ਲਾਸ ਏਂਜਲਸ: ਚਾਲੀ ਸਾਲਾਂ ਦੇ ਫਿਲਮਸਾਜ਼ ਬੈਨ ਐਫਲਿੱਕ ਵੱਲੋਂ ਇਰਾਨ ‘ਚ ਕੁਝ ਲੋਕਾਂ ਨੂੰ ਬੰਦੀ ਬਣਾਉਣ ਵਾਲੇ ਐਪੀਸੋਡ ਬਾਰੇ ਬਣਾਈ ਫ਼ਿਲਮ ‘ਅਰਗੋ’ ਨੂੰ ਸਰਵੋਤਮ ਫਿਲਮ ਦਾ ਆਸਕਰ ਇਨਾਮ ਮਿਲਿਆ ਹੈ। 85ਵੇਂ ਆਸਕਰ ਪੁਰਸਕਾਰ ਸਮਾਰੋਹ ‘ਚ ‘ਲਾਈਫ ਆਫ ਪਾਈ’ ਦਾ ਡਾਇਰੈਕਟਰ ਆਂਗ ਲੀ, ਸਟੀਵਨ ਸਪੀਲਬਰਗ ਨੂੰ ਪਛਾੜ ਕੇ ਬੈਸਟ ਡਾਇਰੈਕਟਰ ਦਾ ਇਨਾਮ ਲੈ ਗਿਆ। ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਵ੍ਹਾਈਟ ਹਾਊਸ ਤੋਂ ਵੀਡੀਓ ਲਿੰਕ ਰਾਹੀਂ ਵਿਸ਼ੇਸ਼ ਹਾਜ਼ਰੀ ਲਗਾਉਂਦਿਆਂ ਐਕਟਰ ਜੈਕ ਨਿਕੋਲਸਨ ਦਾ ਪੁਰਸਕਾਰ ਦੇਣ ਵਿਚ ਸਾਥ ਦਿੱਤਾ।
ਆਂਗ ਲੀ ਨੇ ਆਸਕਰ ਪੁਰਸਕਾਰ ਲੈਂਦਿਆਂ ਇਸ ਦੇ ਕਲਾਕਾਰ ਸੂਰਜ ਦਾ ਨਾਮ ਲੈ ਕੇ ਉਸ ਨੂੰ ਪੁਕਾਰਿਆ ਅਤੇ ਧੰਨਵਾਦ ਕਰਦਿਆਂ ਨਮਸਤੇ ਵੀ ਕਿਹਾ। ਪੰਜ ਵਾਰ ਆਸਕਰ ਲਈ ਨਾਮਜ਼ਦ ਹੋ ਚੁੱਕੇ ਆਂਗ ਲੀ ਨੂੰ 2000 ਵਿਚ ‘ਬਰੋਕਬੈਕ ਮਾਊਂਨਟੇਨ’ ਲਈ ਇਹ ਆਸਕਰ ਮਿਲਿਆ ਸੀ।
ਬਰਤਾਨਵੀ ਐਕਟਰ ਡੇਨੀਅਲ ਡੇ-ਲੂਈਸ (55) ਜਿਸ ਨੇ ਫ਼ਿਲਮ ਲਿੰਕਨ ਵਿਚ 16ਵੀਂ ਸਦੀ ਦੇ ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲਿੰਕਨ ਦੀ ਭੂਮਿਕਾ ਨਿਭਾਈ, ਨੇ ਐਤਕੀਂ ਤੀਜੀ ਵਾਰ ਸਰਵੋਤਮ ਅਦਾਕਾਰ ਦਾ ਆਸਕਰ ਹਾਸਲ ਕੀਤਾ। ਉਹ ਹੁਣ ਤੱਕ ਦਾ ਇਕੱਲਾ ਅਜਿਹਾ ਅਦਾਕਾਰ ਹੈ ਜਿਸ ਨੂੰ ਤਿੰਨ ਵਾਰ ਇਹ ਮਾਣ ਮਿਲਿਆ ਹੈ। 22 ਸਾਲਾ ਜੈਨੀਫਰ ਲਾਰੈਂਸ ਨੂੰ ‘ਸਿਲਵਰ ਲਾਈਨਿੰਗ ਪਲੇਅਬੁੱਕ’ ਲਈ ਸਰਵੋਤਮ ਅਦਾਕਾਰਾ ਦਾ ਇਨਾਮ ਮਿਲਿਆ। ਉਸ ਦੇ ਮੁਕਾਬਲੇ ਵਿਚ 86 ਸਾਲਾ ਇਮੈਨੂਅਲ ਰੀਵਾ ਤੋਂ ਲੈ ਕੇ 9 ਸਾਲਾ ਵਾਲਿਸ ਸਮੇਤ ਕਈ ਹੋਰ ਅਦਾਕਾਰਾਂ ਸਨ। ਆਸਕਰ ਲੈਣ ਗਈ ਜੈਨੀਫਰ ਆਪਣੇ ਗਾਊਨ ਵਿਚ ਅੜ ਕੇ ਡਿੱਗ ਪਈ। ਫਿਰ ਜਦੋਂ ਉਹ ਸਟੇਜ ਉਤੇ ਪੁੱਜੀ, ਸਭ ਨੇ ਖੜ੍ਹੇ ਹੋ ਕੇ ਉਸ ਦਾ ਸਵਾਗਤ ਕੀਤਾ। ਇਸ ‘ਤੇ ਜੈਨੀਫਰ ਨੇ ਟਿੱਪਣੀ ਕੀਤੀ, “ਮੈਨੂੰ ਪਤਾ ਹੈ ਕਿ ਮੇਰੇ ਡਿੱਗਣ ਕਰ ਕੇ ਤੁਸੀਂ ਖੜ੍ਹੇ ਹੋਏ ਓ!”
________________________________
ਇਰਾਨ ਨੂੰ ‘ਅਰਗੋ’ ਉਤੇ ਇਤਰਾਜ਼
ਤਹਿਰਾਨ: ਇਰਾਨ ਨੇ ਆਸਕਰ ਪੁਰਸਕਾਰ ਜਿੱਤਣ ਵਾਲੀ ਫਿਲਮ ‘ਅਰਗੋ’ ਨੂੰ ‘ਸੀæਆਈæਏæ ਦਾ ਇਸ਼ਤਿਹਾਰ’ ਕਰਾਰ ਦਿੱਤਾ ਹੈ। ਇਹ ਫਿਲਮ ਇਰਾਨ ਦੇ ਕਿਸੇ ਸਿਨੇਮੇ ‘ਚ ਨਹੀਂ ਲੱਗੀ, ਪਰ ਡੀæਵੀæਡੀਜ਼ ਰਾਹੀਂ ਧੜਾ-ਧੜ ਦੇਖੀ ਜਾ ਰਹੀ ਹੈ। ਨਵੀਂ ਤੇ ਪੁਰਾਣੀ ਪੀੜ੍ਹੀ ਇਸ ਨੂੰ ਆਪੋ-ਆਪਣੇ ਢੰਗ ਨਾਲ ਲੈ ਰਹੀ ਹੈ। ਨਵੰਬਰ 1979 ਵਿਚ ਤਹਿਰਾਨ ‘ਚ ਅਮਰੀਕੀ ਸਫਾਰਤਖਾਨੇ ‘ਤੇ ਕਬਜ਼ਾ ਕਰ ਕੇ ਵਿਦਿਆਰਥੀਆਂ ਨੇ 52 ਅਮਰੀਕੀਆਂ ਨੂੰ 44 ਦਿਨ ਤੱਕ ਬੰਦੀ ਰੱਖਿਆ ਸੀ ਅਤੇ ਸੀæਆਈæਏæ ਨੇ ਹਾਲੀਵੁੱਡ ਦੀ ਮੱਦਦ ਨਾਲ ਫਿਲਮ ਬਣਾ ਰਹੀ ਫਰਜ਼ੀ ਟੀਮ ਬਣਾ ਕੇ ਬੰਦੀ ਛੁਡਾਏ ਸਨ।
____________________________________
ਨੋਰਾ ਜੋਨਜ਼ ਦੀ ਪਲੇਠੀ ਆਸਕਰ ਪੇਸ਼ਕਾਰੀ
ਲਾਸ ਏਂਜਲਸ: ਮਰਹੂਮ ਸਿਤਾਰਵਾਦਕ ਰਵੀ ਸ਼ੰਕਰ ਦੀ ਧੀ ਅਤੇ ਕਈ ਵਾਰ ਗਰੈਮੀ ਪੁਰਸਕਾਰ ਲੈ ਚੁੱਕੀ ਨੋਰਾ ਜੋਨਜ਼ ਨੇ 85ਵੇਂ ਅਕਾਡਮੀ ਪੁਰਸਕਾਰ ਸਮਾਰੋਹ ਮੌਕੇ ਪਹਿਲੀ ਵਾਰ ਆਪਣੀ ਪੇਸ਼ਕਾਰੀ ਦਿੱਤੀ। 33 ਸਾਲਾ ਗਾਇਕਾ ਨੇ ‘ਟੈਡ’ ਵਿਚੋਂ ‘ਐਵਰੀਬਾਡੀ ਨੀਡਜ਼ ਬੈਸਟ ਫਰੈਂਡ’ ਗੀਤ ਗਾਇਆ। ਇਹ ਗੀਤ ਸੇਫ ਮੈਕਫਾਰਲੇਨ ਨਾਲ ਸਾਂਝੇ ਤੌਰ ‘ਤੇ ਲਿਖਿਆ ਹੋਇਆ ਹੈ ਜੋ ਇਸ ਸ਼ਾਮ ਦਾ ਮੇਜ਼ਬਾਨ ਵੀ ਸੀ। ਇਹ ਗੀਤ ਆਸਕਰ ਲਈ ਨਾਮਜ਼ਦ ਹੋਇਆ ਸੀ।
___________________________________
ਸਰਵੋਤਮ ਫਿਲਮ: ਅਰਗੋ
ਡਾਇਰੈਕਟਰ: ਆਂਗ ਲੀ (ਲਾਈਫ ਆਫ ਪਾਈ)
ਅਦਾਕਾਰ: ਡੇਨੀਅਲ ਡੇਅ ਲੂਈਸ (ਲਿੰਕਨ)
ਅਦਾਕਾਰਾ: ਜੈਨੀਫਰ ਲਾਰੈਂਸ (ਸਿਲਵਰ ਲਾਈਨਿੰਗ ਪਲੇਅਬੁੱਕ)
ਸਹਾਇਕ ਅਦਾਕਾਰ: ਕ੍ਰਿਸਟੋਫ ਵਾਲਟਜ਼ (ਜੈਂਗੋ ਅਨਚੇਨਡ)
ਸਹਾਇਕ ਅਦਾਕਾਰਾ: ਏਨ ਹੈਥਵੇਅ (ਲੈਸ ਮਿਜ਼ਰੇਬਲਜ਼)
ਵਿਦੇਸ਼ੀ ਭਾਸ਼ਾ ਫਿਲਮ: ਆਰਮਰ
ਐਨੀਮੇਟਡ ਫਿਲਮ: ਬਰੇਵ
ਸਕ੍ਰੀਨਪਲੇਅ: ਕੁਇਨਟਿਨ ਤਾਰਾਤੀਨੋ (ਜੈਂਗੋ ਅਨਚੇਨਡ)
ਅਡਾਪਟਿਡ ਸਕ੍ਰੀਨਪਲੇਅ: ਕ੍ਰਿਸ ਟੈਰੀਓ (ਅਰਗੋ)
ਸਕੋਰ: ਲਾਈਫ ਆਫ ਪਾਈ
ਗੀਤ: ਸਕਾਈਫਾਲ
ਪ੍ਰੋਡਕਸ਼ਨ ਡਿਜ਼ਾਇਨ: ਲਿੰਕਨ
ਸਿਨੇਮਾਟੋਗ੍ਰਾਫੀ: ਲਾਈਫ ਆਫ ਪਾਈ
ਕਾਸਚੂਮ ਡਿਜ਼ਾਇਨ: ਅੱਨਾ ਕਾਰੇਨਿਨਾ
ਦਸਤਾਵੇਜ਼ੀ ਫਿਲਮ: ਇੰਨੋਸੈਂਟ
ਫਿਲਮ ਐਡੀਟਿੰਗ: ਅਰਗੋ
ਮੇਕਅੱਪ ਤੇ ਹੇਅਰਸਟਾਈਲ: ਲੈਸ ਮਿਜ਼ਰੇਬਲਜ਼
ਛੋਟੀ ਐਨੀਮੇਟਡ ਫਿਲਮ: ਪੇਪਰਮੈਨ
ਲਾਈਫ ਐਕਸ਼ਨ ਫਿਲਮ: ਕਰਫਿਊ
ਸਾਊਂਡ ਐਡਿਟਿੰਗ: ਜ਼ੀਰੋ ਡਾਰਕ ਥਰਟੀ ਅਤੇ ਸਕਾਈਫਾਲ
ਸਾਊਂਡ ਮਿਕਸਿੰਗ: ਲੈਸ ਮਿਜ਼ਰੇਬਲਜ਼
ਵਿਜੂਅਲ ਇਫੈਕਟਸ ਲਾਈਫ ਆਫ ਪਾਈ
Leave a Reply