ਗੁਰੂਆਂ ਪੀਰਾਂ ਫਕੀਰਾਂ ਦਾ ਕਹੀ ਜਾਂਦੇ ਭ੍ਰਿਸ਼ਟਾਚਾਰੀਆਂ ਠੱਗਾਂ ਦਾ ਦੇਸ ਲੱਗੇ।
‘ਨ੍ਹੇਰੀ ਝੂਠ ਦੀ ਵਗੇ ਤੂਫਾਨ ਬਣ ਕੇ ਦੀਵੇ ਸੱਚ ਦੇ ਹੋਣ ਬੇ-ਪੇਸ਼ ਲੱਗੇ।
ਰਹਿੰਦੇ ਝੂਰਦੇ ਹੱਕ ਨੂੰ ਚਾਹੁਣ ਵਾਲੇ ਮੌਕਾਪ੍ਰਸਤਾਂ ਦਾ ਦਾਅ ਹਮੇਸ਼ ਲੱਗੇ।
ਨਾਲ ਹਾਕਮਾਂ ਜੂਝਣਾ ਕਿਰਤੀਆਂ ਨੇ ਪੱਲੇ ਪੈ ਗਿਆ ਇਹੋ ਕਲੇਸ਼ ਲੱਗੇ।
ਹਾਲੇ ਟੁੱਟਦਾ ਨਹੀਂ ਮਾਲੂਮ ਹੁੰਦਾ ਤਪੁ-ਤੇਜ ਹੰਕਾਰਿਆਂ ਭਾਗੋਆਂ ਦਾ।
ਕਰਵਟ ਲਈ ਨਾ ਢੀਠ ਹੋ ਸੁੱਤਿਆਂ ਨੇ ਹੋਇਆ ਅਸਰ ਕੀ ਕੱਢੀਆਂ ਜਾਗੋਆਂ ਦਾ?
Leave a Reply