ਤਾਜ ਸਿਰ ਦਾ ਢੱਕਣ?

ਬਲਜੀਤ ਬਾਸੀ
ਤਾਜ ਕੋਈ ਟੋਪੀ ਜਾਂ ਪੱਗ ਨਹੀਂ ਜੋ ਸਿਰ ਢਕਣ ਦੇ ਕੰਮ ਆਉਂਦੀ ਹੋਵੇ, ਇਹ ਓੜਨੀ ਕਹਾਉਂਦੀ ਚੁੰਨੀ ਵੀ ਨਹੀਂ। ਇਹ ਤਾਂ ਸਿਰ ਦੀ ਸ਼ਾਨ ਹੈ, ਦੂਜਿਆਂ ‘ਤੇ ਹਕੂਮਤ, ਉਸ ਦੀ ਤਸਦੀਕ ਤੇ ਉਚਿਤਤਾ ਦੀ ਪ੍ਰਤੀਕ। ਟੋਪੀ ਜਾਂ ਪੱਗ ਤਾਂ ਹਰ ਕੋਈ ਰੱਖ ਸਕਦਾ ਹੈ, ਤਾਜ ਦਾ ਹੱਕਦਾਰ ਲੱਖਾਂ-ਕਰੋੜਾਂ ਵਿਚੋਂ ਇੱਕੋ ਹੁੰਦਾ ਆਇਆ ਹੈ। ਇਸ ਨੂੰ ਹਥਿਆਉਣ ਲਈ ਗਹਿਗੱਚ ਯੁੱਧ, ਘੋਰ ਨਰਸੰਘਾਰ, ਭਰਾ ਮਾਰੀ, ਨਿਰਲੱਜ ਕਿਸਮ ਦੀ ਬੇਵਫਾਈ, ਬੇਈਮਾਨੀ ਤੇ ਹੋਰ ਸਭ ਅਨੈਤਿਕ, ਜੋ ਯੁਧ ਵਿਚ ਨੈਤਿਕ ਹੋ ਨਿਬੜਦਾ ਹੈ, ਕੀਤਾ ਜਾਂਦਾ ਰਿਹਾ ਹੈ। ਪੱਗ, ਟੋਪੀ ਜਾਂ ਕੋਈ ਹੋਰ ਸਿਰ ਦਾ ਕੱਜਣ ਸਾਧਾਰਨ ਕੱਪੜੇ ਦਾ ਹੋ ਸਕਦਾ ਹੈ,

ਪਰ ਤਾਜ ਵਿਚ ਹੀਰੇ ਜਵਾਹਰ, ਮੋਤੀ, ਸੋਨਾ ਆਦਿ ਜੜੇ ਹੁੰਦੇ ਹਨ ਤੇ ਇਹ ਕਲਾ ਦਾ ਇੱਕ ਸੁੰਦਰ ਨਮੂਨਾ ਹੁੰਦਾ ਹੈ, ਜੋ ਹਜ਼ਾਰਾਂ ਲੱਖਾਂ ਲੋਕਾਂ ਦਾ ਘਾਣ ਕਰਕੇ ਘੜਿਆ ਹੁੰਦਾ ਹੈ। ਬਾਦਸ਼ਾਹ ਲੋਕ ਇਸ ਦੇ ਸੁੰਦਰੀਕਰਣ ਲਈ ਅਥਾਹ ਧਨ ਲੁਟਾਉਂਦੇ ਹਨ। ਗੁਰੂ ਸਾਹਿਬ ਨੇ ਅਜਿਹੀ ਦੁਨਿਆਵੀ ਸ਼ਾਨ ਨੂੰ ਰੱਦ ਕੀਤਾ ਹੈ, “ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ॥ ਤਾਜ ਕੁਲਹ ਸਿਰਿ ਛਤ੍ਰ ਬਨਾਵਉ॥ ਬਿਨੁ ਜਗਦੀਸ ਕਹਾ ਸਚੁ॥” ਕੀ ਤਾਜ ਦੀ ਪਰਿਭਾਸ਼ਾ ‘ਬਾਦਸ਼ਾਹਾਂ ਦੀ ਟੋਪੀ’ ਵਜੋਂ ਕੀਤੀ ਜਾ ਸਕਦੀ ਹੈ?
ਸਾਡੇ ਦਿਮਾਗਾਂ ਵਿਚ ਤਾਜ ਦਾ ਬਿੰਬ ਕੁਝ ਇਹੋ ਜਿਹਾ ਹੀ ਹੈ। ਪੰਜਾਬੀ ਲੋਕਾਂ ਵਿਚ ਤਾਜ ਸ਼ਬਦ ਦਾ ਅਰਥ ਬਾਦਸ਼ਾਹ ਦਾ ਮੁਕਟ ਹੀ ਹੈ। ਪਰ ਉਰਦੂ ਫਾਰਸੀ ਵਿਚ ਤਾਜ ਕਿਸੇ ਪੰਛੀ ਦੀ ਕਲਗੀ ਵੀ ਹੈ ਤੇ ਦਰਵੇਸ਼ ਦੇ ਸਿਰ ਦਾ ਵੇਸ ਵੀ। ਸ਼ਬਦਾਂ ਦਾ ਇਤਿਹਾਸ ਵਾਸਤਵ ਵਿਚ ਵਿਚਾਰਾਂ ਦਾ ਇਤਿਹਾਸ ਹੈ। ਜਿਵੇਂ ਮਨੁੱਖ ਦੀ ਬਦਲਦੀ ਤਕਦੀਰ ਬਾਰੇ ਬਾਬਾ ਬੁੱਲੇ ਸ਼ਾਹ ਦਾ ਕਹਿਣਾ ਹੈ, “ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ, ਉਲਟੇ ਹੋਰ ਜ਼ਮਾਨੇ ਆਏ।’ ਇਸੇ ਤਰ੍ਹਾਂ ਸ਼ਬਦਾਂ ਦੇ ਵੀ ਉਲਟੇ ਸਿੱਧੇ ਜ਼ਮਾਨੇ ਆਉਂਦੇ ਹਨ। ਨਿਮਾਣੇ ਅਰਥ ਉਪਰ ਉਠ ਜਾਂਦੇ ਹਨ ਤੇ ਉਚੇ ਅਰਥ ਧੜੈਂ ਕਰਦੇ ਹੇਠਾਂ ਡਿਗ ਜਾਂਦੇ ਹਨ। ਮੁਕਟ ਦਾ ਮਖੌਟਾ ਬਣ ਜਾਂਦਾ ਹੈ, ਖਿੱਚਣ ਵਾਲਾ ਨੇਤਾ ਆਗੂ ਬਣ ਬਹਿੰਦਾ ਹੈ।
ਤਾਜ ਸ਼ਬਦ ਸਾਡੇ ਦੇਸ਼ ਵਿਚ ਇਸਲਾਮੀ ਬਾਦਸ਼ਾਹਤ ਸਮੇਂ ਹੀ ਆਇਆ। ਪੁਰਾਣੇ ਹਿੰਦੂ ਰਾਜੇ ਤੇ ਦੇਵਤੇ ਮੁਕਟ ਪਹਿਨਿਆ ਕਰਦੇ ਸਨ। ਕਿਸੇ ਸਮੇਂ ਮੱਧ ਏਸ਼ੀਆ ਦੇ ਲੋਕਾਂ ਦੀ ਗੋਲ ਜਾਂ ਚਪਟੀ ਟੋਪੀ ਨੂੰ ਤਾਜ ਕਿਹਾ ਜਾਂਦਾ ਸੀ। ਇਹ ਵਿਚਕਾਰੋਂ ਉਠਵੀਂ ਹੁੰਦੀ ਸੀ। ਤਾਜ ਅਰਬੀ ਦਾ ਸ਼ਬਦ ਹੈ। ਅਰਬੀ ਵਿਚ ਇਸ ਸ਼ਬਦ ਨਾਲ ਅਨੇਕਾਂ ਸਮਾਸੀ ਸ਼ਬਦ ਬਣਾਏ ਗਏ ਹਨ, ਜਿਨ੍ਹਾਂ ਦਾ ਇਥੇ ਜ਼ਿਕਰ ਕਰਨਾ ਵਾਧੂ ਦਾ ਖਿਲਾਰਾ ਹੈ। ਤਾਜ ਸ਼ਬਦ ਦੀ ਦਿਲਚਸਪ ਕਹਾਣੀ ਇਹ ਹੈ ਕਿ ਇਹ ਫਾਰਸੀ ਅਸਲੇ ਦਾ ਸ਼ਬਦ ਹੈ ਪਰ ਇਥੋਂ ਅਰਬੀ ਵਿਚ ਜਾ ਕੇ ਇਹ ਮੁੜ ਫਾਰਸੀ ਵਿਚ ਆਇਆ। ਫਿਰਦੌਸੀ ਨੇ ਇਹ ਸ਼ਬਦ ਆਪਣੇ ‘ਸ਼ਾਹਨਾਮੇ’ ਵਿਚ ਕਈ ਵਾਰ ਵਰਤਿਆ ਹੈ।
ਪੁਰਾਣੀ ਫਾਰਸੀ ਵਿਚ ਇਸ ਦਾ ਰੂਪ ਸੀ ‘ਤਾਗਹ’ ਜੋ ਮਧਯੁੱਗ ਵਿਚ ਆ ਕੇ ‘ਤਾਗ’ ਜਿਹਾ ਬਣ ਜਾਂਦਾ ਹੈ। ਇਸ ਦੇ ਅਰਥ ਸਨ-ਮਾਲਾ, ਸਿਹਰਾ ਜਾਂ ਮੁਕਟ। ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਪ੍ਰਾਚੀਨ ਯੁੱਗ ਵਿਚ ਤਾਜ ਸਾਧਾਰਨ ਕੁਦਰਤੀ ਵਸਤਾਂ ਜਿਵੇਂ ਫੁੱਲ, ਪੱਤੇ, ਜਾਨਵਰਾਂ ਦੇ ਸਿੰਗ ਜਾਂ ਲੋਹੇ ਜਿਹੀ ਧਾਤ ਦੇ ਹੀ ਬਣੇ ਹੋਣਗੇ। ਜਿਉਂ ਜਿਉਂ ਸ਼ਾਸਕ ਦਾ ਅਧਿਕਾਰ ਖੇਤਰ ਅਤੇ ਸ਼ਕਤੀ ਵਧਦੀ ਗਈ, ਤਿਉਂ ਤਿਉਂ ਤਾਜ ਵੀ ਉਚੇ ਤੋਂ ਉਚਾ, ਕਲਾਮਈ ਤੇ ਚਮਕ ਦਮਕ ਵਾਲੇ ਕੀਮਤੀ ਹੀਰੇ ਜਵਾਹਰਾਤ ਜੜਿਆ ਬਣਦਾ ਗਿਆ। ਅੱਜ ਤਾਜ ਦਾ ਬਿੰਬ ਇਹੋ ਜਿਹਾ ਹੀ ਹੈ।
ਮੱਧ ਫਾਰਸੀ ਤੋਂ ਇਹ ਸ਼ਬਦ ਸੰਭਵ ਤੌਰ ‘ਤੇ ਇਕ ਹੋਰ ਸਾਮੀ ਭਾਸ਼ਾ ਅਰਮਾਇਕ ਥਾਣੀਂ ਅਰਬੀ ਵਿਚ ਪੁੱਜਾ, ਜਿੱਥੇ ਇਸ ਦਾ ਰੂਪ ਤਾਜ ਜਿਹਾ ਬਣ ਗਿਆ। ਇਹ ਸ਼ਬਦ ਇਸੇ ਰੂਪ ਵਿਚ ਮੁੜ ਫਾਰਸੀ ਵਿਚ ਆ ਵੜਿਆ। ਤਾਜ ਤੋਂ ਤਾਜਦਾਰ ਸ਼ਬਦ ਬਣਿਆ, ਜੋ ਗੱਦੀ ‘ਤੇ ਬੈਠਾ ਬਾਦਸ਼ਾਹ ਜਾਂ ਕੋਈ ਹੋਰ ਉਚੀ ਪਦਵੀ ਧਾਰਨ ਕਰਨ ਵਾਲੇ ਵਿਅਕਤੀ ਲਈ ਵਰਤਿਆ ਜਾਂਦਾ ਹੈ। ਜਗਤਾਰ ਦੀ ਗਜ਼ਲ ਦੇ ਕੁਝ ਸ਼ਬਦ ਹਨ:
ਸਰਮਦ ਨੂੰ ਕਤਲ ਕਰਕੇ
ਹਰ ਰਾਹ ਸਾਫ ਕਰਕੇ,
ਝੁੰਜਲਾਏ ਫਿਰ ਰਹੇ ਨੇ
ਕਿਉਂ ਤਾਜਦਾਰ ਏਥੇ।
ਸੰਤੋਖ ਸਿੰਘ ਧੀਰ ਜਿਹਾ ਕਵੀ ਕਿਰਤੀ ਨੂੰ ਹੀ ਭਵਿੱਖ ਦੇ ਤਾਜਦਾਰ ਹੋਣ ਦਾ ਸੁਪਨਾ ਲੈਂਦਾ ਹੈ:
ਜਿਸ ਦੇ ਹੱਥਾਂ ਵਿਚ
ਅੱਟਣ ਕਿਰਤ ਦੇ,
ਜਿਸ ਦੇ ਪੈਰਾਂ ਹੇਠ ਧਰਤੀ
ਲਿਫ ਕੇ ਪੱਧਰ ਹੋ ਰਹੀ,
ਜਿਸ ਨੇ ਸਿਰ ‘ਤੇ ਪਹਿਨਿਆ
ਕੰਡਿਆਂ ਦਾ ਤਾਜ,
ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ
ਔਣ ਵਾਲੀ ਕਲ੍ਹ ਦਾ ਕੋਈ ਤਾਜਦਾਰ।
ਤਾਜਦਾਰ ਦੇ ਉਲਟ ਹੈ, ਬੇਤਾਜ ਪਰ ਇਸ ਸ਼ਬਦ ਨੂੰ ਆਮ ਤੌਰ ‘ਤੇ ‘ਬੇਤਾਜ ਬਾਦਸ਼ਾਹ’ ਜਿਹੇ ਮੁਹਾਵਰੇ ਵਿਚ ਹੀ ਵਰਤਿਆ ਜਾਦਾ ਹੈ, ਅਰਥਾਤ ਕੋਈ ਅਜਿਹਾ ਵਿਅਕਤੀ, ਜਿਸ ਦੀਆਂ ਪ੍ਰਾਪਤੀਆਂ ਕਰਕੇ ਉਸ ਨੂੰ ਆਮ ਲੋਕਾਂ ਨੇ ਸਿਰ ‘ਤੇ ਚੁੱਕਿਆ ਹੋਵੇ, ‘ਡੀ. ਜੇ. ਦੇ ਬੇਤਾਜ ਬਾਦਸ਼ਾਹ ਦਲਜੀਤ ਦੁਸਾਂਝ।’ ‘ਬੇਤਾਜ ਬਾਦਸ਼ਾਹ’ ਨਾਮੀਂ ਇਕ ਫਿਲਮ ਵੀ ਬਣੀ ਸੀ। ਸਿਰਤਾਜ ਸ਼ਬਦ ਦਾ ਅੱਖਰੀ ਅਰਥ ਤਾਂ ਸਿਰ ‘ਤੇ ਪਹਿਨੇ ਤਾਜ ਵਾਲਾ ਹੀ ਹੈ ਪਰ ਲਿਆ ਜਾਂਦਾ ਅਰਥ ਹੈ, ਸਿਰੋਮਣੀ, ਸਰਵੁਚ।
ਪੰਜਾਬੀ ਜਗਤ ਵਿਚ ਇਸ ਗੱਲ ‘ਤੇ ਵਾਦ-ਵਿਵਾਦ ਹੁੰਦਾ ਰਹਿੰਦਾ ਹੈ ਕਿ ਇਥੇ ਸ਼ਹੀਦਾਂ ਦਾ ਸਿਰਤਾਜ (ਸ਼ਹੀਦੇ ਆਜ਼ਮ) ਕੌਣ ਹੈ, ਭਗਤ ਸਿੰਘ ਜਾਂ ਗੁਰੂ ਅਰਜਨ ਦੇਵ? ਇਹ ਬਹਿਸ ਨਿਰਮੂਲ ਹੈ, ਹਰ ਕੋਈ ਆਪਣੇ ਸਮੁਦਾਇ ਦੇ ਨਾਇਕਾਂ ਨੂੰ ਹੀ ਵਡਿਆਉਂਦਾ ਹੈ। ਇਨ੍ਹਾਂ ਨੂੰ ਟਕਰਾਵੇਂ ਰੂਪ ਵਿਚ ਪੇਸ਼ ਕਰਨਾ ਸੰਕੀਰਣ ਸੋਚ ਹੀ ਹੈ। ਏਧਰ ਸਤਿੰਦਰ ਸਰਤਾਜ ਆਪਣੀ ਪਗੜੀ ‘ਤੇ ਸੂਫੀਆਂ ਵਾਲੇ ਵਲ-ਫੇਰ ਪਾ ਕੇ ਵਿਵਾਦ ਦਾ ਕੇਂਦਰ ਬਣ ਗਿਆ ਸੀ।
ਲੇਖ ਦੇ ਸ਼ੁਰੂ ਵਿਚ ਅਸੀਂ ਤਾਜ ਜਿਹੇ ਸ਼ਬਦ ਨੂੰ ਢੱਕਣ ਕਹਿਣ ‘ਤੇ ਕਿੰਤੂ ਪ੍ਰੰਤੂ ਕੀਤਾ ਸੀ। ਦੂਰ ਤੱਕ ਜਾਇਆਂ ਪਤਾ ਲਗਦਾ ਹੈ ਕਿ ਤਾਜ ਸ਼ਬਦ ਪਿੱਛੇ ਢਕਣ ਦਾ ਹੀ ਭਾਵ ਹੈ। ਕੁਝ ਨਿਰੁਕਤ ਸ਼ਾਸਤਰੀਆਂ ਨੇ ਇਸ ਨੂੰ ਭਾਰੋਪੀ ਸ਼ਬਦ ਮੰਨਿਆ ਹੈ, ਜਿਸ ਦੇ ਸਜਾਤੀ ਸ਼ਬਦ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਪ੍ਰਾਕ-ਭਾਰੋਪੀ ਮੂਲ ਠeਗ ਮੰਨਿਆ ਗਿਆ ਹੈ। ਇਹ ਮੂਲ ਦਰਅਸਲ ਇਕ ਹੋਰ ਭਾਰੋਪੀ ਮੂਲ ੰਟਹeਗ ਦਾ ਹੀ ਇਕ ਉਪਮੂਲ ਹੈ, ਜਿਸ ਵਿਚ ਢਕਣ ਦੇ ਭਾਵ ਹਨ। ਪਹਿਲਾਂ ਇਸ ਮੂਲ ਤੋਂ ਬਣੇ ਸਾਡੀਆਂ ਭਾਸ਼ਾਵਾਂ ਦੇ ਕੁਝ ਹੋਰ ਸ਼ਬਦ ਫੋਲ ਲਈਏ। ਬਹੁਤ ਚਿਰ ਪਹਿਲਾਂ ਅਸੀਂ ਇਸ ਤੋਂ ਬਣੇ ਸ਼ਬਦ ‘ਠਗ’ ਦਾ ਵਿਸਤਾਰ ਸਹਿਤ ਜ਼ਿਕਰ ਕਰ ਆਏ ਹਾਂ, ਪਰ ਇਥੇ ਵੀ ਇਸ ਵੱਲ ਸੰਕੇਤ ਕਰਨ ਦੀ ਜ਼ਰੂਰਤ ਹੈ।
ੰਟਹeਗ, ਠeਗ ਮੂਲਾਂ ਦੇ ਟਾਕਰੇ ਸੰਸਕ੍ਰਿਤ ਧਾਤੂ ਹਨ, ‘ਸਥਗ’ ਅਤੇ ‘ਸਥ’ ਜਿਨ੍ਹਾਂ ਵਿਚ ਢਕਣ, ਕੱਜਣ, ਲੁਕੋਣ ਦੇ ਭਾਵ ਹਨ। ਸਥਗ ਧਾਤੂ ਤੋਂ ਠਗ ਸ਼ਬਦ ਬਣਿਆ। ਧਿਆਨ ਦਿਉ ਠਗ ਆਪਣੇ ਕਾਰਨਾਮਿਆਂ ਪਿਛੇ ਕੰਮ ਕਰਦੇ ਇਰਾਦੇ ਨੂੰ ਬੜੀ ਚੁਸਤੀ ਨਾਲ ਢਕ ਜਾਂ ਲੁਕੋ ਲੈਂਦਾ ਹੈ। ਇਥੋਂ ਤੱਕ ਕਿ ਪੁਰਾਣੇ ਜ਼ਮਾਨਿਆਂ ਵਿਚ ਠਗ-ਬੂਟੀ ਸੁੰਘਾ ਕੇ ਰਾਹੀਆਂ ਨੂੰ ਲੁੱਟਿਆ ਜਾਂਦਾ ਸੀ। ਠਗ ਸ਼ਬਦ ਅੰਗਰੇਜ਼ੀ ਵਿਚ ਵੀ ਥਗ ਦੇ ਸ਼ਬਦਜੋੜਾਂ ਅਤੇ ਉਚਾਰਨ ਵਿਚ ਆਮ ਵਰਤਿਆ ਜਾਦਾ ਹੈ, ਪਰ ਇਸ ਦਾ ਅਰਥ ਕੁਝ ਬਦਲ ਗਿਆ ਹੈ। ਅੰਗਰੇਜ਼ੀ ਵਿਚ ਠਗ ਤੋਂ ਭਾਵ ਘੋਰ ਅਪਰਾਧੀ, ਗੁੰਡਾ, ਬਦਮਾਸ਼, ਖੂੰਖਾਰ ਵਿਅਕਤੀ ਲਿਆ ਜਾਂਦਾ ਹੈ। ਅੰਗਰੇਜ਼ੀ ਸ਼ਾਸਨ ਵੇਲੇ ਭਾਰਤ ਦੇ ਜਥੇਬੰਦ ਠਗ ਇਸੇ ਤਰ੍ਹਾਂ ਦੇ ਖੂੰਖਾਰ ਹੁੰਦੇ ਸਨ, ਜਿਸ ਕਰਕੇ ਅੰਗਰੇਜ਼ੀ ਅਤੇ ਕੁਝ ਹੋਰ ਯੂਰਪੀ ਭਾਸ਼ਾਵਾਂ ਵਿਚ ਇਸ ਸ਼ਬਦ ਦੇ ਇਹੀ ਅਰਥ ਪ੍ਰਚਲਿਤ ਹੋਏ।
ਅਗਲਾ ਸ਼ਬਦ ਹੈ, ‘ਸਥਗਨ।’ ਪਾਰਲੀਮੈਂਟ ਆਦਿ ਵਿਚ ਕਿਸੇ ਚਲਦੀ ਬਹਿਸ ਨੰ ਛੱਡ ਕੇ ਅੱਗੇ ਪਾ ਦੇਣ ਵਾਲੀ ਕਾਰਵਾਈ ਨੂੰ ਸਥਗਨ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਪੁਰੋਹਿਤ ਵਲੋਂ ਕਿਸੇ ਮਹੂਰਤ ਆਦਿ ਨੂੰ ਅੱਗੇ ਪਾ ਦੇਣ ਨੂੰ ਸਥਗਿਤ ਕਰਨਾ ਆਖਦੇ ਸਨ। ਅਰਥਾਤ ਅੱਗੇ ਪਾਉਣ ਪਿੱਛੇ ਕੰਮ ਕਰਦੇ ਗੁਪਤ ਜਾਂ ਢਕੇ ਹੋਏ ਇਰਾਦੇ ਪ੍ਰਗਟ ਨਹੀਂ ਸਨ ਹੋਣ ਦਿੱਤੇ ਜਾਂਦੇ। ਕੱਜਣ, ਲੁਕੋਣ ਦੇ ਅਰਥਾਂ ਵਾਲੇ ਢਕਣ ਤੇ ਢੱਕਣਾ ਸ਼ਬਦ ਇਥੇ ਥਾਂ ਸਿਰ ਹਨ, ਢੱਕੀ ਰਿਝੇ ਤੇ ਕੋਈ ਨਾ ਬੁਝੇ। ‘ਸਥ’ ਧੁਨੀ ਸੁੰਗੜ ਕੇ ‘ਥ’ ਬਣੀ (ਜਿਵੇਂ ਸਥਾਨ ਦਾ ਥਾਂ ਬਣ ਗਿਆ) ਤੇ ਫਿਰ ‘ਢ’ ਧੁਨੀ ਵਿਚ ਢਲ ਗਈ। ਅੱਗੋਂ ‘ਗ’ ਧੁਨੀ ‘ਕ’ ਵਿਚ ਬਦਲ ਗਈ। ਇਹ ਆਮ ਵਰਤਾਰਾ ਹੈ। ਮਰਾਠੀ ਵਿਚ ਠਗ ਨੂੰ ਠਕ ਕਿਹਾ ਜਾਂਦਾ ਹੈ। ਸੋ, ਇਥੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਤਾਜ ਸ਼ਬਦ ਪਿਛੇ ਵੀ ਢਕਣ ਦਾ ਭਾਵ ਹੀ ਕੰਮ ਕਰ ਰਿਹਾ ਹੈ, ਅਰਥਾਤ ਜੋ ਸਿਰ ਢਕਦਾ ਹੈ।
ਹੁਣ ਅਸੀਂ ਆਉਂਦੇ ਹਾਂ, ਯੂਰਪ ਦੀਆਂ ਭਾਸ਼ਾਵਾਂ ਵੱਲ। ਸਭ ਤੋਂ ਪਹਿਲਾਂ ਅੰਗਰੇਜ਼ੀ ਧeਚਕ ਸ਼ਬਦ ਵੱਲ ਝਾਤੀ ਮਾਰੋ। ਡੈਕ ਮੁਢਲੇ ਤੌਰ ‘ਤੇ ਸਮੁੰਦਰੀ ਜਹਾਜ ਨੂੰ ਢਕਣ ਵਾਲਾ ਢਾਂਚਾ ਹੁੰਦਾ ਸੀ। ਬਾਅਦ ਵਿਚ ਇਹ ਜਹਾਜ ਦੇ ਪਲੇਟਫਾਰਮ ਅਰਥਾਤ ਮਚਾਣ ਦਾ ਅਰਥ ਦੇਣ ਲੱਗ ਪਿਆ। ਸਜਾਉਣ ਦੇ ਅਰਥਾਂ ਵਾਲੇ ਡੈਕ ਸ਼ਬਦ ਪਿੱਛੇ ਕਾਸੇ ਨੂੰ ਲੁਕੋਣ ਦਾ ਭਾਵ ਕੰਮ ਕਰ ਰਿਹਾ ਹੈ। ਉਂਜ ਇਹ ਸ਼ਬਦ ਮੁਢਲੇ ਤੌਰ ‘ਤੇ ਸਮੁੰਦਰੀ ਜਹਾਜਾਂ ਨਾਲ ਹੀ ਸਬੰਧਤ ਹੈ।
ਅੰਗਰੇਜ਼ੀ ਠਹਅਟਚਹ (ਛੱਪਰ) ਦੇ ਪਿੱਛੇ ਵੀ ਢਕਣ ਦਾ ਆਸ਼ਾ ਹੀ ਹੈ। ਡੱਚ ਭਾਸ਼ਾ ਵਿਚ ਛੱਤ ਲਈ ਧਅਕ ਅਤੇ ਜਰਮਨ ਵਿਚ ਧਅਚਹ ਸ਼ਬਦ ਹਨ। ਚੋਗਾ ਦੇ ਅਰਥਾਂ ਵਾਲਾ ਠੋਗਅ ਸ਼ਬਦ ਵੀ ਸਰੀਰ ਦਾ ਕੱਜਣ ਹੀ ਹੈ। ਹੋਰ ਸ਼ਬਦ ਹਨ: ੰਟeਗੋਸਅੁਰੁਸ, ਇੱਕ ਪ੍ਰਕਾਰ ਦਾ ਸਾਕਾਹਾਰੀ ਡਿਨੋਸੌਰ ਜਿਸ ਦਾ ਸਰੀਰ ਛੱਤ ਦੀਆਂ ਖਪਰੈਲਾਂ ਵਰਗਾ ਹੁੰਦਾ ਹੈ; ਠਲਿe, ਛੱਤ ਦੀ ਖਪਰੈਲ (ਇਸ ਦਾ ਲਾਤੀਨੀ ਰੂਪ ਠeਗੁਲਅ ਸੀ, ਪੁਰਾਣੀ ਅੰਗਰੇਜ਼ੀ ਵਿਚ ਇਹ ਸ਼ਬਦ ਇੱਟ ਲਈ ਵੀ ਵਰਤਿਆ ਜਾਦਾ ਸੀ); ਠeਗੁਮeਨਟ, ਸਰੀਰ ਦਾ ਕੁਦਰਤੀ ਸੁਰੱਖਿਆ ਢਾਂਚਾ; ਫਰੋਟeਚਟ ਯਾਨਿ ਫਰੋ+ਟeਚਟ ਸੁਰੱਖਿਆ; ਧeਟeਚਟ ਯਾਨਿ ਧe+ਟeਚਟ ਮੁਢਲਾ ਭਾਵ ਲੁਕੀ ਛਿਪੀ ਜਾਂ ਢਕੀ ਗੱਲ ਨੂੰ ਬਾਹਰ ਲਿਆਉਣਾ।