ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਦਾ ਮੰਨਣਾ ਹੈ ਕਿ ਭਾਰਤ ਜਿਹੇ ਮੁਲਕਾਂ ਵਿਚ ਉਭਰ ਰਹੇ ਮੱਧ ਵਰਗ ਦਾ ਮਤਲਬ ਅਮਰੀਕਾ ਲਈ ਵਧੇਰੇ ਨੌਕਰੀਆਂ ਤੇ ਵਧੇਰੇ ਆਮਦਨ ਹੈ। ਉਨ੍ਹਖ਼ਾਂ ਕਿਹਾ ਕਿ ਜਿਉਂ-ਜਿਉਂ ਭਾਰਤ ਵਿਚ ਮੱਧ ਵਰਗ ਦਾ ਪਸਾਰ ਹੋ ਰਿਹਾ ਹੈ। ਇਹ ਅਮਰੀਕਾ ਵਧੇਰੇ ਵਸਤਾਂ ਖਰੀਦੇਗੀ ਤੇ ਇਸ ਦਾ ਅਰਥ ਹੈ ਕਿ ਅਮਰੀਕਾ ਦੇ ਆਪਣੇ ਮੱਧ ਵਰਗ ਲਈ ਨੌਕਰੀਆਂ ਤੇ ਆਮਦਨ ਦੇ ਮੌਕੇ ਵਧਣਗੇ।
ਇਸ ਦੇ ਨਾਲ ਹੀ ਕੈਰੀ ਨੇ ਸੰਕੇਤ ਦਿੱਤੇ ਕਿ ਸਖ਼ਤ ਆਰਥਿਕ ਹਾਲਾਤ ਦੇ ਇਸ ਦੌਰ ਵਿਚ ਉਸ ਦਾ ਜ਼ੋਰ ਕਾਰੋਬਾਰ ਤੇ ਆਰਥਿਕਤਾ ‘ਤੇ ਹੋਏਗਾ। ਕੈਰੀ ਨੇ ਆਪਣਾ ਪਹਿਲਾ ਪ੍ਰਮੁੱਖ ਭਾਸ਼ਣ ਦੇਣ ਲਈ ਪਹਿਲੇ ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਬਣਵਾਈ ਗਈ ਯੂਨੀਵਰਸਿਟੀ ਆਫ ਵਰਜੀਨੀਆ ਚੁਣੀ ਗਈ ਹੈ। ਇਸ ਤੋਂ ਮਗਰੋਂ ਉਹ ਯੂਰਪ ਤੇ ਮੱਧ ਪੂਰਬੀ ਮੁਲਕਾਂ ਦੇ 11 ਦਿਨਾਂ ਦੌਰੇ ‘ਤੇ ਰਵਾਨਾ ਹੋ ਜਾਣਗੇ।
ਉਨ੍ਹਖ਼ਾਂ ਕਿਹਾ ਕਿ ਵਿਦੇਸ਼ ਨੀਤੀ ਵਿਚ ਵਰਤੀ ਗਈ ਸਿਆਣਪ ਮੁਲਕ ਨੂੰ ਉਵੇਂ ਫਾਇਦੇ ਦੇ ਸਕਦੀ ਹੈ, ਜਿਵੇਂ ਵਿਦਿਆ ਦਾ ਵਿਦਿਆਰਥੀ ਨੂੰ ਲਾਭ ਹੁੰਦਾ ਹੈ। ਕੈਰੀ ਦਾ ਕਹਿਣਾ ਹੈ ਕਿ ਅਮਰੀਕਾ ਬਾਰੇ ਲਾਮਿਸਾਲ ਸੱਚਾਈਆਂ ਵਿਚੋਂ ਸਭ ਤੋਂ ਵੱਧ ਭਰੋਸੇਯੋਗ ਸੱਚ ਇਹ ਹੈ ਕਿ ਇਸ ਮੁਲਕ ਦਾ ਕੋਈ ਸਥਾਈ ਦੁਸ਼ਮਣ ਨਹੀਂ ਹੈ।
ਉਨ੍ਹਖ਼ਾਂ ਕਿਹਾ ਕਿ ਦੁਨੀਆਂ ਭਰ ਵਿਚ ਕਾਇਮ ਅਮਰੀਕੀ ਡਿਪਲੋਮੈਟਿਕ ਮਿਸ਼ਨ, ਅਮਰੀਕੀ ਕੰਪਨੀਆਂ ਲਈ ਕਾਰੋਬਾਰ ਦੇ ਮੌਕੇ ਬਣਾਉਂਦੇ ਹਨ ਤੇ ਇਸ ਤਰ੍ਹਖ਼ਾਂ ਦੇਸ਼ ਵਿਚ ਨੌਕਰੀਆਂ ਦੇ ਆਸਾਰ ਬਣਦੇ ਹਨ। ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਵਿਸ਼ਵ ਦੇ ਹੋਰ ਹਿੱਸਿਆਂ ਵਿਚ ਲਗਾਤਾਰ ਨਿਵੇਸ਼ ਦੀ ਲੋੜ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਇਸ ਖਿਲਾਅ ਨੂੰ ਚੀਨ ਭਰ ਸਕਦਾ ਹੈ। ਤੇਜ਼ੀ ਨਾਲ ਵੱਧ ਫੁੱਲ ਰਹੇ 10 ਮੁਲਕਾਂ ਵਿਚੋਂ ਸੱਤ ਅਫਰੀਕੀ ਉਪ ਮਹਾਦੀਪ ਵਿਚ ਹਨ ਤੇ ਇਹ ਵਰਤਾਰਾ ਸਮਝਦਿਆਂ ਚੀਨ ਤੇਜ਼ੀ ਨਾਲ ਉਥੇ ਨਿਵੇਸ਼ ਕਰ ਰਿਹਾ ਹੈ।
Leave a Reply