ਪਿਆਰੇ ਸੰਪਾਦਕ ਜੀਓ,
ਹਰ ਹਫਤੇ ਆਪ ਜੀ ਦਾ ਸਿਰਮੌਰ ਅਖਬਾਰ Ḕਪੰਜਾਬ ਟਾਈਮਜ਼Ḕ ਨਵੀਆਂ ਨਵੀਆਂ ਖਬਰਾਂ ਤੇ ਜਾਣਕਾਰੀ ਭਰਪੂਰ ਲੇਖ ਲੈ ਕੇ ਆਉਂਦਾ ਹੈ ਜੋ ਬੜੇ ਹੀ ਲਾਭਦਾਇਕ ਤੇ ਰੌਚਕ ਹੁੰਦੇ ਹਨ। ਉਂਜ ਤਾਂ ਸਭ ਦਾ ਨਾਂ ਲੈਣ ਨੂੰ ਜੀ ਕਰਦਾ ਹੈ ਪਰ ਇਸ ਵਾਰ (10 ਫਰਵਰੀ 2018) ਇਨ੍ਹਾਂ ਵਿਚੋਂ ਇਕ ਲੇਖ ਅਜਿਹਾ ਹੈ ਜਿਸ ਦਾ ਜ਼ਿਕਰ ਤੇ ਤਾਰੀਫ ਕਰਨੋਂ ਨਹੀਂ ਰਿਹਾ ਜਾ ਸਕਦਾ। ਇਹ ਹੈ, ਪ੍ਰਿੰæ ਬ੍ਰਿਜਿੰਦਰ ਸਿੰਘ ਸਿੱਧੂ ਦਾ ਆਪਣੇ ਨਿਜੀ ਜੀਵਨ ਸਬੰਧੀ ਲੇਖ, Ḕਮੇਰਾ ਪਹਿਲਾ ਪਿਆਰ।Ḕ
ਇਹ ਲੇਖ ਕਈ ਤਰ੍ਹਾਂ ਨਾਲ ਵਿੱਲਖਣ ਹੈ ਤੇ ਉਨ੍ਹਾਂ ਦੇ ਜੀਵਨ ਭਰ ਦੇ ਨਰੋਏ ਤਜ਼ਰਬੇ ‘ਤੇ ਆਧਾਰਤ ਹੈ।
ਵੱਡੀ ਖੂਬੀ ਇਹ ਹੈ ਕਿ ਸਿਰਲੇਖ ਹੀ ਪਾਠਕ ਦਾ ਸਾਰਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਉਹ ਸੋਚਣ ਲਗਦਾ ਹੈ ਕਿ ਕੋਈ ਰੋਮਾਂਚਿਕ ਹੱਡ-ਬੀਤੀ ਕਹਾਣੀ ਸਾਹਮਣੇ ਆਉਣ ਲੱਗੀ ਹੈ ਜੋ ਇਹ ਬਜ਼ੁਰਗ ਲੇਖਕ ਸ਼ਾਇਦ ਪਹਿਲੀ ਵਾਰ ਸਾਂਝੀ ਕਰਨ ਲੱਗੇ ਹਨ। ਉਸ ਨੂੰ ਅਜਿਹਾ ਤਾਂ ਕੁਝ ਨਹੀਂ ਮਿਲਦਾ ਪਰ ਜੋ ਮਿਲਦਾ ਹੈ, ਉਹ ਲੱਖ-ਕਰੋੜ ਪਿਆਰ ਕਥਾਵਾਂ ਤੋਂ ਵੀ ਵੱਧ ਕੇ ਹੈ।
ਸੂਫੀ ਅੰਦਾਜ਼ ਵਿਚ ਲਿਖੇ ਇਸ ਲੇਖ ਵਿਚ ਲੇਖਕ ਨੇ ਉਨ੍ਹਾਂ ਸਭ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲੀ ਨਜ਼ਰੇ ਮੋਹ ਲਿਆ ਸੀ। ਭਾਵੇਂ ਇਹ ਪੱਕਾ ਰਾਗ ਹੋਵੇ ਜਾਂ ਤ੍ਰੇਲ ਦੇ ਅਦਭੁਤ ਤੁਪਕੇ, ਇਹ ਉਨ੍ਹਾਂ ਦੇ ਸੋਹਲ ਮਨ ‘ਤੇ ਪਹਿਲੇ ਪਿਆਰ ਵਾਲੀ ਛਾਪ ਛੱਡ ਗਏ। ਅੱਸੂ ਕਤੱਕ ਦੇ ਮਹੀਨੇ ਚੰਨ ਦੀ ਚਾਨਣੀ ਵਿਚ ਹਾਲੀਆਂ ਦੇ ਹੇਕਾਂ ਵਾਲੇ ਗੀਤ ਜੋ ਸਭ ਨੂੰ ਕੀਲ ਲੈਂਦੇ ਹਨ, ਉਨ੍ਹਾਂ ਲਈ ਦਿਲੀ ਕਸ਼ਿਸ਼ ਬਣ ਕੇ ਪਹੁੰਚੇ। ਦੁਰਲੱਭ ਕੁਦਰਤੀ ਨਜ਼ਾਰੇ, ਵਿਗਿਆਨ ਦੀਆਂ ਜਾਣਕਾਰੀਆਂ ਤੇ ਰਾਹ ਜਾਂਦੇ ਅਜਨਬੀਆਂ ਨਾਲ ਅਚਨਚੇਤੀ ਮੇਲ ਮਿਲਾਪ, ਸਹਿ-ਕਰਮੀ ਸਵਾਣੀਆਂ ਨਾਲ ਜਾਣਕਾਰੀ ਅੰਦਾਜ਼ ਵਿਚ ਖੁਲ੍ਹੇ ਵਾਰਤਾਲਾਪ, ਸਭ ਪਹਿਲੇ ਪਿਆਰ ਵਾਂਗ ਹੀ ਉਨ੍ਹਾਂ ਦੀ ਆਤਮਾ ਵਿਚ ਰੰਗੀਨ ਹੁਲਾਰਾ ਲਿਆਉਂਦੇ ਹਨ। ਸੁਹਜ-ਸੁਆਦ ਤੇ ਸੋਚ ਵਿਚਾਰ ਨਾਲ ਜੁੜੀਆਂ ਕਈ ਹੋਰ ਅਜਿਹੀਆਂ ਗੱਲਾਂ ਵੀ ਉਨ੍ਹਾਂ ਦੀ ਯਾਦਦਾਸ਼ਤ ਵਿਚ ਭਰੀਆਂ ਪਈਆਂ ਹਨ ਜੋ ਯਾਦ ਆਉਣ ‘ਤੇ ਉਨ੍ਹਾਂ ਦੇ ਦਿਲ ਨੂੰ ਪਹਿਲੇ ਪਿਆਰ ਵਰਗੀ ਚੀਸ ਦਿੰਦੀਆਂ ਹਨ।
ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਐਕਟਰ-ਐਕਟਰੈਸਾਂ ਦੀਆਂ ਪਰਦੇ ਉਤੇ ਪਹਿਲੇ ਪਿਆਰ ਦੀਆਂ ਫਿਲਮੀ ਕਹਾਣੀਆਂ ਦਾ ਵੀ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਦੇ ਮਨ ਨੂੰ ਭਾ ਗਈਆਂ ਸਨ। ਲੱਗਦਾ ਹੈ, ਇਨ੍ਹਾਂ ਕਹਾਣੀਆਂ ਤੋਂ ਜੋ ਉਨ੍ਹਾਂ ਨੂੰ ਪਹਿਲੇ ਪਿਆਰ ਦਾ ਸੈਕੰਡ ਹੈਂਡ ਤਜ਼ਰਬਾ ਹੋਇਆ ਹੈ, ਉਹ ਵੀ ਉਨ੍ਹਾਂ ਦੇ ਮਨ ਦੀ ਕਿੱਸੇ ਗੁੱਠੇ ਮਿਸ਼ਰੀ ਦੀ ਡਲੀ ਵਾਂਗ ਸਾਂਭਿਆ ਪਿਆ ਹੈ। ਇਹ ਗੱਲ ਵੀ ਸਪਸ਼ਟ ਜਾਪਦੀ ਹੈ ਕਿ ਉਨ੍ਹਾਂ ਨੂੰ ਪਹਿਲੇ ਪਿਆਰ ਦਾ ਸਿੱਧਾ ਤੇ ਆਪ ਹੰਢਾਇਆ ਕੋਈ ਤਜ਼ਰਬਾ ਨਹੀਂ ਹੈ। ਇਸ ਲਈ ਉਨ੍ਹਾਂ ਦੇ ਨਿਰਮਲ ਮਨ ਨੂੰ ਇਸ ਦੀ ਤੜਫ ਦਾ ਕੀ ਪਤਾ। ਖੈਰ, ਹੁਣ ਤਾਂ ਜੋ ਹੋ ਗਿਆ ਸੋ ਹੋ ਗਿਆ, ਹਮਦਰਦੀ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ। ਪਰ ਇਹ ਗੱਲ ਜਰੂਰ ਹੈ ਕਿ ਜੇ ਉਨ੍ਹਾਂ ਨੂੰ ਉਹ ਤਜ਼ਰਬਾ ਹੋਇਆ ਹੁੰਦਾ ਤਾਂ ਉਹ ਇਕ ਦੀ ਥਾਂ ਦੋ ਲੇਖ ਲਿਖਦੇ। ਫਿਰ ਇਸ ਲੇਖ ਤੋਂ ਵੀ ਪਹਿਲਾਂ ਉਹ ਲੇਖ ਪਾਠਕਾਂ ਦੀ ਨਜ਼ਰ ਕਰਦੇ ਜੋ Ḕਪਹਿਲੇ ਪਿਆਰḔ ਦਾ ਅਸਲ ਦਰਦ ਬਿਆਨ ਕਰਦਾ।
-ਡਾæ ਗੋਬਿੰਦਰ ਸਿੰਘ ਸਮਰਾਉ
ਫੋਨ: 408-634-2310