ਵਿਅੰਗ ਨਹੀਂ!

ਆਇਆ ਵੱਸਦਾ ਗੁਰਾਂ ਦੇ ਨਾਂ ਕਹਿੰਦੇ, ਸਾਰੇ ਦੇਸ਼ ‘ਚੋਂ ਸੂਬਾ ਖੁਸ਼ਹਾਲ ਯਾਰੋ।
ਕੀ ਸਰਕਾਰ ਸਮਾਜ ਤੇ ਸਿਆਸਤੀ ਨੇ, ਸਭ ਦੀ ਉਖੜੀ ਜਾਪਦੀ ਚਾਲ ਯਾਰੋ।
ਖਿੱਚ-ਧੂਹ ਖੁਦਗਰਜ਼ੀ ਦਾ ਬੋਲ ਬਾਲਾ, ਰਿਹਾ ਫਰਜ਼ਾਂ ਨੂੰ ਵਿਰਲਾ ਕੋਈ ਪਾਲ ਯਾਰੋ।
ਸਹਿਣਸ਼ੀਲਤਾ ਸਬਰ ਦਾ ਭੋਗ ਪਾ ਕੇ, ਮਰਨ-ਮਾਰਨ ਦੇ ਸੋਚਦੇ ਖਿਆਲ ਯਾਰੋ।
ਉਡਿਆ ਅਮਨ ਕਾਨੂੰਨ ਹੈ ਖੰਭ ਲਾ ਕੇ, ਆਵੇ ਚਿਹਰੇ ‘ਤੇ ਖੁਸ਼ੀ ਦਾ ਰੰਗ ਕਿੱਦਾਂ?
ਖਬਰਾਂ ਆਉਂਦੀਆਂ ਰੋਜ ਮਨਹੂਸ ਜਿਹੀਆਂ, ਫੁਰਨ ਕਵੀ ਨੂੰ ਕਾਵਿ-ਵਿਅੰਗ ਕਿੱਦਾਂ?