ਕਾਲੀ ਰਾਤ ਅਗਿਆਨ ਦੀ ਜਦੋਂ ਮੁੱਕੂ, ਉਦੋਂ ਚੜ੍ਹੇਗੀ ਸੋਨ-ਸਵੇਰ ਯਾਰੋ।
ਦੀਵਾ ਗਿਆਨ ਦਾ ਮੱਥੇ ਦੇ ਵਿਚ ਬਾਲ਼ੋ, ਉਡੂ ਜ਼ਿੰਦਗੀ ਵਿਚੋਂ ਹਨੇਰ ਯਾਰੋ।
ਇੱਕੋ ਖਾਲਿਕ ਦੀ ਸਾਰੀ ਔਲਾਦ ਦਿਸੇ, ਢਾਹੀਏ ਦਿਲਾਂ ‘ਚੋਂ ਮੇਰ ਤੇ ਤੇਰ ਯਾਰੋ।
ਨੁਕਤਾ ਧਰਮ ਦਾ ਇਹੀ ਏ ਸੱਚ ਜਾਣੋ, ਬੁੱਝਣ ਵਾਸਤੇ ਲਾਈ ਕਿਉਂ ਦੇਰ ਯਾਰੋ।
ਚਿਹਰਾ ਲਿਸ਼ਕਣਾ ਫੇਰ ਮਨੁੱਖਤਾ ਦਾ, ਪਈਆਂ ਵੰਡੀਆਂ ਹੋ’ਗੀਆਂ ਢੇਰ ਯਾਰੋ।
ਪਹਿਲਾਂ ਫਰਜ਼ ਇਨਸਾਨ ਦੇ ਕਰੋ ਪੂਰੇ, ਹਿੰਦੂ, ਸਿੱਖ, ਮੁਸਲਿਮ ਬਣਿਉ ਫੇਰ ਯਾਰੋ!
Leave a Reply