ਉਪ ਚੋਣ ਦਾ ਵੱਜਿਆ ਬਿਗਲ ਸੁਣ ਕੇ, ਆਗੂ ਭਿੜਨ ਲਈ ਪੱਬਾਂ ਦੇ ਭਾਰ ਹੋਏ।
ਕੋਈ ਉਖੜੇ ਪੈਰ ਜਮਾਉਣ ਦੇ ਲਈ, ਬੈਠੇ ‘ਤੀਜੇ ਥਾਂ’ ਬੜੇ ਲਾਚਾਰ ਹੋਏ।
ਲੈ ਕੇ ਦਿੱਲੀਓਂ ਥਾਪੜਾ ‘ਆਪ’ ਵਾਲੇ, ਜੱਕੋ-ਤੱਕੀ ਨੂੰ ਛੱਡ ਕੇ ਤਿਆਰ ਹੋਏ।
ਲੱਗਣ ਪਿੱਠ ਨਾ ਦੇਣਗੇ ਹਾਕਮਾਂ ਦੀ, ਅਫਸਰਸ਼ਾਹ ਸਰਕਾਰ ਦੇ ਯਾਰ ਹੋਏ।
ਲੋਕਾਂ ‘ਸੈਲਫੀਆਂ’ ਵਾਸਤੇ ਪਾਉਣੀਆਂ ਨੇ, ਸਿਆਸਤਦਾਨਾਂ ਦੇ ਨਾਲ ਪ੍ਰੀਤੀਆਂ ਜੀ।
‘ਸ਼ਾਹ ਕੋਟ’ ਹੁਣ ਲਾਵੇਗਾ ਦੇਖਣਾ ਐਂ, ਕਿਹੜੇ ‘ਸ਼ਾਹ’ ਦੇ ‘ਕੋਟ’ ਨੂੰ ਫੀਤ੍ਹੀਆਂ ਜੀ!