ਟੁੱਲ ਲੱਗਣਾ

ਬਲਜੀਤ ਬਾਸੀ
ਛੋਟੇ ਹੁੰਦੇ ਗੁੱਲੀ ਡੰਡੇ ਦੀ ਖੇਡ ਖੇਡਿਆ ਕਰਦੇ ਸਾਂ। ਇਹ ਖੇਡ ਦੋ ਕੁ ਫੁੱਟ ਦੇ ਡੰਡੇ ਅਤੇ ਅੱਧੇ ਕੁ ਫੁੱਟ ਦੀ ਗੁੱਲੀ ਨਾਲ ਖੇਡੀ ਜਾਂਦੀ ਸੀ। ਗੁੱਲੀ ਨੂੰ ਦੋਵਾਂ ਪਾਸਿਆਂ ਤੋਂ ਘੜ ਘੜ ਕੇ ਨੁਕੀਲੀ ਬਣਾਇਆ ਹੁੰਦਾ ਸੀ। ਗੁੱਲੀ ਘੜਨ ਵਾਲੇ ਤਰਖਾਣ ਨੂੰ ਕਈ ਜਾਤਪ੍ਰਸਤ ਲੋਕ ਹਿਕਾਰਤ ਨਾਲ ਗੁੱਲੀ-ਘੜ ਆਖਿਆ ਕਰਦੇ ਸਨ।

ਗੁੱਲੀ ਡੰਡੇ ਦੀ ਖੇਡ ਭਾਰਤ ਤੋਂ ਬਿਨਾ ਹੋਰ ਵੀ ਕਈ ਦੇਸ਼ਾਂ ਵਿਚ ਪ੍ਰਚਲਿਤ ਹੈ ਇਸ ਲਈ ਇਸ ਦੀਆਂ ਕਈ ਵੰਨਗੀਆਂ ਹਨ। ਪਿੱਠੂ ਗਰਮ ਅਤੇ ਗੁੱਲੀ ਡੰਡਾ ਮੈਨੂੰ ਕ੍ਰਿਕਟ ਅਤੇ ਬੇਸਬਾਲ ਜਿਹੀਆਂ ਖੇਡਾਂ ਹੀ ਲਗਦੀਆਂ ਹਨ। ਮੈਂ ਆਪਣੇ ਇਲਾਕੇ ਵਿਚ ਪ੍ਰਚਲਿਤ ਇਸ ਖੇਡ ਦੀ ਵੰਨਗੀ ਦਾ ਕੁਝ ਵਰਣਨ ਕਰਦਾ ਹਾਂ। ਜੇ ਤਿੰਨ ਜਣਿਆਂ ਤੋਂ ਵੱਧ ਖੇਡਣ ਵਾਲੇ ਹੋਣ ਤਾਂ ਦੋ ਧਿਰਾਂ ਬਣਾ ਲਈਆਂ ਜਾਂਦੀਆਂ ਸਨ, ਦੋ ਜਣੇ ਹੀ ਹੋਣ ਤਾਂ ਦੋਨੋਂ ਇਕ ਦੂਜੇ ਦੇ ਵਿਰੋਧੀ ਹੁੰਦੇ ਸਨ। ਇਕ ਜਣਾ ਵਾਰੀ ਪੁਗਦਾ ਸੀ। ਖੁੱਲ੍ਹੇ ਮੈਦਾਨ ਵਿਚ ਇਕ ਪਿੜੀ (ਜਾਂ ਪੀੜੀ=ਪਰਿਧੀ) ਵਾਹ ਲਈ ਜਾਂਦੀ ਸੀ। ਫਿਰ ਪੁੱਗਣ ਵਾਲੀ ਧਿਰ ਦਾ ਇਕ ਜਣਾ ਹੱਥ ਵਿਚ ਗੁੱਲੀ ਫੜ੍ਹੀ ਉਸ ਉਤੇ ਸਾਰੇ ਜ਼ੋਰ ਨਾਲ ਡੰਡੇ ਦੀ ਚੋਟ ਕਰਕੇ ਗੁੱਲੀ ਨੁੰ ਦੂਰ ਸੁੱਟਣ ਦਾ ਯਤਨ ਕਰਦਾ। ਇਸ ਨੂੰ ਰਾਬ ਦੇਣੀ ਕਿਹਾ ਜਾਂਦਾ ਸੀ। ਇਕ ਹੋਰ ਤਰੀਕੇ ਅਨੁਸਾਰ ਗੁੱਲੀ ਨੂੰ ਇਕ ਖੁੱਤੀ ਵਿਚ ਟਿਕਾ ਕੇ ਅਤੇ ਡੰਡੇ ਦੇ ਇਕ ਸਿਰੇ ਨੂੰ ਗੁੱਲੀ ਦੇ ਹੇਠਾਂ ਅੜੇਸ ਕੇ ਤੁਲ ਦੀ ਤਰ੍ਹਾਂ ਗੁੱਲੀ ਨੂੰ ਦੂਰ ਵਗਾਹਿਆ ਜਾਂਦਾ ਸੀ। ਇਸ ਤਰ੍ਹਾਂ ਵਗਾਹੀ ਗੁੱਲੀ ਨੂੰ ਜੇ ਵਿਰੋਧੀ ਧਿਰ ਦਾ ਖਿਡਾਰੀ ਬੁੱਚ ਲੈਂਦਾ ਤਾਂ ਪੁੱਗਣ ਵਾਲੇ ਦੀ ਵਾਰੀ ਖਤਮ।
ਜੇ ਗੁੱਲੀ ਬੁੱਚੀ ਨਾ ਜਾ ਸਕਦੀ ਤਾਂ ਵਾਰੀ ਲੈ ਰਿਹਾ ਖਿਡਾਰੀ ਖੇਡ ਨੂੰ ਅੱਗੇ ਵਧਾਉਂਦਾ ਹੋਇਆ ਪਿੜੀ ਦੇ ਬਾਹਰ ਜਮੀਨ ‘ਤੇ ਗੁੱਲੀ ਟਿਕਾ ਕੇ ਉਸ ਦੇ ਦਣ ‘ਤੇ ਡੰਡਾ ਮਾਰ ਕੇ ਇਸ ਨੂੰ ਉਛਾਲਦਾ ਅਤੇ ਫਿਰ ਇਸ ਉਛਲੀ ਹੋਈ ਗੁੱਲੀ ਉਤੇ ਪੂਰੇ ਤਾਣ ਨਾਲ ਡੰਡੇ ਦਾ ਵਾਰ ਕਰਦਾ। ਪੂਰੇ ਜ਼ੋਰ ਨਾਲ ਅਤੇ ਟਿਕਾ ਕੇ ਲਾਈ ਹੋਈ ਚੋਟ ਵਾਲੀ ਗੁੱਲੀ ਦੂਰ ਤੱਕ ਬੁੜ੍ਹਕਦੀ। ਇਸ ਕ੍ਰਿਆ ਨੂੰ ਟੁੱਲ ਲਾਉਣਾ ਕਹਿੰਦੇ ਸਨ। ਵਿਰੋਧੀ ਧਿਰ ਦਾ ਖਿਡਾਰੀ ਦੂਰ ਪਹੁੰਚ ਗਈ ਗੁੱਲੀ ਨੂੰ ਏਨੇ ਕੁ ਜ਼ੋਰ ਨਾਲ ਪਿਛੇ ਨੂੰ ਵਗਾਹ ਕੇ ਮਾਰਨ ਦੀ ਕੋਸ਼ਿਸ਼ ਕਰਦਾ ਕਿ ਗੁੱਲੀ ਪੀੜੀ ਵਿਚ ਜਾ ਪਵੇ। ਇਸ ਸੂਰਤ ਵਿਚ ਉਹ ਖੇਡਣ ਦੀ ਵਾਰੀ ਲੈ ਲੈਂਦਾ ਨਹੀਂ ਤਾਂ ਪਹਿਲੇ ਦੀ ਵਾਰੀ ਕਾਇਮ ਰਹਿੰਦੀ।
ਇਸ ਖੇਡ ਦੇ ਦੋ ਤਿੰਨ ਨੁਕਤੇ ਹੋਰ ਹਨ। ਅਸੂਲਨ ਟੁੱਲ ਦੋ ਵਾਰੀ ਲਾਏ ਜਾਂਦੇ ਸਨ ਪਰ ਜੇ ਪਹਿਲੇ ਟੁੱਲ ਵਿਚ ਹੀ ਗੁੱਲੀ ਬਹੁਤ ਦੂਰ ਵਗ ਜਾਵੇ ਤਾਂ ਟੁੱਲ ਲਾਉਣ ਵਾਲਾ ਉਦਾਰ ਹੁੰਦਿਆਂ ਦੂਜਾ ਮੁਆਫ ਕਰ ਦਿੰਦਾ, ਭਾਵ ਦੂਜਾ ਟੁੱਲ ਨਾ ਲਾਉਂਦਾ। ਜੇ ਗੁੱਲੀ ਪਿੜੀ ਵਿਚ ਨਾ ਡਿਗੇ ਤਾਂ ਪਿੜੀ ਤੋਂ ਲੈ ਕੇ ਗੁੱਲੀ ਦੇ ਮੁਕਾਮ ਤੱਕ ਡੰਡਿਆਂ ਨਾਲ ਦੂਰੀ ਮਿਣੀ ਜਾਂਦੀ ਤੇ ਇਹ ਪੁੱਗਣ ਵਾਲੇ ਦੇ ਪੁਆਇੰਟ ਹੁੰਦੇ। ਵਾਰੀ ਲੈਣ ਵਾਲਾ ਮਾਹਰ ਖਿਡਾਰੀ ਟੁੱਲ ਮਾਰ ਕੇ ਪਹਿਲਾਂ ਗੁੱਲੀ ਨੂੰ ਡੰਡਿਆਂ ‘ਤੇ ਟਪਾਉਂਦਾ ਤੇ ਜਿੰਨੇ ਟੱਪੇ ਮਾਰ ਸਕਦਾ, ਉਹ ਵੀ ਉਸ ਦੇ ਪੁਆਇੰਟਾਂ ਵਿਚ ਗਿਣੇ ਜਾਂਦੇ। ਅੰਤ ਵਿਚ ਜਿਸ ਦੇ ਵੱਧ ਪੁਆਇੰਟ ਹੁੰਦੇ, ਉਹ ਜੇਤੂ ਕਰਾਰ ਦਿੱਤਾ ਜਾਂਦਾ। ਖਿੱਦੋ-ਖੂੰਡੀ ਦੀ ਖੇਡ ਵਿਚ ਵੀ ਖਿੱਦੋ ਨੂੰ ਖੂੰਡੀ ਨਾਲ ਮਾਰੀ ਜਾਣ ਵਾਲੀ ਚੋਟ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਮੈਂ ਆਪਣੇ ਬਚਪਨ ਵਿਚ ਹਰ ਕਿਸਮ ਦੀ ਖੇਡ ਵਿਚ ਫਾਡੀ ਹੀ ਰਿਹਾ। ਸੋ ਇਸ ਖੇਡ ਵਿਚ ਵੀ ਹਮੇਸ਼ਾ ਦੂਰ ਦੂਰ ਤੱਕ ਬੁੜ੍ਹਕਾਇਆ ਰਹਿੰਦਾ। ਜੇ ਕਿਤੇ ਮੇਰੀ ਵਾਰੀ ਆ ਜਾਂਦੀ ਤਾਂ ਮੈਂ ਘਟ ਹੀ ਟੁੱਲ ਲਾ ਸਕਦਾ। ਜ਼ਿੰਦਗੀ ਵਿਚ ਵੀ ਮੇਰਾ ਬਹੁਤਾ ਟੁੱਲ ਨਹੀਂ ਲੱਗਾ। Ḕਟੁੱਲ ਲੱਗਣਾḔ ਜਾਂ ਵੱਜ ਜਾਣਾ ਮੁਹਾਵਰਾ ਇਥੋਂ ਹੀ ਬਣਿਆ, ਜਿਸ ਦਾ ਅਰਥ ਇਕ ਕੋਸ਼ ਨੇ ਇਸ ਤਰ੍ਹਾਂ ਦਿੱਤਾ ਹੈ: ਦਾਅ ਲੱਗ ਜਾਣਾ, ਮੌਕਾ ਲੱਗ ਜਾਣਾ, ਤੀਰ ਨਿਸ਼ਾਨੇ ‘ਤੇ ਲੱਗ ਜਾਣਾ। ਇਕੱਲੇ ਟੁੱਲ ਦਾ ਅਰਥ ਜ਼ੋਰ, ਤ੍ਰਾਣ ਵੀ ਲਿਖਿਆ ਮਿਲਦਾ ਹੈ। ਸ਼ਾਇਦ ਟਿੱਲ ਇਸੇ ਦਾ ਰੁਪਾਂਤਰ ਹੈ, ਅਜੇ ਕੁਝ ਨਹੀਂ ਕਹਿ ਸਕਦਾ।
ਕੀ ਹੈ ਇਹ ਟੁੱਲ ਜੋ ਮੇਰੇ ਨਸੀਬਾਂ ਵਿਚ ਨਹੀਂ ਲਿਖਿਆ ਗਿਆ? ਹੁਣ ਤੱਕ ਦੀ ਚਰਚਾ ਤੋਂ ਇਹ ਅਨੁਮਾਨ ਲਗਦਾ ਹੈ ਕਿ ਟੁੱਲ ਦਾ ਅਰਥ ਡੰਡਾ ਹੋਵੇਗਾ, ਟੁੱਲ ਲੱਗਣਾ, ਮਾਰਨਾ ਜਾਂ ਵੱਜਣਾ ਅਰਥਾਤ ਡੰਡਾ ਲੱਗਣਾ, ਮਾਰਨਾ ਜਾਂ ਵੱਜਣਾ। ਪਰ ਕਦੀ ਕਿਸੇ ਨੇ ਡੰਡੇ ਨੂੰ ਟੁੱਲ ਨਹੀਂ ਕਿਹਾ। ਟੁੱਲ ਸ਼ਬਦ ਅਸਲ ਵਿਚ ਤੁੱਲ ਤੋਂ ਬਣਿਆ ਹੈ, ਸਿਰਫ ‘ਤ’ ਧੁਨੀ ‘ਟ’ ਵਿਚ ਬਦਲ ਗਈ ਹੈ, ਇਸੇ ਕ੍ਰਿਆ ਨਾਲ ਤੁਰਨਾ ਟੁਰਨਾ ਬਣਿਆ। ਤੁੱਲ ਦਾ ਧਾਤੂ ‘ਤੁਲ’ ਹੈ ਜਿਸ ਵਿਚ ਉਪਰ ਚੁੱਕਣ, ਉਛਾਲਣ, ਟਪਾਉਣ ਦੇ ਭਾਵ ਹਨ। ਗੁੱਲੀ ਡੰਡੇ ਦੀ ਖੇਡ ਵਿਚ ਕਈ ਤਰ੍ਹਾਂ ਨਾਲ ਗੁੱਲੀ ਨੂੰ ਡੰਡੇ ‘ਤੇ ਟਪਾਇਆ ਤੇ ਫਿਰ ਬੁੜ੍ਹਕਾਇਆ ਜਾਂਦਾ ਹੈ। ਇਹ ਖੇਡ ਤੁਲ ਚੁੱਕਣ ਦੀ ਕ੍ਰਿਆ ਵਰਗੀ ਹੀ ਹੈ। ਗੁੱਲੀ ਡੰਡੇ ਦੀ ਸਾਰੀ ਖੇਡ ਗੁੱਲੀ ਨੂੰ ਉਛਾਲਣ ਦੀ ਕ੍ਰਿਆ ‘ਤੇ ਹੀ ਟਿਕੀ ਹੋਈ ਹੈ। ਇਸ ਨੂੰ ਉਛਾਲਣ ਲਈ ਹੀ ਇਸ ਦੇ ਸਿਰਿਆਂ ਨੂੰ ਘੜਿਆ ਜਾਂਦਾ ਹੈ। ਕਈ ਵਾਰੀ ਇਸ ਨੂੰ ਇਕ ਖੁੱਤੀ ਵਿਚ ਉਚਾ-ਨੀਵਾਂ ਰੱਖ ਕੇ ਇਕ ਸਿਰਾ ਉਪਰ ਉਠਾਇਆ ਜਾਂਦਾ ਹੈ। ਕਈ ਇਲਾਕਿਆਂ ਵਿਚ ਇਹੋ ਕ੍ਰਿਆ ਗੁੱਲੀ ਦੇ ਹੇਠਾਂ ਪੱਥਰ ਜਾਂ ਠੀਕਰੀ ਰੱਖ ਕੇ ਪੂਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਗੁੱਲੀ ਡੰਡੇ ਦੀ ਖੇਡ ਦੇ ਪ੍ਰਸੰਗ ਵਿਚ ਟੁੱਲ ਸ਼ਬਦ ਇਕ ਤਰ੍ਹਾਂ ਤੁਲ ਜਾਂ ਲੀਵਰ ਹੀ ਹੈ ਜੋ ਡੰਡੇ ਦੇ ਅਰਥਾਂ ਵਿਚ ਵੀ ਸਮਝਿਆ ਜਾ ਸਕਦਾ ਹੈ। ਅੰਗਰੇਜ਼ੀ ਵਿਚ ਇਸ ਖੇਡ ਨੂੰ ਠਪਿਚਅਟ ਕਿਹਾ ਜਾਂਦਾ ਹੈ। ਇਸ ਸ਼ਬਦ ਵਿਚ ਕੈਟ ਦਾ ਅਰਥ ਗੁੱਲੀ ਹੈ ਅਤੇ ਟਿਪ ਦਾ ਅਰਥ ਹਲਕੀ ਚੋਟ ਲਾਉਣਾ ਹੁੰਦਾ ਹੈ। ਅੰਗਰੇਜ਼ੀ ‘ਟਿਪ ਅਪ’ ਦਾ ਮਤਲਬ ਹੈ, ਕਿਸੇ ਚੀਜ਼ ਦੇ ਇਕ ਪਾਸੇ ਨੂੰ ਉਪਰ ਚੁੱਕਣਾ।
ਟੁੱਲ ਸ਼ਬਦ ਦੇ ਹੋਰ ਭੇਦ ਹਨ-ਟੁੱਲਾ ਅਤੇ ਟੱਲਾ। ‘ਟੁੱਲ\ਟੁੱਲਾ ਲਾਉਣਾ’ ਮੁਹਾਵਰੇ ਵਿਚ ਅਟਾ-ਸਟਾ ਲਾਉਣ ਦਾ ਭਾਵ ਵੀ ਹੈ। ਧਿਆਨ ਦਿਉ, ਤੁਲ ਸ਼ਬਦ ਤੋਂ ਬਣੇ ਤੋਲ ਵਿਚ ਵੀ ਇਹ ਭਾਵ ਹੈ। ‘ਪਰ ਤੋਲਣੇ’ ਮੁਹਾਵਰੇ ਵਿਚ ਸ਼ਕਤੀ ਦਾ ਅਨੁਮਾਨ ਲਾਉਣ ਦਾ ਅਰਥ ਹੈ। ‘ਪਹਿਲਾਂ ਤੋਲੋ ਫਿਰ ਬੋਲੋ’ ਵਿਚ ਵੀ ਕਹੀ ਜਾਣ ਵਾਲੀ ਗੱਲ ਦੇ ਸੰਭਾਵੀ ਅਸਰ ਦਾ ਅਨੁਮਾਨ ਲਾਉਣ ਵਾਲੀ ਗੱਲ ਹੀ ਹੈ। ‘ਤੁਲ’ ਧਾਤੂ ਨਾਲ ਬਣਦੇ ਸ਼ਬਦਾਂ ਬਾਰੇ ਅਸੀਂ ‘ਸਚੁ ਤਰਾਜੀ ਤੋਲੁ’ ਵਾਲੇ ਲੇਖ ਵਿਚ ਕੁਝ ਵਿਸਥਾਰ ਨਾਲ ਲਿਖ ਆਏ ਹਾਂ ਪਰ ਪ੍ਰਸੰਗਵੱਸ ਕੁਝ ਦੁਹਰਾਓ ਜਰੂਰੀ ਹੈ। ਤੁਲ ਸ਼ਬਦ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲ ਜਾਂਦੇ ਹਨ। ਇਨ੍ਹਾਂ ਦਾ ਭਾਰੋਪੀ ਮੂਲ ਹੈ, ‘ਠeਲe’ ਤੇ ਅਰਥ ਹੈ, ਭਾਰ ਉਠਾਉਣਾ, ਚੁੱਕਣਾ। ਇਸ ਤੋਂ ਲਾਤੀਨੀ ਸ਼ਬਦ ਬਣਿਆ, ਠੋਲeਰਅਰe ਜਿਸ ਦਾ ਸ਼ਾਬਦਿਕ ਅਰਥ ਹੈ, ਭਾਰ ਚੁੱਕਣਾ, ਉਠਾਉਣਾ, ਧਾਰਨ ਕਰਨਾ ਪਰ ਵਿਕਸਿਤ ਅਰਥ ਬਣਿਆ ਬਰਦਾਸ਼ਤ ਕਰਨਾ, ਸਹਾਰਨਾ, ਝੱਲਣਾ ਆਦਿ। ਅੰਗਰੇਜ਼ੀ ਠੋਲeਰਅਟe, ਠੋਲeਰਅਟਿਨ ਜਾਂ ਠੋਲeਰਅਨਚe ਇਸੇ ਤੋਂ ਬਣੇ ਹਨ।
ਇਹ ਸਮਝਣ ਵਾਲੀ ਗੱਲ ਹੈ ਕਿ (ਭਾਰ) ਚੁੱਕਣਾ ਦਾ ਭਾਵ ਬਰਦਾਸ਼ਤ ਕਰਨਾ ਵਿਚ ਕਿਵੇਂ ਵਿਕਸਿਤ ਹੋਇਆ ਹੋਵੇਗਾ। ਮਾੜੀ ਜਿਹੀ ਹੀ ਘੁੰਡੀ ਹੈ। ਬਰਦਾਸ਼ਤ ਕਰਨਾ ਵੀ ਇਕ ਤਰ੍ਹਾਂ ਮਾਨਸਿਕ ਬੋਝ ਚੁੱਕਣ ਵਾਲੀ ਗੱਲ ਹੀ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਜਦ ਅਸੀਂ ਕਿਸੇ ਭਾਰੀ ਚੀਜ਼ ਨੂੰ ਚੁੱਕਦੇ ਹਾਂ ਤਾਂ ਸਮਝੋ ਅਸੀਂ ਇਸ ਨੂੰ ਸਹਾਰਦੇ ਹੀ ਹਾਂ। ਸਹਾਰਾ ਸ਼ਬਦ ਹੀ ਲਵੋ। ਥੰਮੀ ਜੋ ਭਾਰ ਚੁੱਕਦੀ ਹੈ, ਇਕ ਤਰ੍ਹਾਂ ਸਹਾਰਾ ਹੀ ਹੈ। ਸਹਾਰੇ ਵਿਚ ਥੰਮੀ ਦੇ ਭਾਵ ਵੀ ਹਨ। ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਅਰਬੀ ਵਲੋਂ ਆਇਆ ਇਕ ਸ਼ਬਦ ਲੈਂਦੇ ਹਾਂ, ‘ਤਹੱਮਲ’ ਜਿਸ ਦਾ ਅਰਥ ਹੈ-ਧੀਰਜ, ਬਰਦਾਸ਼ਤ ਕਰਨ ਦੀ ਸ਼ਕਤੀ। ਅਰਬੀ ਵਿਚ ਇਸ ਸ਼ਬਦ ਦਾ ਅਰਥ ‘ਭਾਰ ਚੁੱਕਣਾ’ ਵੀ ਹੁੰਦਾ ਹੈ ਅਤੇ ‘ਬਰਦਾਸ਼ਤ ਕਰਨਾ’ ਵੀ। ਇਸ ਦਾ ਧਾਤੂ ਹੈ, ‘ਹਮਲ’ ਜਿਸ ਦੇ ਮਾਅਨੇ ਹਨ, ਭਾਰ ਚੁੱਕਣਾ। ਪੰਜਾਬੀ ਵਿਚ ਆਮ ਤੌਰ ‘ਤੇ ਇਹ ਸ਼ਬਦ ‘ਹਮਲ ਗਿਰਨਾ’ ਉਕਤੀ ਵਿਚ ਵਰਤਿਆ ਜਾਂਦਾ ਹੈ, ਮਤਲਬ ਗਰਭ ਡਿਗਣਾ। ਗਰਭ ਵੀ ਭਾਰ ਹੀ ਹੁੰਦਾ ਹੈ। ਹਾਮਲਾ ਅਰਬੀ ਵਿਚ ਗਰਭਵਤੀ ਨੂੰ ਆਖਦੇ ਹਨ ਤੇ ਅਰਬੀ ਹੱਮਾਲ ਦੇ ਮਾਅਨੇ ਹਨ-ਭਾਰ ਢੋਣ ਵਾਲਾ, ਪਾਂਡੀ। ਸਮਾਨੰਤਰ ਵਿਕਾਸ ਦੀ ਇਕ ਹੋਰ ਮਿਸਾਲ ਪੇਸ਼ ਹੈ। ਅੰਗਰੇਜ਼ੀ ਸ਼ਬਦ ਭeਅਰ ਦਾ ਅਰਥ ਭਾਰ ਚੁੱਕਣਾ ਵੀ ਹੁੰਦਾ ਹੈ ਤੇ ਬਰਦਾਸ਼ਤ ਕਰਨਾ ਵੀ।
ਠeਲe ਮੂਲ ਤੋਂ ਬਣੇ ਅੰਗਰੇਜ਼ੀ ਦੇ ਸ਼ਬਦ ਓਣਟੋਲਲ ਦਾ ਮੁਢਲਾ ਅਰਥ ਤਾਂ ਉਪਰ ਚੁੱਕਣਾ ਹੀ ਹੈ ਪਰ ਵਿਕਸਿਤ ਅਰਥ ਹੈ-ਵਡਿਆਈ ਕਰਨਾ ਜਾਂ ਸਲਾਹੁਣਾ। ਵਡਿਆਈ ਕਰਨ ਵਿਚ ਕਿਸੇ ਨੂੰ ਉਚਾ ਚੁੱਕਣ ਦਾ ਹੀ ਆਸ਼ਾ ਹੈ। ਇਕ ਅੰਗਰੇਜ਼ੀ ਸ਼ਬਦ ਹੈ, ਠeਲਅਮੋਨ ਜੋ ਆਦਮੀ ਦੀ ਸ਼ਕਲ ਦੇ ਥੰਮ ਨੂੰ ਆਖਦੇ ਹਨ। ਇਹ ਮਿਲਦੇ-ਜੁਲਦੇ ਗਰੀਕ ਸ਼ਬਦ ਤੋਂ ਬਣਿਆ ਹੈ, ਜਿਸ ਦਾ ਮੁਢਲਾ ਭਾਵ ਵੀ ਸਹਾਰਾ ਦੇਣ ਵਾਲਾ ਹੁੰਦਾ ਹੈ। ਅਸਮਾਨ ਦੇ ਥੰਮਾਂ ਨੂੰ ਚੁੱਕਣ ਵਾਲੇ ਗਰੀਕ ਦੈਂਤ (ਟਾਈਟਨ) ‘ਐਟਲਸ’ ਵਿਚ ਵੀ ਇਹੀ ਮੂਲ ਬੋਲਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ-ਅਸਮਾਨ ਨੂੰ ਚੁੱਕਣ ਵਾਲਾ। ਅਸਲ ਵਿਚ ਇਹ ਸ਼ਬਦ ਠeਲਅਮੋਨ ਦਾ ਹੀ ਵਿਕਸਿਤ ਰੂਪ ਹੈ। ਅਸੀਂ ਐਟਲਸ ਨੂੰ ਨਕਸ਼ਿਆਂ ਦੀ ਕਿਤਾਬ ਵਜੋਂ ਜਾਣਦੇ ਹਾਂ ਪਰ ਇਸ ਅਰਥ ਵਿਚ ਇਹ ਸ਼ਬਦ ਇਸ ਲਈ ਪ੍ਰਚਲਿਤ ਹੋਇਆ ਕਿਉਂਕਿ 16ਵੀਂ ਸਦੀ ਵਿਚ ਪਹਿਲੀ ਵਾਰ ਦੁਨੀਆਂ ਦਾ ਐਟਲਸ ਛਪਵਾਉਣ ਵਾਲੇ ਨੇ ਇਹ ਸ਼ਬਦ ਵਰਤਿਆ ਸੀ। ਉਸ ਦੇ ਐਟਲਸ ਦੇ ਸਰਵਰਕ ਵਿਚ ਇਸ ਦਾਨਵ ਦਾ ਚਿੱਤਰ ਸੀ। ਮੌਰੀਟੇਨੀਆ (ਉਤਰ ਪੱਛਮੀ ਅਫਰੀਕਾ ਦਾ ਇਕ ਦੇਸ਼ ਜੋ ਐਟਲਾਂਟਿਕ ਸਾਗਰ ਦੇ ਨਾਲ ਲਗਦਾ ਹੈ) ਵਿਚ ਇਕ ਪਰਬਤ ਦਾ ਨਾਂ ਹੈ-ਮਾਊਂਟ ਐਟਲਸ। ਇਸ ਦੇ ਪ੍ਰਸੰਗ ਵਿਚ ਐਟਲਾਂਟਿਕ ਸ਼ਬਦ ਪ੍ਰਚਲਿਤ ਹੋਇਆ ਜੋ ਬਾਅਦ ਵਿਚ ਸਮੁੱਚੇ ਐਟਲਾਂਟਿਕ ਸਾਗਰ ਲਈ ਵਰਤਿਆ ਜਾਣ ਲੱਗਾ। ਅੰਗਰੇਜ਼ੀ ਤੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਦੇ ਬਹੁਤ ਸਾਰੇ ਜਾਣੇ-ਪਛਾਣੇ ਸ਼ਬਦ ਇਸ ਮੂਲ ਨਾਲ ਜਾ ਜੁੜਦੇ ਹਨ।