ ਮੈੱਟ ਸੇਜ਼ਲ’ ਫਿਲਮ ਦੇ Ḕਹਵਾਏਂ’ ਲਈ ਅਰੀਜੀਤ ਸਿੰਘ ਨੂੰ ਦਿੱਤਾ ਗਿਆ। ਸਰਬੋਤਮ ਪਿੱਠਵਰਤੀ ਗਾਇਕਾ ਦਾ ਪੁਰਸਕਾਰ ਮੇਘਨਾ ਮਿਸ਼ਰਾ ਨੂੰ ਫਿਲਮ Ḕਸੀਕ੍ਰੇਟ ਸੁਪਰਸਟਾਰ’ ਦੇ ਗਾਣੇ Ḕਮੈਂ ਕੌਣ ਹੂੰ’ ਲਈ ਦਿੱਤਾ ਗਿਆ। ਸਰਬੋਤਮ ਪਲੇਠੀ ਨਿਰਦੇਸ਼ਕਾ ਦਾ ਪੁਰਸਕਾਰ ਕੋਂਕਣਾ ਸੇਨ ਸ਼ਰਮਾ ਨੂੰ ਦਿੱਤਾ ਗਿਆ। ਸਭ ਤੋਂ ਵੱਧ ਸਟਾਈਲਿਸ਼ ਆਈਕੋਨ ਦਾ ਖਿਤਾਬ ਕਰਿਤੀ ਸੈਨਨ ਨੂੰ ਦਿੱਤਾ ਗਿਆ। ਇਸ ਮੌਕੇ ਬੋਨੀ ਕਪੂਰ ਸ੍ਰੀ ਦੇਵੀ ਦਾ ਪੁਰਸਕਾਰ ਲੈਂਦੇ ਹੋਏ ਕਾਫੀ ਭਾਵੁਕ ਹੋ ਗਏ। ਭਾਰਤੀ ਸਿਨੇਮੇ ਲਈ ਪਾਏ ਯੋਗਦਾਨ ਲਈ ਸ਼ਸ਼ੀ ਕਪੂਰ ਨੂੰ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੇ ਭਤੀਜੇ ਸ਼ਸ਼ੀ ਕਪੂਰ ਅਤੇ ਰਣਬੀਰ ਕਪੂਰ ਨੇ ਪ੍ਰਾਪਤ ਕੀਤਾ।