ਵੋਟਰ ਉਪ-ਚੋਣ ਦੇ!

ਰਹੇ ਪਛੜਦੇ ਪਿਆ ਇਤਿਹਾਸ ਦੱਸੇ, ਸਾਡੀ ਗਫਲਤੀ ਨੀਂਦ ਅਕੱਥ ਯਾਰੋ।
ਚਾਅ ਵੋਟਾਂ ਦਾ ਦਿਲੋਂ ਵਿਸਾਰ ਦੇਵੇ, ਲੰਮੀ ਸੋਚ ਤੇ ‘ਫਿਊਚਰ’ ਦਾ ਪੱਥ ਯਾਰੋ।
ਬੀਨ ਸੁਣਦੇ ਹਾਂ ਵਾਅਦਿਆਂ ਲਾਰਿਆਂ ਦੀ, ਬਹੀਏ ਘੱਟ ਸਿਆਣਪ ਦੀ ਸੱਥ ਯਾਰੋ।
ਜੇਤੂ ਮਿੱਥ ਕੇ ਚੱਲੀਏ ‘ਪਾਰਟੀ’ ਨੂੰ, ‘ਬੰਦਾ’ ਭਾਵੇਂ ਹੀ ਹੋਵੇ ਉਲੱਥ ਯਾਰੋ।
ਲਾਹੇ ਲੈਣ ਲਈ ਚਲਦੀ ਸਰਕਾਰ ਪਾਸੋਂ, ਪਾਉਂਦੇ ਹੋਰਾਂ ਦੇ ਨੱਕਾਂ ਨੂੰ ਨੱਥ ਯਾਰੋ।
ਉਪ-ਚੋਣ ਦੇ ਵੋਟਰ ਇਹ ਸੋਚ ਲੈਂਦੇ, ਵਗਦੀ ਗੰਗਾ ਵਿਚ ਧੋ ਲਈਏ ਹੱਥ ਯਾਰੋ!