ਬਲਜੀਤ ਬਾਸੀ
ਬੜਾ ਚਿਰ ਪਹਿਲਾਂ ਮੈਂ ਇਹ ਮੁਹਾਵਰਾ ਸੁਣਦਾ ਹੁੰਦਾ ਸੀ। ਅੱਜ ਕੱਲ੍ਹ ਵੀ ਕਿਧਰੇ ਕਿਧਰੇ ਇਸ ਦੀ ਕਨਸੋਅ ਮਿਲਦੀ ਹੈ। ਸ਼ਾਇਦ ਅੰਗਰੇਜ਼ਾਂ ਦੇ ਵੇਲੇ ਇਹ ਮੁਹਾਵਰਾ ਪ੍ਰਚਲਿਤ ਹੋਇਆ ਹੋਵੇਗਾ। ਵੱਖੋ ਵੱਖ ਲੋਕ ਆਪਣੀ ਸਮਝ ਅਨੁਸਾਰ ਇਸ ਦਾ ਅਰਥ ਕੱਢਣਗੇ। ਜਦ ਕੋਈ ਬੰਦਾ, ਖਾਸ ਕਰ ਬੱਚਾ ਕੋਈ ਚੰਗਾ ਕੰਮ ਕਰਦਾ ਹੈ ਜਾਂ ਕਿਸੇ ਦਾ ਭਲਾ ਕਰਦਾ ਹੈ ਤਾਂ ਉਸ ਨੂੰ ਸ਼ਾਬਾਸ਼ ਵਜੋਂ ‘ਗੁੱਡਮੈਨ ਦੀ ਲਾਲਟੈਣ’ ਕਹਿ ਦਿੰਦੇ ਹਨ।
ਕੁਝ ਇਸ ਤਰ੍ਹਾਂ ਜਿਵੇਂ ‘ਬੱਲੇ ਸ਼ੇਰਾ’, Ḕਚੰਗਾ ਕੀਤਾ ਈ ਮੁੰਡਿਆḔ ਕਿਹਾ ਜਾਂਦਾ ਹੈ। ਰਾਣਾ ਰਣਬੀਰ ਦੇ ਇੱਕ ਨਾਟਕ ਦਾ ਨਾਂ ‘ਗੁੱਡਮੈਨ ਦੀ ਲਾਲਟੈਣ’ ਹੈ ਜਿਸ ਵਿਚ ਇਕ ਸਾਧਾਰਨ ਵਿਅਕਤੀ ਨੂੰ ਪੇਸ਼ ਰੋਜ਼ ਦੀਆਂ ਸਮੱਸਿਆਵਾਂ ਦਾ ਵਰਣਨ ਹੈ।
ਮੁਹਾਵਰੇ ਦੀ ਬਣਤਰ ਬੜੀ ਅਲੋਕਾਰ ਹੈ। ਇਸ ਵਿਚ ਗੁੱਡਮੈਨ ਅੰਗਰੇਜ਼ੀ ਦਾ ਸ਼ਬਦ ਹੈ ਤੇ ਲਾਲਟੈਣ ਅੰਗਰੇਜ਼ੀ ਸ਼ਬਦ ਲੈਂਟਰਨ ਦਾ ਪੰਜਾਬੀ ਰੁਪਾਂਤਰ। ਉਂਜ ਤਾਂ ‘ਦੀ’ (ਠਹe) ਸ਼ਬਦ ਵੀ ਅੰਗਰੇਜ਼ੀ ਦਾ ਆਰਟੀਕਲ ਹੈ ਪਰ ਜੇ ਇਸ ਨੂੰ ਘੋਦਮਅਨ ਠਹe .ਅਨਟeਰਨ ਪੜ੍ਹਿਆ ਜਾਵੇ ਤਾਂ ਕੋਈ ਅਰਥ ਨਹੀਂ ਨਿਕਲਦਾ ਪ੍ਰਤੀਤ ਹੁੰਦਾ। ਲਾਲਟੈਣ ਜਿਹਾ ਚੰਗਾ ਆਦਮੀ? ਜੇ ਅੰਗਰੇਜ਼ੀ ਠਹe ਸ਼ਬਦ ਦੀ ਥਾਂ ਪੰਜਾਬੀ ‘ਦੀ’ ਜੋ ਵਿਆਕਰਣਕ ਤੌਰ ‘ਤੇ ਯੋਜਕ ਹੈ ਤਾਂ ਹੋਰ ਵੀ ਭੰਬਲਭੂਸਾ ਪੈਂਦਾ ਹੈ। ਚੰਗਾ ਕੰਮ ਕਰ ਰਹੇ ਬੰਦੇ ਨੂੰ ਗੁੱਡਮੈਨ ਤਾਂ ਕਿਹਾ ਜਾ ਸਕਦਾ ਹੈ ਪਰ ਉਹ ਗੁੱਡਮੈਨ ਦੀ ਲਾਲਟੈਣ ਕਿਵੇਂ ਹੋਇਆ? ਕੀ ਗੁੱਡਮੈਨ ਦੀ ਲਾਲਟੈਣ ਚੰਗੇ ਬੰਦੇ ਤੋਂ ਵੀ ਚੰਗੇਰੀ ਹੈ? ਮੁਹਾਵਰਿਆਂ, ਕਹਾਵਤਾਂ ਦਾ ਸੰਸਾਰ ਊਲ-ਜਲੂਲ ਜਿਹਾ ਹੀ ਹੁੰਦਾ ਹੈ। ਇਨ੍ਹਾਂ ਦਾ ਸਿਰ ਪੈਰ, ਮੂੰਹ ਮੱਥਾ ਉਘਾੜਨਾ ਕੋਈ Ḕਖਾਲਾ ਜੀ ਦਾ ਵਾੜਾ ਨਹੀਂ।’ Ḕਮੁਹਾਵਰਿਆਂ ਨਾਲ ਖਿਲਵਾੜḔ ਨਾਮੀ ਲੇਖ ਵਿਚ ਅਸੀਂ ਇਸ ਕਥਨ ਦੀ ਸੱਚਾਈ ਖੂਬ ਸਮਝ ਲਈ ਸੀ। ਜ਼ਰਾ ਸੋਚੋ ‘ਰੰਨ ਨਾ ਕੰਨ’, ‘ਟੇਢੀ ਖੀਰ’, Ḕਏਹੋ ਜਿਹਾਂ ਦੇ ਗਲ ਏਹੋ ਜਿਹੇ ਹੁੰਦੇ ਹਨḔ, ‘ਝਨਾਂ ਦਾ ਦੀਵਾ’ ਆਦਿ ਮੁਹਾਵਰਿਆਂ, ਕਹਾਵਤਾਂ ਦੇ ਬੋਲਾਂ ਵਿਚ ਕੋਈ ਤੁਕ ਜਾਂ ਤਰਕ ਨਜ਼ਰ ਆਉਂਦਾ ਹੈ! ਭਾਵੇਂ ਆਮ ਵਰਤੋਂ ਕਾਰਨ ਸਾਨੂੰ ਕਿਸੇ ਮੁਹਾਵਰੇ ਆਦਿ ਦੇ ਅਰਥ ਦਾ ਪੂਰਾ ਪਤਾ ਹੋਵੇ ਪਰ ਇਸ ਅਰਥ ਤੱਕ ਕਿਵੇਂ ਪਹੁੰਚਿਆ ਗਿਆ ਹੈ, ਇਹ ਮੁਹਾਵਰੇ ਵਿਚਲੇ ਵਾਕ ਦੇ ਵਿਆਕਰਣਕ ਤਰਕ ਤੋਂ ਸਮਝਣਾ ਔਖਾ ਹੁੰਦਾ ਹੈ। ਅਸੀਂ ਆਮ ਤੌਰ ‘ਤੇ ਇਸ ਨੂੰ ਸਮਝਣ ਦੀ ਚਿੰਤਾ ਵੀ ਨਹੀਂ ਕਰਦੇ, ਜਾਣੋਂ ਅਸੀਂ ਅੰਬ ਖਾਣੇ ਹਨ, ਪੇੜ ਥੋੜੀ ਗਿਣਨੇ ਹਨ। ਮੁਹਾਵਰੇ ਆਦਿ ਦਾ ਤਰਕ ਸਮਝਣ ਲਈ ਸਾਨੂੰ ਇਹ ਜਾਣਨਾ ਪੈਂਦਾ ਹੈ ਕਿ ਇਹ ਹੋਂਦ ਵਿਚ ਕਿਵੇਂ ਆਇਆ ਹੋਵੇਗਾ? ਏਧਰ ਵੀ ਜ਼ਰਾ ਕੋਸ਼ਿਸ਼ ਕਰ ਦੇਖਦੇ ਹਾਂ।
ਇੱਕ ਵਿਚਾਰ ਅਨੁਸਾਰ ਇਹ ਮੁਹਾਵਰਾ ਆਜ਼ਾਦੀ ਦੀ ਜਦੋਜਹਿਦ ਵੇਲੇ ਸ਼ੁਰੂ ਹੋਇਆ। ਇਸ ਅਨੁਸਾਰ ਪੂਰਾ ਮੁਹਾਵਰਾ ਹੈ, ‘ਗੁੱਡਮੈਨ ਦੀ ਲਾਲਟੈਣ, ਬੈਡ ਮੈਨ ਦਾ ਦੀਵਾ’, 123 ਇੰਡੀਆ ਇਜ਼ ਫਰੀ’ ਇਸ ਦੀ ਵਿਆਖਿਆ ਹੈ ਕਿ ਭਾਵੇਂ ਬਰਤਾਨਵੀ ਸ਼ਾਸਕ ਚੰਗੇ ਹਨ, ਜਿਨ੍ਹਾਂ ਨੇ ਸਾਨੂੰ ਲਾਲਟੈਣ ਦਿੱਤੀ ਪਰ ਅਸੀਂ (ਮਾੜੇ ਲੋਕ) ਆਪਣੇ ਪੁਰਾਣੇ ਮਿੱਟੀ ਦੇ ਦੀਵੇ ਨਾਲ ਹੀ ਚੰਗੇ ਹਾਂ, ਅਸੀਂ ਛੇਤੀ ਹੀ ਆਜ਼ਾਦੀ ਲੈ ਆਵਾਂਗੇ। ਇਥੇ ਗਰੀਬੀ ਵਿਚ ਵੀ ਆਜ਼ਾਦੀ ਦੀ ਕੀਮਤ ਨੂੰ ਵਡਿਆਇਆ ਗਿਆ ਹੈ। ਪਰ ਮੇਰੀ ਜਾਚੇ ‘ਬੈਡ ਮੈਨ ਦਾ ਦੀਵਾ’ ਆਦਿ ਬੋਲ ਬਾਅਦ ਵਿਚ ਅਸਲੀ ਮੁਹਾਵਰੇ ਨਾਲ ਜੋੜੇ ਗਏ ਹਨ। ਕਈ ਵਾਰੀ ਇੰਜ ਹੁੰਦਾ ਹੈ ਜਿਵੇਂ ‘ਪੜ੍ਹੇ ਫਾਰਸੀ ਵੇਚੇ ਤੇਲ, ਦੇਖੋ ਕੁਦਰਤ ਦੇ ਖੇਲ’ ਕਹਾਵਤ ਦਾ ਪਹਿਲਾ ਅੱਧ ਹੀ ਮਸ਼ਹੂਰ ਹੈ। ਕਹਿ ਨਹੀਂ ਸਕਦਾ ਕਿ ਪੂਰਾ ਰੂਪ ਹੀ ਇਹੋ ਹੈ ਜਾਂ ਦੂਜਾ ਅੱਧ ਮਗਰੋਂ ਜੋੜਿਆ ਗਿਆ ਹੈ।
ਇਕ ਹੋਰ ਵਿਚਾਰ ਅਨੁਸਾਰ ਇਹ ਮੁਹਾਵਰਾ ਅੰਗਰੇਜ਼ੀ ਵਾਕਾਂਸ਼ ਘੋਦ ੰਮਅਰਟਅਿਨ ਦਾ ਵਿਗੜਿਆ ਰੂਪ ਹੈ। ਇਹ ਵਾਕਾਂਸ਼ ਅੰਜੀਲ ਵਿਚ ਮਿਲਦਾ ਹੈ। ਈਸਾ ਇਕ ਪੁਰਾਣੀ ਕਥਾ ਸੁਣਾਉਂਦੇ ਹਨ ਜਿਸ ਅਨੁਸਾਰ ਕੋਈ ਲੁਟੇਰਾ ਇਕ ਮੁਸਾਫਰ ਦੇ ਕੱਪੜੇ ਲਾਹ ਕੇ ਅਤੇ ਉਸ ਨੂੰ ਖੂਬ ਕੁੱਟ ਕੇ ਅਧ ਮੋਇਆ ਕਰਕੇ ਸੜਕ ‘ਤੇ ਸੁੱਟ ਦਿੰਦਾ ਹੈ। ਇੱਕ ਪੁਜਾਰੀ ਅਤੇ ਇਕ ਲੀਵਾਈਟ (ਲੇਵੀ ਦਾ ਯਹੂਦੀ) ਦੁਖ ਵਿਚ ਚੀਖਦੇ ਮੁਸਾਫਰ ਤੋਂ ਅੱਖਾਂ ਮੀਚ ਕੇ ਕੋਲ ਦੀ ਲੰਘ ਜਾਂਦੇ ਹਨ ਪਰ ਇਕ ਸਮਾਰੀਟਨ (ਯਹੂਦੀਆਂ ਦਾ ਦੁਸ਼ਮਣ ਕਬੀਲਾ) ਉਸ ਨੂੰ ਬਚਾਉਂਦਾ ਹੈ। ਪਰ ਕਿੱਥੇ ਸਮਾਰੀਟਨ, ਕਿੱਥੇ ਲਾਲਟੈਣ! ਗੱਲ ਗਲੇ ਨਹੀਂ ਉਤਰਦੀ। ਇੱਕ ਹੋਰ ਵਿਚਾਰ ਅਨੁਸਾਰ ਇਹ ਲੰਪ ਸਿਗਰਟ ਦਾ ਇਸ਼ਤਿਹਾਰ ਹੈ, ਜਿਵੇਂ ਇੱਕ ਹੋਰ ਹੈ ‘ਸਿਗਰਟ ਲੰਪ ਦਾ, ਪਾਣੀ ਪੰਪ ਦਾ।Ḕ
ਇਕ ਹੋਰ ਗੰਭੀਰ ਵਿਆਖਿਆ ਪੜ੍ਹਨ ਸੁਣਨ ਨੂੰ ਮਿਲਦੀ ਹੈ। ਇਕ ਪੁਰਾਣੀ ਕਥਾ ਹੈ ਕਿ ਇਕ ਵਾਰੀ ਇਕ ਅੰਨਾ ਵਿਅਕਤੀ ਹੱਥ ਵਿਚ ਲਾਲਟੈਣ ਚੁੱਕੀ ਰਾਤ ਨੂੰ ਜੰਗਲ ਬੇਲਿਆਂ ਵਿਚ ਜਾਇਆ ਕਰਦਾ ਸੀ ਹਾਲਾਂਕਿ ਉਹ ਨੇਤਰਹੀਣ ਹੋਣ ਕਾਰਨ ਲਾਲਟੈਣ ਦੀ ਲੋਅ ਵਿਚ ਕੁਝ ਵੀ ਦੇਖ ਨਹੀਂ ਸੀ ਸਕਦਾ। ਲੋਕਾਂ ਦੇ ਪੁੱਛਣ ‘ਤੇ ਉਹ ਸਫਾਈ ਪੇਸ਼ ਕਰਦਾ ਸੀ ਕਿ ਭਾਵੇਂ ਉਹ ਖੁਦ ਦੇਖ ਨਹੀਂ ਸਕਦਾ ਪਰ ਲਾਲਟੈਣ ਹੋਰਾਂ ਲਈ ਹੈ ਜੋ ਜੰਗਲ ਵਿਚ ਭੁੱਲੇ ਭਟਕੇ ਹੋਣਗੇ। ਕਥਾ ਵਧੀਆ ਹੈ ਪਰ ਕੀ ਇਹ ਪੰਜਾਬੀ ਜਾਂ ਭਾਰਤੀ ਪਿੱਠਭੂਮੀ ਦੀ ਕਥਾ ਹੈ? ਜੇ ਹੈ ਤਾਂ ਇਸ ਵਿਚ ਅੰਗਰੇਜ਼ੀ ਸ਼ਬਦ ਕਿਉਂ ਵਰਤੇ ਗਏ ਹਨ? ਜੇ ਅੰਗਰੇਜ਼ੀ ਪਿਛੋਕੜ ਦੀ ਹੈ ਤਾਂ ਇਸ ਵਿਚ ਪੰਜਾਬੀ ਦਾ ‘ਦੀ’ ਸ਼ਬਦ ਕਿਉਂ ਵਰਤਿਆ ਗਿਆ ਹੈ?
ਇਤਫਾਕ ਦੀ ਗੱਲ ਸਮਝੋ ਜਾਂ ਸੋਚੀ ਸਮਝੀ ਕਿ ਇਕ ਕੰਪਨੀ ਦਾ ਨਾਂ ਘੋਦਮਅਨ’ਸ ਲਅਨਟeਰਨ ਹੈ ਜੋ ਕੰਪਿਊਟਰ ਆਦਿ ਦੇ ਖੇਤਰਾਂ ਵਿਚ ਆਪਣੀਆਂ ਗਾਹਕ ਕੰਪਨੀਆਂ ਨੂੰ ਵਧੀਆ ਖੋਜ ਮੁਹੱਈਆ ਕਰਨ ਦਾ ਦਾਅਵਾ ਕਰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੰਪਨੀ ਦੇ ਆਪਣੇ ਦਾਅਵੇ ਅਨੁਸਾਰ ਇਸ ਨੇ ਇਹ ਨਾਂ ‘ਉਤਰ-ਪੱਛਮੀ ਭਾਰਤ ਦੇ ਪਰਿਵਾਰਾਂ ਵਿਚ ਸੀਨਾ ਬਸੀਨਾ ਅੱਗੇ ਤੁਰਦੀ’ ਉਪਰੋਕਤ ਕਥਾ ਤੋਂ ਪ੍ਰੇਰਤ ਹੋ ਕੇ ਰੱਖਿਆ ਹੈ। ਕੰਪਨੀ ਅਨੁਸਾਰ ਉਨ੍ਹਾਂ ਦਾ ਨਿਸ਼ਾਨਾ ਇਸ ਗੱਲ ‘ਤੇ (ਲਾਲਟੈਣ ਦੀ ਤਰ੍ਹਾਂ) ਰੋਸ਼ਨੀ ਪਾਉਣਾ ਹੈ ਕਿ ਲਾਭਕਾਰੀ ਕਾਰੋਬਾਰ ਲਈ ਕੀ ਕੀ ਫੈਸਲੇ ਲਏ ਜਾਣੇ ਚਾਹੀਦੇ ਹਨ? ਭਾਵੇਂ ਕੰਪਨੀ ਨੇ ਲਾਲਟੈਣ ਵਾਲੇ ਵਿਅਕਤੀ ਦੇ ਪਰਉਪਕਾਰੀ ਕਾਰਜ ਵਾਲੀ ਕਥਾ ਨੂੰ ਆਪਣਾ ਪ੍ਰੇਰਨਾ ਸ੍ਰੋਤ ਦੱਸ ਕੇ ਇਕ ਤਰ੍ਹਾਂ Ḕਗੁੱਡਮੈਨ ਦੀ ਲਾਲਟੈਣ’ ਮੁਹਾਵਰੇ ਦੇ ਇਸ ਸ੍ਰੋਤ ਹੋਣ ਦੀ ਪੁਸ਼ਟੀ ਕੀਤੀ ਲਗਦੀ ਹੈ ਪਰ ਮੇਰੀ ਤਸੱਲੀ ਨਹੀਂ ਹੁੰਦੀ।
ਜੋ ਮੈਂ ਪੜ੍ਹਿਆ ਹੈ, ਉਹ ਇਹ ਹੈ ਕਿ ਲਾਲਟੈਣਾਂ ਬਣਾਉਣ ਵਾਲੀ ਇੱਕ ਕੰਪਨੀ ਸੀ/ਹੈ ਜਿਸ ਦਾ ਨਾਂ ਗੁੱਡਮੈਨ ਲੈਂਟਰਨ ਹੈ। ਇਸ ਦੀਆਂ ਲਾਲਟੈਣਾਂ ਬਹੁਤ ਵਧੀਆ ਹੁੰਦੀਆਂ ਸਨ ਤੇ ਇਨ੍ਹਾਂ ਦੀ ਪੰਜਾਬ ਭਰ ਵਿਚ ਮਸ਼ਹੂਰੀ ਸੀ। ਲਾਲਟੈਣ ਦੇ ਪ੍ਰਸੰਗ ਵਿਚ ਲੋਕਾਂ ਵਿਚਾਲੇ ਹੁੰਦੀ ਚਰਚਾ ਦੌਰਾਨ ਉਹ ਕੁਝ ਇਸ ਤਰ੍ਹਾਂ ਦੇ ਸ਼ਬਦ ਵਰਤਿਆ ਕਰਦੇ ਸਨ, ‘ਗੁਡਮੈਨ ਦੀ ਲਾਲਟੈਣ’ ਹੈ ਬਈ ਅਸਲੀ। ਸਮਾਂ ਪੈ ਕੇ ਇਸ ਕਥਨ ਦਾ ਮੁਢ ਭੁਲਾ ਦਿੱਤਾ ਗਿਆ ਤੇ ਮੁਹਾਵਰਾ ਬਣ ਕੇ ਚੰਗਾ ਕੰਮ ਕਰਨ ਵਾਲੇ ਵਿਅਕਤੀ ਦੀ ਵਡਿਆਈ ਵਜੋਂ ਵਰਤਿਆ ਜਾਣ ਲੱਗਾ। ਚੰਗੇ ਆਦਮੀ ਦੇ ਅਰਥਾਂ ਵਾਲੇ ਇਸ ਵਿਚਲੇ ਸ਼ਬਦ ‘ਗੁੱਡਮੈਨ’ ਨੇ ਇਸ ਮੁਹਾਵਰੇ ਨੂੰ ਚੰਗਾ ਕੰਮ ਕਰਨ ਵਾਲੇ ਵਿਅਕਤੀ ‘ਤੇ ਢੁਕਾਉਣ ਵਿਚ ਹੋਰ ਵੀ ਮਦਦ ਕੀਤੀ। ਉਂਜ ਗੁੱਡਮੈਨ ਅੰਗਰੇਜ਼ਾਂ ਦਾ ਇਕ ਮਸ਼ਹੂਰ ਵਿਅਕਤੀ ਨਾਂ ਹੈ।
ਇਹ ਗੱਲ ਵੀ ਧਿਆਨਯੋਗ ਹੈ ਕਿ ਇਹ ਮੁਹਾਵਰਾ ਆਮ ਤੌਰ ‘ਤੇ ਪੰਜਾਬ ਜਾਂ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਹੀ ਵਰਤਿਆ ਜਾਂਦਾ ਹੈ। ਹੋਰ ਭਾਸ਼ਾਵਾਂ ਵਿਚ ਮੈਨੂੰ ਇਸ ਦੀ ਭਿਣਕ ਨਹੀਂ ਪਈ। ਜੇ ਕੋਈ ਪਾਠਕ ਇਸ ਮੁਹਾਵਰੇ ਦੀ ਹੋਰ ਵਧੀਆ ਢੰਗ ਨਾਲ ਵਿਆਖਿਆ ਕਰ ਸਕਦਾ ਹੋਵੇ ਤਾਂ ਮੈਂ ਉਸ ਦਾ ਰਿਣੀ ਹੋਵਾਂਗਾ।