ਜਪੁਜੀ ਦਾ ਰੱਬ (ਕਿਸ਼ਤ 3)

ਆਪਣੇ ਇਸ ਲੰਮੇ ਲੇਖ ਵਿਚ ਡਾ. ਗੋਬਿੰਦਰ ਸਿੰਘ ਸਮਰਾਓ ਨੇ ਜਪੁਜੀ ਸਾਹਿਬ ਦੇ ਹਵਾਲੇ ਨਾਲ ਗੁਰਬਾਣੀ ਦੇ ਤਰਕਸ਼ੀਲ ਤੇ ਵਿਗਿਆਨਕ ਸੱਚ ਉਤੇ ਚਾਨਣਾ ਪਾਇਆ ਹੈ। ਲੇਖ ਵਿਚ ਉਨ੍ਹਾਂ ਕਈ ਥਾਂ ਆਮ ਸਿੱਖਾਂ ਦੀ ਸ਼ਰਧਾਲੂ ਸੋਚ ਤੋਂ ਵਿਪਰੀਤ ਗੱਲਾਂ ਵੀ ਕੀਤੀਆਂ ਹਨ ਜਿਨ੍ਹਾਂ ਨਾਲ ਹੋ ਸਕਦਾ ਹੈ, ਕੁਝ ਪਾਠਕ ਸਹਿਮਤ ਨਾ ਵੀ ਹੋਣ ਪਰ ਡਾ. ਸਮਰਾਓ ਵਲੋਂ ਪੇਸ਼ ਕੀਤੇ ਗਏ ਤਰਕ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਾਠਕਾਂ ਦੀ ਨਜ਼ਰ ਹੈ, ਲੇਖ ਦੀ ਅਗਲੀ ਕਿਸ਼ਤ।

-ਸੰਪਾਦਕ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਗੁਰੂ ਸਾਹਿਬ ਦੀ ਬਾਣੀ ਨੂੰ ਕਿਸੇ ਦੇ ਸਮਝਾਉਣ ਦੀ ਕੋਈ ਬਹੁਤੀ ਲੋੜ ਨਹੀਂ। ਗੁਰੂ ਸਾਹਿਬ ਨੇ ਆਪ ਸਭ ਕੁਝ ਸਪਸ਼ਟ ਕੀਤਾ ਹੋਇਆ ਹੈ। ਵਿਧੀ-ਸੂਤਰ ੴ ਤੋਂ ਅੱਗੇ ਸਤਿ ਨਾਮੁ ਲਿਖਿਆ ਹੋਇਆ ਹੈ। ਸਤਿ ਦਾ ਭਾਵ ਸੱਚਾ ਜਾਂ ਅਸਲ ਹੈ ਤੇ ਨਾਮ ਦਾ ਅਰਥ ḔਨਾਂḔ ਹੈ। ਇਸ ਤਰ੍ਹਾਂ ੴ ਸਤਿ ਨਾਮੁ ਦੀ ਵਿਆਖਿਆ ਦੋ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ। ਪਹਿਲਾ, ਸਤਿ ਦਾ ਅਸਲ ਨਾਮ ੴ ਦੀ ਵਿਗਿਆਨਕ ਵਿਧੀ ਨਾਲ ਭਾਲਿਆ ਜਾਵੇ। ਦੂਜਾ, ੴ ਦੀ ਵਿਗਿਆਨਕ ਵਿਧੀ ਹੀ ਸਤਿ ਹੈ, ਭਾਵ ਇਸ ਨੂੰ ਹੀ ਉਦੋਂ ਤੀਕ ਸਤਿ ਦਾ ਅਸਥਾਈ ਨਾਂ ਮੰਨਿਆ ਜਾਵੇ, ਜਦੋਂ ਤੀਕ ਇਸ ਦੇ ਅਸਲ ਨਾਂ ਦਾ ਪਤਾ ਨਾ ਲਗ ਜਾਵੇ। ਦੋਵੇਂ ਅਰਥ ਇਕੋ ਹੀ ਦਿਸ਼ਾ ਦੇ ਹਨ। ਗਣਿਤ ਵਿਚ ਵੀ ਉਤਰ ਦਾ ਪਤਾ ਨਾ ਹੋਣ ਦੀ ਸੂਰਤ ਵਿਚ ਉਸ ਨੂੰ ਪਹਿਲਾਂ ਇਵੇਂ ਹੀ ਮੰਨ ਲਿਆ ਜਾਂਦਾ ਹੈ ਤੇ ਫਿਰ ਇਸ ਉਤਰ ਨੂੰ ਵਿਧੀ ਅਨੁਸਾਰ ਹੱਲ ਕੀਤਾ ਜਾਂਦਾ ਹੈ।
ਪਰ ਸਤਿ ਕੀ ਹੈ? ਗੁਰੂ ਸਾਹਿਬ ਦੀ ਪੱਕੀ ਧਾਰਨਾ ਹੈ ਕਿ ਇਸ ਸੰਸਾਰ ਦਾ ਇਕ ਮੂਲ ਸੱਚ ਹੈ। ਇਹ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਇਸ ਦੀ ਅੰਤਿਮ ਸੱਚਾਈ ਤੇ ਕਾਰਜ ਵਿਧੀ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਜੇ ਕੋਈ ਇਸ ਕਥਨ ਨੂੰ ਤਰੋੜ-ਮਰੋੜ ਕੇ ਕਹੇ (ਜੇ ਕੋ ਆਖੈ ਬੋਲੁਵਿਗਾੜੁ) ਕਿ ਉਸ ਨੂੰ ਪਤਾ ਹੈ ਤਾਂ ਉਸ ਨੂੰ ਗਵਾਰਾਂ ਦੇ ਗਵਾਰਾਂ ਦਾ ਮੁਖੀ ਕਹਿਣਾ ਚਾਹੀਦਾ ਹੈ। ਜੇ ਬ੍ਰਹਿਮੰਡ ਦੀ ਅਸਲ ਸੱਚਾਈ ਬਾਰੇ ਹਾਲੇ ਪਤਾ ਹੀ ਕੁਝ ਨਹੀਂ ਹੈ, ਤੇ ਜੋ ਕੁਝ ਪਤਾ ਹੈ, ਉਸ ਦਾ ਕੋਈ ਠੋਸ ਆਧਾਰ ਨਹੀਂ ਹੈ ਤਾਂ ਉਸ ਸੱਚਾਈ ਦਾ ਕੋਈ ਨਾਂ ਕਿਵੇਂ ਰੱਖਿਆ ਜਾ ਸਕਦਾ ਹੈ? ਲੋਕਾਂ ਨੇ ਇਸ ਦੇ ਰੱਬ, ਈਸਵਰ, ਅੱਲਾ ਆਦਿ ਅਣਗਿਣਤ ਨਾਂ ਰੱਖੇ ਹੋਏ ਹਨ ਪਰ ਉਨ੍ਹਾਂ ਦੇ ਰੱਖੇ ਨਾਂ ਸਹੀ ਨਹੀਂ ਹਨ।
ਇਹ ਇਸੇ ਪ੍ਰਕਾਰ ਹੈ ਜਿਵੇਂ ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਵਿਗਿਆਨੀ ਸਮਝਦੇ ਸਨ ਕਿ ਰੇਡੀਅਮ ‘ਚੋਂ ਨਿਕਲਦੀ ਊਰਜਾ ਰੇਡੀਅਮ ਦੇ ਐਟਮ ਵਿਚੋਂ ਨਿਕਲਦੀ ਹੈ। ਉਦੋਂ ਐਟਮ (Aਟੋਮ) ਨੂੰ ਹੀ ਪਦਾਰਥ ਦਾ ਸਭ ਤੋਂ ਛੋਟਾ ਕਣ ਸਮਝਿਆ ਜਾਂਦਾ ਸੀ। ਇਸ ਲਈ ਉਨ੍ਹਾਂ ਨੇ ਇਸ ਊਰਜਾ ਦਾ ਨਾਂ ਅਟਾਮਿਕ ਐਨਰਜੀ (Aਟੋਮਚਿ ਓਨeਰਗੇ) ਰੱਖ ਦਿੱਤਾ। ਇਹ ਨਾਂ ਬੜੀ ਦੇਰ ਪ੍ਰਚਲਿਤ ਰਿਹਾ। ਪਰ ਜਦੋਂ 1915 ਵਿਚ ਰੁਦਰਫੋਰਡ ਨੇ ਖੋਜ ਕਰ ਕੇ ਐਟਮ ਵਿਚ ਨਿਊਕਲੀਅਸ ਦਾ ਪਤਾ ਲਾਇਆ ਤੇ ਸਿੱਧ ਕੀਤਾ ਕਿ ਰੇਡੀਏਸ਼ਨ ਦੀਆਂ ਕਿਰਣਾਂ ਐਟਮ ਦੇ ਨਿਊਕਲੀਅਸ ਵਿਚੋਂ ਉਪਜਦੀਆਂ ਹਨ ਤਾਂ ਅਟਾਮਿਕ ਐਨਰਜੀ ਗਲਤ ਨਾਂ ਲੱਗਣ ਲੱਗਾ। ਇਸ ਲਈ ਇਹ ਨਾਂ ਬਦਲ ਕੇ ਨਿਊਕਲੀਅਰ ਐਨਰਜੀ ਕਰਨਾ ਪਿਆ।
ਗੁਰੂ ਨਾਨਕ ਜਾਣਦੇ ਸਨ ਕਿ ਨਾਂ ਦਾ ਖੋਜ ਤੇ ਗਿਆਨ ਨਾਲ ਗੂੜ੍ਹਾ ਸਬੰਧ ਹੈ। ਉਨ੍ਹਾਂ ਅਨੁਭਵ ਕੀਤਾ ਕਿ ਪਰਮ-ਸੱਤ ਦੇ ਜੋ ਅਣਗਿਣਤ ਅਜੋਕੇ ਨਾਂ ਹਨ, ਉਹ ਸਹੀ ਨਹੀਂ ਹਨ। ਇਨ੍ਹਾਂ ਨੂੰ ਅਸਲ ਮੰਨ ਕੇ ਗਿਆਨ ਬਾਰੇ ਕਿਸੇ ਲਾਭਦਾਇਕ ਸਿੱਟੇ ‘ਤੇ ਨਹੀਂ ਅੱਪੜਿਆ ਜਾ ਸਕਦਾ। ਇਨ੍ਹਾਂ ਮਨ-ਘੜਤ ਨਾਂਵਾਂ ਨੇ ਸਗੋਂ ਝੂਠ ਦੀ ਪਾਲ ਬਣ ਕੇ ਸੱਚਾਈ ਦੀ ਭਾਲ ਰੋਕੀ ਹੋਈ ਹੈ। ਇਸ ਲਈ ਸਤਿ ਦੇ ਸਾਰਥਕ ਨਾਂ ਦੀ ਮੁੱਢੋਂ ਭਾਲ ਹੋਣੀ ਚਾਹੀਦੀ ਹੈ।
ਇਸ ਕੰਮ ਲਈ ਸਭ ਤੋਂ ਪਹਿਲਾਂ ਸੱਚ ਦੀਆਂ ਵਿਸ਼ੇਸ਼ਤਾਈਆਂ (ਵਡਿਆਈਆਂ) ਨੂੰ ਜਾਣਨਾ ਜਰੂਰੀ ਹੈ। ਇਸ ਦੇ ਰੰਗ, ਰੂਪ, ਗੁਣ, ਵਿਸਥਾਰ, ਆਦਿ, ਅੰਤ, ਸੁਭਾਅ, ਨਿਯਮ ਤੇ ਕਾਰਜਸ਼ੀਲਤਾ ਸਮੇਤ ਹੋਰ ਸਭ ਵਡਿਆਈਆਂ (ਫਰੋਪeਰਟਇਸ) ਦੇ ਸਹੀ ਗਿਆਨ ਜਾਂ ਨਿਸ਼ਾਨਦੇਹੀ ਤੋਂ ਬਿਨਾ ਇਸ ਦਾ ਸਹੀ ਨਾਮਕਰਣ ਸੰਭਵ ਨਹੀਂ ਹੈ। ਸੰਸਾਰ ਵਿਚ ਹਰ ਸ਼ੈਅ ਦਾ ਨਾਂ ਉਸ ਦੇ ਗੁਣਾਂ ਅਨੁਸਾਰ ਹੀ ਪੈਂਦਾ ਹੈ। ਇੱਥੋਂ ਤੀਕ ਕਿ ਨਵ-ਜੰਮੇ ਬੱਚੇ ਦਾ ਨਾਂ ਰੱਖਣ ਲਈ ਵੀ ਪਹਿਲਾਂ ਉਸ ਦੇ ਲਿੰਗ ਸਮੇਤ ਕਈ ਹੋਰ ਗੱਲਾਂ ਦਾ ਧਿਆਨ ਕੀਤਾ ਜਾਂਦਾ ਹੈ। ਜਿਸ ਕਿਸੇ ਨੇ ਨਾਂਵਾਂ ਤੇ ਗੁਣਾਂ ਸਬੰਧੀ ਚੰਗੀ ਤਰ੍ਹਾਂ ਜਾਣਨਾ ਹੋਵੇ, ਉਹ ਜੀਵ ਰਸਾਇਣ ਵਿਗਿਆਨ ਤੇ ਦਵਾਈ ਵਿਗਿਆਨ ਦਾ ਅਧਿਐਨ ਕਰੇ। ਫਿਰ ਪਤਾ ਲੱਗੇਗਾ ਕਿ ਵਿਗਿਆਨੀ ਪਹਿਲਾਂ ਨਾਂ ਰੱਖਣ ਨੂੰ ਕਿਵੇਂ ਤੇ ਕਿਉਂ ਪਹਿਲ ਦਿੰਦੇ ਹਨ।
ਸੱਤ ਦੇ ਗੁਣਾਂ ਦੀ ਭਾਲ ਇਸ ਦੀ ਯਥਾਰਥਕ ਨਿਸ਼ਾਨਦੇਹੀ ਕਰਨ ਲਈ ਕੀਤੀ ਜਾਣੀ ਹੈ, ਇਸ ਲਈ ਇਸ ਵਿਚ ਖਾਲੀ ਕਲਪਨਾਵਾਂ, ਮਨਘੜਤ ਵਿਚਾਰਾਂ ਜਾਂ ਹਵਾਈ ਦਲੀਲਾਂ ਦੀ ਕੋਈ ਗੁੰਜਾਇਸ਼ ਨਹੀਂ। ਇਸ ਵਿਚ ਗਣਿਤ ਤੇ ਵਿਗਿਆਨ ਜਿਹੀ ਪਰਖੀ-ਸਮਝੀ ਪ੍ਰਮਾਣਿਕਤਾ ਦੀ ਲੋੜ ਹੈ ਤਾਂ ਜੋ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ, ਭਾਵ ਇਹ ਖੋਜ ੴ ਦੇ ਵਿਗਿਆਨਕ ਵਿਧੀ-ਵਿਧਾਨ ਰਾਹੀਂ ਹੋਣੀ ਚਾਹੀਦੀ ਹੈ। ਯਾਦ ਰਹੇ, ਉਨ੍ਹਾਂ ਦਿਨਾਂ ਵਿਚ ਵਿਗਿਆਨ ਬਹੁਤਾ ਵਿਕਸਿਤ ਨਾ ਹੋਣ ਕਾਰਨ ਗਣਿਤ ਹੀ ਵਿਗਿਆਨ ਦਾ ਮੁੱਖ ਵਿਸ਼ਾ ਸਮਝਿਆ ਜਾਂਦਾ ਸੀ। ਅੱਜ ਕੱਲ ਵਿਗਿਆਨ ਦੇ ਵਿਸ਼ੇ ਕਈ ਹੋ ਗਏ ਹਨ ਪਰ ਗਣਿਤ ਦੀ ਮਹੱਤਤਾ ਫਿਰ ਵੀ ਇੰਨੀ ਹੈ ਕਿ ਇਸ ਦੀ ਵਰਤੋਂ ਤੋਂ ਬਿਨਾ ਅੱਜ ਤੀਕ ਕੋਈ ਵਿਗਿਆਨ ਵਿਕਸਿਤ ਨਹੀਂ ਹੋਇਆ। ਇਸ ਲਈ ਜਪੁਜੀ ਦੇ ਅਰੰਭ ਵਿਚ ਹੀ ਗੁਰੂ ਜੀ ਦੇ ਦਿੱਤੇ ਸੂਤਰ ਦਾ ਅਰਥ ਹੈ ਕਿ ਸ੍ਰਿਸ਼ਟੀ ਦੇ ਪਰਮ-ਸੱਤ ਦੀ ਖੋਜ ਵਿਗਿਆਨਕ ਭਾਵ ਗਣਿਤੀ ਢੰਗ ਨਾਲ ਕੀਤੀ ਜਾਵੇ ਤਾਂ ਜੋ ਉਸ ਦੀਆਂ ਪ੍ਰਮਾਣੀਕ ਵਿਸ਼ੇਸ਼ਤਾਈਆਂ ਅਨੁਸਾਰ ਹੀ ਉਸ ਦਾ ਸਹੀ ਨਾਮਕਰਣ ਕੀਤਾ ਜਾ ਸਕੇ।
ਇਸ ਗੱਲ ਨੂੰ ਸੰਖੇਪ ਕਰਕੇ ਦੂਜੇ ਢੰਗ ਨਾਲ ਵੀ ਕਿਹਾ ਜਾ ਸਕਦਾ ਹੈ। ਗੁਰੂ ਜੀ ਅਨੁਸਾਰ ਪਰਮ-ਸੱਤ ਬਾਰੇ ਹਾਲੇ ਕਿਸੇ ਨੂੰ ਕੋਈ ਠੋਸ ਜਾਣਕਾਰੀ ਨਹੀਂ ਹੈ। ਹੁਣ ਤੀਕ ਦੀ ਸਾਰੀ ਜਾਣਕਾਰੀ ਪ੍ਰਮਾਣੀਕ ਨਹੀਂ ਹੈ ਕਿਉਂਕਿ ਇਹ ਲੋਕਾਂ ਦੇ ਭਰਮ-ਭੁਲੇਖਿਆਂ ‘ਤੇ ਉਸਰੀ ਝੂਠ ਦੀ ਢੇਰੀ ਹੈ। ਸੱਚੀ ਜਾਣਕਾਰੀ ਲਈ ਇਸ ਬੁਨਿਆਦੀ ਮੁੱਦੇ ਬਾਰੇ ਤਰਕ-ਸੰਗਤ ਤੇ ਹਿਸਾਬੀ ਖੋਜ ਹੋਣੀ ਜਰੂਰੀ ਹੈ। ਅਜਿਹੀ ਖੋਜ ਨਾਲ ਹੀ ਪਰਮ-ਸੱਤ ਦੇ ਗੁਣਾਂ ਦਾ ਅਸਲੀ ਪਤਾ ਲੱਗ ਸਕੇਗਾ ਤੇ ਉਸ ਦਾ ਸਹੀ ਨਾਂ ਰੱਖਿਆ ਜਾ ਸਕੇਗਾ। ਜਦੋਂ ਤੀਕ ਅਜਿਹਾ ਨਹੀਂ ਹੋ ਜਾਂਦਾ, ਉਦੋਂ ਤੀਕ ਉਸ ਦੀ ਖੋਜ ਵਿਧੀ ਦੇ ਸੂਤਰ ੴ ਨੂੰ ਹੀ ਉਸ ਦਾ ਨਾਮ ਮੰਨਣਾ ਚਾਹੀਦਾ ਹੈ ਤਾਂ ਜੋ ਉਸ ਦੀ ਖੋਜ ਦਾ ਸਹੀ ਮਨੋਰਥ ਸਾਹਮਣੇ ਬਣਿਆ ਰਹੇ। ਇਸ ਤਰ੍ਹਾਂ ੴ ਹੀ ਪਰਮ-ਸੱਤ ਦਾ ਖੋਜ-ਢੰਗ ਹੈ, ਇਹੀ ਇਸ ਦਾ ਖੋਜ-ਉਦੇਸ਼ ਹੈ, ਇਹੀ ਇਸ ਦੀ ਸੇਧ ਹੈ ਤੇ ਇਹੀ ਇਸ ਦਾ ਹਾਲੀਆ ਨਾਮ ਹੈ। ਦੂਜੇ ਸਬਦਾਂ ਵਿਚ ਵਿਗਿਆਨਕ ਸੂਤਰ ੴ ਸਿੱਖ ਮੱਤ ਦਾ ਧੁਰਾ ਹੈ।
ਇਸ ਉਪਰੰਤ ਗੁਰੂ ਜੀ ਪਰਮ-ਸੱਤ ਦੇ ਕੁਝ ਗੁਣਾਂ ਦਾ ਆਪ ਵਰਣਨ ਕਰਦਿਆਂ ਦੱਸਦੇ ਹਨ ਕਿ ਇਹ ਗੁਣ ਕਰਤਾ, ਪੁਰਖੁ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ ਅਤੇ ਸੈਭੰ ਹਨ। ਅੰਤ ਵਿਚ ਗੁਰਪ੍ਰਸਾਦਿ ਲਿਖ ਕੇ ਉਹ ਮੂਲਮੰਤਰ ਦੀ ਰਚਨਾ ਸਮਾਪਤ ਕਰਦੇ ਹਨ। ਉਪਰੋਕਤ ਗੁਣਾਂ ਵਿਚ ਇਕ ਇਕ ਸ਼ਬਦ ਬੜੇ ਗੂੜ੍ਹੇ ਅਰਥਾਂ ਵਾਲਾ ਹੈ। ਹਰ ਇਕ ਵਿਚ ਪਰਮ-ਸੱਤ ਦੀ ਕੋਈ ਨਾ ਕੋਈ ਖਾਸ ਵਡਿਆਈ (ਖਾਸੀਅਤ) ਦੱਸੀ ਗਈ ਹੈ। ਸਤਿਨਾਮ ਤੋਂ ਬਾਅਦ ਇਨ੍ਹਾਂ ਵਡਿਆਈ-ਭਰਪੂਰ ਸ਼ਬਦਾਂ ਨੂੰ ਇਵੇਂ ਲਿਖਣਾ ਵੀ ਗੁਰੂ ਸਾਹਿਬ ਦੀ ਇਕ ਨਾਟਕੀ ਤਰਕੀਬ ਹੈ ਜਿਸ ਦਾ ਅਚੰਭਾਮਈ ਬੋਧ ਅੰਤ ਵਿਚ ਭਾਵ ਗੁਰਪ੍ਰਸਾਦਿ ‘ਤੇ ਜਾ ਕੇ ਹੁੰਦਾ ਹੈ। ਅਜਿਹਾ ਹੀ ਪੈਂਤੜਾ ਗੁਰੂ ਜੀ ਨੇ ਇਕ ਵਾਰ ਅੱਗੇ ਜਾ ਕੇ ਵਰਤਿਆ ਹੈ ਜਦੋਂ ḔਮੰਨੈḔ ਦਾ ਵਿਸ਼ਾ ਛੱਡ ਕੇ ਉਹ ਇਕਾ-ਇਕ ḔਪੰਚਾਂḔ ਦੀ ਗੱਲ ਅਰੰਭ ਕਰਦੇ ਹਨ। ਉਨ੍ਹਾਂ ਦੀ ਇਸ ਤਰਕੀਬ ਨੂੰ ਆਸਾਨੀ ਨਾਲ ਸਮਝਣ ਲਈ ਇੱਥੇ ਗੁਰਪ੍ਰਸਾਦਿ ਸ਼ਬਦ ਨੂੰ ਪਹਿਲਾਂ ਵੀ ਵਿਚਾਰਿਆ ਜਾ ਸਕਦਾ ਹੈ ਪਰ ਉਨ੍ਹਾਂ ਦੀ ਆਪਣੀ ਬਣਾਈ ਤਰਤੀਬ ਹੀ ਵਧੇਰੇ ਠੀਕ ਹੈ।
ਸਤਿਨਾਮ ਤੋਂ ਬਾਅਦ ਲਿਖੇ ਦੋ ਸ਼ਬਦ ਕਰਤਾ ਪੁਰਖੁ ਹਨ। ਗੁਰੂ ਜੀ ਅਨੁਸਾਰ ਉਹ ਪਰਮ-ਸੱਤ, ਜਿਸ ਦੀਆਂ ਵਡਿਆਈਆਂ ਦਾ ਸਹੀ ਢੰਗ ਨਾਲ ਪਤਾ ਕਰਨਾ ਹੈ, ਕਰਤਾ ਪੁਰਖੁ ਹੈ। ਉਹ ਉਤਪਤੀ ਦਾ ਕਾਰਨ ਹੈ। ਉਪਰ ਵਿਰਾਟ ਬ੍ਰਹਿਮੰਡੀ ਪਿੰਡਾਂ ਤੋਂ ਲੈ ਕੇ ਹੇਠਾਂ ਬਾਰੀਕ ਕੀੜੇ ਕਿਰਮਾਂ ਤੀਕ ਜੋ ਕੁਝ ਵੀ ਵਿਖਾਈ ਦਿੰਦਾ ਹੈ, ਉਹ ਉਸੇ ਦਾ ਪ੍ਰਗਟਾਵਾ ਹੈ, ਭਾਵ ਉਸੇ ਤੋਂ ਪ੍ਰਗਟ ਹੋਇਆ ਹੈ। ਕੇਵਲ ਸਮਝਣ ਦੇ ਤੌਰ ‘ਤੇ ਪਰਮ-ਸੱਤ ਨੂੰ ਦੋ ਮੁੱਖ ਰੂਪਾਂ ਵਿਚ ਵੰਡਿਆ ਗਿਆ ਹੈ, ਇਹ ਹਨ-ਅੰਤਿਮ ਸੱਚ (ੂਲਟਮਿਅਟe ੍ਰeਅਲਟੇ) ਤੇ ਪ੍ਰਤੀਤੀ ਸੱਚ (ੰਅਨਿeਸਟ ੍ਰeਅਲਟੇ)। ਪਹਿਲੇ ਰੂਪ ਵਿਚ ਉਹ ਉਦਾਸੀਨ (ਫਅਸਸਵਿe) ਤੇ ਨਿਰ-ਚੱਲ (ਧੋਰਮਅਨਟ) ਹੁੰਦਾ ਹੈ ਤੇ ਦੂਜੇ ਰੂਪ ਵਿਚ ਗਤੀਸ਼ੀਲ ਤੇ ਸਰਗਰਮ (Aਚਟਵਿe) ਬਣ ਜਾਂਦਾ ਹੈ। ਪਹਿਲਾ ਰੂਪ ਦੇਹ, ਹੋਂਦ, ਸਰੀਰ ਤੇ ਪੁਰਖ ਵਾਲਾ ਹੈ ਅਤੇ ਦੂਜਾ ਰੂਪ ਸਿਰਜਣਹਾਰ, ਸੂਤਰਧਾਰ, ਰਚਨਾਕਾਰ ਤੇ ਕਰਤਾਰ ਦਾ ਹੈ। ਜਦੋਂ ਅੰਤਿਮ ਸੱਚਾਈ ਕਰਵਟ ਬਦਲ ਕੇ ਆਪਣੇ ਅਦ੍ਰਿਸ਼ਟ ਤੇ ਉਦਾਸੀਨ ਰੂਪ ਤੋਂ ਸਾਕਾਰ ਜਾਂ ਮਾਯਾਵੀ ਰੂਪ (ੰਅਨਿeਸਟ ੍ਰeਅਲਟੇ) ਧਾਰਨ ਕਰਦੀ ਹੈ ਤਾਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਇਸ ਦਾ ਭਾਵ ਇਹ ਨਹੀਂ ਕਿ ਇਸ ਤੋਂ ਪਹਿਲਾਂ ਕੁਝ ਨਹੀਂ ਸੀ। ਇਸ ਤੋਂ ਪਹਿਲਾਂ ਸੱਚ ਆਪਣੀ ਮਾਯਾ-ਰਹਿਤ ਹੋਂਦ ਵਿਚ ਸੀ। ਪ੍ਰਤੀਤੀ ਰੂਪ ਧਾਰਨ ਉਪਰੰਤ ਇਹ Ḕਤਿਸ ਤੇ ਹੋਇ ਲਖ ਦਰਿਆਓḔ ਦੇ ਵਾਕ ਅਨੁਸਾਰ ਬਹੁ-ਭਾਂਤੀ ਖੇਡਾਂ ਕਰਦਾ ਨਿਯਮਿਤ ਢੰਗ ਨਾਲ ਵਿਕਸਿਤ ਹੁੰਦਾ ਆ ਰਿਹਾ ਹੈ।
ਸਪਸ਼ਟ ਹੈ, ਬ੍ਰਹਿਮੰਡ ਰਚਨਾ ਪਰਮ-ਸੱਤ ਦੇ ਸੁੱਤੇ-ਸੁੱਧ ਆਪਣਾ ਰੂਪ ਬਦਲਣ ਨਾਲ ਹੋਈ ਹੈ ਤੇ ਇਹ ਕਿਸੇ ਇੱਛਤ ਢੰਗ ਨਾਲ ਨਹੀਂ ਹੋਈ। ਗੁਰੂ ਸਾਹਿਬ ਨੇ ਸਾਰੇ ਜਪੁਜੀ ਸਾਹਿਬ ਵਿਚ ਕਿਤੇ ਇਹ ਸੰਕੇਤ ਨਹੀਂ ਕੀਤਾ ਕਿ ਸ੍ਰਿਸ਼ਟੀ ਰਚਨਾ ਕਿਸੇ ਇੱਛਾ-ਵਸ ਹੋਈ ਹੈ। ਜਿਨ੍ਹਾਂ ਦੋ ਥਾਂਵਾਂ ‘ਤੇ ਉਹ ਇਸ ਦਾ ਜ਼ਿਕਰ ਕਰ ਸਕਦੇ ਸੀ, ਉਥੇ ਵੀ ਨਹੀਂ ਕੀਤਾ। ਇਹੀ ਉਨ੍ਹਾਂ ਦੀ ਵਡਿਆਈ ਹੈ ਤੇ ਇਹੀ ਗੱਲ ਉਨ੍ਹਾਂ ਦੀ ਇਸ ਬਾਣੀ ਨੂੰ ਵਿਗਿਆਨਾਂ ਦੇ ਵਿਗਿਆਨ ਦਾ ਦਰਜਾ ਦਿੰਦੀ ਹੈ। ਇਹ ਉਨ੍ਹਾਂ ਦੇ ਸੰਕਲਪ ਦੀ ਇਸ ਧਾਰਨਾ ਨੂੰ ਦਰਸਾਉਂਦੀ ਹੈ ਕਿ ਪਰਮ-ਸੱਤ ਵੀ ਆਪਣੇ ਮਾਯਾਵੀ ਰੂਪ ਵਾਂਗ ਇੱਛਾ-ਚਾਲਕ ਨਹੀਂ ਸਗੋਂ ਨਿਯਮ-ਚਾਲਕ ਜਾਂ ਹੁਕਮ ਚਾਲਕ ਹੈ। ਮਨੁੱਖ ਸਮੇਤ ਸਾਰੀ ਸ੍ਰਿਸ਼ਟੀ ਭਾਵ ਇਹ ਆਪ ਵੀ ਇਨ੍ਹਾਂ ਹੁਕਮਾਂ ਦਾ ਬੰਨ੍ਹਿਆ ਹੋਇਆ ਹੈ। ਇਹ ਬ੍ਰਹਿਮੰਡ ਹਜ਼ਾਰ ਵਾਰ ਖਤਮ ਹੋਵੇ ਤੇ ਹਜ਼ਾਰ ਵਾਰ ਮੁੜ ਕੇ ਬਣੇ, ਤਦ ਵੀ ਗੁਰੂ ਸਾਹਿਬ ਦਾ ਇਹ ਵਿਚਾਰ ਇੰਨਾ ਹੀ ਸੱਚ ਰਹੇਗਾ।
ਇਸ ਤਰ੍ਹਾਂ ਕਰਤਾ ਪੁਰਖੁ ਦਾ ਭਾਵ ਕੋਈ ਸੱਚ ਮੁੱਚ ਦਾ ਜਾਂ ਮਨੁੱਖੀ ਜਾਮੇ ਵਾਲਾ ਇੱਛਾਧਾਰੀ ਜੀਵ, ਸ਼ਖਸੀਅਤ ਜਾਂ ਸ਼ਕਤੀ ਨਹੀਂ ਜੋ ਹੱਥੀਂ-ਪੈਰੀਂ ਜਾਂ ਸੋਚ ਸੰਕਲਪ ਨਾਲ ਕਿਸੇ ਸ਼ੈਅ ਨੂੰ ਪੈਦਾ ਕਰਨ ਵਾਲਾ ਹੋਵੇ। ਉਹ ਕੋਈ ਪਰਾ-ਪੂਰਬਲਾ ਪਿਤਾ ਪੁਰਖ ਵੀ ਨਹੀਂ ਜਿਸ ਨੇ ਇਕ ਵੰਸ਼-ਦਾਤੇ ਵਾਂਗ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਜਾਂ ਚਲਾਇਆ ਹੋਵੇ। ਉਹ ਤਾਂ ਦਰਿਆ ਵਿਚ ਚਲਦੇ ਪਾਣੀ ਵਾਂਗ ਹੈ ਜੋ ਆਪਣੇ ਉਤੇ, ਆਪਣੇ ਵਿਚੋਂ, ਆਪਣੇ ਆਪ ਹੀ ਲੱਖਾਂ ਪ੍ਰਕਾਰ ਦੀਆਂ ਤਰੰਗਾਂ ਦੀ ਉਤਪਤੀ ਕਰਦਾ ਹੈ, ਜੋ ਉਸ ਵਿਚ ਹੀ ਅਭੇਦ ਹੋ ਜਾਂਦੀਆਂ ਹਨ। ਉਹ ਆਪਣੀ ਸ਼ਕਲ ਸੂਰਤ ਜਾਂ ਪੈਦਾਇਸ਼-ਕਾਰਜ ਕਰਕੇ ਕਰਤਾ ਨਹੀਂ ਸਗੋਂ ਆਪਣੇ ਉਸ ਗੁਣ ਕਰਕੇ ਕਰਤਾ ਹੈ ਜਿਸ ਰਾਹੀਂ ਉਹ ਅਪ੍ਰਤੱਖ ਤੋਂ ਪ੍ਰਤੱਖ ਰੂਪ ਵਟਾਉਂਦਾ ਹੈ ਤੇ ਫਿਰ ਲੱਖਾਂ ਪ੍ਰਕਾਰ ਦੇ ਵਜੂਦਾਂ ਵਿਚ ਪ੍ਰਗਟ ਹੁੰਦਾ ਹੈ। ਉਸ ਨੂੰ ḔਪੁਰਖੁḔ ਇਸ ਕਰਕੇ ਨਹੀਂ ਕਿਹਾ ਗਿਆ ਕਿ ਉਸ ਦੀ ਛਵੀ ਪੁਰਖਾਂ ਵਾਲੀ ਹੈ। ਉਹ ਪੁਰਖ ਇਸ ਕਰਕੇ ਹੈ ਕਿ ਉਸ ਦੇ ਸੂਖਮ ਵਜੂਦ ਉਤੇ ਸੰਸਾਰਕ ਉਤਪਤੀ ਦੀ ਨੀਂਹ ਟਿਕੀ ਹੋਈ ਹੈ, ਭਾਵ ਉਹ ਹੀ ਸੰਸਾਰ ਦਾ ਜਿਣਸੀ ਵਜੂਦ ਹੈ। ਦੁਆਲੇ ਘੁੰਮਦੇ ਸੂਰਜ, ਚੰਦ, ਤਾਰੇ, ਸਿਤਾਰੇ ਤੇ ਉਨ੍ਹਾਂ ਤੋਂ ਬਣਿਆ ਸਮੁੱਚਾ ਬ੍ਰਹਿਮੰਡ ਸਭ ਉਸੇ ਦਾ ਸਰੀਰ ਹਨ। ਹੇਠਾਂ ਪਸਰੀ ਧਰਤ ਤੇ ਇਸ ਦੇ ਪਰਬਤ, ਝੀਲਾਂ, ਬੱਦਲ, ਆਕਾਸ਼, ਜੰਗਲ, ਪਸੂ, ਪੰਛੀ ਤੇ ਮਾਨਵ ਵੀ ਸਭ ਉਸੇ ਦੀ ਦੇਹ ਦੇ ਵੱਖ ਵੱਖ ਪ੍ਰਗਟਾਵੇ ਹਨ। ਉਸ ਨੂੰ ਕੋਈ ਦੇਹਧਾਰੀ ਪੁਰਖ ਜਾਂ ਮਨੁੱਖੀ ਜਾਮੇ ਵਿਚ ਵਿਚਰਦਾ ਵਿਸ਼ਾਲ ਇੱਛਾਧਾਰੀ ਨਿਗਰਾਨ ਸਮਝਣਾ ਮਨੁੱਖੀ ਸੋਚ ਦੀ ਗਲਤੀ ਹੈ ਤੇ ਕਮਜ਼ੋਰੀ ਵੀ।
ਇੱਦਾਂ ਉਹੀ ਲੋਕ ਕਰਦੇ ਹਨ, ਜੋ ਗੁਰਬਾਣੀ ਨੂੰ ਪੂਜਾ-ਪਾਠ ਦਾ ਸਾਧਨ ਸਮਝ ਕੇ ਇਸ ਦੇ ਤਰਕ-ਸੰਗਤ ਅਧਿਐਨ ਦੀ ਲੋੜ ਨਹੀਂ ਸਮਝਦੇ। ਅਜਿਹਾ ਸੋਚਣ ਵਾਲਿਆਂ ਲਈ ਅਗਿਆਨ ਤੇ ਅੰਧ-ਵਿਸ਼ਵਾਸ ਤੋਂ ਮੁਕਤੀ ਪ੍ਰਾਪਤ ਕਰਨਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ।
(ਚਲਦਾ)