ਦੋਸਤੀ ਦੀ ਡੋਰ-ਕਾਏ ਪੋ ਸ਼ੇ

ਗੁਜਰਾਤ ਦਾ ਸ਼ਹਿਰ ਅਹਿਮਦਾਬਾਦæææਫਿਲਮਸਾਜ਼ ਅਭਿਸ਼ੇਕ ਕਪੂਰ ਦੀ ਫਿਲਮ ‘ਕਾਏ ਪੋ ਸ਼ੇ’ ਇਸ ਸ਼ਹਿਰ ਵਿਚ ਹੋਏ ਫਿਰਕੂ ਦੰਗਿਆਂ ਦੀ ਸਿਆਸਤ ਆਲੇ-ਦੁਆਲੇ ਘੁੰਮਦੀ ਹੈ। ਫਿਲਮ ‘ਚ ਜਿੱਥੇ ਗੁਜਰਾਤ ਦੰਗੇ, ਸਾਬਰਮਤੀ ਐਕਸਪ੍ਰੈਸ ਕਾਂਡ ਵਰਗੇ ਬੇਹੱਦ ਨਾਜ਼ੁਕ ਮੁੱਦਿਆਂ ਨੂੰ ਛੂਹਿਆ ਗਿਆ ਹੈ, ਉਥੇ ਇਸ ਫਿਲਮ ਦੇ ਤਿੰਨ ਲੀਡ ਨੌਜਵਾਨ ਕਿਰਦਾਰ ਅਜੋਕੇ ਭਾਰਤ ਦੇ ਤਿੰਨ ਚਿਹਰਿਆਂ ਦੀ ਨੁਮਾਇੰਦਗੀ ਕਰਦੇ ਨੇæææਗੋਵਿੰਦ ਪੈਸਾ-ਪਸੰਦ, ਓਮਕਾਰ ਸ਼ਾਸਤਰੀ ਸਿਆਸੀ ਵਿਚਾਰ ਰੱਖਣ ਵਾਲਾ ਅਤੇ ਇਸ਼ਾਨ ਬੇਹੱਦ ਭਾਵੁਕ ਨੌਜਵਾਨ ਹੈ। ਉਂਜ, ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਕਈ ਗੱਲਾਂ ਨੇ ਜੋ ਇਨ੍ਹਾਂ ਤਿੰਨਾਂ ਨੋਜਵਾਨਾਂ ਨੂੰ ਦੋਸਤੀ ਦੀ ਡੋਰ ਨਾਲ ਬੰਨ੍ਹੀ ਰੱਖਦੀਆਂ ਨੇ। ਤਿੰਨੇ ਹੀ ਪੜ੍ਹੇ-ਲਿਖੇ ਤੇ ਬੇਰੁਜ਼ਗਾਰ ਨੇæææਪਰ ਸੁਪਨੇ ਕੁੱਝ ਵੱਖਰਾ ਅਤੇ ਕੁੱਝ ਵੱਡਾ ਕਰਨ ਦੇ ਰੱਖਦੇ ਨੇ। ਭਾਰਤ ਦੇ ਮੱਧਵਰਗੀ ਪਰਿਵਾਰਾਂ ਦੇ ਸੰਘਰਸ਼ ਵਿਚ ਇਹ ਨੌਜਵਾਨ ਆਪਣੀ ਪਛਾਣ ਬਣਾਉਣ ਲਈ ਅਹੁਲਦੇ ਨੇ ਅਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਉਨ੍ਹਾਂ ਦਾ ਸਫ਼ਰ ਮੁਸੀਬਤਾਂ ਭਰਿਆ ਹੈ। ਅੱਖਾਂ ਵਿਚ ਸੁਪਨੇ ਸਜਾਈ ਬੈਠੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਸਿਆਸਤਦਾਨ ਆਪਣੇ ਫਿਰਕੂ ਮਕਸਦਾਂ ਲਈ ਵਰਤਦੇ ਨੇ, ਇਹ ਫਿਲਮ ਵਿਚ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਗਿਆ ਹੈ। ਗੁਜਰਾਤ ਦੇ ਫਿਰਕੂ ਦੰਗਿਆਂ ਸਮੇਂ ਸਿਆਸੀ ਪਾਰਟੀਆਂ ਨੇ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਦੇ ਜਜ਼ਬਾਤ ਨਾਲ ਖਿਲਵਾੜ ਹੋਇਆ; ਪਰ  ਫਿਲਮ ਦੇ ਕਲਾਕਾਰ ਸਭ ਤੋਂ ਵੱਡੇ ਧਰਮ, ਭਾਵ ਇਨਸਾਨੀਅਤ ਅਤੇ ਆਪਣੀ ਦੋਸਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਫਿਲਮ ਵਿਚ ਕਿਸੇ ਸਿਆਸੀ ਪਾਰਟੀ ਦਾ ਨਾਂ ਲਏ ਬਗੈਰ ਸਭ ਕੁਝ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਤਿੰਨੇ ਮੁੱਖ ਕਲਾਕਾਰਾਂ ਨੇ ਵੀ ਆਪਣਾ ਕਿਰਦਾਰ ਜਨੂੰਨ ਅਤੇ ਜਜ਼ਬੇ ਨਾਲ ਨਿਭਾਏ ਹਨ। ਇਹ ਤਿੰਨੇ ਕਲਾਕਾਰ ਭਾਵੇਂ ਫਿਲਮ ਇੰਡਸਟਰੀ ‘ਚ ਨਵੇਂ ਹਨ, ਪਰ ਇਨ੍ਹਾਂ ਨੇ ਫਿਲਮ ਵਿਚ ਆਪੋ-ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਲਗਦਾ ਹੈ ਜਿਵੇਂ ਇਹ ਕਲਾਕਾਰ ਨਹੀਂ, ਬਲਿਕ ਲੰਮੇ ਸਮੇਂ ਤੋਂ ਇਹੋ ਜ਼ਿੰਦਗੀ ਜੀਅ ਰਹੇ ਹੋਣ। ਇੰਨੀ ਜਾਨ ਹੈ ਫਿਲਮ ਦੇ ਇਨ੍ਹਾਂ ਕਿਰਦਾਰਾਂ ਵਿਚ। ‘ਕਾਏ ਪੋ ਸ਼ੇ’ ਫਿਲਮ ਚੇਤਨ ਭਗਤ ਦੇ ਨਾਵਲ ‘ਦ ਥ੍ਰੀ ਮਿਸਟੇਕਸ ਆਫ ਮਾਈ ਲਾਈਫ’ ਉਤੇ ਆਧਾਰਤ ਹੈ। ਚੇਤਨ ਨੇ ਆਪਣੇ ਇਸ ਨਾਵਲ ਵਿਚ ਜਿੰਨੀ ਖੁਬਸੂਰਤੀ ਨਾਲ ਕਿਰਦਾਰ ਅਤੇ ਘਟਨਾਵਾਂ ਪੇਸ਼ ਕੀਤੀਆਂ ਹਨ, ਉਨੀ ਹੀ ਖੂਬਸੂਰਤੀ ਨਾਲ ਇਹ ਫਿਲਮ ਅਭਿਸ਼ੇਕ ਕਪੂਰ ਨੇ ਬਣਾਈ ਹੈ। ਫਿਲਮ ਦੇ ਕਲਾਕਾਰ ਨਵੇਂ ਹਨ, ਕਹਾਣੀ ਨਵੀਂ ਹੈ, ਦੋਸਤੀ ‘ਤੇ ਬਣੀਆਂ ਹੁਣ ਤੱਕ ਦੀਆਂ ਬਾਲੀਵੁੱਡ ਦੀਆਂ ਸਭ ਫਿਲਮਾਂ ਨਾਲੋਂ ‘ਕਾਏ ਪੋ ਸ਼ੇ’ ਦੋਸਤੀ ਉਤੇ ਤਾਜ਼ਾ ਰੋਸ਼ਨੀ ਪਾਉਂਦੀ ਹੈ। ਬਿਨਾਂ ਕਿਸੇ ਖੱਬੀਖਾਨ ਸਟਾਰ ਦੇ, ਬਿਨਾਂ ਕਿਸੇ ਆਇਟਮ ਸੌਂਗ ਦੇ, ਬਿਨਾਂ ਵੱਡੇ ਤੇ ਨਕਲੀ ਸੈਟ ਦੇæææਫਿਲਮ ਤੁਹਾਨੂੰ ਆਪਣੇ ਨਾਲ ਲੈ ਤੁਰਦੀ ਹੈ। ਕਿਤੇ ਕੁਝ ਨਕਲੀ ਨਹੀਂ, ਸਭ ਕੁਝ ਅਸਲੀæææਜਿਵੇਂ ਤੁਸੀਂ ਆਪ ਇਸ ਫਿਲਮ ਦਾ ਹਿੱਸਾ ਹੋਵੋ। ਇਹ ਫਿਲਮ ਦਰਸ਼ਕਾਂ ਨੂੰ ਟਿਕਟ ਖਿੜਕੀ ਤੱਕ ਖਿੱਚਣ ਵਿਚ ਕਾਮਯਾਬ ਰਹੀ ਹੈ, ਪੈਸੇ ਪੱਖੋਂ ਕਮਾਈ ਵੀ ਚੋਖੀ ਕਰ ਰਹੀ ਹੈ। ਇਸ ਨੂੰ 2013 ਦੀ ਪਹਿਲੀ ਸੁਪਰਹਿੱਟ ਫਿਲਮ ਕਿਹਾ ਜਾ ਸਕਦਾ ਹੈ। ਇਹ ਫਿਲਮ ਉਨ੍ਹਾਂ ਫਿਲਮਕਾਰਾਂ ਲਈ ਵੱਡਾ ਸੰਕੇਤ ਹੈ ਜੋ ਇਸ ਤਰ੍ਹਾਂ ਦੀਆਂ ਫਿਲਮਾਂ ਸਿਰਫ ਇਸ ਲਈ ਨਹੀਂ ਬਣਾਉਂਦੇ ਕਿਅਜਿਹੀ ਫਿਲਮਾਂ ਟਿਕਟ ਖਿੜਕੀ ‘ਤੇ ਬਿਜ਼ਨਸ ਨਹੀਂ ਕਰਦੀਆਂ। ‘ਕਾਏ ਪੋ ਸ਼ੇ’ ਨੇ ਇਹ ਸਾਬਿਤ ਕਰ ਦਿਤਾ ਕਿ ਜੇ ਵਿਸ਼ਾ ਤੇ ਕਹਾਣੀ ਵਧੀਆ ਹੋਵੇ ਤਾਂ ਇਹ ਫਰਕ ਨਹੀਂ ਪੈਂਦਾ ਕਿ ਫਿਲਮ ‘ਚ ਕੋਈ ਸਟਾਰ ਹੈ ਜਾਂ ਕੋਈ ਨਵਾਂ ਕਲਾਕਾਰ।
-ਨਿਰਮਲਪ੍ਰੀਤ ਕੌਰ, ਫੋਨ: 91-98919-90088

Be the first to comment

Leave a Reply

Your email address will not be published.