ਕੰਡੇ ਬੀਜ ਸਮਾਜ ਵਿਚ ਨਫਰਤਾਂ ਦੇ, ਰਾਜੇ ਪੈਣ ਜਾ ਕਬਰਾਂ ਦੇ ਵਿਚ ਯਾਰੋ।
ਸਦੀਆਂ ਤੀਕ ਵੀ ਫਿਰਕਿਆਂ ਵਿਚ ਦੇਖੋ, ਪਈ ਰਹਿੰਦੀ ਏ ਆਪਸੀ ਖਿੱਚ ਯਾਰੋ।
ਸਹਿਚਾਰ ਤਿਆਗ ਕੇ ਸਮਝਦੇ ਨੇ, ਇਕ ਦੂਜੇ ਦੇ ਮਜਹਬ ਨੂੰ ਟਿੱਚ ਯਾਰੋ।
ਤਲਖੀ ਵਿਚ ਹਮਲਾਵਰ ਹੀ ਬਣੇ ਰਹਿੰਦੇ, ਦਾਅ ਲਗਦਿਆਂ ਕਰਦੇ ਨੇ ਜਿੱਚ ਯਾਰੋ।
ਇਵੇਂ ਹੌਸਲਾ ਵਧਿਆ ਏ ਲੁੱਚਿਆਂ ਦਾ, ਪਤਾ ਹੁੰਦਾ ਏ ਹਾਕਮ ਦੀਆਂ ḔਨਰਮੀਆਂḔ ਦਾ।
ਧੀ ਕੋਹੀ ਗਈ ਚਿੜੀ ਦੇ ਬੋਟ ਜਿਹੀ, ਕਹੀਏ ਕਿਹੜੇ ਮੂੰਹ ਦੇਸ਼ ਇਹ ਧਰਮੀਆਂ ਦਾ?