ਹੱਥ ਮਲਦਿਆਂ ਵੋਟਾਂ ਤੋਂ ਬਾਅਦ ਲੋਕੀਂ, ਰੀਝਾਂ ਦਿਲਾਂ ਦੇ ਵਿਚ ਦਫਨਾਏ ਲੈਂਦੇ।
ਵਾਂਗ ਮੱਛੀਆਂ ਲੋਕਾਂ ਨੂੰ ਸਮਝ ਕੇ ਤੇ, ਹਾਕਮ ਨਵਾਂ ਕੋਈ ਜਾਲ ਵਿਛਾਏ ਲੈਂਦੇ।
ਗੁਨਾਹਗਾਰਾਂ ਨੂੰ ਤੁੰਨ੍ਹਾਂਗੇ ਜੇਲ੍ਹ ਅੰਦਰ, ਤੱਤੇ ਲਾਰਿਆਂ ਨਾਲ ਵਰਚਾਏ ਲੈਂਦੇ।
ਜਾਂਦੇ ਉਲਝ ਫਜ਼ੂਲ ਜਿਹੇ ਮਸਲਿਆਂ ‘ਤੇ, ਮੁੱਦੇ ਅਸਲ ਜੋ ਦਿਲੋਂ ਭੁਲਾਏ ਲੈਂਦੇ।
ਉਪ ਚੋਣ ਵਿਚ ਵਾਂਗ ਕਠਪੁਤਲੀਆਂ ਦੇ, ਅਫਸਰਸ਼ਾਹੀ ਤੋਂ ‘ਨਾਚ’ ਨਚਾਏ ਲੈਂਦੇ।
ਦੇਖ ਵੀਡੀਓ ‘ਗਰਮ ਜਿਹੀ’ ਮੰਤਰੀ ਦੀ, ਦੀਵੇ ਆਸ ਦੇ ਲੋਕ ਜਗਾਏ ਲੈਂਦੇ!