ਜਪੁਜੀ ਦਾ ਰੱਬ (ਕਿਸ਼ਤ 7)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪਰਮ-ਸਤਿ ਦੇ ਅਕਾਲ ਮੂਰਤਿ ਹੋਣ ਦੀ ਵਿਸ਼ੇਸ਼ਤਾ ਬੜੇ ਵਿਗਿਆਨਕ ਮਹੱਤਵ ਵਾਲੀ ਹੈ। ਇਹ ਸੰਕੇਤ ਹੈ ਕਿ ਸੰਸਾਰ ਰਚਨਾ ਦੀ ਨਾ ਦਿੱਸਣ ਵਾਲੀ ਸਦੀਵੀ ਰੂਪ-ਰੇਖਾ ਇਸ ਦੀ ਮਾਯਾ ਪਿੱਛੇ ਹੀ ਛੁਪੀ ਹੋਈ ਹੈ। ਇਸ ਦੇ ਅੰਦਰੂਨੀ ਤਰਕ ਅਨੁਸਾਰ ਹੀ ਮਾਯਾ ਦਾ ਖਿਲਾਰ ਤੇ ਪਸਾਰ ਹੋਇਆ ਹੈ। ਇਸ ਦੇ ਬੜੇ ਹਿਸਾਬੀ ਕਿਤਾਬੀ ਪੱਕੇ ਤੇ ਨਿਰਪੱਖ ਨਿਯਮ ਹਨ ਜਿਨ੍ਹਾਂ ਦੀ ਤਰਕ-ਸੰਗਤ ਭਾਲ ਕਰਕੇ ਹੀ ਮਾਯਾ ਦੀ ਤਹਿ ਤੀਕ ਜਾਇਆ ਜਾ ਸਕਦਾ ਹੈ। ਇਸ ਤਰ੍ਹਾਂ ਮਾਯਾ ਦਾ ਇਕ ਇਕ ਭੇਤ ਖੋਲ੍ਹ ਕੇ ਇਸ ਦੇ ਪਿਛੋਕੜ ਵਿਚ ਵਿਚਰਦੇ ਪਰਮ-ਸਤਿ ਦੇ ਅਣਕਿਆਸੇ ਖਾਕੇ ਨੂੰ ਪੂਰਿਆ ਜਾ ਸਕਦਾ ਹੈ। ਤਦ ਹੀ ਇਸ ਦੇ ਅਦਿੱਖ ਅਕਸ ਦੀ ਅਸਲ ਛਵੀ ਉਭਰ ਕੇ ਸਾਹਮਣੇ ਆਵੇਗੀ। ਇਸ ਉਪਰੰਤ ਹੀ ਸੰਸਾਰ ਦੇ ਅੰਤਿਮ ਸਤਿ ਦੀ ਹੋਂਦ ਨੂੰ ਜਾਣਿਆ ਜਾ ਸਕੇਗਾ।

ਇਸ ਤਰ੍ਹਾਂ ਗੁਰੂ ਨਾਨਕ ਦੇਵ ਨੇ ਹਿੰਦੂ ਵਿਦਵਾਨਾਂ ਵਾਂਗ ਮਾਯਾ ਨੂੰ ਨਕਾਰ ਕੇ ਜਾਂ ਠੁਕਰਾ ਕੇ ਇਸ ਤੋਂ ਦੂਰ ਭੱਜਣ ਦੀ ਸਿੱਖਿਆ ਨਹੀਂ ਦਿੱਤੀ। ਉਨ੍ਹਾਂ ਨੇ ਸਗੋਂ ਇਕ ਸੁਲਝੇ ਵਿਗਿਆਨੀ ਵਾਂਗ ਇਸ ਰਾਹੀਂ ਹੀ ਇਸ ਪਿੱਛੇ ਛੁਪੇ ਸੱਚ ਨੂੰ ਜਾਣਨ ‘ਤੇ ਜ਼ੋਰ ਦਿੱਤਾ ਹੈ। ਇਸ ਸੱਚ ਦਾ ਪਤਾ ਮਾਯਾ ਤੋਂ ਬਾਹਰ ਤੇ ਮਾਯਾ ਨੂੰ ਤਜਿਆਂ ਨਹੀਂ ਲੱਗ ਸਕਦਾ। ਇਸ ਨੂੰ ਘੋਖ ਕੇ ਹੀ ਲੱਗ ਸਕਦਾ ਹੈ। ਅਜੀਬ ਮੌਕਾ-ਮੇਲ ਦੀ ਗੱਲ ਹੈ ਕਿ ਸਮਕਾਲੀਨ ਪੱਛਮ ਵਿਚ ਵਿਗਿਆਨ ਦੇ ਮੋਢੀ ਸਕਾਲਿਸਟਿਕ (ੰਚਹੋਲਅਸਟਚਿ) ਵਿਦਵਾਨਾਂ ਨੇ ਵੀ ਉਸੇ ਵੇਲੇ ਇਹੀ ਗੱਲ ਕਹੀ ਸੀ!
ਅਕਾਲ ਮੂਰਤਿ ਦੇ ਸੰਕਲਪ ਵਾਲਾ ਇਸੇ ਤਰ੍ਹਾਂ ਦਾ ਸਿਧਾਂਤ 18ਵੀਂ ਸਦੀ ਵਿਚ ਜਰਮਨ ਵਿਦਵਾਨ ਹੀਗਲ ਨੇ ਵੀ ਦਿੱਤਾ ਸੀ। ਉਸ ਨੇ ਸ੍ਰਿਸ਼ਟੀ ਦੀ ਉਤਪਤੀ ਇਕ ਸਦੀਵੀ ਕਾਲ-ਆਤਮਾ ਦੇ ਵਲਾਵੇਂ ਖੁਲ੍ਹਣ ਨਾਲ ਹੋਈ ਦੱਸੀ ਸੀ। ਉਸ ਨੇ ਇਸ ਦੇ ਵਿਕਾਸ ਦੇ ਕਈ ਨਿਯਮ ਵੀ ਦੱਸੇ ਸਨ ਜੋ ਥੋੜ੍ਹੀ ਅਦਲਾ-ਬਦਲੀ ਤੋਂ ਬਾਅਦ ਅੱਜ ਵੀ ਸਹੀ ਮੰਨੇ ਜਾਂਦੇ ਹਨ। ਇਨ੍ਹਾਂ ਨਿਯਮਾਂ ਦੇ ਪ੍ਰਭਾਵ ਕਰਕੇ ਹੀ ਕਿਹਾ ਗਿਆ ਸੀ ਕਿ ਉਹ ‘ਰੱਬ’ ਬਾਰੇ ਇੰਨਾ ਕੁਝ ਜਾਣਦਾ ਸੀ, ਜਿੰਨਾ ਸ਼ਾਇਦ ਰੱਬ ਵੀ ਖੁਦ ਆਪਣੇ ਬਾਰੇ ਨਾ ਜਾਣਦਾ ਹੋਵੇ। ਪਰ ਉਸ ਨੇ ਕਾਲ ਆਤਮਾ ਦਾ ਕੋਈ ਪਤਾ-ਠਿਕਾਣਾ ਨਹੀਂ ਸੀ ਦੱਸਿਆ ਤੇ ਨਾ ਹੀ ਉਸ ਨੂੰ ਜਾਣਨ ਦੀ ਕੋਈ ਖੋਜ ਵਿਧੀ ਸਮਝਾਈ ਸੀ। ਇਸੇ ਲਈ ਕਾਰਲ ਮਾਰਕਸ ਨੇ ਉਸ ਦੇ ਸਿਧਾਂਤ ਦੀ ਚੰਗੀ ਮੁਰੰਮਤ ਕੀਤੀ ਸੀ। ਜੇ ਆਧੁਨਿਕ ਵਿਗਿਆਨੀ ਉਸ ਦੇ ਸਿਧਾਂਤ ਪਿੱਛੇ ਜਾਂਦੇ ਤਾਂ ਸ਼ਾਇਦ ਅੱਜ ਉਸ ਦੀ ਕਾਲ-ਆਤਮਾ ਨੂੰ ਪੁਲਾੜ ਵਿਚ ਖੋਜ ਰਹੇ ਹੁੰਦੇ।
ਗੁਰੂ ਨਾਨਕ ਦੇਵ ਲਈ ਪਰਮ-ਸਤਿ ਮਾਯਾ ਤੋਂ ਬਾਹਰ ਵਸਦੀ ਖਿਆਲੀ (Aਬਸਟਰਅਚਟ) ਸੋਚ ਨਹੀਂ ਸਗੋਂ ਮਾਯਾ ਵਿਚ ਰਹਿੰਦੀ ਤੇ ਮਾਯਾ ਦੇ ਵਿਭਿੰਨ ਰੂਪਾਂ ਦੇ ਅੰਗ-ਸੰਗ ਚਲਦੀ ਇਕ ਯਥਾਰਥਕ ਤੇ ਸਦੀਵੀ ਝਲਕ ਹੈ। ਉਨ੍ਹਾਂ ਨੇ ਇਸ ਦਾ ਠਿਕਾਣਾ ਦੱਸਣ ਦੇ ਨਾਲ ਨਾਲ ਇਸ ਦੀ ਖੋਜ ਵਿਧੀ ਵੀ ਦੱਸੀ ਜਿਸ ਦਾ ਸੰਕੇਤ ੴ ਦੇ ਸੂਤਰ ਵਿਚ ਮਿਲਦਾ ਹੈ। ਆਧੁਨਿਕ ਵਿਗਿਆਨ ਗੁਰੂ ਸਾਹਿਬ ਦੀ ਇਸ ਪਹੁੰਚ ਦੀ ਪੈਰ ਪੈਰ ‘ਤੇ ਪੁਸ਼ਟੀ ਕਰਦਾ ਆ ਰਿਹਾ ਹੈ। ਇਸ ਪਹੁੰਚ ਸਦਕਾ ਹੀ ਵਿਗਿਆਨੀ ਪਿਛਲੇ ਦੋ ਸੌ ਸਾਲਾਂ ਵਿਚ ਐਵੋਗਾਦਰੋ (Aਵੋਗਅਦਰੋ) ਦੇ ਸਾਧਾਰਨ ਸਿਧਾਂਤ ਤੋਂ ਲੈ ਕੇ ‘ਰੱਬ-ਪਦਾਰਥ’ (ਘੋਦ ਫਅਰਟਚਿਲe ੋਰ ੍ਹਗਿਗਸ-ਭੋਸੋਨ ਫਅਰਟਚਿਲe) ਦੀ ਖੋਜ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਅਣਗਿਣਤ ਮਾਯਾਵੀ ਨਿਯਮ ਟਟੋਲ ਕੇ ਪਰਮ-ਸਤਿ ਦੀ ਰੂਪ-ਰੇਖਾ ਦੇ ਧੁੰਦਲੇ ਖਾਕੇ ਵਿਚ ਕਈ ਰੰਗ ਭਰ ਦਿੱਤੇ ਹਨ। ਦੂਜੇ ਪਾਸੇ ਪਰਮ-ਸਤਿ ਨੂੰ ਮਾਇਆ ਤੋਂ ਬਾਹਰ ਢੂੰਡਣ ਦੇ ਅਭਿਲਾਸ਼ੀ ਅੱਜ ਵੀ ਕਿਸੇ ਧਾਰਮਕ ਅਸਥਾਨ ਵਿਚ ਬੈਠੇ ਪੂਜਾ-ਪਾਠ ਦੇ ਢੋਲਕ-ਛੈਣੇ ਖੜਕਾ ਰਹੇ ਹਨ।
ਗੁਰੂ ਨਾਨਕ ਸਾਹਿਬ ਦੇ ਸੁਝਾਏ ਪਰਮ-ਸਤਿ ਦੇ ਅਕਾਲ ਮੂਰਤਿ ਹੋਣ ਦੇ ਗੁਣ ਤੋਂ ਕਈ ਵਿਗਿਆਨਕ ਮਹੱਤਵ ਵਾਲੇ ਨਤੀਜੇ ਨਿਕਲਦੇ ਹਨ। ਪਹਿਲਾ ਇਹ ਕਿ ਅਕਾਲ ਮੂਰਤਿ ਦੇ ਰੰਗ ਖੋਜਦਿਆਂ ਪਰਮ-ਸਤਿ ਦੀਆਂ ਅਨੰਤ ਤਹਿਆਂ ਖੁਲ੍ਹਦੀਆਂ ਹਨ। ਅਣਗਿਣਤ ਨਵੇਂ ਭੇਤ ਖੁਲ੍ਹਣ ਨਾਲ ਇਸ ਦੀਆਂ ਬਹੁਤ ਸਾਰੀਆਂ ਅਜਿਹੀਆਂ ਸੰਭਾਵਨਾਵਾਂ ਦਾ ਪਤਾ ਚਲਦਾ ਹੈ ਜਿਨ੍ਹਾਂ ਨਾਲ ਮਨੁੱਖੀ ਉਨਤੀ ਦੇ ਅਥਾਹ ਸੋਮੇ ਹੱਥ ਲਗਦੇ ਹਨ। ਮਿਸਾਲ ਵਜੋਂ ਬਿਜਲੀ ਦੀ ਖੋਜ ਨਾਲ ਜਗਤ ਨੂੰ ਇਕ ਨਵੀਂ ਕ੍ਰਾਂਤੀਕਾਰੀ ਸ਼ਕਤੀ ਪ੍ਰਾਪਤ ਹੋਈ ਜਿਸ ਦੀ ਵਰਤੋਂ ਨਾਲ ਮਨੁੱਖੀ ਕਲਿਆਣ ਦੇ ਖੇਤਰ ਵਿਚ ਅਥਾਹ ਤਰੱਕੀ ਹੋਈ ਹੈ। ਇਸੇ ਬਿਜਲੀ ਦੀ ਕਈ ਉਪਕਰਣਾਂ ਵਿਚ ਵਰਤੋਂ ਕਰਕੇ ਕੁਦਰਤ ਦੇ ਕਈ ਨਵੇਂ ਭੇਤਾਂ ਦਾ ਪਤਾ ਲੱਗਾ ਹੈ। ਇਨ੍ਹਾਂ ਰਾਹੀਂ ਮਾਯਾ ਦੇ ਤਹਿਖਾਨਿਆਂ ਵਿਚ ਇਕ ਨਵਾਂ ਸੰਸਾਰ ਵਸਿਆ ਨਜ਼ਰ ਆਇਆ ਹੈ ਜੋ ਹੁਣ ਤੀਕ ਮਨੱਖੀ ਦ੍ਰਿਸ਼ਟੀ ਤੋਂ ਓਝਲ ਸੀ। ਮਨੁੱਖ ਹੁਣ ਕੁਦਰਤ ਦੇ ਇਸ ਨਵੇਂ ਸੰਸਾਰ ਦਾ ਸ਼ਹਿਰੀ ਬਣ ਗਿਆ ਹੈ ਤੇ ਆਪਣੇ ਬਹੁਤ ਸਾਰੇ ਕਾਰਜ ਕੁਦਰਤ ਵਾਂਗ ਹੀ ਭੇਤ ਭਰੇ ਢੰਗ ਨਾਲ ਕਰਨ ਲੱਗਾ ਹੈ। ਰੋਬੋਟ, ਰਿਮੋਟ, ਕੰਪਿਊਟਰ, ਮੋਬਾਈਲ ਆਦਿ ਨੂੰ ਚਲਾਉਂਦਿਆਂ ਉਹ ਅਜਿਹੀਆਂ ਅਣਦਿਸਦੀਆਂ ਸ਼ਕਤੀਆਂ ਨੂੰ ਵਾਹੁੰਦਾ ਹੈ ਜੋ ਹੁਣ ਤੀਕ ਕੁਦਰਤ ਦੇ ਏਕਾਅਧਿਕਾਰ ਵਿਚ ਸਨ। ਧਰਤੀ ਦੀ ਫਿਜ਼ਾ ਵਿਚ ਪ੍ਰਕਾਸ਼, ਗੁਰੂਤਾ, ਚੁੰਬਕੀ, ਕਾਸਮਿਕ ਆਦਿ ਕੁਦਰਤੀ ਤਰੰਗਾਂ ਦੇ ਨਾਲ ਨਾਲ ਹੁਣ ਰੇਡੀਓ, ਮੋਬਾਇਲ ਤੇ ਇੰਟਰਨੈਟ ਵਰਗੀਆਂ ਨਵ-ਨਿਰਮਾਣਿਤ ਤੇ ਮਨਸੂਈ ਤਰੰਗਾਂ ਦਾ ਜਾਲ ਵਿਛਿਆ ਹੋਇਆ ਹੈ। ਇਹੀ ਨਹੀਂ, ਮਨੁੱਖ ਇਸ ਨਵੀਂ ਤੇ ਅਦਿੱਖ ਡਿਜ਼ੀਟਲ ਦੁਨੀਆਂ ਦੀ ਪੂਰੀ ਇੰਜੀਨੀਅਰਿੰਗ ਕਰਕੇ ਇਸ ਨੂੰ ਹਰ ਤਰ੍ਹਾਂ ਨਾਲ ਆਪਣੇ ਵਸ ਵਿਚ ਰੱਖਦਾ ਹੈ। ਮਾਯਾ ਤੋਂ ਪਰਮ-ਸਤਿ ਤਕ ਦਾ ਪੰਧ ਬੌਧਿਕ ਤੌਰ ‘ਤੇ ਇੰਨਾ ਰੌਚਕ ਹੋਵੇਗਾ, ਇਸ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਇਹ ਪੰਧ ੴ ਭਾਵ ਗਣਿਤ ਦੇ ਰਾਹ ਪੈ ਕੇ ਹੀ ਪਾਰ ਹੋਵੇਗਾ, ਇਹ ਗੱਲ ਵੀ ਗੁਰੂ ਨਾਨਕ ਦੇ ਸਭ ਤੋਂ ਪਹਿਲਾਂ ਦੱਸਣ ਤੋਂ ਬਾਅਦ ਹੁਣ ਸਮਝ ਵਿਚ ਆਈ। ਉਨ੍ਹਾਂ ਦੇ ਸੁਝਾਏ ਇਸ ਰਾਹ ‘ਤੇ ਕੁਝ ਚਿਰ ਚੱਲ ਕੇ ਹੀ ਗਿਆਨ ਦਾ ਇੰਨਾ ਚਾਨਣ ਹੋ ਗਿਆ ਹੈ ਕਿ ਸਦੀਆਂ ਦੇ ਪੈਂਡੇ ਤੋਂ ਬਾਅਦ ਤਾਂ ਅਨੇਕਾਂ ਹੋਰ ਅੰਧੇਰੇ ਕੋਨੇ ਰੁਸ਼ਨਾ ਉਠਣਗੇ।
ਪਰਮ-ਸਤਿ ਜਿਸ ਨੂੰ ਅਕਾਲ ਮੂਰਤਿ ਕਿਹਾ ਗਿਆ ਹੈ, ਆਪਣੀ ਮਾਯਾ ਵਿਚ ਵਸਦਾ ਹੋਣ ਕਰਕੇ ਹਰ ਵੇਲੇ ਮਨੁੱਖ ਦੇ ਸਿੱਧੇ ਸੰਪਰਕ ਵਿਚ ਹੁੰਦਾ ਹੈ। ਜੋ ਭੋਜਨ ਅਸੀਂ ਖਾ ਕੇ ਜਿਉਂਦੇ ਹਾਂ, ਉਸ ਨੂੰ ਆਪਣੇ ਹੱਥਾਂ ਨਾਲ ਹੀ ਮੂੰਹ ਵਿਚ ਪਾਉਂਦੇ ਹਾਂ। ਪਰ ਇਸ ਵਿਚ ਕੀ ਕੀ ਤੱਤ ਹਨ ਤੇ ਉਹ ਕਿੱਥੇ ਕਿੱਥੇ ਪਏ ਹਨ, ਅਸੀਂ ਨਹੀਂ ਜਾਣਦੇ। ਇਸ ਦੀ ਖੁਸ਼ਬੂ ਤੇ ਸਵਾਦ ਰਾਹੀਂ ਹੀ ਪਤਾ ਚਲਦਾ ਹੈ ਕਿ ਇਹ ਖਾਣਯੋਗ ਭੋਜਨ ਹੈ, ਬਾਕੀ ਕੁਝ ਪਤਾ ਨਹੀਂ ਲਗਦਾ। ਭੋਜਨ ਦੇ ਇਹ ਤੱਤ ਜੋ ਪਰਮ-ਸਤਿ ਨਾਲ ਭਰਪੂਰ ਹਨ, ਇੰਨਾ ਨੇੜੇ ਹੋਣ ‘ਤੇ ਵੀ ਪਹੁੰਚ ਤੋਂ ਬਹੁਤ ਦੂਰ ਹਨ। ਮਾਯਾ ਦੇ ਅੰਦਰੂਨੀ ਫਾਸਲੇ ਬਾਹਰਲੇ ਫਾਸਲਿਆਂ ਵਾਂਗੂੰ ਹੀ ਹੁੰਦੇ ਹਨ ਪਰ ਇਹ ਅਸਲੀ ਨਹੀਂ, ਆਭਾਸੀ ਹੁੰਦੇ ਹਨ। ਪਰਮ-ਸਤਿ ਸਾਡੀ ਸਤਹ ਤੋਂ ਇੰਨੀ ਦੂਰ ਹੈ ਕਿ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਸ ਤੱਥ ਨੂੰ ਦਰਸਾਉਣ ਲਈ ਫਿਰ ਗਣਿਤ ਦਾ ਸਹਾਰਾ ਲੈਣਾ ਪਵੇਗਾ। ਪੁਲਾੜ ਤੇ ਪਾਤਾਲ ਦੀਆਂ ਸਾਧਾਰਣ ਦੂਰੀਆਂ ਸੈਂਕੜੇ ਜਾਂ ਹਜ਼ਾਰਾਂ ਵਿਚ ਨਹੀਂ ਸਗੋਂ ਪ੍ਰਕਾਸ਼ ਵਰ੍ਹਿਆਂ ਵਿਚ ਮਿਣੀਆਂ ਜਾਂਦੀਆਂ ਹਨ। ਇਕ ਪ੍ਰਕਾਸ਼ ਵਰ੍ਹਾ ਉਹ ਦੂਰੀ ਹੈ, ਜਿਸ ਨੂੰ ਪ੍ਰਕਾਸ਼ ਦੀ ਕਿਰਣ 1,86,000 ਮੀਲ ਪ੍ਰਤੀ ਸੈਕੰਡ ਦੀ ਰਫਤਾਰ ਨਾਲ ਚਲਦੀ ਹੋਈ ਇਕ ਸਾਲ ‘ਚ ਤੈਅ ਕਰਦੀ ਹੈ। ਮੀਲਾਂ ਵਿਚ ਇਹ ਗਿਣਤੀ 5,865,700,000,000 ਬਣਦੀ ਹੈ। ਸਾਦੇ ਲਫਜ਼ਾਂ ਵਿਚ ਇਹ ਸਾਢੇ ਅਠਵੰਜਾ ਖਰਬ ਮੀਲ ਦੇ ਕਰੀਬ ਹੈ। ਮੀਲਾਂ ਅਨੁਸਾਰ ਪ੍ਰਕਾਸ਼ ਵਰ੍ਹਾ ਇਕ ਬੜਾ ਵੱਡਾ ਪੈਮਾਨਾ ਹੈ। ਇਸ ਲਈ ਵਿਗਿਆਨੀ ਇਸ ਨੂੰ ਸੰਖੇਪ ਢੰਗ ਨਾਲ ਲਿਖਣ ਲਈ ਸਾਇੰਟਿਫਿਕ ਨੋਟੇਸ਼ਨ (ੰਚਇਨਟਿਚਿ ਂੋਟਅਟਿਨ) ਦੀ ਵਰਤੋਂ ਕਰਦੇ ਹਨ। ਸਾਇੰਟਿਫਿਕ ਨੋਟੇਸ਼ਨ ਅਨੁਸਾਰ ਇਕ ਪ੍ਰਕਾਸ਼ ਵਰ੍ਹਾ 5.866 ਜਰਬ 10¹² ਮੀਲ ਦਾ ਹੁੰਦਾ ਹੈ।
ਹੁਣ ਅੱਗੇ ਵੇਖੀਏ। ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਦੂਰਬੀਨ ਹੱਬਲ ਟੈਲੀਸਕੋਪ ਹੈ ਜਿਸ ਦੀ ਵੱਡ-ਦਰਸ਼ੀ ਤਾਕਤ 127551 ਗੁਣਾ ਹੈ। ਇਸ ਦੀ ਮਾਰ 15 ਬਿਲੀਆਨ ਪ੍ਰਕਾਸ਼ ਵਰ੍ਹੇ ਹੈ। ਭਾਵ ਇਸ ਦੀ ਇਸ ਤਾਕਤ ਨਾਲ 15 ਬਿਲੀਅਨ ਪ੍ਰਕਾਸ਼ ਵਰ੍ਹਿਆਂ ਦੀ ਦੂਰੀ ‘ਤੇ ਸਥਿਤ ਸਿਤਾਰੇ ਨੂੰ ਵੇਖਿਆ ਜਾ ਸਕਦਾ ਹੈ। ਦੂਜੇ ਪਾਸੇ ਅੱਜ ਕੱਲ ਵਿਸ਼ਵ ਵਿਚ ਵਿਗਿਆਨ ਦੀ ਇਸ ਪ੍ਰਾਪਤੀ ਦੇ ਵੀ ਚਰਚੇ ਹਨ ਕਿ ਮਨੁੱਖ ਨੇ ਖੁਰਦਬੀਨ ਰਾਹੀਂ ਹਾਈਡਰੋਜਨ ਦਾ ਐਟਮ ਵੇਖ ਲਿਆ ਹੈ। ਜਿਸ ਟੀ. ਈ. ਐਮ. ਮਾਈਕਰੋਸਕੋਪ ਰਾਹੀਂ ਇਸ ਦੇ ਦਰਸ਼ਨ ਹੋਏ ਹਨ, ਉਸ ਦੀ ਵੱਡ-ਦਰਸ਼ੀ ਸ਼ਕਤੀ 10,000,000 ਹੈ। ਇਸ ਸ਼ਕਤੀ ਦੇ ਹਿਸਾਬ ਹਾਈਡਰੋਜਨ ਅਣੂੰ ਭਾਵ ਐਟਮ ਮਨੁੱਖੀ ਅੱਖ ਤੋਂ 1176 ਬਿਲੀਅਨ ਪ੍ਰਕਾਸ਼ ਵਰ੍ਹੇ ਭਾਵ 1,176,000,000,000,000 ਪ੍ਰਕਾਸ਼ ਵਰ੍ਹੇ ਦੀ ਦੂਰੀ ‘ਤੇ ਹੋਇਆ। ਮੀਲਾਂ ਦੇ ਹਿਸਾਬ ਇਹ 6,898,063,200,000,000,000,000,000,000 ਤੋਂ ਵੀ ਵੱਧ ਮੀਲ ਦਾ ਫਾਸਲਾ ਬਣਦਾ ਹੈ। ਇਸ ਨੂੰ ਲਿਖਣ ਕਹਿਣ ਲਈ ਪਰੰਪਰਾਗਤ ਗਣਿਤ ਵਿਚ ਕੋਈ ਅਨੁਕੂਲ ਸੰਖਿਆ ਨਹੀਂ ਹੈ। ਗੁਰੂ ਨਾਨਕ ਦੇ ਕਹਿਣ ਅਨੁਸਾਰ ਇਹ ਫਾਸਲਾ ਅਸੰਖ ਹੈ। ਸਾਇੰਟਿਫਿਕ ਨੋਟੇਸ਼ਨ ਵਿਚ ਇਸ ਨੂੰ 6.9 ਜਰਬ 1027 ਕਰ ਕੇ ਲਿਖਿਆ ਜਾਂਦਾ ਹੈ, ਪਰ ਇਹ ਤਾਂ ਕੁਝ ਵੀ ਨਹੀਂ। ਇਹ ਫਾਸਲਾ ਤਾਂ ਮਨੁੱਖੀ ਅੱਖ ਤੋਂ ਅਣੂੰ (Aਟੋਮ) ਤੀਕ ਦਾ ਹੀ ਹੈ। ਇਸੇ ਹਾਈਡਰੋਜਨ ਅਣੂੰ ਵਿਚ ਅੱਗੇ ਇਸ ਤੋਂ ਵੀ ਲੱਖਾਂ ਗੁਣਾਂ ਛੋਟੇ ਇਲੈਕਟਰੋਨ (ਪ੍ਰਮਾਣੂ) ਤੇ ਪ੍ਰੋਟੋਨ ਪਏ ਹਨ। ਵਿਆਸ ਅਨੁਸਾਰ ਹਾਈਡਰੋਜਨ ਪ੍ਰਮਾਣੂ ਇਸ ਦੇ ਅਣੂੰ ਤੋਂ ਸਾਢੇ ਤਿੰਨ ਲੱਖ ਗੁਣਾ ਛੋਟਾ ਹੈ। ਆਕਾਰ ਅਨੁਸਾਰ ਇਕ ਅਣੂੰ ਵਿਚ ਚਾਰ ਅਰਬ ਤੋਂ ਵੀ ਵੱਧ ਪ੍ਰਮਾਣੂ ਸਮਾ ਸਕਦੇ ਹਨ। ਇਨ੍ਹਾਂ ਦੀ ਸਹੀ ਗਿਣਤੀ 4.18 ਜਰਬ 10¹ੰ ਬਣਦੀ ਹੈ। ਪ੍ਰਮਾਣੂ ਦਾ ਆਕਾਰ ਇੰਨਾ ਛੋਟਾ ਹੈ ਕਿ ਸਕੈਨਿੰਗ ਖੁਰਦਬੀਨ ਵੀ ਇਸ ਦਾ ਚਿੱਤਰ ਭਾਵ ‘ਮੂਰਤਿ’ (ੀਮਅਗe) ਨਹੀਂ ਬਣਾ ਸਕੀ। ਇਸ ਦੇ ਦੀਦਾਰ ਕਰਨ ਲਈ ਹੋਰ ਵਧੇਰੇ ਸ਼ਕਤੀਸ਼ਾਲੀ ਖੁਰਦਬੀਨਾਂ ਦੇ ਈਜ਼ਾਦ ਦੀ ਉਡੀਕ ਕਰਨੀ ਪਵੇਗੀ।
ਇਹ ਵੀ ਹਾਲੇ ਕੁਝ ਨਹੀਂ! ਇਹ ਅੰਕੜੇ ਤਾਂ ਪਰਮ-ਸਤਿ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਦੇ। ਜੇ ਕੋਈ ਭਰਮ ਹੈ, ਉਹ ਹੋਮਿਓਪੈਥੀ ਦੂਰ ਕਰ ਦਿੰਦੀ ਹੈ। ਹੋਮਿਓਪੈਥੀ ਵਿਚ ਕਿਸੇ ਦਵਾ-ਪਦਾਰਥ ਜਿਵੇਂ ਨਮਕ, ਸਲਫਰ, ਫਾਸਫੋਰਸ ਆਦਿ ਨੂੰ ਆਪਣੇ ਤੋਂ ਸੌ ਗੁਣਾ ਵੱਧ ਘੋਲ-ਪਦਾਰਥ ਵਿਚ ਘੋਲ ਕੇ ਪਹਿਲੀ ਪੋਟੈਂਸੀ (ਫੋਟeਨਚੇ) ਭਾਵ ਤਾਕਤ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹ ਦਵਾ-ਪਦਾਰਥ 10² ਗੁਣਾ ਪਤਲਾ ਹੋ ਜਾਂਦਾ ਹੈ ਤੇ ਇਸ ਵਿਚ ਦਵਾ-ਪਦਾਰਥ ਦੀ ਮਾਤਰਾ 1/100 ਰਹਿ ਜਾਂਦੀ ਹੈ। ਇਸ ਦੇ ਇਕ ਭਾਗ ਨੂੰ ਅੱਗੇ ਸੌ ਗੁਣਾ ਘੋਲ ਪਦਾਰਥ ਵਿਚ ਪਾ ਕੇ ਦੂਜੀ ਪੋਟੈਂਸੀ ਬਣਦੀ ਹੈ। ਇਹੀ ਪ੍ਰਕ੍ਰਿਆ ਵਾਰ ਵਾਰ ਦੁਹਰਾਉਣ ਨਾਲ ਇਸ ਦੀਆਂ ਉਚੇਰੀਆਂ ਪੋਟੈਂਸੀਆਂ ਬਣਦੀਆਂ ਜਾਂਦੀਆਂ ਹਨ। 12ਵੀਂ ਪੋਟੈਂਸੀ ‘ਤੇ ਪਹੁੰਚਣ ਨਾਲ ਇਹ 10¹2 ਗੁਣਾ ਪਤਲਾ ਹੋ ਜਾਵੇਗਾ। ਇਸ ਘੋਲ ਵਿਚ ਮੁਢਲੇ ਦਵਾ-ਪਦਾਰਥ ਦਾ ਇਕ ਨਿਊਨਤਮ ਕਣ ਭਾਵ ਮੌਲੀਕਿਊਲ (ੰੋਲeਚੁਲe) ਵੀ ਨਹੀਂ ਬਚੇਗਾ। ਐਵੋਗੈਡਰੋ ਦੇ ਨਿਯਮ ਅਨੁਸਾਰ 10¹¹ ਗੁਣਾ ਪਤਲੇ ਘੋਲ ਵਿਚੋਂ ਹੀ ਮੂਲ ਪਦਾਰਥ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ।
ਕਿਸੇ ਮਰੀਜ ਦਾ ਇਲਾਜ ਕਰਨ ਵੇਲੇ ਹੋਮਿਓਪੈਥਿਕ ਡਾਕਟਰ ਸਾਧਾਰਣ ਦਵਾ-ਪਦਾਰਥ ਜਿਵੇਂ ਨਮਕ (ਂਅਟਰੁਮ ੁੰਰਅਿਟਚੁਮ) ਦੀ ਘੱਟ ਤੋਂ ਘੱਟ 30ਵੀਂ ਪੋਟੈਂਸੀ ਵਰਤਦੇ ਹਨ ਜੋ ਇਸ ਦੇ ਮੁਢਲੇ ਘੋਲ ਤੋਂ 106ੰ ਗੁਣਾ ਪਤਲੀ ਹੁੰਦੀ ਹੈ। ਇਸ ਸੰਖਿਆ ਨੂੰ ਪ੍ਰਾਪਤ ਕਰਨ ਲਈ ਏਕੇ ਦੇ ਨਾਲ ਸੱਠ ਸਿਫਰਾਂ ਲਾਉਣੀਆਂ ਪੈਂਦੀਆਂ ਹਨ। ਇਹ ਉਹ ਗਿਣਤੀ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜੇ ਸਾਰੀ ਧਰਤੀ ਭਾਵ ਇਸ ਦੀ ਮਿੱਟੀ, ਪਾਣੀ ਤੇ ਵਾਤਾਵਰਣ ਦੀਆਂ ਗੈਸਾਂ ਨੂੰ ਘੋਲ ਕੇ 1056 ਵਾਰ ਪਤਲਾ ਕੀਤਾ ਜਾਵੇ ਤਾਂ ਅੰਤਲੇ ਘੋਲ ਵਿਚ ਇਕ ਪ੍ਰਮਾਣੂ ਵੀ ਨਹੀਂ ਰਹੇਗਾ। 106ੰ ‘ਤੇ ਪਹੁੰਚ ਕੇ ਤਾਂ ਇਹ ਘੋਲ 1000 ਗੁਣਾ ਹੋਰ ਪੇਤਲਾ ਹੋ ਜਾਵੇਗਾ। ਇੰਨਾ ਹੀ ਨਹੀਂ, ਦਵਾਈ ਦੀਆਂ ਪੋਟੈਂਸੀਆਂ ਉਤੇ ਉਤੇ 200, 1000, 100000 ਤੇ 1000000 ਤੀਕ ਵੀ ਜਾਂਦੀਆਂ ਹਨ। ਜੇ 1000000ਵੀਂ ਪੋਟੈਂਸੀ ਲਈਏ ਤਾਂ ਇਹ ਉਹ ਅੰਕੜਾ ਬਣਦੀ ਹੈ ਜਿਸ ਵਿਚ ਇਕ ਪਿੱਛੇ ਦਸ ਲੱਖ ਜ਼ੀਰੋਆਂ ਲਗਦੀਆਂ ਹੋਣ! ਇੱਡੇ ਵੱਡੇ ਪੱਧਰ ਦੀ ਪੋਟੈਂਸੀ ਵਿਚ ਵੀ ਦਵਾਈ ਲੋਹੜੇ ਦਾ ਕੰਮ ਕਰਦੀ ਹੈ। ਇਸ ਦਾ ਸਬੂਤ ਇਹ ਹੈ ਕਿ ਇਹ ਛੋਟੀਆਂ ਪੋਟੈਂਸੀਆਂ ਤੋਂ ਕਈ ਗੁਣਾ ਵਧੇਰੇ ਅਸਰਦਾਰ ਹੁੰਦੀ ਹੈ। ਫਿਰ ਪਰਮ-ਸਤਿ ਤਾਂ ਇਸ ਤੋਂ ਵੀ ਕਿਤੇ ਅੱਗੇ ਹੋਇਆ। ਖੈਰ! ਪਰਮ-ਸਤਿ ਤਾਂ ਹਾਲੇ ਨਹੀਂ ਮਿਲਿਆ ਪਰ ਇਸ ਗੱਲ ਦੀ ਸੂਝ ਮਿਲ ਗਈ ਹੈ ਕਿ ਉਸ ਤੀਕ ਅਪੜਨ ਲਈ ਗਣਿਤ ਕਿੰਨਾ ਜਰੂਰੀ ਹੈ!
ਦੂਜੇ, ਪਰਮ-ਸਤਿ ਦਾ ਅਕਾਲ ਮੂਰਤਿ ਹੋਣ ਦਾ ਗੁਣ ਇਸ ਦੀ ਦੋਹਰੀ ਹੋਂਦ ਵਲ ਸੰਕੇਤ ਕਰਦਾ ਹੈ। ਇਸ ਦਾ ਅਕਾਲ ਹੋਣਾ ਇਸ ਨੂੰ ਇਕ ਤਰ੍ਹਾਂ ਮਾਯਾ ਨਾਲ ਜੋੜਦਾ ਹੈ। ਮਾਯਾ ਵਿਨਾਸ਼ਸ਼ੀਲ ਹੈ ਤੇ ਇਹ ਵਿਨਾਸ਼-ਰਹਿਤ। ਇਸ ਦਾ ਅਰਥ ਇਹ ਹੋਇਆ ਕਿ ਇਸ ਦੇ ਕੁਝ ਤੰਤੂ ਮਾਯਾ ਨਾਲ ਜੁੜੇ ਹੋਏ ਹਨ ਜਿਸ ਕਰਕੇ ਇਹ ਮਾਯਾ ਨੂੰ ਜਨਮ ਦਿੰਦਾ ਹੈ। ਪਰ ਇਸ ਦਾ ਕਾਰ ਵਿਹਾਰ ਤੇ ਕਾਰਜ-ਕਾਲ ਮਾਯਾ ਨਾਲੋਂ ਵੱਖਰਾ ਹੈ। ਇਸ ਦਾ ਭਾਵ ਇਹ ਹੋਇਆ ਕਿ ਪਰਮ-ਸਤਿ ਤੇ ਮਾਯਾ-ਦੋਵੇਂ ਅੰਦਰੋਂ ਮਾਦਿਕ ਪ੍ਰਕ੍ਰਿਤੀ ਦੇ ਹੀ ਹਨ ਪਰ ਮਾਯਾ ਰੂਪ ਬਦਲਦੀ ਹੈ ਤੇ ਪਰਮ-ਸਤਿ ਸਦਾ ਠੇਠ ਰੂਪ ਵਿਚ ਰਹਿੰਦਾ ਹੈ। ਇਹ ਪਰਛਾਵੇਂ ਰੂਪ ਵਿਚ ਮਾਯਾ ਦੇ ਅੰਗ-ਸੰਗ ਰਹਿੰਦਾ ਹੋਇਆ ਵੀ ਮਾਯਾ ਤੋਂ ਭਿੰਨ ਹੈ। ਇਹ ਜਿਨਸੀ ਮਾਦੇ ਵਾਂਗ ਅਸਥਾਈ ਹੋਂਦ ਦਾ ਹੈ ਤੇ ਸ਼ਕਤੀ (ੰਪਰਿਟਿ) ਵਾਂਗ ਸੰਕਲਪ ਰੂਪ ਹੈ। ਭਾਵ ਇਹ ਕਿ ਪਰਮ-ਸਤਿ ਮਾਯਾ ਪ੍ਰਕ੍ਰਿਤੀ ਦਾ ਹੈ ਵੀ ਤੇ ਨਹੀਂ ਵੀ। ਇਹ ਮਾਦੇ ਤੇ ਸ਼ਕਤੀ ਦਾ ਸੁਮੇਲ ਹੈ, ਜਿਸ ਦਾ ਇਕ ਪਾਸਾ ਪ੍ਰਗਟ ਰੂਪ ਵਿਚ ਹੈ ਤੇ ਦੂਜਾ ਅਪ੍ਰਗਟ ਰੂਪ ਵਿਚ। ਇਸ ਦੀ ਦੋ-ਪਾਸੀ ਹੋਂਦ ਹੈ ਤੇ ਇਹ ਮਾਯਾਵੀ ਖੇਡ ਖੇਡਦਾ ਨਜ਼ਰ ਨਹੀਂ ਆਉਂਦਾ।
ਕੁਦਰਤ ਦੀ ਹੋਂਦ ਦੇ ਇਸ ਦੋਹਰੇਪਨ ਨੂੰ ਅੱਜ ਕੱਲ ਵਿਗਿਆਨ ਵੀ ਪਛਾਣਦਾ ਹੈ। ਅਸੀਂ ਉਤੇ ਵੇਖਿਆ ਹੈ ਕਿ ਪਦਾਰਥ ਦੇ ਕਣ ਛੋਟੇ ਤੋਂ ਛੋਟੇ ਹੁੰਦੇ ਹੋਏ ਅਣੂੰ ਤੀਕ ਚਲੇ ਜਾਂਦੇ ਹਨ। ਅਣੂੰ ਤੋਂ ਅੱਗੇ ਇਨ੍ਹਾਂ ਨੂੰ ਹੋਰ ਛੋਟੇ ਕਰਨਾ ਅਸੰਭਵ ਹੈ। ਇਸ ਤੋਂ ਅੱਗੇ ਇਲੈਕਟ੍ਰੋਨ ਤੇ ਪ੍ਰੋਟੋਨ ਦਾ ਇਕ ਨਵਾਂ ਸੰਸਾਰ ਸ਼ੁਰੂ ਹੁੰਦਾ ਹੈ। ਅਣੂੰਆਂ ਵਿਚਲੇ ਪ੍ਰਮਾਣੂਆਂ ਦੇ ਗੁਣ-ਵਿਹਾਰ ਕੁਝ ਸਥੂਲ ਮਾਦਿਕ ਅਣੂੰਆਂ ਜਿਹੇ ਤੇ ਕੁਝ ਉਨ੍ਹਾਂ ਤੋਂ ਭਿੰਨ ਹੁੰਦੇ ਹਨ। ਪਦਾਰਥੀ ਅਣੂੰਆਂ ਵਾਂਗ ਇਨ੍ਹਾਂ ਦਾ ਭਾਰ ਤੇ ਅਕਾਰ ਹੁੰਦਾ ਹੈ। ਪਰ ਅਣੂੰਆਂ ਤੋਂ ਉਲਟ ਇਨ੍ਹਾਂ ‘ਤੇ ਬਿਜਲੀ ਦਾ ਚਾਰਜ ਵੀ ਹੁੰਦਾ ਹੈ। ਇਸ ਚਾਰਜ ਨਾਲ ਪ੍ਰਮਾਣੂ ਲਗਾਤਾਰ ਘੁੰਮਣ-ਘੇਰੀਆਂ ਦੀ ਹਾਲਤ ਵਿਚ ਰਹਿੰਦੇ ਹਨ। ਜੇ ਇਹ ਇਕ ਛਿਣ ਲਈ ਵੀ ਰੁਕ ਜਾਣ ਤਾਂ ਪੂਰੇ ਦਾ ਪੂਰਾ ਅਣੂੰ-ਢਾਂਚਾ ਢਹਿ ਢੇਰੀ ਹੋ ਜਾਵੇਗਾ ਤੇ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਵੇਗਾ। ਪੱਕੇ ਤੌਰ ‘ਤੇ ਗਤੀ ਵਿਚ ਹੋਣ ਕਰਕੇ ਇਨ੍ਹਾਂ ਦੀ ਨਿਸ਼ਚਿਤ ਸਥਿਤੀ ਨਹੀਂ ਜਾਣੀ ਜਾ ਸਕਦੀ। ਇਸ ਨਾਲ ਇਨ੍ਹਾਂ ਦੀ ਸ਼ਕਲ-ਸੂਰਤ ਤੇ ਰੰਗ ਰੂਪ ਦਾ ਵੀ ਪਤਾ ਨਹੀਂ ਚਲਦਾ। ਇਸ ਤਰ੍ਹਾਂ ਇਹ ਪਦਾਰਥ ਦੋਹਰੇ ਗੁਣ ਵਾਲੇ ਹੁੰਦੇ ਹਨ। ਭਾਰ ਪੱਖੋਂ ਇਨ੍ਹਾਂ ਦਾ ਸੁਭਾਅ ਮਾਦੇ ਵਾਲਾ ਹੁੰਦਾ ਹੈ ਤੇ ਘੁੰਮਦੇ ਚਾਰਜ ਪੱਖੋਂ ਲਹਿਰ (ੱਅਵe) ਵਾਲਾ। ਜਾਂ ਇਹ ਕਹੋ ਕਿ ਪ੍ਰਮਾਣੂ ਉਹ ਮੁਕਾਮ ਹਨ, ਜਿੱਥੇ ਮਾਦਾ ਤੇ ਸ਼ਕਤੀ-ਦੋਵੇਂ ਮਿਲਦੇ ਹਨ। ਇਹੀ ਗੱਲ ਗੁਰੂ ਜੀ ਨੇ ਕਹੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਜੀ ਦੇ ਸੰਕਲਪਾਂ ਦੀ ਪੁਸ਼ਟੀ ਆਧੁਨਿਕ ਵਿਗਿਆਨ ਕਿਵੇਂ ਡਟ ਕੇ ਕਰ ਰਿਹਾ ਹੈ!
ਤੀਜਾ, ਇਸ ਵਡਿਆਈ ਦੇ ਜ਼ਿਕਰ ਤੋਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਦੇਵ ਉਚ ਵਿਗਿਆਨਕ ਸਿਖਿਆ ਦੇ ਬੜੇ ਭਾਰੇ ਹਾਮੀ ਸਨ। ਇਸ ਵਿਸ਼ੇਸ਼ਤਾਈ ਦੀ ਵਿਆਖਿਆ ਅਨੁਸਾਰ ਅਕਾਲ ਮੂਰਤਿ ਦਾ ਖਾਕਾ ਪੂਰਨਾ ਗੂੜ੍ਹ ਵਿਦਵਤਾ ਦਾ ਕਾਰਜ ਹੈ। ਅਸਿੱਖਿਅਤ ਵਿਅਕਤੀ ਇਸ ਕਾਰਜ ਨੂੰ ਨੇਪਰੇ ਨਹੀਂ ਚਾੜ੍ਹ ਸਕਦੇ। ਅਜਿਹੇ ਵਿਅਕਤੀਆਂ ਵਿਚ ਇਸ ਕਾਰਜ ਨੂੰ ਕਰਨ ਦੀਆਂ ਰੁਚੀਆਂ ਤੇ ਸੰਭਾਵਨਾਵਾਂ ਤਾਂ ਹੁੰਦੀਆਂ ਹਨ ਪਰ ਵਿਦਿਆ ਦੀ ਘਾਟ ਕਰਕੇ ਉਨ੍ਹਾਂ ਦੀਆਂ ਇਨ੍ਹਾਂ ਸੰਭਾਵਨਾਵਾਂ ਦਾ ਵਿਕਾਸ ਨਹੀਂ ਹੁੰਦਾ। ਵਿਦਵਤਾ ਹਾਸਲ ਕਰਨ ਲਈ ਬੱਝਵੀਂ ਸਿੱਖਿਆ ਦੀ ਲੋੜ ਹੈ। ਪਰਮ-ਸਤਿ ਦੀ ਖੋਜ ਲਈ ਖਾਸ ਅਜਿਹੀ ਉਚ ਸਿੱਖਿਆ ਦੀ ਜਰੂਰਤ ਹੈ ਜਿਸ ਵਿਚ ਗਣਿਤ, ਵਿਗਿਆਨ ਤੇ ਵਿਗਿਆਨਕ ਵਿਧੀ ਜਿਹੇ ਵਿਸ਼ੇ ਸ਼ਾਮਲ ਕੀਤੇ ਹੋਣ। ਇਹੀ ਨਹੀਂ, ਇਨ੍ਹਾਂ ਵਿਚ ਵਿਗਿਆਨਕ ਸੁਭਾਅ ਤੇ ਵਿਗਿਆਨਕ ਖੋਜਾਂ ਦੀ ਨਵੀਨਤਮ ਜਾਣਕਾਰੀ ਵੀ ਜੁੜੀ ਹੋਣੀ ਚਾਹੀਦੀ ਹੈ। ਚੰਗੀ ਵਿਗਿਆਨਕ ਸਿੱਖਿਆ ਤੋਂ ਬਿਨਾ ਤਾਂ ਇਹ ਵਿਸ਼ਾ ਸਮਝ ਵਿਚ ਆਉਣਾ ਹੀ ਮੁਸ਼ਕਿਲ ਹੈ। ਇਸ ਦੀਆਂ ਬਾਰੀਕ ਪੇਚੀਦਗੀਆਂ ਸਮਝ ਕੇ ਅੱਗੇ ਵਧਣਾ ਤਾਂ ਹੋਰ ਵੀ ਕਠਿਨ ਹੈ। ਉਚ ਵਿਗਿਆਨਕ ਸਿੱਖਿਆ ਦੀ ਅਣਹੋਂਦ ਵਿਚ ਸਤਿ ਬਾਰੇ ਕੋਈ ਗਿਆਨ ਗੋਸ਼ਟੀ ਜਾਂ ਟਿੱਪਣੀ ਵੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਿਨਾ ਤਾਂ ਅਗਿਆਨੀ ਲੋਕ ਗੋਲਕਾਂ ਤੇ ਚੌਧਰਾਂ ਲਈ ਲੜ ਹੀ ਸਕਦੇ ਹਨ।
ਪਰਮ-ਸਤਿ ਦੇ ਅਕਾਲ ਮੂਰਤਿ ਗੁਣ ਦਾ ਵਿਖਿਆਨ ਕਰਕੇ ਗੁਰੂ ਨਾਨਕ ਨੇ ਆਪਣੇ ਸਿੱਖਾਂ ਸਮੇਤ ਸਮੂਹ ਵਿਗਿਆਨੀਆਂ ਨੂੰ ਇਕ ਬੜੀ ਵੱਡੀ ਵੰਗਾਰ ਦਿੱਤੀ ਹੈ। ਇਸ ਵੰਗਾਰ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਉਚਤਮ ਵਿਗਿਆਨਕ ਸਿੱਖਿਆ ਦੀ ਪ੍ਰਾਪਤੀ ਵਲ ਪ੍ਰੇਰਿਆ ਹੈ। ਅਜਿਹੀ ਸਿਖਿਆ ਬਿਨਾ ਤਾਂ ਗੁਰੂ ਸਾਹਿਬ ਦਾ ਸਿੱਖ ਬਣਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਅਸਚਰਜ ਦੀ ਗੱਲ ਹੈ ਕਿ ਵਾਰ ਵਾਰ ੴ ਦਾ ਸੰਕੇਤਕ ਸੂਤਰ ਵੇਖ-ਪੜ੍ਹ ਕੇ ਵੀ ਬਹੁਤੇ ‘ਸਿੱਖਾਂ’ ਦੇ ਮਨ ਵਿਚ ਕਦੇ ਵਿਗਿਆਨਕ ਸਿਖਿਆ ਦਾ ਖਿਆਲ ਤੱਕ ਨਹੀਂ ਆਉਂਦਾ। ਧਾਰਮਕ ਸੰਸਥਾਵਾਂ ਦੇ ਪ੍ਰਬੰਧਕ ਤਾਂ ਵਧੇਰੇ ਅੱਧਪੜ੍ਹ ਹਨ ਹੀ, ਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਵੀ ਆਮ ਤੌਰ ‘ਤੇ ਉਨ੍ਹਾਂ ਵਿਅਕਤੀਆਂ ਨੂੰ ਲਾਇਆ ਜਾਂਦਾ ਹੈ ਜੋ ਉਚ ਸਿਖਿਆ ਵਲੋਂ ਕੋਰੇ ਹਨ।
ਅਕਾਲ ਮੂਰਤਿ ਦੇ ਸੰਕਲਪ ਤੋਂ ਚੌਥਾ ਸਿੱਟਾ ਇਹ ਨਿਕਲਦਾ ਹੈ ਕਿ ਪਰਮ-ਸਤਿ ਕੋਈ ਦੇਖਣ ਪਰਖਣ ਵਾਲੀ ਜਾਂ ਪਦਾਰਥ ਰੂਪ ਵਿਚ ਪ੍ਰਾਪਤ ਕਰਨ ਵਾਲੀ ਚੀਜ਼ ਨਹੀਂ। ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਇਹ ਤਾਂ ਪ੍ਰਤੀਤੀ-ਸਤਿ ਦਾ ਉਹ ਸਥਾਈ ਬਿੰਬ ਹੈ, ਜਿਸ ਦੇ ਨਕਸ਼ਾਂ ਅਨੁਸਾਰ ਮਾਯਾਵੀ ਬ੍ਰਹਿਮੰਡ ਦਾ ਗਠਨ ਹੋਇਆ ਹੈ। ਇਹ ਪਕੜ ਵਿਚ ਆਉਣ ਵਾਲੀ ਕੋਈ ਪਦਾਰਥੀ ਵਸਤੂ ਨਹੀਂ ਸਗੋਂ ਪਦਾਰਥੀ ਹੋਂਦ ਤੋਂ ਪਾਰਲਾ ਇਕ ਪੱਕਾ ਅਕਸ਼ ਹੈ। ਇਸ ਦੀ ਝਲਕ ਵਿਚ ਸੰਸਾਰ ਦੀ ਉਤਪਤੀ ਤੇ ਹੋਂਦ ਦਾ ਸ੍ਰੋਤ ਛੁਪਿਆ ਹੋਇਆ ਹੈ। ਇਸ ਨੂੰ ਵੇਖਿਆ ਨਹੀਂ ਜਾ ਸਕਦਾ ਤੇ ਫੜ੍ਹ ਕੇ ਸਾਹਮਣੇ ਨਹੀਂ ਲਿਆਇਆ ਜਾ ਸਕਦਾ। ਇਹ ਪ੍ਰਕਾਸ਼ ਰੂਪੀ ਸੱਚ ਹੈ ਜੋ ਸਮੁੱਚੇ ਬ੍ਰਹਿਮੰਡ ਵਿਚ ਪਸਰਿਆ ਤੇ ਸਮਾਇਆ ਹੋਇਆ ਹੈ। ਕਿਉਂਕਿ ਇਹ ਬ੍ਰਹਿਮੰਡ ਤੋਂ ਵੱਖ ਨਹੀਂ, ਇਸ ਲਈ ਇਸ ਦੀ ਛਵੀ ਜਾਂ ‘ਮੂਰਤਿ’ ਵੀ ਬ੍ਰਹਿਮੰਡ ਤੋਂ ਵੱਖ ਹੋ ਕੇ ਨਹੀਂ ਬਣਦੀ। ਇਹ ਮੂਰਤਿ ਇਕ ਬੌਧਿਕ ਸੰਕਲਪ ਹੈ ਜੋ ਗਿਆਨ ਰੂਪੀ ਚਮਕ ਰਾਹੀਂ ਮਨੁੱਖੀ ਮਨ ਵਿਚ ਪ੍ਰਕਾਸ਼ਮਾਨ ਹੁੰਦਾ ਹੈ। ਇਹ ਸੰਕਲਪ ਇਕ ਮਾਡਲ ਵਾਂਗ ਹੈ ਜਿਸ ਨੂੰ ਵਿਗਿਆਨਕ ਸਿੱਖਿਆ ਤੇ ਬੁੱਧੀ ਦੀ ਵਰਤੋਂ ਰਾਹੀਂ ਸਿਰਜਿਆ ਤੇ ਸਮਝਿਆ ਹੀ ਜਾ ਸਕਦਾ ਹੈ, ਵੇਖਿਆ ਨਹੀਂ ਜਾ ਸਕਦਾ। ਇਸ ਨੂੰ ਬ੍ਰਹਿਮੰਡ ਰਚਨਾ ਦੇ ਗਿਆਨ ਲਈ ਤਾਂ ਵਰਤਿਆ ਜਾ ਸਕਦਾ ਹੈ ਪਰ ਇਸ ਤੋਂ ਪੂਜਾ-ਪਾਠ ਜਾਂ ਮੋਕਸ਼ ਪ੍ਰਾਪਤੀ ਜਿਹਾ ਕੋਈ ਕੰਮ ਨਹੀਂ ਲਿਆ ਜਾ ਸਕਦਾ।
ਇਸ ਗੱਲ ਦੀ ਸੱਚਾਈ ਪਰਖਣ ਲਈ ਜ਼ਰਾ ਸੋਚੋ ਕਿ ਕੀ ਕਿਸੇ ਨੇ ਮੈਂਡਲੀਵ ਦੇ ਪੀਰੀਆਡਿਕ ਟੇਬਲ (ੰeਨਦeਲeeਵ’ਸ ਫeਰਿਦਚਿ ਠਅਬਲe ਾ ਓਲeਮeਨਟਸ) ਵਿਚੋਂ ਐਟਮ ਨੂੰ ਜਾਂ ਰੁਦਰਫੋਰਡ ਦੇ ਐਟਮੀ ਮਾਡਲ (੍ਰੁਟਹeਰੋਰਦ’ਸ ੰੋਦeਲ ਾ Aਟੋਮ) ਦੇ ਚਾਰਟ ਵਿਚੋਂ ਪ੍ਰਮਾਣੂ (ਓਲeਚਟਰੋਨ) ਨੂੰ ਛੂਹਿਆ ਜਾਂ ਤੱਕਿਆ ਹੈ? ਅਜਿਹੇ ਕਿੰਨੇ ਕੁ ਲੋਕ ਹਨ ਜੋ ਇਨ੍ਹਾਂ ਚਾਰਟਾਂ ਨੂੰ ਆਪਣੀਆਂ ਕੰਧਾਂ ‘ਤੇ ਲਟਕਾ ਕੇ ਮੋਕਸ਼ ਪ੍ਰਾਪਤੀ ਲਈ ਪੂਜਾ-ਅਰਚਨਾ ਕਰਦੇ ਹਨ ਤੇ ਕਿੰਨੇ ਕੁ ਲੋਕ ਇਨ੍ਹਾਂ ਮਾਡਲਾਂ ਦੀ ਧੂਪ-ਬੱਤੀ ਕਰ ਕੇ ‘ਭਵਜਲ ਪਾਰ’ ਕਰਨ ਬਾਰੇ ਸੋਚਦੇ ਹਨ? ਸਭ ਜਾਣਦੇ ਹਨ ਕਿ ਇਨ੍ਹਾਂ ਟੇਬਲਾਂ ਨਾਲ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਪਰ ਧਿਆਨਯੋਗ ਗੱਲ ਇਹ ਹੈ ਕਿ ਇਨ੍ਹਾਂ ਹੀ ਟੇਬਲਾਂ ਤੇ ਚਾਰਟਾਂ ਸਹਾਰੇ ਮਨੁੱਖ ਪਦਾਰਥ ਦਾ ਸੀਨਾ ਫਾੜ ਕੇ ਇਸ ਦੇ ਗਰਭ ਤੀਕ ਪਹੁੰਚ ਗਿਆ ਹੈ। ਇਨ੍ਹਾਂ ਦੇ ਸਹਾਰੇ ਹੀ ਉਹ ਉਥੋਂ ਪਹਿਲਾਂ ਬਿਜਲਈ ਤੇ ਫਿਰ ਪ੍ਰਮਾਣੂ ਊਰਜਾ ਕੱਢ ਕੇ ਲਿਆਇਆ ਹੈ। ਇਨ੍ਹਾਂ ਦੇ ਬਲਬੂਤੇ ਹੀ ਅਣੂੰਆਂ ਤੇ ਪ੍ਰਮਾਣੂਆਂ ਦੇ ਵਿਹਾਰ ਦਾ ਅਧਿਐਨ ਕਰ ਕੇ ਹਜ਼ਾਰਾਂ ਲਾਭਦਾਇਕ ਮਸ਼ੀਨਾਂ ਤੇ ਯੰਤਰ ਬਣਾਏ ਗਏ ਹਨ। ਇਸ ਲਈ ਇਨ੍ਹਾਂ ਚਾਰਟਾਂ ਨੇ ਕਿਸੇ ਇਕ ਬੰਦੇ ਦਾ ਸੰਕਟ ਨਹੀਂ ਹਰਿਆ ਸਗੋਂ ਸਰਬੱਤ ਦੇ ਭਲੇ ਅਨੁਸਾਰ ਸਭ ਨੂੰ ਕਸ਼ਟ-ਮੁਕਤ ਕੀਤਾ ਹੈ।
ਪਰਮ-ਸਤਿ ਦੇ ਅਕਾਲ ਮੂਰਤਿ ਸੰਕਲਪ ਦਾ ਚਾਰਟ ਵੀ ਜਦੋਂ ਕਦੇ ਪ੍ਰਾਪਤ ਹੋਇਆ, ਇਨ੍ਹਾਂ ਟੇਬਲਾਂ ਤੋਂ ਵਧੇਰੇ ਭਿੰਨ ਨਹੀਂ ਹੋਵੇਗਾ। ਇਸ ਵਿਚੋਂ ਵੀ ਲੋਕ-ਮਿਥਿਆ ਦੇ ਕਿਸੇ ਦੈਵੀ ਦੇਵਤੇ ਜਾਂ ਈਸ਼ਵਰ ਪ੍ਰਭੂ ਦਾ ਆਹਵਾਨ ਨਹੀਂ ਹੋਵੇਗਾ। ਜਿਵੇਂ ਐਟਮ ਦੇ ਨਕਸ਼ੇ ਤੋਂ ਐਟਮ ਦੇਖਿਆ ਜਾਂ ਛੋਹਿਆ ਨਹੀਂ ਜਾ ਸਕਦਾ, ਉਵੇਂ ਅਕਾਲ ਮੂਰਤਿ ਦੇ ਖਾਕੇ ਤੋਂ ਵੀ ਕਰਤਾ ਪੁਰਖੁ ਦੇ ਸਾਖਸ਼ਾਤ ਦਰਸ਼ਨ ਨਹੀਂ ਹੋਣਗੇ। ਇਸ ਦਾ ਵੀ ਕਿਸੇ ਵਿਅਕਤੀਗਤ ਦਾਤ, ਬਖਸ਼ਿਸ਼, ਮੋਕਸ਼ ਜਾਂ ਇੱਛਾ ਪੂਰਤੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਗੁਰੂ ਨਾਨਕ ਦੇ ਦੱਸਣ ਮੁਤਾਬਕ ਇਹ ਤਾਂ ਕੇਵਲ ਇਕ ਅਪਹੁੰਚ ਹੋਂਦ ਦੇ ਰੇਖਾਂਕਿਕ ਰੁਪਾਂਤਰਣ ਦਾ ਅਹਿਸਾਸ ਮਾਤਰ ਹੋਵੇਗਾ। ਪਰ ਇਕ ਗੱਲ ਦਾ ਭਰੋਸਾ ਹੈ ਕਿ ਇਸ ਵਿਚੋਂ ਵੀ ਜੋ ਕੁਝ ਨਿਕਲੇਗਾ, ਉਹ ਸਰਬੱਤ ਦੇ ਭਲੇ ਲਈ ਹੀ ਨਿਕਲੇਗਾ। ਇਸ ਦਾ ਗਿਆਨ ਮਨੁੱਖੀ ਸੋਚ ਵਿਚੋਂ ਭਰਮ, ਭਉ, ਅੰਧਕਾਰ ਤੇ ਅੰਧਵਿਸ਼ਵਾਸ ਦਾ ਨਾਸ਼ ਕਰੇਗਾ। ਇਸ ਲਈ ਇਸ ਦੀ ਖੋਜ ਮਨੁੱਖੀ ਬੌਧਿਕਤਾ ਦਾ ਸਰਬ-ਸ੍ਰੇਸ਼ਟ ਉਦੇਸ਼ ਹੀ ਨਹੀਂ ਸਗੋਂ ਇਸ ਦਾ ਗੌਰਵਮਈ ਕਾਰਜ ਵੀ ਹੈ।
(ਚਲਦਾ)