ਵੰਡ ਬੇ-ਦਲੀਲੀ ਸੀ: ਇਸ਼ਤਿਆਕ

ਚੰਡੀਗੜ੍ਹ: ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਸਮਾਗਮ ਦੌਰਾਨ ਪਾਕਿਸਤਾਨ ਦੇ ਜੰਮਪਲ ਅਤੇ ਅੱਜਕੱਲ੍ਹ ਸਟਾਕਹੋਮ (ਸਵੀਡਨ) ਵਿਚ ਵੱਸਦੇ ਪ੍ਰੋæ ਇਸ਼ਤਿਆਕ ਅਹਿਮਦ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੀ 1947 ਵਾਲੀ ਵੰਡ ਗੈਰ-ਕੁਦਰਤੀ, ਬੇ-ਦਲੀਲੀ ਅਤੇ ਸਮਾਜ-ਵਿਰੋਧੀ ਸੀ। ਪ੍ਰੋæਇਸ਼ਤਿਆਕ ਨੇ ਸਵੀਡਨ ਦੀ ਸਟਾਕਹੋਮ ਯੂਨੀਵਰਸਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਪੀਐਚæਡੀæ ਕੀਤੀ ਹੈ ਅਤੇ ਹੁਣ ਪੰਜਾਬ ਦੀ ਵੰਡ ਬਾਰੇ ‘ਪੰਜਾਬ-ਬਲੱਡੀਡ,ਪਾਰਟੀਸ਼ਨਡ ਐਡ ਕਲੀਨਜ਼ਡ’ ਕਿਤਾਬ ਲਿਖੀ ਹੈ। ਕਿਤਾਬ ਬਾਰੇ ਚਰਚਾ ‘ਲੋਕ ਪਹਿਲਕਦਮੀ’ ਕਰਵਾਈ ਗਈ।
ਪ੍ਰੋæਇਸ਼ਤਿਆਕ ਨੇ ਕਿਹਾ ਕਿ ਵੰਡ ਪਿੱਛੇ ਫੌਰੀ ਸਿਆਸਤ ਤੋਂ ਲੈ ਕੇ ਵੰਨ-ਸੁਵੰਨਾ ਫਿਰਕੂ ਰੁਝਾਨ ਅਤੇ ਅੰਗਰੇਜ਼ ਬਸਤਾਨਾਂ ਦੀ ਚਿਰਕਾਲੀ ਨੀਤੀ ਕਾਰਜਸ਼ੀਲ ਸੀ। ਉਨ੍ਹਾਂ ਕਿਹਾ, “ਇਹ ਵੰਡ ਕੌਮ ਆਧਾਰਤ ਨਹੀਂ, ਧਰਮ ਆਧਾਰਤ ਹੋਈ ਸੀ। ਇਸ ਵੰਡ ਨੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਕੀਤਾ।” ਉਨ੍ਹਾਂ ਕਿਹਾ ਕਿ ਕੋਈ ਵੀ ਰਾਜ, ਧਰਮ ਆਧਾਰਤ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇ ਸਿੱਟੇ ਬੜੇ ਗੰਭੀਰ ਨਿਕਲਦੇ ਹਨ। ਪਾਕਿਸਤਾਨ ਹੁਣ ਧਰਮ ਆਧਾਰਤ ਹੋਣ ਦੇ ਹੀ ਸਿੱਟੇ ਭੁਗਤ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਂਝਾ ਪੰਜਾਬ ਜੋਗੀਆਂ, ਨਾਥਾਂ, ਸੂਫੀਆਂ, ਫਰੀਦ, ਨਾਨਕ ਦੀ ਧਰਤੀ ਸੀ ਜਿਨ੍ਹਾਂ ਨੇ ਹਮੇਸ਼ਾਂ ਸਮਾਜਕ ਸਦਭਾਵਨਾ ਦੀ ਗੱਲ ਕੀਤੀ। ਇਸੇ ਲਈ ਆਮ ਲੋਕ ਭਾਵੇਂ ਵੰਡ ਨਹੀਂ ਚਾਹੁੰਦੇ ਸਨ ਪਰ ਕੁਝ ਲੋਕਾਂ ਦੇ ਸਿਆਸੀ ਮੁਫਾਦਾਂ ਕਰ ਕੇ ਉਹ ਵੰਡ ਦਾ ਸ਼ਿਕਾਰ ਸਿਰਫ ਹੋਏ। ਹੁਣ ਭਾਵੇਂ ‘ਰੈਡਕਲਿਫ ਲਾਈਨ’ ਖ਼ਤਮ ਨਹੀਂ ਕੀਤੀ ਜਾ ਸਕਦੀ, ਭਾਵ ਦੋਵੇਂ ਪੰਜਾਬ ਇਕ ਨਹੀਂ ਹੋ ਸਕਦੇ, ਪਰ ਯੂਰਪੀ ਯੂਨੀਅਨ ਦੇ ਦੇਸ਼ਾਂ ਵਾਂਗ ਸੱਭਿਆਚਾਰ-ਸਮਾਜਕ-ਆਰਥਿਕ-ਭਾਈਚਾਰਕ ਸਾਂਝ ਤਾਂ ਪੈਦਾ ਕੀਤੀ ਹੀ ਜਾ ਸਕਦੀ ਹੈ। ਵਿਚਾਰ ਚਰਚਾ ਵਿਚ ਸਿੱਖ ਚਿੰਤਕ ਅਜਮੇਰ ਸਿੰਘ, ‘ਫਿਲਹਾਲ’ ਰਸਾਲੇ ਸੰਪਾਦਕ ਗੁਰਬਚਨ,  ਸਿੱਖ ਚਿੰਤਕ ਗੁਰਤੇਜ ਸਿੰਘ, ਸਾਊਸ ਏਸ਼ੀਆ ਪੋਸਟ ਦੇ ਐਡੀਟਰ ਗੋਬਿੰਦ ਠੁਕਰਾਲ, ‘ਹਿੰਦੂ’ ਅਖ਼ਬਾਰ ਦੇ ਸਰਬਜੀਤ ਪੰਧੇਰ, ਡਾæ ਸਵਰਾਜ ਸਿੰਘ, ਪੰਜਾਬ ਬੁੱਕ ਸੈਂਟਰ ਦੇ ਅਵਤਾਰ ਪਾਲ, ਸਾਬਕਾ ਆਈæਏæਐਸ਼ ਕੁਲਬੀਰ ਸਿੰਘ ਸਿੱਧੂ ਆਦਿ ਨੇ ਵੀ ਹਿੱਸਾ ਲਿਆ। ਅਖੀਰ ਵਿਚ ‘ਲੋਕ ਪਹਿਲਕਦਮੀ’ ਵਲੋਂ ਨੈਨਇੰਦਰ ਸਿੰਘ ਤੇ ਯਾਦਵਿੰਦਰ ਕਰਫਿਊ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
_____________________________
ਪੰਜਾਬ: ਵੰਡ-ਦਰ-ਵੰਡ
ਪ੍ਰੋæ ਇਸ਼ਤਿਆਕ ਅਹਿਮਦ ਨੇ ਪੰਜਾਬ ਦੀ ਵੰਡ ਬਾਰੇ ਆਪਣੀ ਮਹੱਤਵਪੂਰਨ ਕਿਤਾਬ ‘ਪੰਜਾਬ-ਬਲੱਡੀਡ, ਪਾਰਟੀਸ਼ਨਡ ਐਡ ਕਲੀਨਜ਼ਡ’ ਵਿਚ ਪੰਜਾਬ ਦੀ ਵੰਡ ਦੀਆਂ ਜੜ੍ਹਾਂ ਬਾਰੇ ਵਿਸਥਾਰ ਸਹਿਤ ਤਬਸਰਾ ਕੀਤਾ ਹੈ। ਕਿਤਾਬ ਵਿਚ ਪੂਰੇ ਦਾ ਪੂਰਾ ਚੈਪਟਰ ‘ਜੈਨੇਸਿਸ ਆਫ ਦਿ ਪੰਜਾਬ ਪਾਰਟੀਸ਼ਨ’ ਇਸ ਮੁੱਦੇ ਬਾਰੇ ਹੈ। ਇਸ ਚੈਪਟਰ ਵਿਚੋਂ ਕੁਝ ਤੱਥ ਇਉਂ ਹਨ:
ਪੰਜਾਬ ਦੇ ਪੰਜ ਸਰਹੱਦੀ ਜ਼ਿਲ੍ਹੇ ਪੇਸ਼ਾਵਰ, ਕੋਹਾਟ, ਬਾਨੂੰ, ਹਾਜ਼ਰਾ ਅਤੇ ਡੇਰਾ ਇਸਮਾਈਲ ਖਾਨ 1901 ਵਿਚ ਪੰਜਾਬ ਨਾਲੋਂ ਵੱਖ ਕਰ ਕੇ ਨਵਾਂ ਸਰਹੱਦੀ ਸੂਬਾ ਬਣਾ ਦਿੱਤਾ ਗਿਆ।
1911 ਵਿਚ ਜਦੋਂ ਅੰਗਰੇਜ਼ਾਂ ਨੇ ਆਪਣਾ ਸੱਤਾ ਕੇਂਦਰ ਕਲਕੱਤਾ ਤੋਂ ਦਿੱਲੀ ਤਬਦੀਲ ਕੀਤਾ ਤਾਂ ਦਿੱਲੀ ਨੂੰ ਵੀ ਪੰਜਾਬ ਵਿਚੋਂ ਵੱਖ ਕਰ ਦਿੱਤਾ।
1901 ਵਿਚ ਪੰਜਾਬ ਵਿਚ ਮੁਸਲਮਾਨ ਕੁੱਲ ਵਸੋਂ ਦਾ 49æ6 ਫੀਸਦ ਹਿੱਸਾ ਸਨ। ਹਿੰਦੂ 41æ3 ਫੀਸਦ, ਸਿੱਖ 8æ6, ਈਸਾਈ 0æ3 ਫੀਸਦ ਅਤੇ ਹੋਰ ਭਾਈਚਾਰੇ 0æ2 ਫੀਸਦ ਸਨ। ਅਗਲੇ ਚਾਰ ਦਹਾਕਿਆਂ ਵਿਚ, ਭਾਵ 1941 ਵਿਚ ਵਸੋਂ ‘ਚ ਵੱਡੀ ਤਬਦੀਲੀ ਆਈ। ਮੁਸਲਮਾਨਾਂ ਦੀ ਫੀਸਦ 53æ2 ਹੋ ਗਈ ਅਤੇ ਸਿੱਖ ਵਸੋਂ 14æ9 ਫੀਸਦ ਤੱਕ ਪੁੱਜ ਗਈ। ਹਿੰਦੂ ਵਸੋਂ ਘਟ ਕੇ 29æ1 ਫੀਸਦ ਉਤੇ ਆ ਗਈ। ਹਿੰਦੂ ਵਸੋਂ ਇੰਨੀ ਤੇਜ਼ੀ ਨਾਲ ਘਟਣ ਨੇ ਹਿੰਦੂ ਲੀਡਰਾਂ ਨੂੰ ਫਿਕਰ ਵਿਚ ਪਾ ਦਿੱਤਾ। ਪੰਜਾਬ ਨੂੰ ਮਜ਼ਹਬ ਦੇ ਆਧਾਰ ਉਤੇ ਵੰਡਣ ਬਾਰੇ ਪਹਿਲਾ ਖਿਆਲ ਨਵੰਬਰ-ਦਸੰਬਰ 1924 ਨੂੰ ਆਰੀਆ ਸਮਾਜ ਦੇ ਆਗੂ ਲਾਲਾ ਲਾਜਪਤ ਰਾਏ ਨੇ ਦਿੱਤਾ। ਸਿੱਖਾਂ ਨੇ ਆਪਣੀ ਧਾਰਮਿਕ ਅਤੇ ਸਭਿਆਚਾਰਕ ਭੋਇੰ ਨੂੰ ਆਧਾਰ ਬਣਾ ਕੇ ਪੰਜਾਬ ਉਤੇ ਆਪਣਾ ਦਾਅਵਾ ਪੇਸ਼ ਕੀਤਾ। ਉਂਜ ਵੀ 20ਵੀ ਸਦੀ ਦੇ ਤੀਜੇ ਦਹਾਕੇ ਤੱਕ ਪੁੱਜਦਿਆਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਕੁਝ-ਕੁਝ ਕਸ਼ਮਕਸ਼ ਸ਼ੁਰੂ ਹੋ ਗਈ ਸੀ, ਕਿਉਂਕਿ ਆਰੀਆ ਸਮਾਜੀ ਆਗੂਆਂ ਨੇ ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਆਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਿੱਖ ਇਸ ਦੀ ਡਟ ਕੇ ਮੁਖਾਲਫਤ ਕਰ ਰਹੇ ਸਨ। 1923 ਵਿਚ ਬਣੀ ਪੰਜਾਬ ਯੂਨੀਅਨਿਸਟ ਪਾਰਟੀ ਦਾ ਪੰਜਾਬ ਵਿਚ ਵੰਡ ਤੱਕ ਵਾਹਵਾ ਪ੍ਰਭਾਵ ਰਿਹਾ। ਇਸ ਦਾ ਮੁੱਖ ਨਾਅਰਾ ਪੰਜਾਬੀਅਤ ਸੀ।
ਸਿੱਖਾਂ ਦਾ ਸਿਆਸਤ ਵਿਚ ਭਰਵਾਂ ਦਾਖਲਾ ਇਨਕਲਾਬੀ ਗਦਰ ਪਾਰਟੀ ਰਾਹੀਂ ਹੋਇਆ। ਗੁਰਦੁਆਰਾ ਲਹਿਰ ਨਾਲ ਸਿੱਖ ਪੰਜਾਬ ਵਿਚ ਛਾ ਗਏ।ਮੁਸਲਮਾਨਾਂ ਲਈ ਵੱਖਰੇ ਦੇਸ਼ ਦਾ ਖਿਆਲ ਭਾਵੇਂ ਸਰ ਮੁਹੰਮਦ ਇਕਬਾਲ ਨੇ 1930 ਵਿਚ ਦੇ ਦਿੱਤਾ ਸੀ, ਪਰ 23 ਮਾਰਚ 1940 ਵਾਲੇ ਮਤੇ ਨੇ ਸਭ ਕੁਝ ਸਪਸ਼ਟ ਕਰ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਮੁਸਮਮਾਨ ਮੁਸਲਿਮ ਲੀਗ ਦੁਆਲੇ ਜੁੜਦੇ ਗਏ ਅਤੇ ਆਖਰਕਾਰ ਗੱਲ ਪੰਜਾਬ ਦੀ ਵੰਡ ਤੱਕ ਵੀ ਜਾ ਪੁੱਜੀ।

Be the first to comment

Leave a Reply

Your email address will not be published.