ਬਲਜੀਤ ਬਾਸੀ
ਮੁਢ ਕਦੀਮ ਤੋਂ ਹੀ ਦਰਖਤ ਮਨੁੱਖ ਦੇ ਅੰਗ-ਸੰਗ ਰਿਹਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਕਪੀ (ਏਪ) ਜਿਹੇ ਪੂਰਵਜਾਂ ਤੋਂ ਮਨੁੱਖ ਜਾਤੀ ਦਾ ਵਿਕਾਸ ਹੀ ਦਰਖਤਾਂ ਦੀ ਗੋਦ ਵਿਚ ਹੋਇਆ। ਦਰਖਤ ਜਾਂ ਜੰਗਲ ਕਹਾਉਂਦਾ ਦਰਖਤਾਂ ਦਾ ਸਮੂਹ ਮਨੁੱਖ ਦੀ ਹਰ ਲੋੜ ਪੂਰੀ ਕਰਦਾ ਰਿਹਾ ਹੈ: ਰਹਿਣ ਲਈ ਬਸੇਰਾ; ਖਾਣ ਲਈ ਫਲ ਫਰੂਟ, ਜੜੀ-ਬੂਟੀਆਂ, ਪੱਤੇ; ਪਹਿਨਣ ਲਈ ਸੱਕ ਅਤੇ ਪੱਤੇ; ਖਾਣਾ ਪਕਾਉਣ ਅਤੇ ਫਰਨੀਚਰ ਲਈ ਲੱਕੜੀ; ਲਿਖਣ ਲਈ ਸੱਕ ਤੇ ਪੱਤੇ; ਧੁੱਪ ਤੋਂ ਬਚਣ ਲਈ ਛਾਂ।
ਹਮਾਤੜ-ਤਮ੍ਹਾਤੜ ਦਰਖਤਾਂ ਦੇ ਉਪਰ ਹੇਠਾਂ ਹੀ ਜੰਗ ਪਲੰਗਾ ਜਿਹੀਆਂ ਖੇਡਾਂ ਖੇਡਦੇ ਵੱਡੇ ਹੋਏ ਹਨ। ਪੰਛੀਆਂ ਤੇ ਕਈ ਜਾਨਵਰਾਂ ਦਾ ਤਾਂ ਰੈਣ ਬਸੇਰਾ ਅਤੇ ਖਾਧ ਖੁਰਾਕ ਹੀ ਦਰਖਤ ਹਨ।
ਏਨੀ ਉਪਯੋਗੀ ਸ਼ੈਅ ਹੋਣ ਕਾਰਨ ਪੂਜਾ-ਉਨਮੁਖ ਭਾਰਤ ਵਿਚ ਦਰਖਤਾਂ ਦੀ ਪੂਜਾ-ਅਰਚਨਾ ਵੀ ਕੀਤੀ ਜਾਂਦੀ ਹੈ। ਪਤੀ ਦੀ ਖੈਰ ਲਈ ਕਈ ਮੰਦਭਾਗੀ ਲੜਕੀਆਂ ਦਰਖਤ ਨਾਲ ਹੀ ਵਿਆਹ ਰਚਾ ਲੈਂਦੀਆਂ ਹਨ। ਉਂਜ ਕਈ ਪਤੀ ਕਹਾਉਂਦੇ ਮਰਦ ਤਾਂ ਉਨ੍ਹਾਂ ਲਈ ਦਰਖਤ ਜਿਹੇ ਜੜ੍ਹ ਹੀ ਸਾਬਤ ਹੁੰਦੇ ਹਨ। ਕਹਿੰਦੇ ਹਨ, ਮੰਗਲੀਕ ਐਸ਼ਵਰਿਆ ਰਾਏ ਦਾ ਪਹਿਲਾਂ ਵਿਆਹ ਹੀ ਦਰਖਤ ਨਾਲ ਹੋਇਆ ਸੀ। ਵਿਚਾਰੇ ਦਰਖਤ ਮਨੁੱਖ ਦੀਆਂ ਬਦਸ਼ਗਨੀਆਂ ਵੀ ਆਪਣੇ ਸਿਰ ਲੈ ਲੈਂਦੇ ਹਨ!
ਦਰਖਤ ਦੀ ਭਰਪੂਰ ਮਹਿਮਾ ਤਾਂ ਡਾ. ਗੁਰਬਖਸ਼ ਸਿੰਘ ਭੰਡਾਲ ਜਿਹਾ ਕੋਈ ਸਮਰੱਥ ਕਵੀ ਹੀ ਕਰ ਸਕਦਾ ਹੈ। ਦਰਖਤ ਪਿੰਡਾਂ ਥਾਂਵਾਂ ਦੇ ਧਰਤ-ਚਿੰਨ੍ਹ ਅਰਥਾਤ ਉਨ੍ਹਾਂ ਦੀ ਪਛਾਣ ਬਣੇ ਹੁੰਦੇ ਹਨ। ਬੇਸ਼ੁਮਾਰ ਸਥਾਨ ਨਾਂਵਾਂ ਵਿਚ ਦਰਖਤਾਂ ਦੇ ਨਾਂ ਆਉਂਦੇ ਹਨ। ਅਜਿਹੇ ਨਾਂਵਾਂ ਵਿਚ ਸਭ ਤੋਂ ਵਧ ਸ਼ਬਦ ਪਿੱਪਲ ਜਾਂ ਪਿੱਪਲੀ ਦਰਖਤ ਦਾ ਵਰਤਿਆ ਗਿਆ ਹੈ। ਬੋਹੜ, ਨਿੰਮ, ਟਾਹਲੀ ਤੂਤ, ਜੰਡ, ਅੰਬ ਆਦਿ ਦਰਖਤਾਂ ਦੇ ਪਿਛੇ ਵੀ ਕਈ ਪਿੰਡਾਂ ਦੇ ਨਾਂ ਹਨ। ਭਾਰਤ ਦੇ ਕਈ ਰਾਜਾਂ ਨੇ ਆਪਣੇ ਆਪਣੇ ਰਾਜ-ਦਰਖਤ ਅਪਨਾਏ ਹੋਏ ਹਨ ਜਿਵੇਂ ਪੰਜਾਬ ਦਾ ਰਾਜਕੀ ਦਰਖਤ ਟਾਹਲੀ ਹੈ।
ਪੰਜਾਬੀ ਵਿਚ ਦਰਖਤ ਲਈ ਹੋਰ ਸ਼ਬਦ ਹਨ: ਪੇੜ, ਬ੍ਰਿਛ/ਬਿਰਖ, ਰੁੱਖ ਆਦਿ। ਬਹੁਤ ਸਾਰੇ ਪੰਜਾਬੀ ਸਾਹਿਤ ਖਾਸ ਤੌਰ ‘ਤੇ ਕਵਿਤਾ, ਲੋਕ ਗੀਤਾਂ ਅਤੇ ਮੁਹਾਵਰਿਆਂ ਵਿਚ ਏਹੀ ਸ਼ਬਦ ਆਉਂਦੇ ਹਨ। ਸੁਰਜੀਤ ਪਾਤਰ ਅੱਗੇ ਤਾਂ ਬਿਰਖ ਨੇ ਅਰਜ਼ ਕੀਤੀ ਲਗਦੀ ਹੈ ਕਿ ਆਪਣੀ ਕਵਿਤਾ ਵਿਚ ਦਰਖਤ ਦੀ ਤੱਤੀ ਵਾ ਨਹੀਂ ਲੱਗਣੀ ਚਾਹੀਦੀ। ਸ਼ਾਇਦ ਦਰਖਤ ਕਵਿਤਾ ਦੀ ਲੈਅ ਜਾਂ ਵਜ਼ਨ ਵਿਗਾੜ ਦਿੰਦਾ ਹੈ। ਪਰ ਹਾਸ਼ਮ ਸ਼ਾਹ ਨੇ ਇਸ ਸ਼ਬਦ ਨੂੰ ਆਪਣੇ ਦੋਹੜੇ ਵਿਚ ਵਰਤ ਕੇ ਇਸ ਦੀ ਕਾਵਿਕਤਾ ਸਿੱਧ ਕਰ ਦਿੱਤੀ ਹੈ,
ਮੇਵੇਦਾਰ ਦਰਖਤ ਮੇਵੇ ਦੇ
ਜਿਸ ਦਿਲ ਨੂੰ ਹਿਰਸ ਨ ਕਾਈ।
ਖਾਤਰ ਓਸ ਪਿਆ ਉਸ ਝੁਕਣਾ
ਸਿਰ ਭਾਰੀ ਪੋਤ ਉਠਾਈ।
ਸਰੂ ਕਬੂਲ ਨ ਕੀਤਾ ਮੇਵਾ
ਉਨੂੰ ਹਰਜ ਮਰਜ਼ ਨਹੀਂ ਕਾਈ।
ਹਾਸ਼ਮ ਹਿਰਸ ਲਗਾ ਨ ਕਾਈ
ਅਤੇ ਸਰੂ ਹੋਇਆ ਉਹ ਭਾਈ।
ਮੇਰੇ ਖਿਆਲ ਵਿਚ ਧਰਤੀ ਵਿਚ ਇਕੋ ਜਗ੍ਹਾ ‘ਤੇ ਸਦੀਆਂ ਤੱਕ ਡਟੇ ਰਹਿਣ ਵਾਲੀ ਸੱਕ ਲਪੇਟੀ ਇਸ ਸ਼ੈਅ ਲਈ ਅੱਜ ਕਲ੍ਹ ਬਹੁਪ੍ਰਚਲਿਤ ਸ਼ਬਦ ਦਰਖਤ ਹੀ ਹੈ। ਇਸ ਗੱਲ ਦਾ ਝਗੜਾ ਹੋ ਸਕਦਾ ਹੈ ਕਿ ਇਸ ਦੀ ਸ਼ਾਨ ਇਸ ਦੇ ‘ਖ’ ਦੇ ਪੈਰਾਂ ਹੇਠਾਂ ਬਿੰਦੀ ਲਾ ਕੇ ਵਧਦੀ ਹੈ ਜਾਂ ਇਸ ਤੋਂ ਬਿਨਾ।
ਉਪਰ ਸੰਕੇਤ ਕੀਤਾ ਗਿਆ ਹੈ ਕਿ ਪੰਜਾਬੀ ਦੇ ਮੁਢਲੇ ਸ਼ਬਦ ਬ੍ਰਿਛ/ਬਿਰਖ, ਰੱਖ, ਪੇੜ ਹੀ ਹਨ। ਭਾਰਤ ਵਿਚ ਇਸਲਾਮੀ ਹਕੂਮਤ ਦੌਰਾਨ ਫਾਰਸੀ ਅਰਬੀ ਦੇ ਹੱਲੇ ਕਾਰਨ ਹੋਰ ਸ਼ਬਦਾਂ ਵਾਂਗ ਦਰਖਤ ਨੇ ਵੀ ਭਾਰਤ ਦੀਆਂ ਕਈ ਭਾਸ਼ਾਵਾਂ ਵਿਚੋਂ ਮੁਢਲੇ ਸ਼ਬਦ ਜਾਂ ਤਾਂ ਉਖਾੜ ਦਿੱਤੇ ਜਾਂ ਆਪਣੀ ਖਾਸ ਥਾਂ ਬਣਾ ਲਈ। ਦਰਖਤ ਫਾਰਸੀ ਦਾ ਸ਼ਬਦ ਹੈ, ਜਿਸ ਨੇ ਘੱਟੋ ਘੱਟ ਬੋਲਚਾਲ ਦੀ ਪੰਜਾਬੀ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਕਰ ਲਈਆਂ ਹਨ। ਇਸ ਦਾ ਫਾਰਸੀ ਪਿਛੋਕੜ ਹੋਣ ਕਾਰਨ ਕਈ ਲੋਕ ‘ਖ’ ਪੈਰੀਂ ਬਿੰਦੀ ਨੂੰ ਤਰਜੀਹ ਦਿੰਦੇ ਹਨ।
ਫਾਰਸੀ ਵਿਚ ਇਹ ਸ਼ਬਦ ਦਰ+ਖ਼ਤ ਤੋਂ ਬਣਿਆ ਹੈ। ਫਾਰਸੀ ਵਿਚ ਦਰ ਦਾ ਅਰਥ ਲੱਕੜੀ ਹੈ ਜੋ ਇੱਕ ਤਰ੍ਹਾਂ ਬ੍ਰਿਛ ਦੇ ਅਰਥਾਂ ਵਿਚ ਹੀ ਸਮਝੀ ਜਾਂਦੀ ਹੈ। ਦਰਖਤ ਅਤੇ ਲੱਕੜੀ ਦੇ ਸੰਕਲਪ ਜੁੜਵੇਂ ਹੀ ਹਨ, ਲੱਕੜੀ ਦਰਖਤ ਤੋਂ ਬਿਨਾ ਹੋਰ ਕਿਸੇ ਪੌਦੇ ਤੋਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਮੈਂ ‘ਖ਼ਤ’ ਸ਼ਬਦ ਦਾ ਪਿਛੋਕੜ ਅਜੇ ਤੱਕ ਲੱਭ ਨਹੀਂ ਸਕਿਆ।
ਫੈਲਨ ਦੇ ਅੰਗਰੇਜ਼ੀ-ਹਿੰਦੁਸਤਾਨੀ ਕੋਸ਼ ਅਨੁਸਾਰ ਖ਼ਤ ਸ਼ਬਦ ਸੰਸਕ੍ਰਿਤ ਦੇ ਗਾਛ ਦਾ ਸਜਾਤੀ ਹੋ ਸਕਦਾ ਹੈ, ਜਿਸ ਦਾ ਅਰਥ ਵੀ ਬ੍ਰਿਛ, ਪੇੜ ਹੀ ਹੈ। ਗਾਛ ਸ਼ਬਦ ਦੇ ਹੋਰ ਭੇਦ ਹਨ-ਗੱਛ, ਗਛਿਆ। ਗਾਛ ਦਾ ਅਰਥ ਬਗੀਚਾ ਵੀ ਹੈ। ਗੱਛ ਦੇ ਅਰਥ ਪੇੜ ਤੋਂ ਇਲਾਵਾ ਪਰਿਵਾਰ, ਨਸਲ ਵੀ ਹਨ। ਪਰ ਅਜੇ ਅਸੀਂ ਗੱਛ ਦਾ ਖਹਿੜਾ ਛੱਡਦੇ ਹਾਂ। ਫਾਰਸੀ ਵਿਚ ‘ਦਰ’ ਦਾ ਹੋਰ ਰੂਪ ‘ਦਾਰ’ ਹੈ ਜੋ ਉਰਦੂ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦਾ ਮੁੱਖ ਅਰਥ ਲੱਕੜੀ ਹੈ ਤੇ ਹੋਰ ਅਰਥ ਹਨ: ਸਲੀਬ, ਸੂਲੀ, ਸ਼ਤੀਰ, ਛੱਤ, ਦਰਖਤ। ਸਪੱਸ਼ਟ ਹੈ, ਇਹ ਸਾਰੀਆਂ ਚੀਜ਼ਾਂ ਲੱਕੜੀ ਦੀਆਂ ਹੀ ਬਣੀਆਂ ਹੁੰਦੀਆਂ ਹਨ। ਫਾਰਸੀ ਵਿਚ ਕਾਟੋ ਲਈ ਦਾਰਮੂਸ਼ (ਮੂਸ਼=ਚੂਹਾ) ਸ਼ਬਦ ਹੈ। ਸੂਲੀ ਦੇ ਅਰਥਾਂ ਵਿਚ ਅਹਿਮਦ ਫਰਾਜ਼ ਦਾ ਇਕ ਮਿਸਰਾ ਦੇਖੋ,
ਆਜ ਹਮ ਦਾਰ ਪੇ ਖੀਂਚੇ ਗਏ ਜਿਨ ਬਾਤੋਂ ਪਰ
ਕਯਾ ਅਜਬ ਕਲ ਵੋ ਜ਼ਮਾਨੇ ਕੋ ਨਿਸਾਬੋਂ ਮੇਂ ਮਿਲੇਂ।
(ਨਿਸਾਬ=ਪੜ੍ਹਾਈ ਦਾ ਕੋਰਸ)
ਦਾਰ ਸ਼ਬਦ ਦਾ ਜ਼ੈਂਦ ਰੂਪ ਦੌਰੁ ਜਿਹਾ ਸੀ। ਇਹ ਸ਼ਬਦ ਸੰਸਕ੍ਰਿਤ ਦਾਰੁ ਦਾ ਭਾਈਬੰਦ ਹੈ, ਜਿਸ ਦਾ ਅਰਥ ਵੀ ਲੱਕੜੀ ਜਾਂ ਦਰਖਤ ਹੀ ਹੈ। ਸੰਸਕ੍ਰਿਤ ਵਿਚ ਇਸ ਦੇ ਹੋਰ ਅਰਥ ਹਨ: ਸ਼ਤੀਰ, ਗੁਟਕਾ, ਅਰਲ ਜਿਹਾ ਕੁੰਡਾ (ਜੋ ਲੱਕੜੀ ਦਾ ਹੁੰਦਾ ਸੀ)। ਦਾਰ ਦੇ ਅੱਗੇ ਦੇਵ ਲੱਗ ਕੇ ਦੇਵਦਾਰ ਬਣਦਾ ਹੈ, ਜੋ ਚੀਲ੍ਹ ਵਰਗੇ ਰੁੱਖਾਂ ਦੀ ਇੱਕ ਕਿਸਮ ਹੈ। ਦੇਵਦਾਰ ਦਾ ਅੱਖਰੀ ਅਰਥ ਹੋਇਆ, ਦਿਉ ਕੱਦ ਦਰਖਤ। ਇਸ ਨੂੰ ਪੰਜਾਬੀ ਵਿਚ ਦਿਆਰ, ਦਾਰ ਜਾਂ ਬਿਆਰ ਵੀ ਆਖਿਆ ਜਾਂਦਾ ਹੈ।
ਦਾਲਚੀਨੀ ਫਾਰਸੀ ਸ਼ਬਦ ਦਾਰਚੀਨੀ ਦਾ ਦੇਸੀ ਰੂਪ ਹੈ ਜਿਸ ਦਾ ਅੱਖਰੀ ਅਰਥ ਹੈ, ਚੀਨ ਦੀ ਲੱਕੜ। ਨਿਰੁਕਤ ਸ਼ਾਸਤਰੀ ਗ਼ ਸ਼ ਰਿਆਲ ਅਨੁਸਾਰ ਇਥੇ ਚੀਨ ਤੋਂ ਮੁਰਾਦ ਜਾਵਾ, ਸੁਮਾਟਰਾ ਹੈ। ਕਿਸੇ ਸਮੇਂ ਇਥੋਂ ਦੇ ਮਸਾਲਿਆਂ ਦੀ ਯੂਰਪੀ ਦੇਸ਼ਾਂ ਵਿਚ ਬੜੀ ਮੰਗ ਸੀ। ਉਕਤ ਟਾਪੂਆਂ ਨੂੰ ਇਤਿਹਾਸਕ ਤੌਰ ‘ਤੇ ੰਪਚਿe ੀਸਲਅਨਦਸ (ਮਸਾਲਾ ਦੀਪ) ਕਿਹਾ ਜਾਂਦਾ ਹੈ। ਇਥੇ ਕੁਝ ਭੁਲੇਖਾ ਲੱਗਾ ਲਗਦਾ ਹੈ। ਅਸਲ ਵਿਚ ਚੀਨ ਅਤੇ ਹਿੰਦਚੀਨੀ ਦੇ ਹੋਰ ਦੇਸ਼ਾਂ ਵਿਚ ਕੈਸੀਆ ਨਾਂ ਦਾ ਦਰਖਤ ਪਾਇਆ ਜਾਂਦਾ ਹੈ ਜਿਸ ਦਾ ਸੱਕ ਵੀ ਦਾਲਚੀਨੀ ਵਰਗਾ ਹੀ ਹੁੰਦਾ ਹੈ। ਇਸ ਨੂੰ ਨਕਲੀ ਦਾਲਚੀਨੀ ਵੀ ਕਿਹਾ ਜਾਂਦਾ ਹੈ। ਅਸਲੀ ਦਾਲਚੀਨੀ ਭਾਰਤ, ਸ੍ਰੀ ਲੰਕਾ, ਬੰਗਲਾ ਦੇਸ਼ ਆਦਿ ਵਿਚ ਪਾਈ ਜਾਂਦੀ ਹੈ।
ਸੰਸਕ੍ਰਿਤ ਦਾਰ ਦਾ ਇਕ ਵਿਗੜਿਆ ਰੂਪ ‘ਤਰੁ’ ਵੀ ਹੈ, ਜਿਸ ਦਾ ਅਰਥ ਵੀ ਦਰਖਤ ਹੀ ਹੈ। ਚੌਥੇ ਮਹਲੇ ਗੁਰੂ ਰਾਮ ਦਾਸ ਦੇ ਸਵੱਈਆਂ ਵਿਚ ਇਹ ਸ਼ਬਦ ‘ਤਰੂਆ’ ਦੇ ਰੂਪ ਵਿਚ ਦਰਜ ਹੈ, “ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ॥” ਅਰਥਾਤ ਜਿਸ ਨੇ ਰਾਤ ਲਈ ਚੰਦ ਤੇ ਤਾਰੇ ਅਤੇ ਦਿਨ ਲਈ ਸੂਰਜ ਰਚੇ ਹਨ; ਜਿਸ ਨੇ ਪਹਾੜ ਅਤੇ ਫਲਾਂ ਫੁੱਲਾਂ ਵਾਲੇ ਦਰਖਤ ਰਚੇ ਹਨ।
ਦਾਰ ਸ਼ਬਦ ਭਾਰੋਪੀ ਹੈ ਅਰਥਾਤ ਇਸ ਦੇ ਸਜਾਤੀ ਸ਼ਬਦ ਅਨੇਕਾਂ ਹਿੰਦ-ਯੂਰਪੀ ਪਰਿਵਾਰ ਦੀਆਂ ਭਾਸ਼ਾਵਾਂ ਵਿਚ ਮਿਲ ਜਾਂਦੇ ਹਨ। ਇਸ ਦਾ ਭਾਰੋਪੀ ਮੂਲ ਹੈ ‘ਧeਰੁ’ ਜਿਸ ਵਿਚ ਪਕਿਆਈ, ਸਥੂਲਤਾ, ਮਜਬੂਤੀ ਆਦਿ ਦੇ ਭਾਵ ਹਨ। ਅਜਿਹੇ ਅਰਥ ਤੋਂ ਲੱਕੜੀ ਜਾਂ ਦਰਖਤ ਜਿਹਾ ਭਾਵ ਵਿਕਸਿਤ ਹੋਵੇ। ਦਰਖਤ ਦੀ ਖਾਸੀਅਤ ਹੈ ਕਿ ਇਹ ਧਰਤੀ ਵਿਚ ਮਜਬੂਤੀ ਨਾਲ ਇੱਕੋ ਥਾਂ ‘ਤੇ ਡਟਿਆ ਰਹਿੰਦਾ ਹੈ। ਲੱਕੜੀ ਵਿਚ ਵੀ ਪੱਕੇ ਜਾਂ ਮਜਬੂਤ ਹੋਣ ਦੇ ਗੁਣ ਹਨ। ਦਰਅਸਲ ਅੰਗਰੇਜ਼ੀ ਸ਼ਬਦ ਠਰee ਵੀ ਇਸੇ ਮੂਲ ਨਾਲ ਜਾ ਜੁੜਦਾ ਹੈ।
ਗਰੀਕ ਵਿਚ ਧਰੇਸ ਬਲੂਤ ਹੈ; ਧੋਰੁ ਸ਼ਤੀਰ ਜਾਂ ਭਾਲੇ ਦਾ ਡੰਡਾ ਹੈ; ਓਲਡ ਚਰਚ ਸਲੈਵਾਨਿਕ ਵਿਚ ਧਰਇਵੋ ਲੱਕੜੀ ਜਾਂ ਦਰਖਤ ਹੈ; ਸਰਬੀਅਨ ਵਿਚ ਧਰਵੋ ਦਰਖਤ ਅਤੇ ਧਰਵਅ ਲੱਕੜੀ ਹੈ। ਇਸੇ ਤਰ੍ਹਾਂ ਦੇ ਸ਼ਬਦ ਰੂਸੀ, ਚੈਕ, ਪੌਲਿਸ਼ ਭਾਸ਼ਾਵਾਂ ਵਿਚ ਮੌਜੂਦ ਹਨ, ਜਿਨ੍ਹਾਂ ਦੇ ਅਰਥ ਲੱਕੜੀ ਜਾਂ ਦਰਖਤ ਜਾਂ ਦੋਵੇਂ ਹਨ। ਲਿਥੂਏਨੀਅਨ ਧਰੁਟਅਸ ਦਾ ਅਰਥ ਪੱਕਾ, ਮਜਬੂਤ ਅਤੇ ਧeਰਵਅ ਦਾ ਅਰਥ ਚੀਲ ਤੇ ਲੱਕੜ ਹੈ। ਵੈਲਸ਼, ਪੁਰਾਣੀ ਆਇਰਿਸ਼ ਵਿਚ ਮਿਲਦੇ-ਜੁਲਦੇ ਸ਼ਬਦਾਂ ਦੇ ਅਰਥ ਪੱਕਾ, ਤਕੜਾ, ਸੱਚਾ ਆਦਿ ਹਨ। ਪੁਰਾਣੀ ਅੰਗਰੇਜ਼ੀ ਦੇ ਠਰeੋ ਦਾ ਅਰਥ ਦਰਖਤ ਤੋਂ ਇਲਾਵਾ ਸ਼ਤੀਰ, ਗੇਲੀ, ਕਾਠ, ਕੀਲਾ ਆਦਿ ਹਨ। ਕਈ ਪੁਰਾਤਨ ਜਰਮੈਨਿਕ ਭਾਸ਼ਾਵਾਂ ਦੇ ਅੰਗਰੇਜ਼ੀ ਠਰee ਨਾਲ ਮਿਲਦੇ-ਜੁਲਦੇ ਸ਼ਬਦਾਂ ਦੇ ਅਰਥ ਦਰਖਤ ਜਾਂ ਲੱਕੜ ਹਨ।
ਧeਰੁ ਮੂਲ ਦੇ ਪਕਿਆਈ, ਮਜਬੂਤੀ ਵਾਲੇ ਅਰਥਾਂ ਤੋਂ ਹੋਰ ਖਾਸ ਤੌਰ ‘ਤੇ ਭਾਵਵਾਚਕ ਸ਼ਬਦ ਵੀ ਬਣੇ ਹਨ ਜਿਵੇਂ ਧeਨਦਰਟਿe (ਬ੍ਰਿਛ ਰੂਪੀ), ਧਰੇਅਦ (ਬ੍ਰਿਛ ਤੇ ਰਹਿਣ ਵਾਲੀ ਪਰੀ), ਧੁਰਅਬਲe (ਹੰਢਣਸਾਰ), ਧੁਰਅਟਿਨ (ਵਕਫਾ), ਧੁਰਨਿਗ (ਤਗਣਾ, ਪੁੱਗਣਾ ਦਾ ਭਾਵ), ਧੁਰੁਮ (ਪੱਕੀ, ਸਖਤ ਕਣਕ ਦੀ ਕਿਸਮ), ਓਨਦੁਰe (ਸਖਤ ਦਿਲ ਹੋਣ ਦਾ ਭਾਵ), ੌਬਦੁਰਅਟe (ਸਖਤ ਹੋਇਆ, ਕਠੋਰ), ੍ਰਹੋਦੋਦeਨਦਰੋਨ (ਅੱਖਰੀ ਅਰਥ: ਲੱਕੜ ਦਾ ਗੁਲਾਬ), ਠਅਰ (ਮੁਢਲੇ ਤੌਰ ‘ਤੇ ਗਾੜ੍ਹੀ ਗੂੰਦ, ਜੋ ਦਰਖਤ ਤੋਂ ਮਿਲਦੀ ਹੈ), ਠਰਅੇ (ਲੱਕੜੀ ਦਾ ਪਾਤਰ), ਠਰਗਿ, ਠਰਮਿ (ਮੁਢਲੇ ਤੌਰ ‘ਤੇ ਮਜਬੂਤੀ ਦਾ ਭਾਵ), ਠਰੁਗਹ (ਕਾਠ ਦਾ ਭਾਂਡਾ, ਕਠਾਰਾ), ਠਰੁਚe, ਠਰੁe (ਜੋ ਪੱਕਾ ਰਹਿੰਦਾ ਹੈ), ਠਰੁਸਟ (ਵਿਸ਼ਵਾਸ ਦੀ ਪਕਿਆਈ), ਠਰੇਸਟ (ਮਿਲਣ ਸਥਾਨ ਅਰਥਾਤ ਪੱਕੀ ਠੱਕੀ) ਆਦਿ।
ਦੇਖਿਆ ਜਾ ਸਕਦਾ ਹੈ ਕਿ ਅੰਗਰੇਜ਼ੀ ਅਤੇ ਹੋਰ ਯੂਰਪੀ ਭਾਸ਼ਾਵਾਂ ਵਿਚ ਧeਰੁ ਮੂਲ ਤੋਂ ਦਰਖਤ ਤੋਂ ਇਲਾਵਾ ਹੋਰ ਪਾਸੇ ਦੇ ਵੀ ਕਈ ਸ਼ਬਦ ਬਣੇ ਹਨ ਜਦ ਕਿ ਸਾਡੀਆਂ ਭਾਸ਼ਾਵਾਂ ਵਿਚ ਅਜਿਹਾ ਨਹੀਂ ਹੋਇਆ।