ਆਫੀਆ ਸਦੀਕੀ ਦਾ ਜਹਾਦ-8

ਤੁਸੀਂ ਪੜ੍ਹ ਚੁੱਕੇ ਹੋæææ
ਲੇਖਕ ਹਰਮਹਿੰਦਰ ਚਾਹਲ ਨੇ ‘ਆਫੀਆ ਸਦੀਕੀ ਦਾ ਜਹਾਦ’ ਦੇ ਬਹਾਨੇ 20ਵੀਂ ਸਦੀ ਦੇ ਪਿਛਲੇ ਦਹਾਕਿਆਂ ਦੌਰਾਨ ਉਬਾਲੇ ਮਾਰਦੇ ਵਕਤ ਦੀ ਬਾਤ ਪਾਈ ਹੈ। 1972 ਵਿਚ ਪਾਕਿਸਤਾਨ ‘ਚ ਜਨਮੀ ਆਫੀਆ ਸਦੀਕੀ ਦੀ ਇਹ ਕਹਾਣੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਸੁਨੱਖੀ ਸੂਰਤ ਅਤੇ ਬੁਲੰਦ ਸੀਰਤ ਦੀ ਮਾਲਕ ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਏ।æææਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਮੁੱਖ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਸੁਣਨ ਵਾਲੇ ਅਸ਼-ਅਸ਼ ਕਰ ਉਠੇ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਫੋਨ ਉਤੇ ਹੀ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ ਜੋ ਪਾਕਿਸਤਾਨ ਰਹਿੰਦਾ ਸੀ। ਫਿਰ ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਚਹਅਹਅਲਸ57@ੇਅਹੋ।ਚੋਮ
ਫੋਨ: 703-362-3239

ਆਫੀਆ ਨੇ ਪੜ੍ਹਾਈ ਅਤੇ ਲੈਬ ਦਾ ਸਾਰਾ ਕੰਮ ਖਤਮ ਕਰ ਲਿਆ ਸੀ। ਹੁਣ ਉਹ ਪੀਐਚæਡੀæ ਲਈ ਆਪਣਾ ਥੀਸਸ ਲਿਖ ਰਹੀ ਸੀ। ਅਮਜਦ ਨੇ ਵੀ ਆਪਣੀ ਰੈਜ਼ੀਡੈਂਸੀ ਖਤਮ ਕਰ ਲਈ ਸੀ। ਉਸ ਨੇ ਸੇਂਟ ਵਿਨਸੈਂਟ ਹਸਪਤਾਲ ਵਿਚ ਇੰਟਰਨਸ਼ਿਪ ਸ਼ੁਰੂ ਕਰ ਲਈ ਸੀ। ਉਹ ਦੋਵੇਂ ਬੋਸਟਨ ਤੋਂ ਪੈਂਤੀ-ਚਾਲੀ ਮੀਲ ਦੂਰ ਪੈਂਦੇ ਸ਼ਹਿਰ ਵੋਰੈਸਟਰ ਚਲੇ ਗਏ। ਵੋਰੈਸਟਰ ਵਿਚ ਕੇਅਰ ਬ੍ਰਦਰਜ਼ ਦੇ ਬਹੁਤ ਸਾਰੇ ਮੈਂਬਰ ਰਹਿੰਦੇ ਸਨ। ਇੱਥੇ ਦੀ ਲੋਕਲ ਮਸਜਿਦ ਦਾ ਇਮਾਮ ਮੁਹੰਮਦ ਮਾਸੂਦ ਸੀ। ਇਹ ਐਮæਐਸ਼ਏæ ਦਾ ਮੈਂਬਰ ਰਹਿ ਚੁੱਕਿਆ ਸੀ। ਇਸ ਤੋਂ ਇਲਾਵਾ ਮੁਹੰਮਦ ਮਾਸੂਦ ਦਾ ਭਰਾ ਪਾਕਿਸਤਾਨੀ ਅਤਿਵਾਦੀ ਗਰੁਪ ਲਸ਼ਕਰ-ਏ-ਤਾਇਬਾ ਦਾ ਲੀਡਰ ਸੀ। ਇਨ੍ਹਾਂ ਗੱਲਾਂ ਕਰ ਕੇ ਆਫੀਆ ਨੂੰ ਵੋਰੈਸਟਰ ਬਹੁਤ ਪਸੰਦ ਆਇਆ। ਇੱਥੇ ਲਸ਼ਕਰ-ਏ-ਤਾਇਬਾ ਦਾ ਔਰਤਾਂ ਦਾ ਵਿੰਗ ਵੀ ਸੀ ਜਿਸ ਦੀ ਪ੍ਰਧਾਨ ਉਮਾ ਹਮਾਦ ਸੀ, ਪਰ ਆਫੀਆ ਨੂੰ ਉਮਾ ਹਮਾਦ ਚੰਗੀ ਨਾ ਲੱਗੀ। ਉਸ ਨੇ ਸੋਚ ਲਿਆ ਕਿ ਉਹ ਇੱਥੇ ਆਪਣੀ ਜਥੇਬੰਦੀ ਬਣਾਵੇਗੀ।
ਆਫੀਆ ਦੀ ਮਾਂ ਇਸਮਤ ਉਸ ਦਾ ਨਵ-ਜਨਮਿਆ ਬੱਚਾ ਜਿਸ ਦਾ ਨਾਂ ਉਨ੍ਹਾਂ ਅਹਿਮਦ ਰੱਖਿਆ ਸੀ, ਨੂੰ ਸੰਭਾਲਦੀ ਸੀ। ਆਫੀਆ ਇਸ ਵੇਲੇ ਵਿਹਲੀ ਹੋਈ ਆਲੇ-ਦੁਆਲੇ ਦੀਆਂ ਇਸਲਾਮਿਕ ਜਥੇਬੰਦੀਆਂ ਨੂੰ ਘੋਖ ਪੜਤਾਲ ਰਹੀ ਸੀ। ਉਦੋਂ ਹੀ ਆਫੀਆ ਦਾ ਪਿਉ ਬਿਮਾਰ ਹੋ ਗਿਆ। ਉਸ ਦੀ ਮਾਂ ਨੇ ਕਾਫੀ ਸੋਚ ਵਿਚਾਰ ਕੀਤਾ ਤੇ ਇਸ ਨਤੀਜੇ ‘ਤੇ ਪਹੁੰਚੀ ਕਿ ਆਫੀਆ ਦਾ ਮੁੰਡਾ ਕਈ ਮਹੀਨਿਆਂ ਦਾ ਹੋ ਚੁੱਕਿਆ ਹੈ ਤੇ ਉਹ ਉਸ ਦੀ ਆਪ ਸੰਭਾਲ ਕਰ ਸਕਦੀ ਹੈ। ਅਗਲੇ ਹਫਤੇ ਹੀ ਇਸਮਤ ਪਾਕਿਸਤਾਨ ਚਲੀ ਗਈ। ਅਗਲੇ ਦਿਨਾਂ ‘ਚ ਘਰ ਵਿਚ ਕਾਫੀ ਭੁਚਾਲ ਜਿਹਾ ਆ ਗਿਆ। ਹੁਣ ਤੱਕ ਤਾਂ ਆਫੀਆ ਨੂੰ ਮਾਂ ਦੇ ਹੁੰਦਿਆਂ ਕਿਸੇ ਕੰਮ ਦੀ ਫਿਕਰ ਹੀ ਨਹੀਂ ਸੀ, ਪਰ ਹੁਣ ਘਰ ਦਾ ਹੀ ਨਹੀਂ ਸਗੋਂ ਅਹਿਮਦ ਦਾ ਭਾਰ ਵੀ ਉਸ ‘ਤੇ ਆ ਪਿਆ। ਉਸ ਨੇ ਅਹਿਮਦ ਲਈ ਬਾਹਰ ਕਿਸੇ ਬੇਬੀ ਸਿਟਰ ਦਾ ਪ੍ਰਬੰਧ ਕਰ ਲਿਆ। ਉਥੇ ਛੱਡਣ ਵੀ ਉਸ ਨੂੰ ਅਮਜਦ ਹੀ ਜਾਂਦਾ ਸੀ ਤੇ ਲੈ ਕੇ ਵੀ ਆਪ ਹੀ ਆਉਂਦਾ ਸੀ। ਆਫੀਆ ਨੂੰ ਆਪਣੇ ਕੰਮਾਂ ਤੋਂ ਹੀ ਵਿਹਲ ਨਹੀਂ ਸੀ। ਇੱਕ ਦਿਨ ਅਮਜਦ ਘਰ ਆਇਆ ਤਾਂ ਅਹਿਮਦ ਰੋ ਰਿਹਾ ਸੀ ਅਤੇ ਆਫੀਆ ਕਿਸੇ ਨਾਲ ਫੋਨ ‘ਤੇ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ।
“ਆਫੀਆ?” ਅਮਜਦ ਬੈਗ ਪਾਸੇ ਰੱਖਦਾ ਚਿਲਾਉਂਦਾ ਹੋਇਆ ਉਚੀ ਬੋਲਿਆ।
“ਕੀ ਐ? ਇਉਂ ਧਰਤੀ ਸਿਰ ‘ਤੇ ਚੁੱਕ ਰਿਹੈਂ? ਖੈਰ ਤਾਂ ਹੈ।” ਆਫੀਆ ਦੂਜੇ ਪਾਸੇ ਫੋਨ ਹੋਲਡ ਕਰਵਾਉਂਦਿਆਂ ਧੀਮਾ ਜਿਹਾ ਬੋਲੀ।
“ਕਿਉਂ ਤੈਨੂੰ ਨ੍ਹੀਂ ਦਿਸ ਰਿਹਾ, ਜੁਆਕ ਦਾ ਰੋ ਰੋ ਕੇ ਬੁਲਾ ਹਾਲ ਹੋ ਰਿਹਾ ਐ ਤੇ ਤੂੰ ਐਂ ਕਿ ਤੈਨੂੰ ਗੱਲਾਂ ਤੋਂ ਈ ਵਿਹਲ ਨ੍ਹੀਂ ਐ।”
“ਬੱਚੇ ਨੂੰ ਤਾਂ ਤੂੰ ਵੀ ਚੁੱਪ ਕਰਵਾ ਸਕਦਾ ਐਂ। ਇਉਂ ਟੱਪਣ ਦੀ ਕੀ ਲੋੜ ਐ?”
“ਕਿਉਂ ਟੱਪਾਂ ਨਾ ਤਾਂ ਹੋਰ ਕੀ ਕਰਾਂ। ਸਵੇਰ ਵੇਲੇ ਅਹਿਮਦ ਨੂੰ ਬੇਬੀ ਸਿਟਰ ਦੇ ਛੱਡਣ ਮੈਂ ਜਾਂਦਾ ਆਂ। ਸ਼ਾਮ ਵੇਲੇ ਮੈਂ ਉਸ ਨੂੰ ਵਾਪਸ ਲੈ ਕੇ ਆਉਂਦਾ ਆਂ। ਤੂੰ ਸਾਰਾ ਦਿਨ ਵਿਹਲੀ ਰਹਿੰਦੀ ਕੀ ਇੰਨਾ ਵੀ ਨ੍ਹੀਂ ਕਰ ਸਕਦੀ। ਇਸ ਦੀ ਛੱਡ ਪਰ ਜਦੋਂ ਉਹ ਘਰ ਆ ਗਿਆ, ਉਸ ਪਿੱਛੋਂ ਤਾਂ ਉਸ ਨੂੰ ਸੰਭਾਲ ਸਕਦੀ ਐਂ।”
“ਤੈਨੂੰ ਮੈਂ ਵਿਹਲੀ ਲੱਗਦੀ ਆਂ। ਤੈਨੂੰ ਪਤਾ ਐ ਕਿ ਮੈਂ ਅਤੇ ਮੇਰੀ ਜਥੇਬੰਦੀ ਅੱਜਕੱਲ੍ਹ ਕੀ ਕਰ ਰਹੇ ਆਂ?”
“ਤੂੰ ਹੀ ਦੱਸ ਦੇ।” ਅਮਜਦ ਅੱਕਿਆ ਹੋਇਆ ਬੋਲਿਆ।
“ਅਸੀਂ ਬੋਸਨੀਆ ਦੇ ਜਹਾਦੀ ਪਰਿਵਾਰਾਂ ਲਈ ਫੰਡ ਇਕੱਠਾ ਕਰ ਰਹੇ ਆਂ।”
“ਹੁਣ ਤਾਂ ਬੋਸਨੀਆ ‘ਚ ਸ਼ਾਂਤੀ ਹੋ ਚੁੱਕੀ ਐ। ਹੁਣ ਤਾਂ ਤੂੰ ਉਸ ਗੱਲ ਦਾ ਖਹਿੜਾ ਛੱਡ ਦੇ।”
“ਮਿਸਟਰ ਅਮਜਦ, ਜਹਾਦ ਕਦੇ ਖਤਮ ਨ੍ਹੀਂ ਹੋਵੇਗਾ। ਇਹ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਿ ਸਾਰੇ ਸੰਸਾਰ ਉਪਰ ਇਸਲਾਮ ਦਾ ਝੰਡਾ ਝੂਲਣ ਨ੍ਹੀਂ ਲੱਗ ਜਾਂਦਾ। ਹੁਣ ਲੜਾਈ ਬੋਸਨੀਆ ‘ਚ ਨ੍ਹੀਂ ਹੋ ਰਹੀ ਤਾਂ ਕੀ ਹੋਇਆ। ਅਗਲਾ ਫਰੰਟ ਚੇਚਨੀਆ ਅਤੇ ਕਾਸਵੋ ‘ਚ ਖੁੱਲ੍ਹ ਚੁੱਕਿਆ ਐ।”
“ਤੇਰੇ ਇਸ ਜਹਾਦ ਨੇ ਮੇਰਾ ਘਰ ਪੱਟ ਦੇਣਾ ਐਂ ਆਫੀਆ।”
“ਤੇ ਜਿਨ੍ਹਾਂ ਦੇ ਘਰ ਘਾਟ ਪਹਿਲਾਂ ਈ ਉਜੜ ਚੁੱਕੇ ਨੇ! ਕਾਫਰਾਂ ਨੇ ਸਾਡੇ ਜਹਾਦੀਆਂ ਦਾ ਛੱਡਿਆ ਈ ਕੱਖ ਨ੍ਹੀਂ। ਤੈਨੂੰ ਇਸ ਆਪਣੇ ਨਿੱਕੇ ਜਿਹੇ ਘਰ ਦੀ ਫਿਕਰ ਐ, ਪਰ ਵੱਡੇ ਸੰਸਾਰ ਵੱਲ ਝਾਤੀ ਮਾਰæææ।”
ਇਸ ਵਿਚਕਾਰ ਅਹਿਮਦ ਰੋਣ ਲੱਗ ਪਿਆ ਤਾਂ ਉਨ੍ਹਾਂ ਦੀ ਬਹਿਸ ਕੁਛ ਦੇਰ ਲਈ ਬੰਦ ਹੋ ਗਈ। ਅਮਜਦ ਬੱਚੇ ਦੇ ਨੇੜੇ ਹੋਇਆ ਤਾਂ ਆਫੀਆ ਨੇ ਪਹਿਲਾਂ ਹੀ ਉਸ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ। ਇਸ ਨਾਲ ਅਮਜਦ ਦਾ ਗੁੱਸਾ ਕੁਝ ਠੰਢਾ ਪੈ ਗਿਆ ਪਰ ਅਹਿਮਦ ਦੇ ਚੁੱਪ ਹੁੰਦਿਆਂ ਹੀ ਆਫੀਆ ਫਿਰ ਬੋਲੀ, “ਕੁਰਾਨ ਸ਼ਰੀਫ ‘ਚ ਲਿਖਿਆ ਐ ਕਿ ਘਰ ਚਲਾਉਣਾ ਆਦਮੀ ਦਾ ਕੰਮ ਐਂ। ਤੂੰ ਨੌਕਰੀ ਦੀ ਵਜ੍ਹਾ ਕਰ ਕੇ ਮੇਰੇ ‘ਤੇ ਐਵੇਂ ਰੋਅਬ ਨਾ ਝਾੜਿਆ ਕਰ।”
“ਕੁਰਾਨ ‘ਚ ਤਾਂ ਫਿਰ ਇਹ ਵੀ ਲਿਖਿਆ ਐ ਕਿ ਔਰਤ ਘਰ ਸੰਭਾਲੇ, ਬੱਚੇ ਸੰਭਾਲੇ। ਜੇ ਤੂੰ ਸੱਚੀ ਮੁਸਲਮਾਨ ਐਂ ਤਾਂ ਆਪਣੀ ਜ਼ਿੰਮੇਵਾਰੀ ਸਮਝ।”
“ਜ਼ਿੰਮੇਵਾਰੀ ਤੈਨੂੰ ਸਮਝਣ ਦੀ ਲੋੜ ਐ। ਮੇਰੀਆਂ ਸਹੇਲੀਆਂ ਦੇ ਖਾਵੰਦ ਜਹਾਦ ‘ਚ ਸੇਵਾ ਨਿਭਾ ਰਹੇ ਨੇ, ਤੇ ਇੱਕ ਤੂੰ ਐਂ ਕਿ ਬਣ ਕੇ ਅਮਰੀਕਨ ਮੌਜਾਂ ਕਰਨ ਲੱਗਿਆ ਹੋਇਐਂ।”
“ਮੈਂ ਮੌਜਾਂ ਨ੍ਹੀਂ ਕਰਦਾ, ਆਪਣਾ ਕੰਮ ਕਰਦਾ ਆਂ।”
ਅਹਿਮਦ ਸੌਣ ਲੱਗ ਪਿਆ ਤਾਂ ਆਫੀਆ ਉਸ ਨੂੰ ਥਾਪੜਨ ਲੱਗ ਪਈ। ਉਸ ਦਾ ਧਿਆਨ ਲੜਾਈ ਵੱਲੋਂ ਹਟ ਕੇ ਸੌਂ ਰਹੇ ਅਹਿਮਦ ਦੇ ਚਿਹਰੇ ਵੱਲ ਚਲਾ ਗਿਆ। ਉਹ ਬੋਲਣਾ ਬੰਦ ਕਰ ਕੇ ਉਸ ਦੇ ਮਾਸੂਮ ਚਿਹਰੇ ਵੱਲ ਵੇਖਦੀ ਰਹੀ। ਜਦੋਂ ਉਹ ਸੌਂ ਗਿਆ ਤਾਂ ਆਫੀਆ ਨੇ ਇੱਕ ਪਾਸੇ ਪਈਆਂ ਫਾਇਲਾਂ ਚੁੱਕ ਲਈਆਂ ਤੇ ਉਨ੍ਹਾਂ ‘ਚ ਕਟਾ-ਵਢੀ ਕਰਨ ਲੱਗ ਪਈ।
“ਮੁਹਤਰਮਾ, ਇਹ ਕਾਹਦੀ ਲਿਖਾ-ਪੜ੍ਹੀ ਚੱਲ ਪਈ।” ਅਮਜਦ ਦਾ ਗੁੱਸਾ ਵੀ ਖਤਮ ਹੋ ਗਿਆ ਸੀ। ਇਸ ਕਰ ਕੇ ਉਸ ਦੇ ਬੋਲਾਂ ‘ਚ ਵੀ ਕੁੜੱਤਣ ਨਾ ਰਹੀ।
“ਅਮਜਦ, ਕੁਝ ਲੋਕ ਮੈਨੂੰ ਆਪਣੀਆਂ ਟੈਕਸ ਰਿਟਰਨਾਂ ਦੇ ਗਏ ਸਨ। ਮੈਂ ਇਨ੍ਹਾਂ ‘ਚੋਂ ਗਲਤੀਆਂ ਵਗੈਰਾ ਕੱਢ ਕੇ ਠੀਕ ਕਰ ਰਹੀ ਆਂ।”
“ਇਸ ਨਾਲ ਕੀ ਹੋਵੇਗਾ?”
“ਕਮ ਸੇ ਕਮ ਉਨ੍ਹਾਂ ਦੇ ਦੋ-ਦੋ ਚਾਰ-ਚਾਰ ਡਾਲਰ ਰੀਫੰਡ ਤਾਂ ਹੋ ਹੀ ਜਾਣਗੇ।”
“ਇਹ ਦੋ-ਦੋ ਚਾਰ-ਚਾਰ ਡਾਲਰ ਗੌਰਮਿੰਟ ਦੇ ਵੀ ਤਾਂ ਕੰਮ ਈ ਆਉਣਗੇ।”
“ਅਮਰੀਕਨ ਸਰਕਾਰ ਦਾ ਸਾਰਾ ਪੈਸਾ ਇੱਕੋ ਕੰਮ ਆਉਂਦਾ ਐ, ਤੇ ਉਹ ਐ ਮੁਸਲਮਾਨਾਂ ਨੂੰ ਮਾਰਨ ਦਾ ਕੰਮ।”
“ਆਫੀਆ ਤੂੰ ਹਰ ਗੱਲ ਨੂੰ ਪੁੱਠੇ ਪਾਸਿਉਂ ਸੋਚਦੀ ਐਂ।”
“ਸਿਰਫ ਸੋਚਦੀ ਈ ਨ੍ਹੀਂ, ਮੈਂ ਕਰਦੀ ਵੀ ਉਵੇਂ ਈ ਆਂ ਜਿਸ ਨਾਲ ਮੁਸਲਮਾਨਾਂ ਦਾ ਭਲਾ ਹੋਵੇ।”
“ਕਦੇ ਆਪਣੇ ਖਾਵੰਦ ਦਾ ਭਲਾ ਵੀ ਸੋਚ ਲਿਆ ਕਰ।” ਅਜਮਦ ਨੇ ਉਬਾਸੀ ਲਈ।
“ਤੈਨੂੰ ਸ਼ਰਮ ਨ੍ਹੀਂ ਆਉਂਦੀ ਮੇਰਾ ਖਾਵੰਦ ਕਹਾਉਂਦੇ ਹੋਏ।” ਪਤਾ ਨਹੀਂ ਕਿਉਂ ਆਫੀਆ ਇੱਕ ਦਮ ਭੜਕ ਉਠੀ।
“ਕਿਉਂ ਹੁਣ ਕੀ ਹੋ ਗਿਆ?” ਅਮਜਦ ਹੈਰਾਨ ਹੋ ਕੇ ਆਫੀਆ ਵੱਲ ਝਾਕਿਆ।
“ਮੈਂ ਵਿਆਹੀ ਹੋਈ ਆਂ, ਇਸੇ ਕਰ ਕੇ ਕਿਸੇ ਵੀ ਇਕੱਠ ‘ਚ ਇਕੱਲੀ ਨ੍ਹੀਂ ਜਾ ਸਕਦੀ। ਤੂੰ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਐ ਕਿ ਬੇਗਮ ਨਾਲ ਜਾਣ ‘ਚ ਉਸ ਦੀ ਇਮਦਾਦ ਕਰਨੀ ਚਾਹੀਦੀ ਐ।”
“ਆਫੀਆ ਵੇਖ, ਮੈਨੂੰ ਪਹਿਲਾਂ ਆਪਣਾ ਪਰਿਵਾਰ ਐ ਤੇ ਫਿਰ ਮੇਰੀ ਪੜ੍ਹਾਈ। ਨਾਲੇ ਤੈਨੂੰ ਪਤਾ ਐ ਕਿ ਹੁਣ ਮੈਨੂੰ ਕਾਲਜ ਵਾਲੇ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਦਿੰਦੇ ਨੇ। ਮੈਂ ਵੀਕਐਂਡ ‘ਤੇ ਪਰਚੇ ਲਿਖਣੇ ਹੁੰਦੇ ਨੇ। ਤੂੰ ਆਪਣੀ ਗੱਲ ਤਾਂ ਪੜਾਕ ਦੇਣੇ ਕਹਿ ਦਿੰਨੀ ਐਂ, ਪਰ ਮੇਰੀ ਮਜਬੂਰੀ ਨ੍ਹੀਂ ਸਮਝਦੀ।”
“ਤੈਨੂੰ ਪਤਾ ਹੋਣਾ ਚਾਹੀਦਾ ਐ ਕਿ ਤੇਰਾ ਪਹਿਲਾ ਕੰਮ ਜਹਾਦ ਐ, ਪਰ ਮੇਰੀ ਹੀ ਕਿਸਮਤ ਮਾੜੀ ਐ ਜੋ ਅਜਿਹਾ ਖਾਵੰਦ ਮਿਲਿਆ ਐ ਜਿਸ ਨੂੰ ਜਹਾਦ ਦੇ ਮਾਅਨੇ ਵੀ ਨ੍ਹੀਂ ਪਤਾ।”
“ਤੂੰ ਜਾਣ ਤੇਰਾ ਜਹਾਦ ਜਾਣੇ। ਮੈਨੂੰ ਤੇਰੀਆਂ ਇਨ੍ਹਾਂ ਗੱਲਾਂ ‘ਚ ਕੋਈ ਦਿਲਚਸਪੀ ਨ੍ਹੀਂ।”
ਆਫੀਆ ਨੂੰ ਇੱਕ ਦਮ ਗੁੱਸਾ ਚੜ੍ਹਿਆ, ਪਰ ਉਹ ਉਠ ਨਾ ਸਕੀ। ਉਸ ਦਾ ਸਰੀਰ ਇਸ ਦੀ ਇਜਾਜ਼ਤ ਨ੍ਹੀਂ ਦੇ ਰਿਹਾ ਸੀ। ਇਸ ਵੇਲੇ ਉਹ ਦੂਜੀ ਵਾਰ ਗਰਭਵਤੀ ਸੀ। ਉਹ ਕੌੜ ਜਿਹੀ ਮੰਨਦੀ ਉਥੇ ਹੀ ਢੇਰੀ ਹੋ ਗਈ ਤੇ ਸੌਂ ਗਈ। ਉਧਰ ਅਮਜਦ ਵੀ ਸੌਂ ਚੁੱਕਿਆ ਸੀ।
ਕੁਝ ਮਹੀਨਿਆਂ ਪਿੱਛੋਂ ਆਫੀਆ ਨੇ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਨ੍ਹਾਂ ਮਰੀਅਮ ਬਿੰਤ ਮੁਹੰਮਦ ਰੱਖਿਆ। ਨਵ-ਜਨਮੇ ਬੱਚੇ ਕਰ ਕੇ ਕੁਝ ਦੇਰ ਆਫੀਆ ਘਰ ‘ਚ ਟਿਕ ਗਈ। ਉਨ੍ਹਾਂ ਵਿਚਕਾਰ ਫਿਰ ਤੋਂ ਵਧੀਆ ਪਰਿਵਾਰਕ ਮਾਹੌਲ ਬਣ ਗਿਆ। ਦੋਨੋਂ ਨੇੜਲੇ ਪਾਰਕ ਵਿਚ ਘੁੰਮਣ ਜਾਂਦੇ। ਕਈ ਵਾਰੀ ਗਰਾਸਰੀ ਲੈਣ ਜਾਂਦੇ ਤਾਂ ਬੱਚਿਆਂ ਨੂੰ ਨਾਲ ਲੈ ਜਾਂਦੇ। ਅਮਜਦ ਨੂੰ ਲੱਗਿਆ ਕਿ ਸ਼ਾਇਦ ਹੁਣ ਆਫੀਆ ਬੱਚਿਆਂ ਕਰ ਕੇ ਘਰ ‘ਚ ਪਰਚ ਜਾਵੇਗੀ, ਪਰ ਇਹ ਉਸ ਦਾ ਭੁਲੇਖਾ ਸੀ। ਆਫੀਆ ਨੇ ਫੋਨ ‘ਤੇ ਸਭ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਸੀ। ਬੱਚੀ ਦੇ ਜਨਮ ਤੋਂ ਬਾਅਦ ਉਹ ਪਹਿਲੀ ਵਾਰ ਕੇਅਰ ਬ੍ਰਦਰਜ਼ ਦੀ ਮੀਟਿੰਗ ਵਿਚ ਗਈ ਤਾਂ ਸਾਰਿਆਂ ਨੂੰ ਬਹੁਤ ਉਤਸ਼ਾਹ ਮਿਲਿਆ।
“ਆਫੀਆ ਹੁਣ ਤੂੰ ਬੱਚਿਆਂ ਵੱਲੋਂ ਵਿਹਲੀ ਹੋ ਕੇ ਐਮæਐਸ਼ਏæ ਅਤੇ ਬੈਨੇਵੋਲੈਂਸ ਦਾ ਕੰਮ ਸੰਭਾਲ।” ਸੁਲੇਮਾਨ ਅਹਿਮਰ ਬੋਲਿਆ। ਉਹ ਅੱਜ ਦੀ ਇਸ ਖਾਸ ਮੀਟਿੰਗ ਵਿਚ ਸ਼ਿਕਾਗੋ ਤੋਂ ਖਾਸ ਤੌਰ ‘ਤੇ ਆਇਆ ਸੀ।
“ਇਹ ਗੱਲ ਸਹੀ ਐ। ਬੱਸ ਮੈਨੂੰ ਕੁਝ ਦਿਨ ਦਿਉ। ਮੈਂ ਕਿਸੇ ਅਜਿਹੀ ਔਰਤ ਦਾ ਪ੍ਰਬੰਧ ਕਰ ਲਵਾਂ ਜੋ ਮੇਰੇ ਘਰ ਰਹਿ ਕੇ ਬੱਚਿਆਂ ਦੀ ਦੇਖ ਭਾਲ ਕਰ ਸਕੇ। ਫਿਰ ਮੈਂ ਵਿਹਲੀ ਈ ਵਿਹਲੀ ਆਂ।”
“ਦੋਸਤੋ, ਕੁਝ ਮਹੀਨਿਆਂ ਪਿੱਛੋਂ ਨਵਾਂ ਸਾਲ ਚੜ੍ਹਨ ਵਾਲਾ ਐ ਜੋ ਸਾਡੇ ਲਈ ਨਵੀਂ ਜ਼ਿੰਦਗੀ ਲੈ ਕੇ ਆਵੇਗਾ। ਸਭ ਨੂੰ ਪਤਾ ਐ ਕਿ ਵੀਹਵੀਂ ਸਦੀ ਖਤਮ ਹੁੰਦਿਆਂ ਈ ਕਾਫਰਾਂ ਦਾ ਖਾਤਮਾ ਹੋ ਜਾਵੇਗਾ ਤੇ ਹਰ ਪਾਸੇ ਇਸਲਾਮ ਦਾ ਝੰਡਾ ਝੂਲੇਗਾ।”
“ਇੰਸ਼ਾ ਅੱਲਾ! ਇੰਸ਼ਾ ਅੱਲਾ!” ਹਰ ਪਾਸਿਉਂ ਆਵਾਜ਼ਾਂ ਆਈਆਂ। ਇਸ ਪਿੱਛੋਂ ਕਈ ਹੋਰ ਬੁਲਾਰੇ ਬੋਲੇ। ਜ਼ਰੂਰੀ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਖਰ ਵਿਚ ਸੁਹੇਲ ਉਠਿਆ ਤੇ ਬੋਲਣ ਲੱਗਿਆ, “ਸਾਨੂੰ ਬੜਾ ਮਾਣ ਐਂ ਕਿ ਸਾਡਾ ਸਾਥੀ ਤੇ ਕੇਅਰ ਬ੍ਰਦਰਜ਼ ਦਾ ਜਹਾਦੀ ਬਸਮ ਕੁੰਜ ਬੜਾ ਮਾਅਰਕੇ ਦਾ ਕੰਮ ਕਰ ਰਿਹਾ ਐ। ਉਹ ਵਾਪਸ ਲਿਬਨਾਨ ਆ ਗਿਆ ਐ। ਉਸ ਨੇ ਉਥੇ ਨਵੇਂ ਜਹਾਦੀਆਂ ਨੂੰ ਟਰੇਨਿੰਗ ਦੇਣ ਲਈ ਕੈਂਪ ਸ਼ੁਰੂ ਕਰ ਲਿਆ ਐ। ਇਹ ਭਾਵੇਂ ਕਾਫੀ ਔਖਾ ਕੰਮ ਐ, ਕਿਉਂਕਿ ਉਥੇ ਦੀ ਸਰਕਾਰ ਸਾਨੂੰ ਸਹਿਯੋਗ ਨ੍ਹੀਂ ਦਿੰਦੀ ਪਰ ਉਸ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ ਐ।”
ਸਾਰਿਆਂ ਨੇ ਤਾੜੀਆਂ ਮਾਰੀਆਂ। ਆਫੀਆ ਮਾਰਲਿਨ ਵੱਲ ਵੇਖਦੀ ਮਨ ਹੀ ਮਨ ਸੋਚਣ ਲੱਗੀ, ‘ਇਹ ਕਿੰਨੀ ਚੰਗੀ ਕਿਸਮਤ ਵਾਲੀ ਐ ਜਿਸ ਦੇ ਘਰਵਾਲਾ ਜਹਾਦ ਲੜ ਰਿਹਾ ਐ। ਨਵੇਂ ਜਹਾਦੀ ਪੈਦਾ ਕਰ ਰਿਹਾ ਐæææਤੇ ਮੇਰਾ ਆਪਣਾ ਘਰਵਾਲਾ ਕੀ ਕਰ ਰਿਹਾ ਐ? ਉਹ ਤਾਂ ਅਜਿਹੀਆਂ ਮੀਟਿੰਗਾਂ ਵਿਚ ਆਉਣਾ ਵੀ ਨ੍ਹੀਂ ਚਾਹੁੰਦਾ, ਸਗੋਂ ਮੈਨੂੰ ਖੁਦ ਨੂੰ ਉਸ ਤੋਂ ਚੋਰੀਉਂ ਅਜਿਹੀਆਂ ਮੀਟਿੰਗਾਂ ਵਿਚ ਆਉਣਾ ਪੈਂਦਾ ਹੈ। ਉਸ ਨੂੰ ਤਾਂ ਸਿਰਫ ਪੜ੍ਹਾਈ ਦੀ ਪਈ ਹੋਈ ਹੈ ਜਦੋਂ ਕਿ ਇਸ ਵੇਲੇ ਸਾਰਾ ਮੁਸਲਿਮ ਸਮਾਜ ਪੂਰੀ ਤਨਦੇਹੀ ਨਾਲ ਜਹਾਦ ਦਾ ਕੰਮ ਕਰ ਰਿਹਾ ਹੈ। ਮੈਂ ਕੀ ਕਰਾਂæææਕਿਵੇਂ ਅਮਜਦ ਨੂੰ ਜਹਾਦ ਵੱਲ ਖਿੱਚਾਂ। ਜੇ ਮੈਂ ਜ਼ੋਰ ਲਾਵਾਂ ਤਾਂ ਆਖਰਕਾਰ ਉਸ ਨੂੰ ਮੰਨਣਾ ਈ ਪਊ। ਮੇਰੇ ਨਾਲ ਉਸ ਨੂੰ ਬਹੁਤ ਡੂੰਘੀ ਮੁਹੱਬਤ ਜੋ ਹੈ! ਮੁਹੱਬਤ ਤਾਂ ਖੈਰ ਮੈਨੂੰ ਵੀ ਉਸ ਨਾਲ ਬਹੁਤ ਐ, ਪਰ ਮੈਨੂੰ ਉਸ ਦੀ ਇਹ ਇੱਕੋ ਗੱਲ ਨ੍ਹੀਂ ਬਰਦਾਸ਼ਤ ਹੁੰਦੀ ਜੋ ਉਸ ਨੂੰ ਜਹਾਦ ਨਾਲ ਕੋਈ ਸਰੋਕਾਰ ਹੀ ਨ੍ਹੀਂ।’
ਇਸ ਪਿੱਛੋਂ ਉਸ ਦਾ ਨਾਂ ਬੋਲਿਆ ਗਿਆ ਤਾਂ ਉਹ ਖਿਆਲਾਂ ‘ਚੋਂ ਨਿਕਲੀ। ਉਸ ਨੇ ਆਪਣੇ ਭਾਸ਼ਣ ਦੌਰਾਨ ਨਵੇਂ ਜਹਾਦੀ ਭਰਤੀ ਕਰਨ ‘ਤੇ ਜ਼ੋਰ ਦਿੱਤਾ। ਚੈਰਿਟੀ ਲਈ ਤਾਂ ਹਮੇਸ਼ਾ ਹੀ ਉਹ ਜ਼ੋਰ-ਸ਼ੋਰ ਨਾਲ ਬੋਲਦੀ ਸੀ। ਉਸ ਨੇ ਸਾਰਿਆਂ ਨੂੰ ਬਸਮ ਦੀ ਮਿਸਾਲ ਦਿੰਦਿਆਂ ਕਿਹਾ ਕਿ ਅੱਜ ਹਰ ਇੱਕ ਨੂੰ ਬਸਮ ਬਣਨ ਦੀ ਲੋੜ ਐ।
ਮੀਟਿੰਗ ਖਤਮ ਹੋਈ। ਉਹ ਘਰ ਆ ਗਈ। ਉਸ ਨੇ ਆ ਕੇ ਵੇਖਿਆ-ਬੱਚੇ ਸੁੱਤੇ ਪਏ ਸਨ। ਉਸ ਨੇ ਦੂਜੇ ਪਾਸੇ ਧਿਆਨ ਮਾਰਿਆ। ਅਮਜਦ ਵੀ ਗੂੜ੍ਹੀ ਨੀਂਦ ‘ਚ ਸੀ। ਉਹ ਉਸ ਦੇ ਕੋਲ ਹੋ ਕੇ ਉਸ ਦੇ ਚਿਹਰੇ ਨੂੰ ਨਿਹਾਰਦੀ ਰਹੀ। ਅਮਜਦ ਦੇ ਮੱਥੇ ‘ਤੇ ਚੁੰਮਣ ਦੇਣ ਲਈ ਉਹ ਜ਼ਰਾ ਕੁ ਝੁਕੀ, ਪਰ ਫਿਰ ਰੁਕ ਗਈ ਕਿ ਕਿਧਰੇ ਉਸ ਦੀ ਨੀਂਦ ਖਰਾਬ ਨਾ ਹੋ ਜਾਵੇ। ਫਿਰ ਉਹ ਵੀ ਆਪਣੇ ਬੈਡ ‘ਤੇ ਜਾ ਪਈ ਤੇ ਸੋਚਾਂ ਸੋਚਦੀ ਨੂੰ ਉਸ ਨੂੰ ਕਾਫੀ ਦੇਰ ਬਾਅਦ ਨੀਂਦ ਆਈ। ਅਗਲੀ ਸਵੇਰ ਜ਼ੋਰ-ਜ਼ੋਰ ਦੀ ਫੋਨ ਵੱਜ ਰਿਹਾ ਸੀ। ਉਹ ਅੱਭੜਵਾਹੀ ਉਠੀ। ਉਸ ਨੇ ਆਲੇ ਦੁਆਲੇ ਵੇਖਿਆ। ਉਥੇ ਕੋਈ ਨਹੀਂ ਸੀ। ਅਮਜਦ ਬੱਚਿਆਂ ਨੂੰ ਤਿਆਰ ਕਰ ਕੇ ਲੈ ਗਿਆ ਸੀ। ਉਹ ਇਵੇਂ ਹੀ ਕਰਦਾ ਹੁੰਦਾ ਸੀ। ਜਦੋਂ ਆਫੀਆ ਰਾਤੀਂ ਲੇਟ ਮੁੜਦੀ ਤਾਂ ਅਗਲੇ ਦਿਨ ਉਹ ਬੱਚਿਆਂ ਨੂੰ ਆਪ ਹੀ ਬੇਬੀ ਸਿਟਰ ਦੇ ਛੱਡ ਜਾਂਦਾ ਸੀ। ਫੋਨ ਕੱਟਿਆ ਗਿਆ ਤਾਂ ਆਫੀਆ ਬਿਸਤਰੇ ‘ਚੋਂ ਨਿਕਲੀ। ਉਦੋਂ ਨੂੰ ਦੁਬਾਰਾ ਘੰਟੀ ਵੱਜੀ। ਉਸ ਨੇ ਅਗਾਂਹ ਹੋ ਕੇ ਫੋਨ ਚੁੱਕ ਲਿਆ। ਉਧਰ ਸੁਹੇਲ ਬੋਲ ਰਿਹਾ ਸੀ, “ਆਫੀਆ ਬਹੁਤ ਬੁਰੀ ਖ਼ਬਰ ਐ।”
“ਕਿਉਂ! ਕੀ ਹੋਇਆ?”
“ਬਸਮ ਕੁੰਜ ਸ਼ਹੀਦ ਹੋ ਗਿਆ।”
“ਹੈਂ!” ਆਫੀਆ ਦੇ ਸਰੀਰ ‘ਚ ਕੰਬਣੀ ਛਿੜ ਗਈ ਪਰ ਫਿਰ ਉਹ ਆਪਣੇ ਆਪ ਨੂੰ ਸੰਭਾਲਣ ਲੱਗੀ। ਉਧਰ ਸੁਹੇਲ ਦੁਬਾਰਾ ਬੋਲਣ ਲੱਗਿਆ, “ਬਸਮ ਨੇ ਲਿਬਨਾਨ ਫੌਜ ਦੇ ਦੋ ਸਿਪਾਹੀ ਕਿਡਨੈਪ ਕਰ ਲਏ ਸਨ। ਉਹ ਉਨ੍ਹਾਂ ਰਾਹੀਂ ਆਪਣੀਆਂ ਕੁਝ ਮੰਗਾਂ ਮਨਵਾਉਣੀਆਂ ਚਾਹੁੰਦਾ ਸੀ, ਪਰ ਇਸ ਵਿਚਕਾਰ ਈ ਫੌਜ ਨੇ ਉਸ ਦੇ ਕੈਂਪ ‘ਤੇ ਹਮਲਾ ਕਰ ਦਿੱਤਾ। ਇਸੇ ਲੜਾਈ ਦੌਰਾਨ ਉਹ ਸ਼ਹੀਦ ਹੋ ਗਿਆ।”
“ਅੱਲਾ ਉਸ ਦੀ ਰੂਹ ਨੂੰ ਸਕੂਨ ਦੇਵੇ, ਪਰ ਹੁਣ ਅੱਗੇ ਦਾ ਕੀ ਪ੍ਰੋਗਰਾਮ ਐ?”
“ਅੱਜ ਸ਼ਾਮ, ਉਸ ਨੂੰ ਸ਼ਰਧਾਂਜਲੀ ਦੇਣ ਲਈ ਮੀਟਿੰਗ ਰੱਖੀ ਗਈ ਐ। ਤੂੰ ਵਕਤ ਸਿਰ ਪਹੁੰਚ ਜਾਈਂ।”
“ਠੀਕ ਐ।” ਫੋਨ ਕੱਟਿਆ ਗਿਆ। ਆਫੀਆ ਸੋਚਣ ਲੱਗੀ ਕਿ ਕਿੰਨਾ ਕਿਸਮਤ ਵਾਲਾ ਪਰਿਵਾਰ ਹੈ। ਆਪ ਤਾਂ ਉਹ ਜਹਾਦੀ ਸ਼ਹੀਦ ਬਣ ਕੇ ਬਹਿਸ਼ਤ ‘ਚ ਚਲਿਆ ਹੀ ਗਿਆ, ਨਾਲ ਹੀ ਮਾਰਲਿਨ ਲਈ ਵੀ ਬਹਿਸ਼ਤ ਦੇ ਦਰਵਾਜ਼ੇ ਖੋਲ੍ਹ ਗਿਆ।
ਉਸ ਸ਼ਾਮ ਮੀਟਿੰਗ ਹੋਈ। ਹਰ ਇੱਕ ਨੇ ਬਸਮ ਦੀ ਤਾਰੀਫ ਕਰਦਿਆਂ ਉਸ ਦੇ ਕੰਮ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਇਸੇ ਦੌਰਾਨ ਹੀ ਪੰਝੀਆਂ ਕੁ ਸਾਲਾਂ ਦਾ ਇਕ ਮੁੰਡਾ ਉਠਿਆ ਤੇ ਬੋਲਿਆ, “ਜੇ ਤੁਹਾਡੀ ਸਭ ਦੀ ਇਜਾਜ਼ਤ ਹੋਵੇ ਤਾਂ ਮੈਂ ਉਸ ਮਹਾਨ ਸ਼ਹੀਦ ਬਸਮ ਦੀ ਵਿਧਵਾ ਨਾਲ ਸ਼ਾਦੀ ਕਰਨੀ ਚਾਹੁੰਦਾ ਆਂ।”
“ਕਿਉਂ ਨ੍ਹੀਂ ਕਿਉਂ ਨ੍ਹੀਂ! ਇਹ ਤਾਂ ਬੜਾ ਫਖ਼ਰ ਦਾ ਕੰਮ ਐ। ਜਹਾਦੀ ਸ਼ਹੀਦ ਦੀ ਵਿਧਵਾ ਨਾਲ ਨਿਕਾਹ ਕਰਵਾਉਣ ਦਾ ਮਾਣ ਕਿਸੇ ਕਿਸੇ ਨੂੰ ਈ ਮਿਲਦਾ ਐ।” ਕਈ ਆਵਾਜ਼ਾਂ ਆਈਆਂ ਤੇ ਉਸ ਮੁੰਡੇ ਦੀ ਗੱਲ ਮੰਨ ਲਈ ਗਈ। ਉਸ ਦਾ ਨਾਂ ਅਨਵਰ ਅਲ-ਮਿਰਾਬੀ ਸੀ ਜੋ ਸਾਊਦੀ ਅਰਬ ਦਾ ਬਾਸ਼ਿੰਦਾ ਸੀ ਤੇ ਅੱਜਕੱਲ੍ਹ ਹਿਊਸਟਨ (ਟੈਕਸਸ) ਰਹਿੰਦਾ ਸੀ। ਅਗਲੇ ਦਿਨ ਮਸਜਿਦ ‘ਚ ਦੋਹਾਂ ਦਾ ਨਿਕਾਹ ਹੋ ਗਿਆ। ਅਨਵਰ ਅਲ-ਮਿਰਾਬੀ ਆਪਣੀ ਨਵੀਂ ਬਣੀ ਬੇਗਮ ਮਾਰਲਿਨ ਨੂੰ ਉਸ ਦੇ ਪੰਜ ਬੱਚਿਆਂ ਸਮੇਤ ਲੈ ਕੇ ਹਿਊਸਟਨ ਚਲਾ ਗਿਆ। ਸ਼ਾਮ ਵੇਲੇ ਆਫੀਆ ਘਰ ਆਈ ਤਾਂ ਉਦਾਸ ਸੀ, ਪਰ ਅਮਜਦ ਨੇ ਉਸ ਵੱਲ ਖਾਸ ਧਿਆਨ ਨਾ ਦਿੱਤਾ। ਉਹ ਸਮਝਦਾ ਸੀ ਕਿ ਇਹ ਤਾਂ ਇਸ ਦਾ ਨਿੱਤ ਦਾ ਕੰਮ ਐ। ਇਹ ਕਿਸੇ ਨਾ ਕਿਸੇ ਚੈਰਿਟੀ ਸਮਾਗਮ ‘ਚੋਂ ਆਈ ਹੋਵੇਗੀ। ਇਸ ਤੋਂ ਅੱਗੇ ਅਮਜਦ ਦਾ ਨਾ ਹੀ ਕਦੇ ਧਿਆਨ ਗਿਆ ਸੀ ਤੇ ਨਾ ਹੀ ਜਾ ਸਕਦਾ ਸੀ ਕਿ ਇਹ ਤਾਂ ਬਹੁਤ ਸਮਰਪਿਤ ਜਹਾਦੀ ਵੀ ਹੈ।
ਉਧਰ ਕੇਅਰ ਬ੍ਰਦਰਜ਼ ਅਤੇ ਆਫੀਆ ਵਗੈਰਾ ਸਮਝਦੇ ਸਨ ਕਿ ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਦਾ ਕਿਸੇ ਨੂੰ ਪਤਾ ਨਹੀਂ ਹੈ, ਪਰ ਇਹ ਸੱਚ ਨਹੀਂ ਸੀ; ਕਿਉਂਕਿ ਐਫ਼ਬੀæਆਈæ ਹਰ ਚੈਰਿਟੀ ਜਥੇਬੰਦੀ ਦੇ ਮਗਰ ਪਈ ਹੋਈ ਸੀ। ਕੇਅਰ ਬ੍ਰਦਰਜ਼ ਦੇ ਤਾਂ ਖਾਸ ਕਰ ਕੇ। ਕੇਅਰ ਬ੍ਰਦਰਜ਼ ਦੇ ਸਾਰੇ ਫੋਨ ਟੈਪ ਹੁੰਦੇ ਸਨ। ਜਿਉਂ ਹੀ ਐਫ਼ਬੀæਆਈæ ਨੂੰ ਪਤਾ ਲੱਗਿਆ ਕਿ ਬਸਮ ਕੁੰਜ ਮਾਰਿਆ ਗਿਆ ਹੈ ਤਾਂ ਉਹ ਅੱਗੇ ਦੀ ਕਾਰਵਾਈ ਵੇਖਣ ਲਈ ਸਾਵਧਾਨ ਹੋ ਗਏ। ਇਸੇ ਕਰ ਕੇ ਮਾਰਲਿਨ ਅਤੇ ਅਨਵਰ ਅਲ-ਮਿਰਾਬੀ ਦੇ ਨਿਕਾਹ ਦਾ ਐਫ਼ਬੀæਆਈæ ਨੂੰ ਤੁਰੰਤ ਪਤਾ ਲੱਗ ਗਿਆ। ਉਨ੍ਹਾਂ ਹਿਊਸਟਨ ਵਿਚਲੀ ਬਰਾਂਚ ਨੂੰ ਇਸ ਦੀ ਇਤਲਾਹ ਦਿੱਤੀ ਤੇ ਉਹ ਅਨਵਰ ਅਲ-ਮਿਰਾਬੀ ਦੇ ਮਗਰ ਲੱਗ ਗਏ।
ਆਫੀਆ ਨੇ ਆਪਣਾ ਥੀਸਸ ਪੂਰਾ ਕਰ ਕੇ ਜਮ੍ਹਾਂ ਕਰਵਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਮਾਸਟਰਜ਼ ਡਿਗਰੀ ਵੀ ਪੂਰੀ ਕਰ ਲਈ ਸੀ। ਇਹ ਸਾਰਾ ਕੁਝ ਉਸ ਨੇ ਚਾਰ ਸਾਲ ਦੇ ਮਿੱਥੇ ਸਮੇਂ ਤੋਂ ਵੀ ਪਹਿਲਾਂ ਹੀ ਕਰ ਲਿਆ। ਇਹ ਰਿਕਾਰਡ ਹੀ ਸੀ। ਉਹ ਵੀ ਉਦੋਂ ਜਦੋਂ ਉਸ ਨੇ ਇਸ ਵਿਚਕਾਰ ਦੋ ਬੱਚਿਆਂ ਨੂੰ ਜਨਮ ਵੀ ਦਿੱਤਾ ਅਤੇ ਆਪਣੀਆਂ ਦੂਜੀਆਂ ਸਰਗਰਮੀਆਂ ‘ਚ ਵੀ ਪੂਰੀ ਤਰ੍ਹਾਂ ਰੁੱਝੀ ਰਹੀ। ਇਸ ਪਿੱਛੋਂ ਉਸ ਦੇ ਮਨ-ਮਸਤਕ ‘ਤੋਂ ਇੱਕ ਕਿਸਮ ਦਾ ਭਾਰ ਜਿਹਾ ਲਹਿ ਗਿਆ। ਉਹ ਪੜ੍ਹਾਈ ਅਤੇ ਕਾਲਜ ਦਾ ਖਹਿੜਾ ਛੱਡ ਚੁੱਕੀ ਸੀ। ਹੋਰ ਸਭ ਦੇ ਨਾਲ ਉਸ ਨੇ ਆਪਣਾ ਪਹਿਰਾਵਾ ਵੀ ਬਦਲ ਲਿਆ। ਉਹ ਲੰਬਾ ਬੁਰਕਾ ਪਹਿਨਣ ਲੱਗੀ ਜਿਸ ਵਿਚੋਂ ਉਸ ਦੀਆਂ ਸਿਰਫ ਦਗਦੀਆਂ ਹੋਈਆਂ ਅੱਖਾਂ ਹੀ ਨਜ਼ਰ ਆਉਂਦੀਆਂ ਸਨ।
ਉਧਰ ਅਮਜਦ ਨੇ ਪੜ੍ਹਾਈ ਵਿਚ ਚੰਗਾ ਮਾਅਰਕਾ ਮਾਰਿਆ ਸੀ। ਉਸ ਨੇ ਆਪਣੀ ਅਨੈਸਥੀਸੀਆਲੋਜੀ ਦੀ ਰੈਜੀਡੈਂਸੀ ਵਿਚ ਸਾਰੀ ਕਲਾਸ ‘ਚੋਂ ਟਾਪ ਕੀਤਾ ਸੀ। ਉਸ ਦੀ ਇਸ ਪ੍ਰਾਪਤੀ ਤੋਂ ਪ੍ਰਭਾਵਤ ਹੋ ਕੇ ਉਸ ਨੂੰ ਅਮੈਰਿਕਨ ਐਸੋਸੀਏਸ਼ਨ ਆਫ ਅਨੈਸਥੀਸੀਆਲੋਜੀ ਦੇ ਨੈਸ਼ਨਲ ਨਿਊਜ਼ ਲੈਟਰ ਦਾ ਚੀਫ ਐਡੀਟਰ ਬਣਾ ਦਿੱਤਾ ਗਿਆ। ਉਹ ਡਾਕਟਰੀ ਦੇ ਖੇਤਰ ਵਿਚ ਹੱਦੋਂ ਵੱਧ ਮੱਲਾਂ ਮਾਰ ਰਿਹਾ ਸੀ। ਇਸ ਪਿੱਛੋਂ ਉਸ ਨੇ ਹਾਵਰਡ ਯੂਨੀਵਰਸਿਟੀ ਦੇ ਹੈਲਥ ਸੈਂਟਰ ਵਿਚ ਮਾਸਟਰਜ਼ ਦੀ ਡਿਗਰੀ ਲਈ ਅਪਲਾਈ ਕਰ ਦਿੱਤਾ। ਉਸ ਨੂੰ ਦਾਖਲਾ ਮਿਲ ਗਿਆ ਤੇ ਉਸ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ, ਪਰ ਆਫੀਆ ਦਾ ਧਿਆਨ ਇਸ ਵੇਲੇ ਕਿਤੇ ਹੋਰ ਸੀ। ਉਹ ਇਸ ਵੇਲੇ ਜਹਾਦੀ ਵੈਬ ਸਾਈਟ ‘ਤੇ ਬਹੁਤ ਸਾਰਾ ਕੰਮ ਕਰ ਰਹੀ ਸੀ। ਅੱਜਕੱਲ੍ਹ ਉਹ ਜਹਾਦ ਵਿਚ ਮਾਰੇ ਜਾ ਰਹੇ ਜਹਾਦੀਆਂ ਦੀਆਂ ਜੀਵਨੀਆਂ ਵੈਬ ਸਾਈਟ ‘ਤੇ ਪਾ ਰਹੀ ਸੀ। ਉਹ ਹਰ ਅਜਿਹਾ ਆਰਟੀਕਲ ਵੈਬ ਸਾਈਟ ‘ਤੇ ਪਾਉਂਦੀ ਜਿਸ ਨਾਲ ਨਵੇਂ ਲੋਕਾਂ ਨੂੰ ਜਹਾਦ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਮਿਲੇ। ਇਸ ਤੋਂ ਇਲਾਵਾ ਉਹ ਇੰਟਰਨੈਟ ‘ਤੇ ਇਸਲਾਮਿਕ ਬਹਿਸਾਂ ‘ਚ ਵੀ ਹਿੱਸਾ ਲੈਂਦੀ ਸੀ। ਸਾਰਾ ਦਿਨ ਉਸ ਦਾ ਇਸ ਤਰ੍ਹਾਂ ਦੀਆਂ ਬਹਿਸਾਂ ਵਿਚ ਹਿੱਸਾ ਲੈਂਦਿਆਂ ਹੀ ਗੁਜ਼ਰਦਾ ਸੀ, ਪਰ ਉਹ ਕਦੇ ਵੀ ਕੁਝ ਅਜਿਹਾ ਨਹੀਂ ਸੁਣ ਸਕਦੀ ਸੀ ਜੋ ਜਹਾਦ ਦੀ ਸਰਾਹਨਾ ਨਾ ਕਰਦਾ ਹੋਵੇ। ਜੇ ਕੋਈ ਕਹਿੰਦਾ ਕਿ ਮੁਸਲਮਾਨਾਂ ਨੂੰ ਕੁਰਾਨ ਦੀ ਪਾਲਣਾ ਕਰਦਿਆਂ ਸ਼ਾਂਤੀ ਅਤੇ ਸਦਭਾਵਨਾ ਨਾਲ ਇਸ ਮੁਲਕ ਵਿਚ ਰਹਿਣਾ ਚਾਹੀਦਾ ਹੈ ਤਾਂ ਉਸ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਬੋਲੀ ਬੋਲਣ ਵਾਲੇ ਮੁਸਲਮਾਨ ਕੌਮ ਦੇ ਗੱਦਾਰ ਹਨ।
ਆਫੀਆ ਦੀ ਵੱਡੀ ਭੈਣ ਫੌਜ਼ੀਆ ਵਿਆਹੀ ਵਰੀ ਤੇ ਬਾਲ ਬੱਚੇਦਾਰ ਸੀ। ਉਹ ਆਪਣੇ ਡਾਕਟਰੀ ਖੇਤਰ ਨਿਊਰੋਲੋਜੀ ‘ਚ ਫੈਲੋਸ਼ਿਪ ਕਰਨ ਲਈ ਬੋਸਟਨ ਆਈ ਤਾਂ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਆਈ। ਇੱਥੇ ਆ ਕੇ ਉਸ ਨੇ ਵੇਖਿਆ ਕਿ ਆਫੀਆ ਪਹਿਲਾਂ ਵਾਲੀ ਆਫੀਆ ਨਹੀਂ ਰਹਿ ਗਈ ਸੀ। ਫੌਜ਼ੀਆ ਨੂੰ ਲੱਗਿਆ ਕਿ ਉਸ ਦੀ ਚੰਚਲਤਾ ਅਤੇ ਮਾਸੂਮੀਅਤ ਗਾਇਬ ਹੋ ਚੁੱਕੀ ਹੈ। ਅੰਦਰਲੀਆਂ ਗੱਲਾਂ ਦਾ ਉਸ ਨੂੰ ਕੁਝ ਪਤਾ ਨਹੀਂ ਸੀ। ਉਸ ਨੇ ਇਸ ਦਾ ਕਾਰਨ ਇਹੀ ਕੱਢਿਆ ਕਿ ਸ਼ਾਇਦ ਅਮਜਦ ਆਫੀਆ ਨੂੰ ਤੰਗ ਕਰਦਾ ਹੈ। ਉਸ ਨੇ ਇਸ ਬਾਰੇ ਆਫੀਆ ਨਾਲ ਲੰਬੀ ਚੌੜੀ ਗੱਲਬਾਤ ਕੀਤੀ। ਜਦੋਂ ਆਫੀਆ ਨੇ ਉਸ ਦੀਆਂ ਗੱਲਾਂ ‘ਚ ਬਹੁਤੀ ਦਿਲਚਸਪੀ ਨਾ ਵਿਖਾਈ ਤਾਂ ਫੌਜ਼ੀਆ ਨੂੰ ਲੱਗਿਆ ਕਿ ਸ਼ਾਇਦ ਇਸ ਨੂੰ ਅਮਜਦ ਨੇ ਬਹੁਤ ਡਰਾ ਧਮਕਾ ਕੇ ਰੱਖਿਆ ਹੋਇਆ ਹੈ। ਇਨ੍ਹਾਂ ਹੀ ਦਿਨਾਂ ਵਿਚ ਆਫੀਆ, ਅਮਜਦ ਨੂੰ ਕਿਸੇ ਫੰਡ ਰੇਜ਼ਿੰਗ ਸਮਾਗਮ ਵਿਚ ਲੈ ਗਈ। ਉਥੇ ਉਹ ਇੰਨੀ ਭਾਵੁਕ ਹੋ ਗਈ ਕਿ ਉਸ ਨੇ ਅਮਜਦ ਵੱਲੋਂ ਕਿਸੇ ਵੇਲੇ ਉਸ ਨੂੰ ਭੇਟ ਕੀਤੀ ਕੀਮਤੀ ਅੰਗੂਠੀ ਦਾਨ ਕਰ ਦਿੱਤੀ। ਇਸ ਤੋਂ ਅਮਜਦ ਚਿੜ੍ਹ ਉਠਿਆ। ਉਸ ਨੇ ਆਫੀਆ ਨੂੰ ਇਸ਼ਾਰੇ ਨਾਲ ਸਮਝਾਇਆ ਕਿ ਜੋ ਹੋ ਗਿਆ, ਸੋ ਹੋ ਗਿਆ; ਹੁਣ ਉਹ ਇੱਥੋਂ ਉਠੇ ਤੇ ਘਰ ਨੂੰ ਚੱਲੀਏ, ਪਰ ਆਫੀਆ ਤਾਂ ਭਾਵੁਕਤਾ ਦੇ ਸਾਗਰ ਵਿਚ ਡੁੱਬੀ ਹੋਈ ਸੀ। ਉਸ ਨੇ ਅਮਜਦ ਦੀ ਕੋਈ ਗੱਲ ਨਾ ਸੁਣੀ। ਉਹ ਆਪਣੀ ਤਕਰੀਰ ਕਰਦੀ ਰਹੀ। ਉਧਰ ਬੱਚੇ ਵੀ ਘਰ ਜਾਣ ਦੀ ਜ਼ਿਦ ਕਰ ਰਹੇ ਸਨ।
ਅਮਜਦ ਅਪਸੈਟ ਹੋ ਗਿਆ। ਉਹ ਆਫੀਆ ਨੂੰ ਇਕੱਲੀ ਨੂੰ ਛੱਡ ਕੇ ਵੀ ਨਹੀਂ ਜਾ ਸਕਦਾ ਸੀ। ਆਖਰ ਕਿਧਰੇ ਦੇਰ ਰਾਤ ਸਮਾਗਮ ਖਤਮ ਹੋਇਆ। ਬੱਚੇ ਕਾਰ ਵਿਚ ਸੁੱਤੇ ਪਏ ਸਨ। ਕਾਰ ਵਿਚ ਬਹਿੰਦੇ ਸਾਰ ਉਹ ਘਰ ਨੂੰ ਤੁਰੇ ਤਾਂ ਅਮਜਦ ਨੇ ਆਫੀਆ ਨੂੰ ਅੰਗੂਠੀ ਦਾਨ ਕਰਨ ਬਾਰੇ ਬੁਰਾ ਭਲਾ ਕਿਹਾ। ਇਸ ਗੱਲ ‘ਤੇ ਆਫੀਆ ਨੇ ਉਸ ਦਾ ਮਜ਼ਾਕ ਉਡਾਇਆ। ਹੌਲੀ-ਹੌਲੀ ਚੱਲਦੀਆਂ ਗੱਲਾਂ ਆਖਰ ਗਰਮੀ ਫੜ ਗਈਆਂ। ਜਦੋਂ ਉਹ ਘਰ ਪਹੁੰਚੇ ਤਾਂ ਉਹ ਬੁਰੀ ਤਰ੍ਹਾਂ ਬਹਿਸ ਰਹੇ ਸਨ। ਘਰੇ ਜਾ ਕੇ ਅਮਜਦ, ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਣ ਲੱਗਿਆ। ਆਫੀਆ ਬਹਿਸ ਕਰਦੀ ਉਸ ਨਾਲ ਹੱਥੋਪਾਈ ਹੋ ਗਈ ਤਾਂ ਬੋਤਲ ਉਸ ਦੇ ਮੂੰਹ ‘ਤੇ ਕਸੂਤੀ ਵੱਜ ਗਈ। ਸਿੱਟੇ ਵਜੋਂ ਉਸ ਦੇ ਮੂੰਹ ‘ਤੇ ਜ਼ਖ਼ਮ ਹੋ ਗਿਆ ਤੇ ਖੂਨ ਨਿਕਲਣ ਲੱਗਿਆ। ਅਮਜਦ ਨੇ ਉਸੇ ਵੇਲੇ ਕਿਸੇ ਦੋਸਤ ਡਾਕਟਰ ਨੂੰ ਫੋਨ ਕੀਤਾ ਤੇ ਆਫੀਆ ਦੇ ਜ਼ਖ਼ਮ ਦੀ ਸਟਿਚਿੰਗ ਕਰਵਾ ਕੇ ਲਿਆਇਆ। ਉਸ ਪਿੱਛੋਂ ਦੋਹਾਂ ਦਰਮਿਆਨ ਤਲਖ਼ੀ ਤਕਰੀਬਨ ਖਤਮ ਹੋ ਗਈ। ਅਗਲੇ ਦਿਨ ਆਫੀਆ, ਫੌਜ਼ੀਆ ਕੋਲ ਆਪਣੇ ਬੱਚੇ ਛੱਡਣ ਗਈ ਤਾਂ ਉਸ ਨੇ ਮੂੰਹ ‘ਤੇ ਸਟਿੰਚਿੰਗ ਦੇ ਨਿਸ਼ਾਨ ਬਾਰੇ ਪੁੱਛਿਆ। ਆਫੀਆ ਦੇ ਸਾਰੀ ਹਕੀਕਤ ਦੱਸਣ ਪਿੱਛੋਂ ਫੌਜ਼ੀਆ ਨੇ ਸਭ ਤੋਂ ਪਹਿਲਾਂ ਆਫੀਆ ਦੇ ਮੂੰਹ ਦੀਆਂ ਫੋਟੋਆਂ ਲਈਆਂ। ਫਿਰ ਉਹ ਉਸ ਨੂੰ ਭੜਕਾਉਣ ਲੱਗੀ। ਆਖਰ ਆਫੀਆ ਉਸ ਦੀਆਂ ਗੱਲਾਂ ‘ਚ ਆ ਗਈ। ਸ਼ਾਮ ਵੇਲੇ ਜਦੋਂ ਅਮਜਦ ਉਥੇ ਆਇਆ ਤਾਂ ਫੌਜ਼ੀਆ ਨੇ ਦਰਵਾਜ਼ਾ ਨਾ ਖੋਲ੍ਹਿਆ। ਅਮਜਦ ਨੂੰ ਇਹ ਗੱਲ ਖਟਕ ਗਈ ਕਿ ਫੌਜ਼ੀਆ ਨੇ ਵਿਚ ਪੈ ਕੇ ਸਾਡੇ ਆਪਸੀ ਮਾਮਲੇ ਨੂੰ ਤੂਲ ਦੇ ਦਿੱਤੀ ਹੈ। ਅਗਲੇ ਦਿਨ ਉਹ ਫੋਨ ਕਰਦਾ ਰਿਹਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਉਸ ਦਾ ਮਨ ਬਹੁਤ ਖਰਾਬ ਹੋ ਗਿਆ। ਤੀਜੇ ਦਿਨ ਉਸ ਨੇ ਫੋਨ ਕੀਤਾ ਤਾਂ ਆਫੀਆ ਨੇ ਫੋਨ ਚੁੱਕਦਿਆਂ ਹੌਲੇ ਜਿਹੇ ‘ਹੈਲੋ’ ਕਹੀ।
“ਆਫੀਆ ਕੀ ਗੱਲ ਹੋ ਗਈ? ਨਾ ਤੂੰ ਮੁੜ ਕੇ ਘਰ ਆਈ ਐਂ, ਨਾ ਫੋਨ ਚੁੱਕ ਰਹੀ ਐਂ?”
“ਉਹ ਫੌਜ਼ੀਆ ਆਪਾæææ।” ਇੰਨਾ ਕਹਿ ਕੇ ਉਹ ਚੁੱਪ ਹੋ ਗਈ।
“ਆਫੀਆ ਵੇਖ, ਇਹ ਆਪਣਾ ਆਪਸੀ ਮਾਮਲਾ ਐ। ਚੰਗਾ ਐ ਕਿ ਇਸ ਨੂੰ ਆਪਾਂ ਆਪ ਈ ਨਜਿੱਠ ਲਈਏ।”
“ਚੰਗਾ ਅੱਜ ਸ਼ਾਮ ਵੇਲੇ ਆ ਜਾਵੀਂ। ਉਸ ਵੇਲੇ ਫੌਜ਼ੀਆ ਆਪਾ ਘਰ ਨਹੀਂ ਹੋਵੇਗੀ।”
ਉਸੇ ਸ਼ਾਮ ਅਮਜਦ ਫੌਜ਼ੀਆ ਦੇ ਘਰ ਗਿਆ ਤਾਂ ਆਫੀਆ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਉਂਜ ਵੀ ਕਾਫੀ ਉਦਾਸ ਦਿਸ ਰਹੀ ਸੀ। ਅਮਜਦ ਨੇ ਉਸ ਦਿਨ ਲਈ ਮੁਆਫੀ ਮੰਗੀ। ਆਫੀਆ ਦਾ ਰੰਗ ਇੱਕਦਮ ਬਦਲ ਗਿਆ। ਉਹ ਉਚੀ ਬੋਲਣ ਲੱਗੀ। ਬੋਲਦੀ-ਬੋਲਦੀ ਉਹ ਅਮਜਦ ਦੇ ਕੋਲ ਆ ਗਈ ਤੇ ਉਸ ਦੀ ਛਾਤੀ ‘ਚ ਮੁੱਕੀਆਂ ਮਾਰਨ ਲੱਗੀ। ਅਮਜਦ ਚੁੱਪ-ਚਾਪ ਖੜ੍ਹਾ ਰਿਹਾ। ਹੌਲੀ-ਹੌਲੀ ਆਫੀਆ ਦੇ ਹੱਥ ਰੁਕਦੇ ਗਏ। ਫਿਰ ਉਸ ਨੇ ਅਮਜਦ ਦੁਆਲੇ ਬਾਹਾਂ ਵਲ ਲਈਆਂ ਤੇ ਉਚੀ-ਉਚੀ ਰੋਣ ਲੱਗੀ। ਅਮਜਦ ਨੇ ਉਸ ਨੂੰ ਚੁੱਪ ਕਰਾਇਆ। ਜਦੋਂ ਸ਼ਾਮ ਵੇਲੇ ਫੌਜ਼ੀਆ ਘਰ ਆਈ ਤਾਂ ਉਸ ਨੇ ਵੇਖਿਆ ਕਿ ਆਫੀਆ ਆਪਣੇ ਬੱਚਿਆਂ ਸਮੇਤ ਜਾ ਚੁੱਕੀ ਸੀ। ਇਸ ਪਿੱਛੋਂ ਅਮਜਦ ਨੇ ਸੋਚਿਆ ਕਿ ਇੱਥੋਂ ਕਿਧਰੇ ਦੂਰ ਮੂਵ ਹੋ ਜਾਇਆ ਜਾਵੇ ਤਾਂ ਕਿ ਅੱਗੇ ਤੋਂ ਫੌਜ਼ੀਆ ਘਰੇਲੂ ਮਸਲਿਆਂ ‘ਚ ਦਖਲ ਨਾ ਦੇ ਸਕੇ। ਜੂਨ 2001 ਨੂੰ ਉਸ ਨੇ ਗਰੈਂਡਾ ਹਾਈਟਸ ਨਾਂ ਦੇ ਇਲਾਕੇ ਵਿਚ ਵੱਡਾ ਅਪਾਰਟਮੈਂਟ ਲੈ ਲਿਆ। ਇਹ ਕਾਫੀ ਵੱਡਾ ਸੀ। ਇਸ ਕਰ ਕੇ ਉਸ ਨੇ ਇਸ ਦਾ ਇੱਕ ਕਮਰਾ ਆਪਣੇ ਨਾਲ ਕੰਮ ਕਰਦੇ ਸਾਊਦੀ ਅਰਬ ਦੇ ਬਾਸ਼ਿੰਦੇ ਨੂੰ ਕਿਰਾਏ ‘ਤੇ ਦੇ ਦਿੱਤਾ।
ਜ਼ਿੰਦਗੀ ਫਿਰ ਤੋਂ ਵਧੀਆ ਢੰਗ ਨਾਲ ਗੁਜ਼ਰਨ ਲੱਗੀ। ਇਨ੍ਹਾਂ ਹੀ ਦਿਨਾਂ ‘ਚ ਉਸਾਮਾ ਬਿਨ-ਲਾਦਿਨ ਦੀ ਵੀਡੀਓ ਟੇਪ ਚੈਨਲਾਂ ‘ਤੇ ਚੱਲਣ ਲੱਗੀ। ਪਹਿਲੀ ਵਾਰ ਉਹ ਬਹੁਤ ਖੁੱਲ੍ਹ ਕੇ ਬੋਲ ਰਿਹਾ ਸੀ। ਅਮਰੀਕਾ ਦੇ ਉਹ ਬਹੁਤ ਹੀ ਖਿਲਾਫ ਸੀ। ਸੁਣਨ ਵਾਲੇ ਆਪੋ-ਆਪਣੇ ਅੰਦਾਜ਼ੇ ਲਾਉਣ ਲੱਗੇ ਕਿ ਇਸ ਦਾ ਮਤਲਬ ਕੀ ਹੋਇਆ ਕਿ ਉਸਾਮਾ ਬਿਨ-ਲਾਦਿਨ ਇੱਕਦਮ ਪਬਲਿਕ ਮੂਹਰੇ ਇੰਨੇ ਜ਼ੋਰਦਾਰ ਢੰਗ ਨਾਲ ਆਇਆ ਹੈ। ਕੇਅਰ ਬ੍ਰਦਰਜ ਵਰਗੀਆਂ ਜਥੇਬੰਦੀਆਂ ਵੀ ਕੁਝ ਸਮਝ ਨਾ ਸਕੀਆਂ।
ਉਧਰ ਮਾਰਲਿਨ ਆਪਣੇ ਨਵੇਂ ਖਾਵੰਦ ਅਨਵਰ ਅਲ ਮਿਰਾਬੀ ਨਾਲ ਹਿਊਸਟਨ ਤੋਂ ਚੱਲ ਕੇ ਬੋਸਟਨ ਪਹੁੰਚੀ। ਇਹ ਸਾਰਾ ਸਫਰ ਉਨ੍ਹਾਂ ਨੇ ਕਾਰ ਰਾਹੀਂ ਤੈਅ ਕੀਤਾ। ਵੱਡੀ ਗੱਲ ਉਸ ਵੇਲੇ ਮਾਰਲਿਨ ਗਰਭਵਤੀ ਸੀ ਤੇ ਬੱਚੇ ਦੀ ਡਲਿਵਰੀ ਵਿਚ ਵੀ ਜ਼ਿਆਦਾ ਵਕਤ ਨਹੀਂ ਸੀ। ਐਫ਼ਬੀæਆਈæ ਇਸ ਜੋੜੇ ਦੀਆਂ ਹਰਕਤਾਂ ਨੋਟ ਕਰ ਰਹੀ ਸੀ, ਪਰ ਉਨ੍ਹਾਂ ਨੂੰ ਵੀ ਸਮਝ ਨਾ ਲੱਗੀ ਕਿ ਇਹ ਇਸ ਤਰ੍ਹਾਂ ਬੋਸਟਨ ਵਿਚ ਕੀ ਕਰਨ ਆਏ ਹੋਏ ਹਨ। ਮਾਰਲਿਨ ਹੋਰਾਂ ਨੇ ਉਥੇ ਦੇ ਦੋਸਤਾਂ ਨੂੰ ਦੱਸਿਆ ਕਿ ਪਹਿਲੇ ਬੱਚੇ ਦੀ ਡਲਿਵਰੀ ਉਹ ਬੋਸਟਨ ‘ਚ ਚਾਹੁੰਦੇ ਹਨ, ਇਸੇ ਲਈ ਉਹ ਇੱਥੇ ਆਏ ਹਨ। ਇਸ ਵਿਚਕਾਰ ਉਹ ਖਾਸ ਦੋਸਤਾਂ ਮਿੱਤਰਾਂ ਨੂੰ ਮਿਲਦੇ ਰਹੇ। ਉਨ੍ਹਾਂ ਨੂੰ ਬਹੁਤ ਹੀ ਮਾਣ ਸਤਿਕਾਰ ਦਿੱਤਾ ਗਿਆ। ਕਈ ਦਿਨਾਂ ਪਿੱਛੋਂ 29 ਅਗਸਤ 2001 ਨੂੰ ਮਾਰਲਿਨ ਨੇ ਮੁੰਡੇ ਨੂੰ ਜਨਮ ਦਿੱਤਾ। ਇਸ ਦੇ ਹਫਤਾ ਪਿੱਛੋਂ ਉਹ ਉਵੇਂ ਹੀ ਕਾਰ ਰਾਹੀਂ ਵਾਪਸ ਚਲੇ ਗਏ। ਜਾਣ ਤੋਂ ਪਹਿਲਾਂ ਮਾਰਲਿਨ, ਆਫੀਆ ਨੂੰ ਪਾਸੇ ਲਿਜਾਂਦਿਆਂ ਬੋਲੀ, “ਉਹ ਵੱਡਾ ਦਿਨ ਆਉਣ ਵਾਲਾ ਐ ਜਿਸ ਦੀ ਆਪਾਂ ਨੂੰ ਚਿਰਾਂ ਤੋਂ ਉਡੀਕ ਐ।”
“ਮਾਰਲਿਨ ਜ਼ਰਾ ਵਿਸਥਾਰ ਨਾਲ ਦੱਸ।” ਆਫੀਆ ਨੂੰ ਖੁਸ਼ੀ ਭਰਿਆ ਅਚੰਭਾ ਹੋਇਆ।
“ਬੱਸ ਇਸ ਵੇਲੇ ਮੈਂ ਇੰਨਾ ਈ ਕਹਿ ਸਕਦੀ ਆਂ ਕਿ ਬਹੁਤ ਕੁਝ ਵੱਡਾ ਹੋਣ ਜਾ ਰਿਹਾ ਐ ਜਿਸ ਨੇ ਸਾਰੀ ਦੁਨੀਆਂ ਹਿਲਾ ਦੇਣੀ ਐਂ।”
“ਇੰਸ਼ਾ ਅੱਲਾ ਐਸਾ ਈ ਹੋਵੇ।” ਆਫੀਆ ਨੂੰ ਇਹ ਤਾਂ ਪਤਾ ਸੀ ਕਿ ਉਸਾਮਾ ਬਿਨ-ਲਾਦਿਨ ਦੀ ਹਦਾਇਤ ‘ਤੇ ਜਹਾਦੀ ਗਰੁਪ ਕੁਝ ਅਜਿਹਾ ਕਰਨ ਵਾਲੇ ਨੇ ਜਿਸ ਨੇ ਵਾਕਿਆ ਹੀ ਤਹਿਲਕਾ ਮਚਾ ਦੇਣਾ ਹੈ, ਪਰ ਉਹ ਹੈ ਕੀ, ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਸੀ। ਨਾ ਹੀ ਉਸ ਨੇ ਮਾਰਲਿਨ ਨੂੰ ਇਸ ਬਾਰੇ ਵਿਸਥਾਰ ਨਾਲ ਪੁੱਛਣਾ ਜ਼ਰੂਰੀ ਸਮਝਿਆ।
ਐਫ਼ਬੀæਆਈæ ਆਪਣੇ ਅੰਦਾਜ਼ੇ ਲਾਉਂਦੀ ਰਹੀ ਕਿ ਇਸ ਜੋੜੇ ਦਾ ਇਸ ਮੁਕਾਮ ‘ਤੇ ਇੱਥੇ ਆਉਣ ਦਾ ਕੀ ਕੰਮ ਹੋਇਆ! ਟੀæਵੀæ ਚੈਨਲ ਆਪਣੇ ਦਿਮਾਗ ਲੜਾਉਂਦੇ ਰਹੇ ਕਿ ਉਸਾਮਾ ਬਿਨ-ਲਾਦਿਨ ਦੀ ਥੋੜ੍ਹੇ ਦਿਨ ਪਹਿਲਾਂ ਆਈ ਜ਼ੋਰਦਾਰ ਟੇਪ ਦਾ ਕੀ ਸੁਨੇਹਾ ਹੋਇਆ। ਉਧਰ ਆਫੀਆ ਆਪਣਾ ਦਿਮਾਗ ਖਪਾਉਂਦੀ ਰਹੀ ਕਿ ਮਾਰਲਿਨ ਦੀ ਗੱਲ ਦਾ ਕੀ ਮਤਲਬ ਹੋਇਆ। ਸਭ ਦੇ ਆਪਣੇ-ਆਪਣੇ ਅੰਦਾਜ਼ੇ ਸਨ, ਪਰ 11 ਸਤੰਬਰ 2001 ਦੇ ਦਿਨ ਸਭ ਦੇ ਭਰਮ-ਭੁਲੇਖੇ ਦੂਰ ਹੋ ਗਏ। ਉਸ ਦਿਨ ਆਫੀਆ ਸਵੇਰੇ ਵੇਲੇ ਖ਼ਬਰਾਂ ਸੁਣ ਰਹੀ ਸੀ। ਕਿਸੇ ਖਾਸ ਖ਼ਬਰ ਨੇ ਉਸ ਦੀਆਂ ਅੱਖਾਂ ਟੀæਵੀæ ਸਕਰੀਨ ਨਾਲ ਜੋੜ ਦਿੱਤੀਆਂ। ਖ਼ਬਰ ਆ ਰਹੀ ਸੀ,
“ਅੱਜ ਸਵੇਰੇ ਅਮੈਰਿਕਨ ਏਅਰਲਾਈਨਜ਼ ਦੀ ਫਲਾਈਟ ਨੰਬਰ 11 ਨੇ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਨੂੰ ਅੱਠ ਵੱਜ ਕੇ ਛਿਆਲੀ ਮਿੰਟ ‘ਤੇ ਹਿੱਟ ਕੀਤਾ। ਇਸ ਦੇ ਠੀਕ ਸਤਾਰਾਂ ਮਿੰਟ ਪਿੱਛੋਂ ਯੁਨਾਈਟਡ ਏਅਰਲਾਈਨਜ਼ ਦੀ ਫਲਾਈਟ ਨੰਬਰ 175, ਸੈਂਟਰ ਦੇ ਸਾਊਥ ਟਾਵਰ ਨਾਲ ਟਕਰਾ ਗਈ। ਦੋਨੋਂ ਪਲੇਨ ਬੋਸਟਨ ਦੇ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡੇ ਸਨ। ਉਥੋਂ ਉਡਣ ਪਿੱਛੋਂ ਇਨ੍ਹਾਂ ਨੂੰ ਹਾਈਜੈਕਰਾਂ ਨੇ ਅਗਵਾ ਕਰ ਲਿਆ ਤੇ ਫਿਰ ਆਪ ਹੀ ਚਲਾ ਕੇ ਇਨ੍ਹਾਂ ਨੂੰ ਵਰਲਡ ਟਰੇਡ ਸੈਂਟਰ ਦੇ ਨਾਰਥ ਅਤੇ ਸਾਊਥ ਟਾਵਰਾਂ ਵਿਚ ਲਿਆ ਮਾਰਿਆ। ਹਜ਼ਾਰਾਂ ਬੰਦੇ ਮਰ ਚੁੱਕੇ ਹਨ। ਹਜ਼ਾਰਾਂ ਹੀ ਢਹਿ ਰਹੇ ਇਨ੍ਹਾਂ ਟਾਵਰਾਂ ਦੇ ਅੰਦਰ ਘਿਰੇ ਹੋਏ ਹਨ। ਇਸ ਤੋਂ ਬਿਨਾਂ ਇੱਕ ਪਲੇਨ ਪੈਂਟਾਗਾਨ ਨਾਲ ਟਕਰਾ ਗਿਆ ਹੈ। ਇੱਕ ਹੋਰ ਅਗਵਾ ਹੋਇਆ ਪਲੇਨ ਹਾਈਜੈਕਰਾਂ ਨੇ ਪੈਨਸਲਵੇਨੀਆਂ ਦੇ ਖੇਤਾਂ ਵਿਚ ਸੁੱਟ ਦਿੱਤਾ ਹੈ।”
ਟੀæਵੀæ ਚੈਨਲ ਨੇ ਕੁਝ ਦੇਰ ਲਈ ਕੈਮਰਾ ਢਹਿ ਰਹੀਆਂ ਬਿਲਡਿੰਗਾਂ ਵੱਲ ਕਰ ਦਿੱਤਾ। ਉਥੇ ਮੌਤ, ਤਾਂਡਵ ਨਾਚ ਨੱਚ ਰਹੀ ਸੀ। ਹਰ ਪਾਸੇ ਉਪਰੋਂ ਹੇਠਾਂ ਡਿੱਗ ਕੇ ਮਰਦੇ ਲੋਕ ਵਿਖਾਈ ਦੇ ਰਹੇ ਸਨ। ਸੈਂਕੜੇ ਲੋਕਾਂ ਨੇ ਬਚਣ ਦੀ ਉਮੀਦ ‘ਚ ਦਫਤਰਾਂ ‘ਚੋਂ ਬਾਹਰ ਨਿਕਲ ਕੇ ਖਿੜਕੀਆਂ ਨੂੰ ਹੱਥ ਪਾਏ ਹੋਏ ਸਨ ਤੇ ਹੇਠਾਂ ਨੂੰ ਲਮਕ ਰਹੇ ਸਨ। ਜਿਸ ਕਿਸੇ ਦੇ ਵੀ ਹੱਥ ਝੂਠੇ ਪੈਂਦੇ, ਉਹ ਅੱਧ ਅਸਮਾਨੋਂ ਹੇਠਾਂ ਆ ਡਿੱਗਦਾ। ਹਰ ਪਾਸੇ ਲੋਕਾਂ ਦੀਆਂ ਦਰਦ ਭਿੰਨੀਆਂ ਚੀਕਾਂ ਸੁਣ ਰਹੀਆਂ ਸਨ। ਆਲੇ-ਦੁਆਲੇ ਗੂੜ੍ਹਾ ਗਰਦਾ ਛਾਇਆ ਹੋਇਆ ਸੀ। ਹਰ ਕੋਈ ਰੋ ਰਿਹਾ ਸੀ, ਬਲਕਿ ਸਾਰਾ ਅਮਰੀਕਾ ਰੋ ਰਿਹਾ ਸੀ। ਉਥੋਂ ਬਚ ਕੇ ਨਿਕਲੇ ਭੱਜਦੇ ਲੋਕਾਂ ਨਾਲ ਸੜਕਾਂ ਭਰੀਆਂ ਪਈਆਂ ਸਨ। ਦੋਵੇਂ ਟਾਵਰ ਧੂੰ-ਧੂੰ ਕਰਕੇ ਮੱਚ ਰਹੇ ਸਨ। ਖ਼ਬਰਾਂ ਸੁਣਾਉਣ ਵਾਲੀ ਐਂਕਰ ਬੋਲਣ ਲੱਗੀ, “ਸਰਕਾਰ ਨੂੰ ਪੱਕਾ ਸ਼ੱਕ ਐ ਕਿ ਅੱਜ ਦੀ ਇਸ ਅਤਿ-ਕਰੂਰ ਘਟਨਾ ਲਈ ਇੰਤਹਾਪਸੰਦ ਇਸਲਾਮੀ ਅਤਿਵਾਦੀ ਜ਼ਿੰਮੇਵਾਰ ਹਨ। ਬੋਸਟਨ ਸ਼ਹਿਰ ਵਿਚ ਅਲ-ਕਾਇਦਾ ਮੈਂਬਰਾਂ ਅਤੇ ਉਨ੍ਹਾਂ ਦੇ ਹਮਦਰਦਾਂ ਦੇ ਘਰੀਂ ਛਾਪੇ ਵੱਜਣੇ ਸ਼ੁਰੂ ਹੋ ਚੁੱਕੇ ਹਨ। ਖਬਰਾਂ ਜਾਰੀ ਰਹਿਣਗੀਆਂæææ।”
(ਚਲਦਾ)

Be the first to comment

Leave a Reply

Your email address will not be published.