ਹਰਿਆਣਾ ਸਰਕਾਰ ਵੱਲੋਂ ਟੈਕਸ ਰਹਿਤ ਬਜਟ ਪੇਸ਼

ਚੰਡੀਗੜ੍ਹ: ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਸੂਬੇ ਦਾ 1,15,198æ29 ਕਰੋੜ ਰੁਪਏ ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ। ਸਨਅਤਾਂ ਵੱਲੋਂ ਵਰਤੀ ਜਾਂਦੀ ਕੁਦਰਤੀ ਗੈਸ ਉਤੇ ਵੈਟ 12æ5 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। ਸੂਬੇ ਦਾ ਮਾਇਕ ਘਾਟਾ ਪਿਛਲੇ ਸਾਲ ਦੇ 17240æ45 ਕਰੋੜ ਨਾਲੋਂ ਵਧ ਕੇ 19399æ34 ਕਰੋੜ ਹੋ ਜਾਵੇਗਾ।

ਹਰਿਆਣਾ ਸਰਕਾਰ ਨੇ ਬਜਟ ਨੂੰ ਵਿਕਾਸ ਮੁਖੀ ਦੱਸਿਆ ਹੈ ਪਰ ਵਿਰੋਧੀ ਧਿਰ ਨੇ ਬਜਟ ਨੂੰ ਦਿਸ਼ਾ ਹੀਣ ਅਤੇ ਨਿਰਾਸ਼ਾਜਨਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਕਰਜ਼ਾ ਲੈ ਕੇ ਸੂਬੇ ਦੇ ਲੋਕਾਂ ‘ਤੇ 90,226 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ। ਕਰਜ਼ੇ ਦੇ ਬੋਝ ਬਾਰੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਦੀ ਦਲੀਲ ਹੈ ਕਿ ਕਰਜ਼ਾ ਵਿੱਤੀ ਪ੍ਰਬੰਧ ਅਤੇ ਜ਼ਿੰਮੇਵਾਰੀ ਐਕਟ ਦੀ ਤਿੰਨ ਫੀਸਦੀ ਹੱਦ ਵਿਚ ਹੈ ਅਤੇ ਰਾਜ ਸਰਕਾਰ 19,366æ99 ਕਰੋੜ ਦਾ ਅਜੇ ਹੋਰ ਕਰਜ਼ਾ ਲੈ ਸਕਦੀ ਹੈ।
ਹਰਿਆਣਾ ਸਰਕਾਰ ਦਾ ਬਜਟ ਪਿਛਲੇ ਸਾਲ ਦੇ 1,02,329æ35 ਕਰੋੜ ਰੁਪਏ ਤੋਂ 14,791æ38 ਕਰੋੜ ਰੁਪਏ ਵਧ ਹੈ ਜਿਹੜਾ 12æ6 ਫੀਸਦੀ ਵਧ ਬਣਦਾ ਹੈ। ਵਿੱਤ ਮੰਤਰੀ ਦਾ ਅਨੁਮਾਨ ਹੈ ਕਿ ਸੂਬੇ ਨੂੰ 76,933æ02 ਕਰੋੜ ਰੁਪਏ ਦੀਆਂ ਮਾਲੀਆ ਪ੍ਰਾਪਤੀਆਂ ਹੋਣਗੀਆਂ। ਇਸ ਵਿਚ ਸੂਬੇ ਦੀਆਂ 49,131æ74 ਕਰੋੜ ਰੁਪਏ ਦੀਆਂ ਆਪਣੀਆਂ ਟੈਕਸ ਪ੍ਰਾਪਤੀਆਂ ਅਤੇ 11,302æ66 ਗੈਰ ਟੈਕਸ ਮਾਲੀਆ ਪ੍ਰਾਪਤੀਆਂ ਹਨ।
ਟੈਕਸ ਪ੍ਰਾਪਤੀਆਂ ਵਿਚ ਮੁੱਖ ਸਾਧਨ ਜੀæਐਸ਼ਟੀæ ਤੋਂ 23,760 ਕਰੋੜ, ਵੈਟ ਤੋਂ 11,440 ਕਰੋੜ, ਆਬਕਾਰੀ ਫੀਸ ਤੋਂ 6,000 ਕਰੋੜ, ਅਸ਼ਟਾਮ ਅਤੇ ਰਜਿਸਟਰੇਸ਼ਨ ਤੋਂ 4500 ਕਰੋੜ ਰੁਪਏ ਮਿਲਣੇ ਹਨ। ਗੈਰ ਟੈਕਸ ਪ੍ਰਾਪਤੀਆਂ ਵਿਚ ਈæਡੀæਸੀæ ਤੋਂ 4000 ਕਰੋੜ, ਟਰਾਂਸਪੋਰਟ ਤੋਂ 2000 ਕਰੋੜ ਅਤੇ ਖਣਨ ਤੋਂ 800 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਅਗਲੇ ਵਿੱਤੀ ਸਾਲ ਵਿਚ ਅੱਠ ਫੀਸਦੀ ਵਿਕਾਸ ਦਰ ਪ੍ਰਾਪਤ ਕਰ ਲਵੇਗਾ ਜਦੋਂ ਕਿ ਕੌਮੀ ਪੱਧਰ ਦੀ ਦਰ 6æ6 ਫੀਸਦੀ ਹੈ।
________________________________
ਐਸ਼ਵਾਈæਐਲ਼ ਦੇ ਪਾਣੀ ਲਈ ਖੱਟਰ ਵੱਲੋਂ ਸੰਕਲਪ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਤਲੁਜ ਯਮੁਨਾ ਲਿੰਕ (ਐਸ਼ਵਾਈæਐਲ਼) ਨਹਿਰ ਦੇ ਮੁੱਦੇ ਨੂੰ ਸੱਤਾ ਦੀ ਪੌੜੀ ਬਣਾ ਕੇ ਰਾਜਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਐਸ਼ਵਾਈæਐਲ਼ ਦੇ ਪਾਣੀ ਦੀ ਇਕ ਬੂੰਦ ਵੀ ਨਹੀਂ ਛੱਡਾਂਗੇ ਅਤੇ ਇਹ ਸਾਡਾ ਸੰਕਲਪ ਹੈ। ਮੁੱਖ ਮੰਤਰੀ ਹਰਿਆਣਾ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ‘ਤੇ ਆਪਣਾ ਜਵਾਬ ਦੇ ਰਹੇ ਸਨ।