ਜਪੁਜੀ ਦਾ ਰੱਬ (ਕਿਸ਼ਤ 6)

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਪਰਮ-ਸਤਿ ਦੀ ਮਾਯਾਵੀ-ਸਤਿ ਤੋਂ ਵੱਖਰੀ ਪਛਾਣ ਕਰਦਿਆਂ ਗੁਰੂ ਨਾਨਕ ਦੇਵ ਲਿਖਦੇ ਹਨ ਕਿ ਪਰਮ-ਸਤਿ ਇਕ ਅਕਾਲ (ਠਮਿeਲeਸਸ) ਆਕ੍ਰਿਤੀ ਹੈ। ਇਹ ਸਤਿ ਦਾ ਅਖੀਰਲਾ ਜਾਂ ਸਭ ਤੋਂ ਦੁਰਾਡਾ ਭਾਵ ਸਭ ਤੋਂ ਡੂੰਘਾ ਰੂਪ ਹੈ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ। ਇਸ ਦਾ ਖਾਸ ਗੁਣ ਇਹ ਹੈ ਕਿ ਇਸ ਨੂੰ ਕਾਲ ਵੀ ਪੋਹ ਨਹੀਂ ਸਕਦਾ। ਇਹ ਜ਼ਾਹਰਾ ਤੌਰ ‘ਤੇ ਪ੍ਰਤੀਤ ਹੁੰਦੇ ਮਾਯਾਵੀ ਸਤਿ ਦੀ ਪੱਕੀ ਅੰਦਰੂਨੀ ਛਾਪ ਹੈ। ਇਹ ਛਾਪ ਸਮਾਂ ਬੀਤਣ ਨਾਲ ਧੁੰਦਲੀ ਨਹੀਂ ਪੈਂਦੀ, ਨਾ ਇਹ ਪੁਰਾਣੀ ਹੋ ਕੇ ਖਰਾਬ ਹੁੰਦੀ ਹੈ।

ਇਸ ਦੀ ਚਮਕ-ਦਮਕ ਕਦੇ ਫਿੱਕੀ ਨਹੀਂ ਪੈਂਦੀ, ਇਹ ਸਦਾ ਉਵੇਂ ਦੀ ਉਵੇਂ ਰਹਿੰਦੀ ਹੈ। ਕਾਰਨ ਇਹ ਕਿ ਇਹ ਛਾਪ ਸਮੇਂ ਦੇ ਉਤਰਾ-ਚੜ੍ਹਾਅ ਤੋਂ ਉਪਰ ਹੈ ਤੇ ਕਾਲ ਦੀ ਮਾਰ ਤੋਂ ਬਾਹਰ ਹੈ। ਕਾਲ ਇਸ ਦੀ ਉਪਜ ਹੈ ਤੇ ਇਹ ਕਾਲ ਦੀ ਜਨਮ-ਦਾਤਾ ਹੈ। ਮਨੁੱਖ ਕੋਲ ਬੁੱਧੀ ਹੈ, ਉਹ ਧਿਆਨ ਲਾਵੇ ਤੇ ਬੁੱਝੇ ਕਿ ਇਹ ਕੀ ਹੈ ਤੇ ਕਿਵੇਂ ਹੈ? ਧਿਆਨ ਲਾ ਕੇ ਬੋਧ ਕਰਨ ਦੀ ਇਸ ਕਠਿਨ ਪ੍ਰਕ੍ਰਿਆ ਦਾ ਨਾਂ ਹੀ Ḕਨਾਮ ਧਿਆਉਣਾḔ ਹੈ ਤੇ ਇਹੀ ਅਸਲੀ ਜਪੁ ਹੈ!
ਮਨੁੱਖ ਨੂੰ ਜੋ ਕੁਝ ਭੀ ਦਿਖਾਈ ਦਿੰਦਾ ਹੈ, ਉਹ ਮਾਯਾ ਭਾਵ ਪ੍ਰਤੀਤੀ-ਸਤਿ (ੰਅਨਿeਸਟ ੍ਰeਅਲਟੇ) ਦਾ ਹਿੱਸਾ ਹੈ। ਜੀਵ-ਜੰਤੂ, ਪੱਥਰ, ਕੰਕਰ, ਨਦੀ, ਪਹਾੜ, ਝੀਲ ਆਦਿ ਸਭ ਮਾਯਾ ਹਨ। ਆਪਣੀਆਂ ਗਿਆਨ ਇੰਦਰੀਆਂ ਨਾਲ ਉਹ ਜੋ ਕੁਝ ਹੋਰ ਵੀ ਅਨੁਭਵ ਕਰਦਾ ਹੈ ਜਾਂ ਕਰ ਸਕਦਾ ਹੈ, ਉਹ ਵੀ ਮਾਯਾ ਹੈ। ਇੰਜ ਹਵਾ, ਠੰਡ, ਗਰਮੀ, ਦੁੱਖ, ਤਕਲੀਫ ਤੇ ਖੁਸ਼ੀ ਆਦਿ ਸਭ ਮਾਯਾ ਹੀ ਹਨ। ਇਸ ਤੋਂ ਇਲਾਵਾ ਜੋ ਕੁਝ ਮਨੁੱਖ ਦੇਖ ਜਾਂ ਅਨੁਭਵ ਨਹੀਂ ਕਰ ਸਕਦਾ ਪਰ ਜੰਤਰਾਂ ਰਾਹੀਂ ਜਾਂਚ ਸਕਦਾ ਹੈ, ਉਹ ਭੀ ਮਾਯਾ ਦੀ ਹੀ ਖੇਡ ਹੈ। ਇਸ ਤਰ੍ਹਾਂ ਬਿਜਲੀ, ਗੁਰੂਤਾ-ਬਲ, ਰੇਡੀਓ ਤਰੰਗਾਂ, ਅਲਟਰਾ-ਵਾਇਓਲੈਟ ਰਿਸ਼ਮਾਂ, ਪੁਲਾੜੀ ਧੁਨੀਆਂ ਆਦਿ ਸਭ ਮਾਯਾ ਹੀ ਹਨ।
ਇਹ ਸਭ ਚੀਜ਼ਾਂ ਕਾਲ ਦੀਆਂ ਪਾਬੰਦ ਹਨ। ਇਹ ਸਮੇਂ ਦੀ ਗਤੀ ਨਾਲ ਹੋਂਦ ਵਿਚ ਆਈਆਂ ਹਨ ਤੇ ਸਮੇਂ ਦੀ ਗਤੀ ਨਾਲ ਹੀ ਚਲੀਆਂ ਜਾਣਗੀਆਂ। ਇਨ੍ਹਾਂ ਸਭ ਦੀ ਆਪੋ ਆਪਣੀ ਮਿਆਦ ਹੈ ਭਾਵ ਇਹ ਆਪਣੀ ਉਮਰ ਭੋਗ ਕੇ ਸਮੇਂ ਅਨੁਸਾਰ ਖਤਮ ਹੋ ਜਾਣਗੀਆਂ। ਕਿਉਂਕਿ ਮਾਯਾ ਦੇ ਨਿਯਮਾਂ ਅਨੁਸਾਰ ਮਾਦੇ ਦਾ ਵਜੂਦ ਕਦੇ ਮਿਟਦਾ ਨਹੀਂ, ਇਸ ਲਈ ਇਹ ਮਾਦੇ ਦੇ ਹੀ ਕਿਸੇ ਹੋਰ ਰੂਪ ਵਿਚ ਤਬਦੀਲ ਹੋ ਜਾਣਗੀਆਂ। ਪਰ ਰੂਪ ਬਦਲਣ ਪਿਛੋਂ ਵੀ ਇਹ ਮਾਯਾ ਵਿਚ ਹੀ ਰਹਿਣਗੀਆਂ। ਇਨ੍ਹਾਂ ਉਤੇ ਮਾਯਾ ਦੇ ਹੀ ਨਿਯਮ ਲਾਗੂ ਰਹਿਣਗੇ ਤੇ ਇਨ੍ਹਾਂ ਦੀ ਹੋਂਦ ਵੀ ਛਿਣ-ਭੰਗਰੀ ਹੀ ਰਹੇਗੀ। ਸਮਾਂ ਗਵਾਹ ਹੈ, ਜੀਵ-ਜੰਤੂ ਨਿੱਤ ਜੰਮਦੇ ਹਨ ਤੇ ਨਿੱਤ ਮਰਦੇ ਹਨ। ਬਨਾਸਪਤੀ ਉਗਦੀ ਹੈ ਤੇ ਉਗ ਕੇ ਸੁੱਕ ਜਾਂਦੀ ਹੈ। ਨਦੀਆਂ ਨਾਲੇ ਬਣਦੇ ਹਨ ਤੇ ਵਹਿਣ ਖਤਮ ਹੋਣ ਪਿਛੋਂ ਮਿਟ ਜਾਂਦੇ ਹਨ। ਇਨ੍ਹਾਂ ਦੀ ਦਿੱਖ ਤੇ ਹਾਲਤ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ। ਇਹ ਸਭ ḔਅਕਾਲḔ ਭਾਵ ਕਾਲ-ਰਹਿਤ ਨਹੀਂ ਹਨ ਸਗੋਂ ਕਾਲ ਦੇ ਅੰਦਰ ਹਨ। ਇਹ ਮਾਯਾਵੀ ਸਤਿ ਦਾ ਹਿੱਸਾ ਹਨ, ਇਸ ਲਈ ਕਾਲ ਦੀ ਸੂਈ ਹਮੇਸ਼ਾ ਇਨ੍ਹਾਂ ‘ਤੇ ਲਟਕਦੀ ਰਹਿੰਦੀ ਹੈ।
ਇਸ ਤੋਂ ਉਲਟ Ḕਪਰਮ-ਸਤਿḔ ਸਤਿ ਦਾ ਉਹ ਰੂਪ ਹੈ ਜੋ ਕਾਲ ਦੀਆਂ ਸਭ ਹੱਦਾਂ ਤੋਂ ਬਾਹਰ ਭਾਵ ਸੁਤੰਤਰ ਹੈ। ਇਹ ਕਾਲ ਤੋਂ ਸੁਤੰਤਰ ਹੈ ਕਿਉਂਕਿ ਕਾਲ ਵੀ ਦੂਜੀਆਂ ਸਭ ਵਸਤਾਂ ਵਾਂਗ ਇਸੇ ਤੋਂ ਉਪਜਿਆ ਹੈ। ਕਾਲ ਇਨ੍ਹਾਂ ਵਾਂਗ ਹੀ ਮਾਯਾ ਦਾ ਹਿੱਸਾ ਹੈ ਤੇ ਮਾਯਾ ਦਾ ਚਾਲਕ ਹੈ। ਮਿਥਿਆ ਕਰੋ ਕਿ ਜੇ ਕਾਲ ਦਾ ਚੱਕਰ ਨਾ ਘੁੰਮੇ ਤਾਂ ਮਾਯਾ ਸਥਿਲ ਹੋ ਜਾਵੇਗੀ। ਇਸ ਦੀਆਂ ਰੰਗ ਬਿਰੰਗੀਆਂ ਗਤੀਵਿਧੀਆਂ ਰੁਕ ਜਾਣਗੀਆਂ। ਜੋ ਜਿਥੇ ਹੈ, ਉਥੇ ਹੀ ਖੜ੍ਹ ਜਾਵੇਗਾ। ਮਨੁੱਖੀ ਸੋਚ ਵੀ ਰੁਕ ਜਾਵੇਗੀ। ਸ੍ਰਿਸ਼ਟੀ ਸਿਲ-ਪੱਥਰ ਬਣ ਜਾਵੇਗੀ। ਇਹ ਹਮੇਸ਼ਾ ਲਈ ਰੁਕੀ ਰਹੇਗੀ ਭਾਵ ḔਅਕਾਲḔ ਹੋ ਜਾਵੇਗੀ। ਪਰ ਕਾਲ ਦੇ ਇਸ ਤਰ੍ਹਾਂ ਅਲੋਪ ਹੋ ਜਾਣ ਨਾਲ ਵੀ ਇਹ ਰਹੇਗੀ ਮਾਯਾ ਹੀ। ਜੋ ਪਹਿਲਾਂ ਮਾਯਾ ਸੀ, ਹੁਣ ਮਾਯਾ ਦਾ ਖੰਡਰ ਹੋਵੇਗੀ। ਇਹ ਪਰਮ-ਸਤਿ ਨਹੀਂ ਬਣ ਸਕੇਗੀ। ਪਰਮ-ਸਤਿ ਕੇਵਲ ਕਾਲ ਦਾ ਨਹੀਂ, ਸਮੂਹ ਮਾਯਾ ਦਾ ਕਰਤਾ ਪੁਰਖੁ ਹੈ। ਇਹ ਕਾਲ ਤੋਂ ਪਰ੍ਹੇ ਹੈ, ਮਾਯਾ ਤੋਂ ਪਰ੍ਹੇ ਹੈ ਤੇ ਮਾਯਾ ਦੇ ਖੰਡਰਾਤ ਤੋਂ ਵੀ ਪਰ੍ਹੇ ਹੈ।
ਇਹ ਇਕ ਅਹਿਮ ਧਾਰਨਾ ਹੈ। ਇਸ ਰਾਹੀਂ ਗੁਰੂ ਸਾਹਿਬ ਨੇ ਸ੍ਰਿਸ਼ਟੀ ਦੇ ਵਿਸਥਾਰ ਬਾਰੇ ਇਯੁਕਲਿਡ ਦੀਆਂ ਦੱਸੀਆਂ ਤਿੰਨ ਰੇਖਾ-ਗਣਿਤੀ ਭੁਜਾਵਾਂ ਵਿਚ ਕਾਲ ਦੀ ਚੌਥੀ ਭੁਜਾ ਜੋੜੀ ਹੈ। ਇਸ ਤੱਥ ਦੇ ਮਹੱਤਵ ਨੂੰ ਆਧੁਨਿਕ ਸਮੇਂ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਵੀਹਵੀਂ ਸਦੀ ਵਿਚ ਆ ਕੇ ਸਵੀਕਾਰਿਆ ਹੈ। ਇਹੀ ਨਹੀਂ, ਗੁਰੂ ਸਾਹਿਬ ਨੇ ਪਰਮ-ਸਤਿ ਦੇ Ḕਅਕਾਲ ਮੂਰਤਿḔ ਹੋਣ ਦਾ ਸੰਕਲਪ ਦੇ ਕੇ ਸੰਸਾਰ ਦੀ ਪੰਜਵੀਂ ਭੁਜਾ ਦੀ ਵੀ ਪਛਾਣ ਕਰਵਾ ਦਿੱਤੀ। ਉਨ੍ਹਾਂ ਦੀ ਇਸ ਉਪਲਭਦੀ ਨੂੰ ਵੀ ਹੁਣ ਇੱਕੀਵੀਂ ਸਦੀ ਦਾ ਆਧੁਨਿਕ ਵਿਗਿਆਨ ਇਕ ਪ੍ਰਮਾਣੀਕ ਸੱਚਾਈ ਵਜੋਂ ਮੰਨਣ ਲੱਗਾ ਹੈ।
ਪਰਮ-ਸਤਿ ਤੇ ਪ੍ਰਤਿਤੀ-ਸਤਿ (ਮਾਯਾ) ਦਾ ਸਬੰਧ ਕੁਝ ਇਸ ਤਰ੍ਹਾਂ ਵੀ ਜਾਣਿਆ ਜਾ ਸਕਦਾ ਹੈ। ਪਰਮ-ਸਤਿ ਭੋਇੰ ਵਾਂਗ ਹੈ ਤੇ ਪ੍ਰਤਿਤੀ-ਸਤਿ ਫਸਲ ਵਾਂਗ। ਖੇਤ ਵਿਚ ਫਸਲਾਂ ਵਾਰ ਵਾਰ ਬੀਜੀਆਂ ਜਾਂਦੀਆਂ ਹਨ। ਉਹ ਮੌਸਮ ਅਨੁਸਾਰ ਉਗ ਕੇ ਪੱਕ ਜਾਂਦੀਆਂ ਹਨ ਤੇ ਵੱਢ ਲਈਆਂ ਜਾਂਦੀਆਂ ਹਨ। ਜੇ ਨਾ ਵੀ ਵੱਢੀਆਂ ਜਾਣ ਤਾਂ ਖੇਤ ਵਿਚ ਡਿਗ ਕੇ ਮਿੱਟੀ ਨਾਲ ਮਿੱਟੀ ਹੋ ਜਾਂਦੀਆਂ ਹਨ। ਖੇਤ ਵਿਚ ਇਕ ਤੋਂ ਬਾਅਦ ਇਕ ਫਸਲ ਦੀ ਬਹੁ-ਭਾਂਤੀ ਰੌਣਕ ਲੱਗੀ ਰਹਿੰਦੀ ਹੈ ਪਰ ਇਨ੍ਹਾਂ ਵਿਚ ਪੱਕੀ ਤੇ ਸਦਾ ਸਦੀਵੀ ਕੋਈ ਵੀ ਨਹੀਂ ਹੁੰਦੀ। ਇਸ ਤੋਂ ਉਲਟ ਖੇਤ ਦੀ ਇਕ ਵਧੇਰੇ ਸਥਾਈ ਹੋਂਦ ਹੈ। ਇਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਉਥੇ ਹੀ ਹੈ ਅਤੇ ਭਵਿੱਖ ਵਿਚ ਭੀ ਲੰਮੇ ਸਮੇਂ ਤੀਕ ਉਥੇ ਹੀ ਰਹਿਣ ਦੀ ਉਮੀਦ ਦਿੰਦਾ ਹੈ। ਇਹ ਮੌਸਮੀ ਤਬਦੀਲੀਆਂ ਤੋਂ ਉਪਰ ਹੈ। ਇਹ ਨਾ ਬੀਜਿਆ ਜਾਂਦਾ ਹੈ, ਨਾ ਉਗਦਾ ਹੈ, ਨਾ ਪੱਕਦਾ ਹੈ ਤੇ ਨਾ ਵੱਢਿਆ ਜਾਂਦਾ ਹੈ। ਫਸਲਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਪਰ ਇਸ ਦੀ ਮਿੱਟੀ ਉਵੇਂ ਦੀ ਉਵੇਂ ਬਣੀ ਰਹਿੰਦੀ ਹੈ। ਮਿੱਟੀ ਦਾ ਇਹ ਖੇਤ ਪਿੱਠ-ਭੂਮੀ ਵਾਂਗ ਫਸਲਾਂ ਦੇ ਹੇਠ ਪਿਆ ਰਹਿੰਦਾ ਹੈ। ਫਸਲਾਂ ਦੀ ਝੁਰਮਟ ਹੇਠ ਦਬਿਆ ਇਸ ਦਾ ਵਜੂਦ ਕਈ ਵਾਰ ਦਿੱਸਦਾ ਵੀ ਨਹੀਂ। ਉਂਜ ਇਹ ਉਥੇ ਹੁੰਦਾ ਜਰੂਰ ਹੈ ਤੇ ਹੁੰਦਾ ਵੀ ਆਪਣੇ ਉਸੇ ਪੁਰਾਣੇ ਰੂਪ ਵਿਚ ਹੈ ਜੋ ਹਮੇਸ਼ਾ ਨਵਾਂ ਨਰੋਆ ਰਹਿੰਦਾ ਹੈ। ਖੇਤ ਇਕ ਤਰ੍ਹਾਂ ਦਾ ਪਰਮ-ਸਤਿ ਹੈ ਤੇ ਫਸਲ-ਚੱਕਰ ਇਕ ਤਰ੍ਹਾਂ ਦੀ ਮਾਯਾ। ਪਰ ਗੱਲ ਇੰਨੀ ਹੀ ਨਹੀਂ, ਇਸ ਤੋਂ ਬਹੁਤ ਡੂੰਘੀ ਹੈ। ਇਕ ਉਤਲੀ ਸਤਹ ਤੋਂ ਸਰਵੇਖਣ ਕੀਤਿਆਂ ਖੇਤ ਤੇ ਫਸਲ-ਦੋਵੇਂ ਮਾਯਾ ਹਨ। ਇਕ ਨਾ ਇਕ ਦਿਨ ਦੋਵੇਂ ਨਹੀਂ ਰਹਿਣਗੇ। ਜਦੋਂ ਸਰਵੇਖਣ ਦੀਆਂ ਸਭ ਸਤਹਾਂ ਇਕ ਇਕ ਕਰ ਕੇ ਹੇਠ ਰਹਿ ਜਾਣਗੀਆਂ, ਉਦੋਂ ਇਕ ਅੰਤਲੀ ਸਤਹ ਰਹਿ ਜਾਵੇਗੀ ਜਿਥੋਂ ਵੇਖਿਆਂ ਮਾਯਾ ਸਤਿ ਵਿਚ ਸਮਾਈ ਨਜ਼ਰ ਆਵੇਗੀ। ਉਸ ਵੇਲੇ ਜੋ ਸਾਹਮਣੇ ਹੋਵੇਗਾ, ਉਹੀ ਪਰਮ-ਸਤਿ ਹੋਵੇਗਾ।
ਮੂਰਤਿ ਦਾ ਅਰਥ ਤਸਵੀਰ ਭਾਵ ਕਾਪੀ ਜਾਂ ਉਤਾਰਾ ਹੁੰਦਾ ਹੈ। ਪਰਮ-ਸਤਿ ਮਾਯਾ ਦੀ ਤਸਵੀਰ ਹੈ ਪਰ ਇਹ ਇਸ ਦੇ ਵਜੂਦ ਦਾ ਹੂਬਹੂ ਉਤਾਰਾ ਨਹੀਂ। ਮਾਯਾ ਪਰਮ-ਸਤਿ ਦਾ ਉਪਜਿਆ ਜਾਂ ਘਾੜਤ ਵਿਚ ਆਇਆ ਰੂਪ ਹੈ। ਇਹ ਇਸ ਦੀ ਇੰਨ-ਬਿੰਨ ਦੀ ਨਕਲ ਨਹੀਂ ਸਗੋਂ ਏਕੀਕ੍ਰਿਤ (ੀਨਟeਗਰਅਟeਦ) ਕਾਪੀ ਹੈ। ਏਕੀਕ੍ਰਿਤ ਕਾਪੀ ਵਿਚ ਸੱਚਾਈ ਸਥੂਲ ਰੂਪ ਵਿਚ ਨਹੀਂ, ਸੰਭਾਵਨਾਵਾਂ ਦੇ ਰੂਪ ਵਿਚ ਸੰਕਲਿਤ ਹੁੰਦੀ ਹੈ। ਇਹ ਗੱਲ ਇਕ ਰੁੱਖ ਦੀ ਮਿਸਾਲ ਨਾਲ ਸਹਿਜੇ ਸਮਝ ਪੈ ਸਕਦੀ ਹੈ। ਪਿੱਪਲ ਦਾ ਪੂਰਾ ਰੁੱਖ ਸੈਂਕੜੇ ਫੁੱਟ ਉਚਾ ਹੁੰਦਾ ਹੈ ਤੇ ਹਜ਼ਾਰਾਂ ਘਣ-ਫੁੱਟ ਥਾਂ ਵਿਚ ਫੈਲਿਆ ਹੁੰਦਾ ਹੈ। ਇਸ ਦੇ ਅਣਗਿਣਤ ਟਾਹਣ, ਪੱਤੇ ਤੇ ਫਲ-ਫੁਲ ਹੁੰਦੇ ਹਨ ਜੋ ਬਣਦੇ-ਝੜਦੇ ਰਹਿੰਦੇ ਹਨ। ਪੈਦਾ ਹੋਣ ਤੋਂ ਪਹਿਲਾਂ ਇਹੀ ਵਿਰਾਟ ਬਿਰਖ ਇੰਨ-ਬਿੰਨ ਆਪਣੇ ਬੀਜ ਵਿਚ ਸਮੋਇਆ ਹੁੰਦਾ ਹੈ। ਜਾਂ ਕਹਿ ਲਓ ਕਿ ਇਸ ਦੇ ਬੀਜ ਵਿਚ ਇਸ ਦੀ ਇਕ ਕਾਪੀ ਸੰਭਾਲੀ ਪਈ ਹੁੰਦੀ ਹੈ। ਬੀਜ ਵਿਚ ਪਈ ਇਹ ਕਾਪੀ ਇਸ ਦੇ ਆਕਾਰ ਦੀ ਹੂਬਹੂ ਨਕਲ ਨਹੀਂ ਹੁੰਦੀ ਕਿਉਂਕਿ ਇਸ ਵਿਚ ਇਸ ਦੇ ਸਭ ਅੰਗ ਪੂਰੇ ਦੇ ਪੂਰੇ ਨਹੀਂ ਸਮਾ ਸਕਦੇ। ਇਹ ਇਸ ਦੀ ਏਕੀਕ੍ਰਿਤ ਕਾਪੀ ਹੁੰਦੀ ਹੈ ਜਿਸ ਵਿਚ ਇਸ ਦੀ ਰੂਪ-ਰੇਖਾ ਦੀਆਂ ਸੰਭਾਵਨਾਵਾਂ ਸੰਯੁਕਤ ਹੋ ਕੇ ਪਈਆਂ ਹੁੰਦੀਆਂ ਹਨ। ਜਿਉਂ ਹੀ ਇਸ ਬੀਜ ਨੂੰ ਧਰਤੀ ਵਿਚ ਦੱਬ ਕੇ ਪਾਣੀ ਪਾਇਆ ਜਾਂਦਾ ਹੈ, ਇਸ ਦੀਆਂ ਸੰਭਾਵਨਾਵਾਂ ਖੁਲ੍ਹਦੀਆਂ ਹਨ ਤੇ ਹੌਲੀ ਹੌਲੀ ਇਹ ਪਿੱਪਲ ਦੇ ਸਥੂਲ ਰੂਪ ਵਾਲਾ ਰੁੱਖ ਬਣਾ ਦਿੰਦੀਆਂ ਹਨ।
ਪਰਮ-ਸਤਿ ਵੀ ਇਸੇ ਤਰ੍ਹਾਂ ਮਾਯਾ ਦਾ ਅਣ-ਛੋਹਿਆ ਰੂਪ ਹੋਣ ਕਰਕੇ ਇਸ ਦੇ ਏਕੀਕ੍ਰਿਤ ਖਾਕੇ ਵਾਂਗ ਹੈ। ਮਾਯਾ ਦੀ ਗਹਿਰੀ ਪਰਤ ਕਾਰਨ ਇਸ ਖਾਕੇ ਦੀ ਸਪਸ਼ਟ ਰੂਪ ਰੇਖਾ ਦਿਖਾਈ ਨਹੀਂ ਦਿੰਦੀ। ਜੇ ਪਰਮ-ਸਤਿ ਮਾਯਾ ਦੀ ਹੂਬਹੂ ਕਾਪੀ ਹੁੰਦਾ ਤਾਂ ਹੁਣ ਤੀਕ ਸਭ ਦੀ ਸਮਝ ਵਿਚ ਆ ਜਾਂਦਾ ਤੇ ਦਿਖ ਵੀ ਪੈਂਦਾ। ਫਿਰ ਕੋਈ ਇਸ ਦੀ ਪੂਜਾ ਨਾ ਕਰਦਾ ਤੇ ਕੋਈ ਇਸ ਤੋਂ ਮੰਨਤਾਂ ਨਾ ਮੰਗਦਾ।
ਇਸ ਲਈ ਮੂਰਤਿ ਦਾ ਭਾਵ ਮਾਯਾ ਦੀ ਉਸ ਸਦੀਵੀ ਤੇ ਅਬਦਲਵੀ ਹੋਂਦ ਤੋਂ ਹੈ ਜੋ ਇਸ ਦੇ ਪਿਛਵਾੜੇ ਨਿਰੰਤਰ ਪਈ ਰਹਿੰਦੀ ਹੈ ਪਰ ਗਿਆਨ ਇੰਦਰੀਆਂ ਦੀ ਪਕੜ ਵਿਚ ਨਹੀਂ ਆਉਂਦੀ। ਇਹ ਉਸ ਧੁੰਦਲੇ ਪ੍ਰਛਾਂਵੇਂ ਦੀ ਤਰ੍ਹਾਂ ਹੈ ਜੋ ਬੱਦਲਾਂ ਦੇ ਦਿਨ ਹੁੰਦਾ ਤਾਂ ਹੈ ਪਰ ਨਜ਼ਰ ਨਹੀਂ ਆਉਂਦਾ। ਇਹ ਇਕ ਝਲਕ ਹੈ ਜਾਂ ਅਨੋਖਾ ਸੰਕਲਪ ਹੈ ਜਿਸ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ ਪਰ ਦਰਸ਼ਨ ਨਹੀਂ ਕੀਤੇ ਜਾ ਸਕਦੇ। ਇਸ ਦਾ ਸੰਕਲਪ ਇਕ ਦਰਖਤ ਸਮੂਹ ਵਾਂਗ ਹੈ ਜੋ ਕਹਿਣ ਨੂੰ ਜੰਗਲ ਹੁੰਦਾ ਹੈ ਪਰ ਦੇਖਣ ਨੂੰ ਦਰਖਤ ਹੀ ਮਿਲਦੇ ਹਨ। ਜੰਗਲ ਤਾਂ ਇਕ ਸੰਕਲਪ ਹੈ ਜਿਸ ਦਾ ਦੂਰੋਂ ਝਉਲਾ ਜਰੂਰ ਪੈਂਦਾ ਹੈ ਪਰ ਇਸ ਨੂੰ ਛੂਹਿਆ ਨਹੀਂ ਜਾਂਦਾ। ਇਸ ਤਰ੍ਹਾਂ ਪਰਮ-ਸਤਿ ਇਕ ਅਜਿਹੀ ਹੋਂਦ ਹੈ ਜਿਸ ਦਾ ਵਜੂਦ ਨਹੀਂ, ਕੇਵਲ ਝਲਕ ਹੁੰਦੀ ਹੈ।
ਅਕਾਲ ਮੂਰਤਿ ਨੂੰ ਛੂਹਣਾ ਜਾਂ ਦੇਖਣਾ ਤਾਂ ਦੂਰ ਦੀ ਗੱਲ ਹੈ, ਇਸ ਨੂੰ ਧਿਆਨ ਵਿਚ ਬਿਠਾਉਣਾ ਹੀ ਬੜਾ ਕਠਿਨ ਕੰਮ ਹੈ। ਇਹ ਇਸ ਲਈ ਕਿ ਕਲਪਨਾ ਕਰਨ ਵਾਲਾ ਕਾਲ ਦੀਆਂ ਸੀਮਾਵਾਂ ਵਿਚ ਬੰਨਿਆ ਹੁੰਦਾ ਹੈ, ਜਦਕਿ ਅਕਾਲ ਮੂਰਤਿ ਸਮੇਂ ਤੋਂ ਬਾਹਰ ਦਾ ਪ੍ਰਤਿਬਿੰਬ ਹੈ। ਕਾਲ ਦੀ ਚਾਰ-ਦੀਵਾਰੀ ਵਿਚ ਘਿਰੇ ਕਲਪਨਾਕਾਰ ਕੋਲ ਕਾਲ ਤੋਂ ਸੁਤੰਤਰ ਹੋਣ ਦਾ ਕੋਈ ਰਾਸਤਾ ਨਹੀਂ ਹੈ ਤੇ ਨਾ ਹੀ ਕੋਈ ਅਜਿਹਾ ਅਨੁਭਵ ਹੈ। ਸਿੱਧੇ ਅਨੁਭਵ ਤੋਂ ਬਿਨਾ ਉਸ ਦੀ ਕਲਪਨਾ ਵੀ ਆਰਜ਼ੀ ਤੇ ਫਰਜ਼ੀ ਹੀ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਗਣਿਤੀ ਤਰਕ ਦੇ ਨਿਯਮਾਂ (ਹੁਕਮਾਂ) ਦਾ ਲੜ ਫੜ੍ਹ ਕੇ ਮਾਯਾ ਦੇ ਪਿਛੋਕੜ ਵਿਚ ਬਣੀ ਅਕਾਲ ਮੂਰਤਿ ਦੀ ਸੇਧ ਲੈਣ ਤੋਂ ਬਿਨਾ ਉਸ ਕੋਲ ਕੋਈ ਚਾਰਾ ਨਹੀਂ ਹੈ। ਇਸ ਕਲਪਨਾ ਦੀ ਕਲਪਨਾ ਵੀ ਉਹੀ ਉਦਮੀ ਲੋਕ ਕਰ ਸਕਦੇ ਹਨ ਜੋ ਮਾਯਾ ਦੇ ਤਰਕ (æੋਗਚਿ) ਤੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਰੁਚੀ ਰਖਦੇ ਹਨ। ਗੁਰੂ ਸਾਹਿਬ ਨੇ ਇਸ ਰੁਚੀ ਨੂੰ ḔਨਦਰਿḔ ਕਹਿ ਕੇ ਸਤਿਕਾਰਿਆ ਹੈ।
ਇਸ ਲਈ ਮਾਯਾ ਦੇ ਨਿਯਮਾਂ ਨੂੰ ਸਹਾਰਾ ਬਣਾਏ ਬਿਨਾ ਕਾਲ-ਪੱਟੀ ਵਿਚ ਸੰਨ੍ਹ ਲਾਉਣਾ ਤੇ ਬਾਹਰ ਝਾਕਣਾ ਮੁਸ਼ਕਿਲ ਹੈ। ਜਿਉਂ ਜਿਉਂ ਇਸ ਸੰਕਲਪ ਨੂੰ ਪ੍ਰਣਾਏ ਵਿਦਵਾਨ ਤੇ ਵਿਗਿਆਨੀ ਵਿਵੇਕ ਅਤੇ ਖੋਜ ਦੇ ਰਾਸਤੇ ਚਲਦੇ ਰਹਿਣਗੇ, ਤਿਉਂ ਤਿਉਂ ਇਹ ਕੰਮ ਆਸਾਨ ਹੁੰਦਾ ਚਲਾ ਜਾਵੇਗਾ। ਇਸ ਮਹਾਨ ਕਾਰਜ ਨੂੰ ਫਤਿਹ ਕਰਦਿਆਂ ਉਹ ਖੋਜੀ ਜਿਊੜੇ ਅਕਾਲ ਮੂਰਤਿ ਦਾ ਖਾਕਾ ਉਲੀਕਦੇ ਜਾਣਗੇ ਤੇ ਇਸ ਦੇ ਅਣਦਿਸਦੇ ਨਕਸ਼ਾਂ ਵਿਚ ਰੰਗ ਪੂਰਦੇ ਜਾਣਗੇ। ਇਸ ਤਰ੍ਹਾਂ ਇਸ ਦਾ ਅਕਸ ਨਿੱਖਰਦਾ ਚੱਲਿਆ ਜਾਵੇਗਾ। ਤਦ ਹੀ ਇਕ ਦਿਨ ਪਰਮ-ਸਤਿ ਦੀ ਪੂਰੀ ਛਵੀ ਦੀ ਝਲਕ ਉਭਰ ਆਵੇਗੀ। ਉਦੋਂ ਹੀ ਇਸ ਦਾ ਸਹੀ ਨਾਂ ਵੀ ਪਤਾ ਲੱਗ ਸਕੇਗਾ। ਗੁਰੂ ਸਾਹਿਬ ਅਨੁਸਾਰ ਇਹ ਕਾਰਜ ਇਕ ਕਠਿਨ ਤੇ ਲੰਮੀ ਸਾਧਨਾਮਈ ਕ੍ਰਿਆ ਹੈ। ਇਸ ਕ੍ਰਿਆ ਦੀ ਟਕਸਾਲ (ਾਂੁਨਦਰੇ) ਭਾਵ ਪ੍ਰਯੋਗਸ਼ਾਲਾ (æਅਬੋਰਅਟੋਰੇ) ਵਿਚੋਂ ਹੀ ਉਹ ਸ਼ਬਦ ਘੜਿਆ ਜਾਵੇਗਾ ਜੋ ਪਰਮ-ਸਤਿ ਦਾ ਅਸਲ ਨਾਂ ਹੋਵੇਗਾ ਤੇ ਜਿਸ ਨਾਲ ਫਿਰ ਇਸ ਨੂੰ ਸੰਬੋਧਨ ਕੀਤਾ ਜਾਇਆ ਕਰੇਗਾ।
(ਚਲਦਾ)