ਲੁਫਥਾਨਜ਼ਾ ਦੀ ਉਡਾਣ

ਬਲਜੀਤ ਬਾਸੀ
ਇਸ ਵਾਰੀ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਫੈਸਲਾ ਕੀਤਾ ਕਿ ਜਰਮਨੀ ਦੀ ਵਿਮਾਨ ਕੰਪਨੀ ‘ਲੁਫਥਾਨਜ਼ਾ ਏਅਰਲਾਈਨਜ਼’ ਰਾਹੀਂ ਸਫਰ ਕੀਤਾ ਜਾਵੇ। ਇਸ ਫੈਸਲੇ ਦੀ ਸਭ ਤੋਂ ਵੱਡੀ ਵਜ੍ਹਾ ਭਾਵੇਂ ਇਹ ਸੀ ਕਿ ਮੈਂ ਕਦੇ ਇਸ ਏਅਰਲਾਈਨਜ਼ ਦਾ ਲੁਤਫ ਨਹੀਂ ਸੀ ਮਾਣਿਆ ਪਰ ਫੌਰੀ ਕਾਰਨ ਇਹ ਬਣੇ ਕਿ ਸਬੱਬੀਂ ਸਾਡੇ ਮਿਥੇ ਹੋਏ ਦਿਨ ਲਈ ਟਿਕਟ ਮੁਕਾਬਲਤਨ ਕਾਫੀ ਸਸਤੀ ਮਿਲ ਗਈ ਤੇ ਨਾਲ ਹੀ ਇਕ ਜਣੇ ਵਲੋਂ ਦੋ ਨਗ ਲਿਜਾਣ ਦੀ ਸਹੂਲਤ ਵੀ ਸੀ। ਇਹ ਗੱਲ ਵੱਖਰੀ ਹੈ ਕਿ ਆਉਂਦੇ ਹੋਏ ਪਤਨੀ ਨੇ ਚਹੁੰਆਂ ਅਟੈਚੀਆਂ ਨੂੰ ਏਨਾ ਤੂੜ ਲਿਆ ਕਿ ਡਿਟਰਾਇਟ ਏਅਰਪੋਰਟ ‘ਤੇ ਅਸੀਂ ਕਸਟਮ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਤੇ ਪਹਿਲੀ ਵਾਰ ਹੋਇਆ ਕਿ ਡਿਊਟੀ ਵਜੋਂ ਚੋਖਾ ਥੁੱਕ ਲਵਾ ਬੈਠੇ।

ਜਰਮਨੀ ਦੇ ਸ਼ਹਿਰ ਫਰੈਂਕਫਰਟ ਤੋਂ ਜਹਾਜ ਬਦਲਨਾ ਸੀ। ਏਅਰਪੋਰਟ ‘ਤੇ ਇਕੋ ਵੇਲੇ ਲੁਫਥਾਨਜ਼ਾ ਦੇ ਦਰਜਨਾਂ ਜਹਾਜ ਖੜ੍ਹੇ, ਉਡਾਣ ਭਰ ਰਹੇ ਅਤੇ ਉਤਰਦੇ ਦਿਖਾਈ ਦੇ ਰਹੇ ਸਨ। ਇਸ ਦ੍ਰਿਸ਼ ਵਿਚ ਸਭ ਤੋਂ ਉਘੜਵਾਂ ਨਕਸ਼ ਸੀ, ਜਹਾਜਾਂ ਦੇ ਪਤਵਾਰ ਤੋਂ ਝਾਕਦਾ ਲੁਫਥਾਨਜ਼ਾ ਦਾ ਲੋਗੋ (ਚਿੰਨ੍ਹ)। ਇਕਵਾਰਗੀ ਦਿਸ ਰਹੇ ਕਿੰਨੇ ਸਾਰੇ ਲੋਗੋ ਅਕਾਸ਼ ‘ਤੇ ਉਡ ਰਹੀਆਂ ਕੂੰਜਾਂ ਦਾ ਝੌਲਾ ਦੇ ਰਹੇ ਸਨ। ਹਵਾਈ ਜਹਾਜ ਪੰਛੀਆਂ ਵਾਂਗ ਉਡਣ ਵਾਲਾ ਮਨੁੱਖ ਦਾ ਬਣਾਇਆ ਯੰਤ੍ਰਿਕ ਵਾਹਨ ਹੈ, ਇਸ ਲਈ ਅਨੇਕਾਂ ਜਹਾਜ ਕੰਪਨੀਆਂ ਦੇ ਨਾਂਵਾਂ, ਖਾਸ ਤੌਰ ‘ਤੇ ਲੋਗੋਆਂ ਵਿਚ ਵੱਖੋ ਵੱਖਰੇ ਪੰਛੀਆਂ ਦੀ ਛਾਪ ਹੁੰਦੀ ਹੈ। ਸਭ ਤੋਂ ਉਘੜਵੀਂ ਮਿਸਾਲ ਹੈ, ਇੰਡੋਨੇਸ਼ੀਆ ਦੀ ਏਅਰਲਾਈਨਜ਼ ‘ਇੰਡੋਨੇਸ਼ੀਆ ਗਰੁੜ।’ ਇਸ ਦੇਸ਼ ਦਾ ਕੌਮੀ ਚਿੰਨ੍ਹ ਵੀ ਗਰੁੜ ਹੀ ਹੈ। ਯਾਦ ਰਹੇ, ਇੰਡੋਨੇਸ਼ੀਆ ਵਿਚਲਾ ਇੰਡੋ ਸ਼ਬਦ ਇੰਡੀਆ ਵਾਲਾ ਹੀ ਹੈ। ਅੱਠਵੀਂ ਸਦੀ ਦੌਰਾਨ ਭਾਰਤ-ਇਡੋਨੇਸ਼ੀਆ ਵਿਚਕਾਰ ਵਪਾਰ ਅਤੇ ਹਿੰਦੂ-ਬੁਧ ਧਰਮ ਦਾ ਬੋਲਬਾਲਾ ਹੋ ਗਿਆ ਸੀ।
ਬਹੁਤ ਸਾਰੀਆਂ ਜਹਾਜ ਕੰਪਨੀਆਂ ਦੇ ਲੋਗੋ ਸਾਰਸ ਜਾਂ ਇਸ ਵਰਗੇ ਪੰਛੀਆਂ ਵਾਲੇ ਹਨ ਜਿਵੇਂ ਜਾਪਾਨ ਏਅਰਲਾਈਨਜ਼, ਏਅਰ ਕੋਰੀਆ, ਏਅਰ ਲਿਥੂਏਨੀਆ, ਪੋਲਿਸ਼ ਏਅਰਲਾਈਨਜ਼, ਸਿੰਗਾਪੁਰ ਏਅਰਲਾਈਨਜ਼ ਆਦਿ। ਅਲਜ਼ੀਰੀਆ, ਚੀਨ, ਇਰਾਕ ਦੀਆਂ ਕੁਝ ਕੰਪਨੀਆਂ ਦੇ ਲੋਗੋਆਂ ਵਿਚ ਅਬਾਬੀਲ ਦਿਖਾਈ ਦਿੰਦੇ ਹਨ। ਅਮਰੀਕਨ ਏਅਰਲਾਈਜ਼ ਸਮੇਤ ਕੋਈ ਨੌਂ ਕੰਪਨੀਆਂ ਦੇ ਲੋਗੋਆਂ ਵਿਚ ਇੱਲ ਦੀ ਛਾਪ ਹੈ। ਹੋਰ ਕੰਪਨੀਆਂ ਦੇ ਜਹਾਜਾਂ ਦੇ ਲੋਗੋਆਂ ਵਿਚ ਗੰਗਾ-ਚਿੱਲੀ, ਬਾਜ਼, ਘੁੱਗੀ, ਹੰਸ, ਮੋਰ, ਗਿਰਝ, ਕਿੰਗਫਿਸ਼ਰ, ਬੱਤਖ, ਬਗਲਾ, ਤਿਤਲੀ ਆਦਿ ਜਿਹੇ ਪਰਿੰਦਿਆਂ ਦੇ ਖਾਕੇ ਮਿਲਦੇ ਹਨ। ਨਿਸ਼ਚੇ ਹੀ ਹਰ ਲੋਗੋ ਦੀ ਦੇਸ਼ ਵਿਦੇਸ਼ ਵਿਚ ਕੋਈ ਨਾ ਕੋਈ ਮਹੱਤਤਾ ਹੋਵੇਗੀ। ਵਿਚਾਰੇ ਕਾਂ, ਉਲੂ, ਤੋਤੇ ਆਦਿ ਅਜਿਹੇ ਸਨਮਾਨ ਤੋਂ ਵਿਰਵੇ ਰਹਿ ਗਏ ਹਨ, ਪਰ ਅੱਜ ਅਸੀਂ ਲੁਫਥਾਨਜ਼ਾ ਨਾਲ ਮੱਥਾ ਮਾਰਨਾ ਹੈ।
ਕੁਝ ਸਾਲ ਪਹਿਲਾਂ ਹਿੰਦੀ ਦੇ ਪ੍ਰਸਿੱਧ ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ‘ਲੁਫਥਾਨਜ਼ਾ ਏਅਰਲਾਈਨਜ਼’ ਅਤੇ ਇਸ ਦੇ ਲੋਗੋ ਦਾ ਸਬੰਧ ਸੰਸਕ੍ਰਿਤ/ਹਿੰਦੀ ਸ਼ਬਦ ਹੰਸ ਨਾਲ ਜੋੜਿਆ ਸੀ। ਅੰਗਰੇਜ਼ੀ/ਜਰਮਨ ਵਿਚ ਲਿਖੇ .ਾਟਹਅਨਸਅ ਸ਼ਬਦ ਵਿਚ ੍ਹਅਨਸਅ (ਲਾਟ+ਹਅਨਸਅ) ਦੇ ਰੂਪ ਵਿਚ ਹੰਸ ਸ਼ਬਦ ਸਪੱਸ਼ਟ ਝਲਕਦਾ ਹੈ। ਮੈਂ ਤੁਰੰਤ ਇਸ ਵਿਆਖਿਆ ਨੂੰ ਸੰਖੇਪ ਸ਼ਬਦਾਂ ਵਿਚ ਰੱਦ ਕੀਤਾ ਸੀ। ਅੱਜ ਕੁਝ ਵਿਸਥਾਰ ਦੇ ਕੇ ਅਜਿਹਾ ਕਰਦਾ ਹਾਂ।
ਪੰਜਾਬੀ ਪਾਠਕ ਹੰਸ ਬਾਰੇ ਖੂਬ ਜਾਣਦੇ ਹਨ, ਜੋ ਇਕ ਕਲਪਿਤ ਮਿਥਿਹਾਸਕ ਪੰਛੀ ਹੈ। ਇਹ ਦੁਧ ਦਾ ਦੁਧ ਅਤੇ ਪਾਣੀ ਦਾ ਪਾਣੀ ਨਿਖੇੜ ਦਿੰਦਾ ਹੈ, ਮੋਤੀਆਂ ਦੀ ਚੋਗ ਚੁਗਦਾ ਹੈ। ਪੰਜਾਬੀ ਦੇ ਪਹਿਲੇ ਆਲੋਚਕ ਬਾਵਾ ਬੁੱਧ ਸਿੰਘ ਨੇ ‘ਹੰਸ-ਚੋਗ’ ਨਾਮੀਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ/ਆਲੋਚਨਾ ਪੁਸਤਕ ਰਚੀ ਸੀ, ਜਿਸ ਵਿਚ ਆਪਣੇ ਵਲੋਂ ਮੋਤੀ ਰੂਪੀ ਚੰਗੇ ਕਵੀਆਂ ਤੇ ਕਵਿਤਾਵਾਂ ਚੁਗ ਚੁਗ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਸੀ।
ਸੰਸਕ੍ਰਿਤ ਨੂੰ ਸਭ ਭਾਸ਼ਾਵਾਂ ਦੀ ਜਣਨੀ ਮੰਨਣ ਵਾਲੇ ਕੁਝ ਲੋਕਾਂ ਦਾ ਦਾਅਵਾ ਹੈ ਕਿ ਲੁਫਥਾਨਜ਼ਾ ਸ਼ਬਦ ਾਂ।A। ਾਂਸਿਚਹeਰ ਵੋਨ ਫੋਟੁਰਡੇਨ ਨਾਮੀਂ ਲੇਖਕ ਨੇ ਘੜਿਆ, ਜਿਸ ਨੇ ਲੁਫਥਾਨਜ਼ਾ ਉਪਰ ਪੂਰੀ ਕਿਤਾਬ ਹੀ ਲਿਖੀ ਹੋਈ ਹੈ। ਇਸ ਦਾਅਵੇ ਅਨੁਸਾਰ ਲੁਫਥਾਨਜ਼ਾ ਸੰਸਕ੍ਰਿਤ ਦੇ ਦੋ ਸ਼ਬਦਾਂ ‘ਲੁਪਤ’ ਅਤੇ ‘ਹੰਸ’ ਦੇ ਜੋੜ (ਲੁਪਤ+ਹੰਸ) ਤੋਂ ਬਣਿਆ ਹੈ ਅਰਥਾਤ ‘ਲੁਪਤ ਹੋ ਰਿਹਾ ਹੰਸ।’ ਜਹਾਜ ਜਦ ਉਡਾਣ ਭਰਦਾ ਹੈ ਤਾਂ ਹੌਲੀ ਹੌਲੀ ਮਨੁੱਖ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਂਦਾ ਹੈ। ਜਹਾਜ ਦਾ ਲੋਗੋ ਵੀ ਅਜਿਹਾ ਹੀ ਭਰਮ ਪੈਦਾ ਕਰਦਾ ਹੈ। ਇਹ ਲੋਗੋ ਧਰ। ੌਟਟੋ ਾਂਰਿਲe ਨੇ ਤਿਆਰ ਕੀਤਾ ਸੀ। ਲੋਗੋ ਦੀ ਕਲਪਨਾ ਕਰਦੇ ਸਮੇਂ ਉਸ ਦੇ ਦਿਮਾਗ ਵਿਚ ਸਾਰਸ ਜਿਹੇ ਆਜ਼ਾਦ ਪੰਛੀ ਦਾ ਖਿਆਲ ਆ ਰਿਹਾ ਸੀ। ਜਰਮਨੀ ਵਿਚ ਜਦ ਇਹ ਕੰਪਨੀ ਸ਼ੁਰੂ ਕੀਤੀ ਗਈ ਸੀ ਤਾਂ ਇਸ ਦੇ ਜਹਾਜ ਵੱਡੇ ਵੱਡੇ ਹੰਸਾਂ ਵਰਗੇ ਦੁਧ ਚਿੱਟੇ ਜਾਪਦੇ ਸਨ। ਉਡਾਣ ਭਰਨ ਪਿਛੋਂ ਇਹ ਛੋਟੇ ਤੋਂ ਛੋਟੇ ਜਾਪਦੇ ਹੌਲੀ ਹੌਲੀ ਅਕਾਸ਼ ਵਿਚ ਅਲੋਪ ਹੀ ਹੋ ਜਾਂਦੇ ਸਨ। ਇਸ ਲਈ ਇਸ ਦਾ ਜੋ ਨਾਂ ਧਰਿਆ ਗਿਆ, ਉਸ ਦਾ ਅਰਥ ਨਿਕਲਿਆ, ਅਲੋਪ ਹੁੰਦੇ ਹੰਸ!
ਪਰ ਲੁਫਥਾਨਜ਼ਾ ਕੰਪਨੀ ਖੁਦ ਆਪਣੇ ਨਾਂ ਦੀ ਵਿਆਖਿਆ ਕਿਵੇਂ ਕਰਦੀ ਹੈ? ਉਸ ਅਨੁਸਾਰ ਲੁਫਥਾਨਜ਼ਾ ਸ਼ਬਦ ਜਰਮਨ ਭਾਸ਼ਾ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ: ਪਹਿਲਾ ਹੈ, .ਾਟ ਜਿਸ ਦਾ ਜਰਮਨ ਵਿਚ ਅਰਥ ḔਹਵਾḔ ਹੁੰਦਾ ਹੈ ਅਤੇ ਦੂਜਾ ਹੈ, ਹੰਸ ਜੋ ਮਧਯੁਗੀ ਸੌਦਾਗਰਾਂ ਦੇ ਇਕ ਸੰਘ ਦਾ ਨਾਂ ਹੈ, ਜਿਸ ਨੂੰ ਹੈਂਸਿਐਟਿਕ ਲੀਗ ਵੀ ਕਿਹਾ ਜਾਂਦਾ ਹੈ। ਕੰਪਨੀ ਵਲੋਂ ਆਪਣੇ ਨਾਂ ਦੀ ਵਿਆਖਿਆ ‘ਤੇ ਕਿੰਤੂ ਕਰਨ ਦਾ ਕੋਈ ਕਾਰਨ ਨਹੀਂ ਹੈ। ਪਰ ਸੰਸਕ੍ਰਿਤਵਾਦੀ ਵਿਆਖਿਆ ਪਿਛੇ ਕੰਮ ਕਰਦੀ ਪ੍ਰੇਰਨਾ ਇਹ ਹੈ ਕਿ ਜਰਮਨ ਭਾਸ਼ਾ ਅਤੇ ਸੰਸਕ੍ਰਿਤ ਵਿਚ ਬਹੁਤ ਸਾਂਝਾਂ ਹਨ। ਇਹ ਸਾਂਝਾਂ ਪਹਿਲਾਂ ਪਹਿਲ ਜਰਮਨ ਵਿਦਵਾਨਾਂ ਅਤੇ ਭਾਸ਼ਾ ਵਿਗਿਆਨੀਆਂ ਨੇ ਹੀ ਲੱਭੀਆਂ ਸਨ। ਇਸ ਸਾਂਝ ਤੋਂ ਹੀ ਅੱਗੇ ਭਾਰੋਪੀ ਭਾਸ਼ਾਵਾਂ ਦੇ ਸਾਂਝੇ ਸ੍ਰੋਤ ਦੀ ਗੱਲ ਤੁਰੀ ਸੀ। ਅੱਜ ਜਰਮਨੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੀਆਂ ਸੰਸਥਾਵਾਂ ਹਨ, ਜੋ ਸੰਸਕ੍ਰਿਤ ਦੀ ਖੋਜ ਵਿਚ ਜੁੱਟੀਆਂ ਹੋਈਆਂ ਹਨ। ਪਰ ਹਥਲੇ ਪ੍ਰਸੰਗ ਤਹਿਤ ਇਹ ਭਾਵਨਾ ਗਲਤ ਤਰ੍ਹਾਂ ਕੰਮ ਕਰ ਰਹੀ ਹੈ।
ਅਸਲ ਵਿਚ 1926 ਵਿਚ ‘ਡਿਊਸ਼ ਲੁਫਟ ਹੰਸਾ ਏ. ਜੀ.’ ਨਾਂ ਦੀ ਹਵਾਈ ਜਹਾਜਾਂ ਦੀ ਇਕ ਕੰਪਨੀ ਚਲਾਈ ਗਈ ਸੀ, ਜੋ 1945 ਵਿਚ ਨਾਜ਼ੀਆਂ ਦੀ ਹਾਰ ਪਿਛੋਂ ਬੰਦ ਹੋ ਗਈ। ਬਾਅਦ ਵਿਚ 1953 ਵਿਚ ‘ਡਿਊਸ਼ ਲੁਫਟ ਹੰਸਾ’ ਨੂੰ ਸੁਰਜੀਤ ਕੀਤਾ ਗਿਆ ਤਾਂ ਇਸ ਦਾ ਨਾਂ ਅਤੇ ਲੋਗੋ ਵੀ ਉਹੋ ਰੱਖੇ ਗਏ। ਅਸਲ ਵਿਚ ਇਸ ਤੋਂ ਵੀ ਪਹਿਲਾਂ 1919 ਵਿਚ ਜਰਮਨੀ ਦੀ ਜਹਾਜਾਂ ਦੀ ਇਕ ਹੋਰ ਕੰਪਨੀ ਚਾਲੂ ਕੀਤੀ ਗਈ ਸੀ ਜਿਸ ਦਾ ਨਾਂ ‘ਡਿਊਸ਼ ਲੁਫਟ ਰੀਡੇਰੀ’ (ਡੀ. ਐਲ਼ ਆਰ.) ਸੀ। ਇਸ ਦਾ ਲੋਗੋ ੌਟਟੋ ਾਂਰਿਲe ਨੇ ਬਣਾਇਆ ਸੀ, ਜਿਸ ਵਿਚ ਉਡਦਾ ਸਾਰਸ ਵਿਖਾਇਆ ਗਿਆ ਸੀ। ਇਹੋ ਲੋਗੋ ਅਜੋਕੀ ਲੁਫਥਾਨਜ਼ਾ ਵਿਚ ਕਾਇਮ ਰੱਖਿਆ ਗਿਆ। ਯਾਦ ਰਹੇ, ਜਰਮਨੀ ਵਿਚ ਜਰਮਨ ਸ਼ਬਦ ਲਈ ਡਿਊਸ਼ ਸ਼ਬਦ ਚਲਦਾ ਹੈ।
ਸੰਖੇਪ ਵਿਚ ਇਹ ਵੀ ਜਾਣ ਲਈਏ ਕਿ ਲੁਫਥਾਨਜ਼ਾ ਸ਼ਬਦ ਵਿਚ ਲੁਪਤ ਹੰਸਾ ਕੀ ਹੈ? ਜਰਮਨ/ਅੰਗਰੇਜ਼ੀ ਵਿਚ ਇਸ ਸ਼ਬਦ ਦਾ ਉਚਾਰਣ ਹੈਂਸ ਜਿਹਾ ਹੈ, ਜੋ ‘ਹੈਂਸਿਐਟਿਕ ਲੀਗ’ ਦਾ ਹੀ ਸੂਚਕ ਹੈ। ਇਹ ਲੀਗ ਮਧਯੁਗੀ ਸੌਦਾਗਰਾਂ ਦਾ ਇਕ ਸੰਘ ਸੀ, ਜਿਸ ਵਿਚ ਕਈ ਸ਼ਹਿਰ ਵੀ ਸ਼ਾਮਲ ਸਨ। ਇਹ ਬਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਉਤਰੀ ਜਰਮਨੀ ਵਿਚ ਸਥਾਪਤ ਹੋਈ, ਜੋ ਵਿਸ਼ਾਲ ਹੁੰਦੀ ਹੁੰਦੀ ਬਾਲਟਿਕ ਸਾਗਰ ਅਤੇ ਨਾਰਥ ਸੀਜ਼ ਦੇ ਤਟਾਂ ‘ਤੇ ਸਥਿਤ ਉਤਰੀ ਯੂਰਪ ਦੇ ਹੋਰ ਕਈ ਦੇਸ਼ਾਂ ਨੂੰ ਵੀ ਆਪਣੇ ਕਲੇਵਰ ਵਿਚ ਲੈ ਗਈ। ਇਹ ਸੰਘ ਸ਼ਾਮਿਲ ਵਣਜਾਰਿਆਂ ਦੇ ਆਰਥਕ ਅਤੇ ਕੂਟਨੀਤਕ ਹਿਤਾਂ ਦੀ ਰਾਖੀ ਲਈ ਬਣਾਇਆ ਗਿਆ ਸੀ। ਇਹ ਜਮੀਨੀ ਅਤੇ ਸਮੁੰਦਰੀ ਵਪਾਰਕ ਰਸਤਿਆਂ ਵਿਚ ਜਹਾਜਾਂ, ਕਾਫਲਿਆਂ ਆਦਿ ਦੇ ਜਾਨ ਮਾਲ ਦੀ ਲੁਟੇਰਿਆਂ ਅਤੇ ਡਾਕੂਆਂ ਤੋਂ ਰਾਖੀ ਲਈ ਬਣਾਈ ਇਕ ਗੈਰ-ਰਸਮੀ ਜਿਹੀ ਜਥੇਬੰਦੀ ਸੀ, ਇਸ ਦੀ ਆਪਣੀ ਸੈਨਾ ਤੇ ਕਾਨੂੰਨੀ ਢਾਂਚਾ ਸੀ। ਇਸ ਦੇ ਦਬਦਬੇ ਕਾਰਨ ਬਾਅਦ ਵਿਚ ਇਸ ਖੇਤਰ ਦੇ ਅਮੀਰ ਲੋਕਾਂ ਨੂੰ ਵੀ ਹੈਂਸਿਐਟਿਕ ਕਿਹਾ ਜਾਣ ਲੱਗਾ। ਪੰਦਰਵੀਂ ਸਦੀ ਦੇ ਅੱਧ ਵਿਚ ਇਸ ਦਾ ਨਿਘਾਰ ਹੋ ਗਿਆ।
ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ‘ਲੁਫਥਾਨਜ਼ਾ’ ਸ਼ਬਦ ਵਿਚ ਇਹ ਹੈਂਸ/ਹੰਸ ਸ਼ਬਦ ਹੀ ਹੈ ਜੋ ਇਸ ਕੰਪਨੀ ਦੀ ਪੂਰਵਵਰਤੀ ਕੰਪਨੀ ‘ਡਿਊਸ਼ ਲੁਫਟ ਹੈਂਸਾ ਏ. ਜੀ.’ ਵਿਚ ਮੌਜੂਦ ਸੀ। ਇਸ ਸ਼ਬਦ ਨੂੰ ਸਮੁੰਦਰੀ ਜਹਾਜਾਂ ਜਾਂ ਜਮੀਨੀ ਵਾਹਨਾਂ ਦੇ ਪ੍ਰਸੰਗ ਤੋਂ ਚੁਕ ਕੇ ਹਵਾਈ ਸਫਰ ਦੇ ਯੁੱਗ ਵਿਚ ਹਵਾਈ ਜਹਾਜਾਂ ‘ਤੇ ਲਾਗੂ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਹਵਾ ਦਾ ਅਰਥ ਦਿੰਦਾ ਲੁਫਟ ਸ਼ਬਦ ਲਾ ਕੇ, ਕੁਝ ਇਸ ਤਰ੍ਹਾਂ ਜਿਵੇਂ ਸਮੁੰਦਰੀ ਵਾਹਨ ਲਈ ਵਰਤੇ ਜਾਂਦੇ ਸ਼ਬਦ ‘ਜਹਾਜ’ ਅੱਗੇ ਹਵਾਈ ਸ਼ਬਦ ਲਾ ਕੇ ਉਡਣ ਵਾਲੇ ਵਾਹਨ ਜਾਂ ਵਿਮਾਨ ਲਈ ‘ਹਵਾਈ ਜਹਾਜ’ ਸ਼ਬਦ ਬਣਾ ਲਿਆ ਗਿਆ ਹੈ। ਤਨਜ਼ ਵਾਲੀ ਗੱਲ ਹੈ, ਅੱਜ ਜਹਾਜ ਸ਼ਬਦ ਸੁਣਦਿਆਂ ਕਲਪਨਾ ਵਿਚ ਹਵਾਈ ਜਹਾਜ ਹੀ ਆਉਂਦਾ ਹੈ, ਸਮੁੰਦਰੀ ਜਹਾਜ ਨਹੀਂ।
ਲੁਫਥਾਨਜ਼ਾ ਵਿਚਲਾ ਲੁਫਟ ਸ਼ਬਦ ਪ੍ਰਾਕ-ਜਰਮੈਨਿਕ ਸ਼ਬਦ ਹੈ, ਜਿਸ ਨਾਲ ਰਲਦੇ-ਮਿਲਦੇ ਸ਼ਬਦ ਡੈਨਿਸ਼, ਸਵੀਡਿਸ਼ ਤੇ ਨਾਰਵੇਜੀਅਨ ਭਾਸ਼ਾਵਾਂ ਵਿਚ ਮਿਲਦੇ ਹਨ। ਪੁਰਾਣੀ ਅੰਗਰੇਜ਼ੀ ਵਿਚ ਵੀ ਲਿਫਟ (.ਾਟ) ਦਾ ਅਰਥ ਹਵਾ, ਅਸਮਾਨ ਆਦਿ ਹੁੰਦਾ ਸੀ। ਇਸ ਵਿਚ ਉਚਾਈ ਦਾ ਭਾਵ ਹੈ। ਅਜੋਕਾ .ਿਟ ਅਤੇ .ਾਟ ਸ਼ਬਦ ਇਸੇ ਦੇ ਸਕੇ ਹਨ। ਜਰਮਨ ਵਿਚ ਹੈਂਸ, ਜੋ ਬਾਅਦ ਵਿਚ ਹੰਸਅ ਬਣ ਗਿਆ, ਜਰਮਨ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮੁਢਲਾ ਅਰਥ ਕਾਫਲਾ, ਹੇੜ੍ਹ ਹੈ, ਜੋ ਉਪਰ ਦੱਸੇ ਅਨੁਸਾਰ ਸੌਦਾਗਰਾਂ, ਵਪਾਰੀਆਂ ਜਾਂ ਵਣਜਾਰਿਆਂ ਦੇ ਉਨ੍ਹਾਂ ਟੋਲਿਆਂ ‘ਤੇ ਲਾਗੂ ਕੀਤਾ ਗਿਆ ਜੋ ਹੈਂਸਿਐਟਿਕ ਲੀਗ ਵਿਚ ਸ਼ਾਮਿਲ ਸ਼ਹਿਰਾਂ ਵਿਚਾਲੇ ਵਪਾਰ ਕਰਦੇ ਘੁੰਮਦੇ ਰਹਿੰਦੇ ਸਨ। ਇਸ ਸ਼ਬਦ ਦਾ ਅੰਤਿਮ ਸ੍ਰੋਤ ਗੌਥਿਕ ਸ਼ਬਦ ‘ਹੰਸਅ’ ਲੱਭਿਆ ਗਿਆ ਹੈ, ਜਿਸ ਦਾ ਅਰਥ ਫੌਜੀਆਂ ਦਾ ਦਸਤਾ, ਟੁਕੜੀ, ਟੋਲਾ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਸਜਾਤੀ ਸ਼ਬਦ ‘ਹੋਸ’ ਸੀ, ਜਿਸ ਦਾ ਅਰਥ ਲਾਣਾ, ਲਾਰਾ, ਨੌਕਰ-ਚਾਕਰ ਜਿਹਾ ਸੀ। ਪ੍ਰਾਕ-ਜਰਮਨ ਦੇ ḔਹੰਸੋḔ ਸ਼ਬਦ ਦਾ ਅਰਥ ਇਕੱਠ, ਗਠਜੋੜ, ਸੰਘ ਜਿਹਾ ਸੀ। ਕਹਾਣੀ ਤਾਂ ਸੰਸਕ੍ਰਿਤ ਤੱਕ ਵੀ ਲੈ ਜਾਈ ਗਈ ਹੈ, ਪਰ ਸ਼ੱਕੀ ਹੈ।
ਇਹ ਗੱਲ ਸਹੀ ਹੈ ਕਿ ਕੰਪਨੀ ਦੇ ਨਾਂ ‘ਲੁਫਥਾਨਜ਼ਾ’ ਅਤੇ ‘ਉਡ ਰਿਹਾ ਸਾਰਸ’ ਦਰਸਾਉਂਦੇ ਇਸ ਦੇ ਲੋਗੋ ਵਿਚਾਲੇ ਕੋਈ ਤਾਲ-ਮੇਲ ਨਹੀਂ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਵੇਂ ਕੁਝ ਸੰਸਕ੍ਰਿਤ ਉਤਸ਼ਾਹੀ ਵਿਅਕਤੀਆਂ ਨੇ ਇਕ ਲੋਗੋ ਵਿਚਲੇ ਪੰਛੀ, ਜੋ ਸਪੱਸ਼ਟ ਤੌਰ ‘ਤੇ ਲੰਮੀ ਧੌਣ ਵਾਲਾ ਪੰਛੀ ਸਾਰਸ ਹੈ, ਨੂੰ ਹੰਸ ਬਣਾ ਕੇ ਇਸ ਦੇ ਲੋਗੋ ਅਤੇ ਕੰਪਨੀ ਦੀ ਮਨਘੜਤ ਵਿਆਖਿਆ ਕਰ ਮਾਰੀ ਹੈ।
ਮੈਨੂੰ ਯਾਦ ਹੈ, ਕਿਵੇਂ ਪੰਜਾਬ ਦੇ ਇਕ ਪ੍ਰਸਿੱਧ ਚਿੱਤਰਕਾਰ, ਜਿਸ ਦੀ ਕਲਾ-ਕੌਸ਼ਲਤਾ ‘ਤੇ ਕੋਈ ਕਿੰਤੂ ਨਹੀਂ, ਨੇ ਗੁਰੂ ਨਾਨਕ ਦੇ ਬਾਰਾਮਾਹ ਵਿਚਲੇ ਸ਼ਬਦ ‘ਅਸੁਨਿ’ (ਅੱਸੂ) ਨੂੰ ‘ਆ ਸੁਣ’ ਬਣਾ ਕੇ ਅਜਿਹਾ ਚਿੱਤਰ ਬਣਾਇਆ ਜਿਸ ਵਿਚ ਇਕ ਔਰਤ ਕੁਝ ਸੁਣ ਰਹੀ ਪ੍ਰਤੀਤ ਹੁੰਦੀ ਹੈ। ਅੱਸੂ ਜਾਂ ਅਸੁਨਿ ਸ਼ਬਦ ਅਸ਼ਵ (ਘੋੜੇ) ਦਾ ਰੁਪਾਂਤਰ ਹੈ ਜਿਸ ਬਾਰੇ ਪਹਿਲਾਂ ਕੁਝ ਇਕ ਵਾਰੀ ਲਿਖਿਆ ਜਾ ਚੁਕਾ ਹੈ। ਵਿਉਤਪਤੀ ਕਪੋਲ ਕਲਪਨਾ ਦੀ ਖੇਡ ਨਹੀਂ ਹੈ।