ਵਾਸ਼ਿੰਗਟਨ: ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਡੈਮੋਕਰੈਟ ਪਾਰਟੀ ਨਾਲ ਸਮਝੌਤੇ ਦੇ ਹਿੱਸੇ ਵਜੋਂ ਅਮਰੀਕਾ ਦੇ ਅਖੌਤੀ Ḕਡਰੀਮਰਜ਼’ ਲਈ 10 ਤੋਂ 12 ਸਾਲਾਂ ਵਿਚ ਨਾਗਰਿਕਤਾ ਦਾ ਰਾਹ ਖੋਲ੍ਹਣ ਲਈ ਤਿਆਰ ਹੈ। ਟਰੰਪ ਦੀ ਇਸ ਕਾਰਵਾਈ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਵੀ ਲਾਭ ਹੋ ਸਕਦਾ ਹੈ।
ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਜਾਣ ਤੋਂ ਪਹਿਲਾਂ ਉਨ੍ਹਾਂ ਵਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਾਗਰਿਕਤਾ ਦੇਣ ਦੀ ਇਹ ਪ੍ਰਕਿਰਿਆ ਭਵਿੱਖ ਵਿਚ ਕਿਸੇ ਵੀ ਸਮੇਂ 10 ਤੋਂ 12 ਸਾਲ ਵਿਚ ਹੋਵੇਗੀ। ਉਨ੍ਹਾਂ ਇਸ ਨੂੰ ਪਰਵਾਸੀਆਂ ਦੀ ਸਖਤ ਮਿਹਨਤ ਲਈ ਲਾਭ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਹੋ ਕਿ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇਸ ਨਾਲ ਅਮਰੀਕਾ ਵਿਚ ਬਿਨਾਂ ਦਸਤਾਵੇਜ਼ਾਂ ਦੇ ਦਾਖਲ ਹੋਏ 690000 ਪਰਵਾਸੀਆਂ ਨੂੰ ਲਾਭ ਮਿਲਣ ਦੀ ਆਸ ਹੈ।
ਇਨ੍ਹਾਂ ਵਿਚ ਹਜ਼ਾਰਾਂ ਪਰਵਾਸੀ ਭਾਰਤੀ ਮੂਲ ਦੇ ਹਨ। ਸ਼ਬਦ Ḕਡਰੀਮਰਜ਼’ ਜਿਹੜਾ ਅਮਰੀਕਾ ਵਿਚ ਬਿਨਾਂ ਦਸਤਾਵੇਜ਼ਾਂ ਦੇ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿ ਰਹੇ ਪਰਵਾਸੀਆਂ ਲਈ ਵਰਤਿਆ ਜਾਂਦਾ ਹੈ, Ḕਡਰੀਮ ਐਕਟ’ ਵਿਚੋਂ ਲਿਆ ਹੈ। ਕੁਝ ਸ਼ਰਤਾਂ ਤਹਿਤ Ḕਡਰੀਮਰਜ਼’ ਨੂੰ ਨਾਗਰਿਕਤਾ ਮੁਹੱਈਆ ਕਰਨ ਲਈ ਪਹਿਲੀ ਵਾਰ ਇਹ ਬਿੱਲ 2001 ਵਿਚ ਲਿਆਂਦਾ ਗਿਆ ਸੀ ਪਰ ਇਹ ਪਾਸ ਨਹੀਂ ਹੋ ਸਕਿਆ। ਉਧਰ, ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਇਸ ਮੁੱਦੇ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ।
ਟਰੰਪ ਮੈਕਸੀਕੋ ਦੇ ਨਾਲ ਲੱਗਦੀ ਸਰਹੱਦ ਉਤੇ ਕੰਧ ਬਣਾਉਣ ਲਈ 20 ਅਰਬ ਡਾਲਰ ਅਤੇ ਹੋਰ ਸਰਹੱਦੀ ਸੁਰੱਖਿਆ ਉਪਾਵਾਂ ਲਈ ਪੰਜ ਅਰਬ ਡਾਲਰ ਫੰਡ ਮੁਹੱਈਆ ਕਰਨ ਦੀ ਮੰਗ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਕੰਧ ਲਈ ਫੰਡ ਦੀ ਮਨਜ਼ੂਰੀ ਤੋਂ ਬਿਨਾਂ Ḕਡਾਸਾ’ ਯੋਜਨਾ ਉਤੇ ਕੋਈ ਸਮਝੌਤਾ ਨਹੀਂ ਹੋਵੇਗਾ। ਜੇਕਰ ਕੰਧ ਨਹੀਂ ਬਣੇਗੀ ਤਾਂ ਗੈਰਕਾਨੂੰਨੀ ਪਰਵਾਸੀਆਂ ਲਈ ਕੋਈ ਰਾਹਤ ਨਹੀਂ। ਟਰੰਪ ਨੇ ਕਿਹਾ ਕਿ ਉਹ 800 ਮੀਲ ਲੰਮੀ ਕੰਧ ਲਈ ਗੱਲ ਕਰ ਰਹੇ ਹਨ। ਇਹ ਕੰਧ ਨਿਵੇਸ਼ ਲਈ ਜ਼ਿਆਦਾ ਲਾਭਦਾਇਕ ਸਾਬਤ ਹੋਵੇਗੀ। ਇਸ ਨਾਲ ਅਰਬਾਂ ਡਾਲਰ ਦੀ ਬੱਚਤ ਹੋਵੇਗੀ।
______________________________
ਹੇਲੀ ਨੇ ਟਰੰਪ ਨਾਲ ਪ੍ਰੇਮ ਸਬੰਧਾਂ ਨੂੰ ਅਫਵਾਹ ਦੱਸਿਆ
ਵਾਸ਼ਿੰਗਟਨ: ਭਾਰਤੀ-ਅਮਰੀਕੀ ਨਿੱਕੀ ਹੇਲੀ, ਜੋ ਯੂæਐਨæ ਲਈ ਅਮਰੀਕਾ ਦੀ ਸੀਨੀਅਰ ਸਫੀਰ ਹੈ, ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਸ ਦੇ ਪ੍ਰੇਮ ਸਬੰਧਾਂ ਬਾਰੇ ਅਫਵਾਹਾਂ ਨੂੰ Ḕਬੇਹੱਦ ਅਪਮਾਨਜਨਕ’ ਅਤੇ Ḕਘਿਨਾਉਣੀਆਂ’ ਦੱਸਿਆ ਹੈ। ਦੱਸਣਯੋਗ ਹੈ ਕਿ ਨਿੱਕੀ ਹੇਲੀ ਕਿਸੇ ਵੀ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਕੈਬਨਿਟ ਰੈਂਕ ਦੀ ਪਹਿਲੀ ਭਾਰਤੀ-ਅਮਰੀਕੀ ਅਧਿਕਾਰੀ ਹੈ। Ḕਪੋਲਿਟੀਕੋ’ ਨਾਲ ਇੰਟਰਵਿਊ ਦੌਰਾਨ ਨਿੱਕੀ ਨੇ ਕਿਹਾ, Ḕਮੈਂ ਇਕ ਵਾਰ ਰਾਸ਼ਟਰਪਤੀ ਦੇ ਜਹਾਜ਼ ਏਅਰ ਫੋਰਸ ਵਨ ਵਿਚ ਗਈ ਸੀ ਅਤੇ ਉਦੋਂ ਜਹਾਜ਼ ਵਿਚ ਹੋਰ ਕਈ ਲੋਕ ਮੌਜੂਦ ਸਨ।’
ਨਿਊ ਯਾਰਕ ਦੇ ਲੇਖਕ ਮਾਈਕਲ ਵੋਲਫ ਦੀ ਕਿਤਾਬ Ḕਫਾਇਰ ਐਂਡ ਫਿਊਰੀ’ ਵਿਚ ਉਸ ਖਿਲਾਫ਼ ਲਾਏ ਦੋਸ਼ਾਂ ਦਾ ਜ਼ਿਕਰ ਕਰਦਿਆਂ ਨਿੱਕੀ ਨੇ ਕਿਹਾ, Ḕਉਹ ਕਹਿੰਦਾ ਹੈ ਕਿ ਆਪਣੇ ਰਾਜਸੀ ਭਵਿੱਖ ਲਈ ਮੈਂ ਓਵਲ ਵਿਚ ਰਾਸ਼ਟਰਪਤੀ ਨਾਲ ਬਹੁਤ ਜ਼ਿਆਦਾ ਗੱਲਾਂ ਕਰ ਰਹੀ ਹਾਂ। ਮੈਂ ਕਦੇ ਵੀ ਰਾਸ਼ਟਰਪਤੀ ਨਾਲ ਆਪਣੇ ਭਵਿੱਖ ਬਾਰੇ ਗੱਲਬਾਤ ਨਹੀਂ ਕੀਤੀ ਅਤੇ ਮੈਂ ਕਦੇ ਵੀ ਉਨ੍ਹਾਂ ਨੂੰ ਇਕੱਲੀ ਨਹੀਂ ਮਿਲੀ। ਇਕ ਦਹਾਕੇ ਤੋਂ ਸਿਆਸਤ ਵਿਚ ਸਰਗਰਮ ਅਤੇ ਦੱਖਣੀ ਕੈਰੋਲਿਨਾ ਦੀ ਸਾਬਕਾ ਗਵਰਨਰ 46 ਸਾਲਾ ਨਿੱਕੀ ਹੇਲੀ ਨੂੰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।