ਫੁੱਲ ਅਤੇ ਪਿੱਪਲ!

ਜਦ ਵੀ ਹਾਕਮ ਨੂੰ ਕੁਰਸੀ ਦਾ ਨਸ਼ਾ ਚੜ੍ਹਦੈ, ਔਰੰਗਜ਼ੇਬ ਬਣ ਹੁਕਮ ਚਲਾਂਵਦਾ ਏ।
‘ਸਰਬ-ਉਚ’ ਵੀ ਮੰਨਦੈ ਝੱਟ ਉਸ ਦੀ, ਬਿਨ ਪੜ੍ਹਿਆਂ ਹੀ ਫਾਈਲਾਂ ‘ਨਿਪਟਾਂਵਦਾ’ ਏ।
ਤਕੜਾ ਜਦੋਂ ਵੀ ਮਾੜੇ ‘ਤੇ ਰੋਹਬ ਪਾਵੇ, ‘ਸੱਤੀਂ ਵੀਹੀਂ ਸੌ’ ਝੱਟ ਬਣਾਂਵਦਾ ਏ।
ਲੇਲਾ ਖਾਣ ਲਈ ਭੁੱਖਾ ਬਘਿਆੜ ਖੂਨੀ, ਪੁੱਠੇ ਪਾਸੇ ਵੱਲ ਪਾਣੀ ਵਗਾਂਵਦਾ ਏ।
ਭ੍ਰਿਸ਼ਟਾਚਾਰ ਦੇ ‘ਬਾਗ’ ਵਿਚ ਦੇਖ ਲੌ ਜੀ, ਬੂਟਾ ਸੱਚ ਦਾ ਕਿਵੇਂ ਮੁਰਝਾਂਵਦਾ ਏ।
ਪਿੱਪਲ ਹਿੱਕ ‘ਤੇ ਉਗਿਆ ‘ਆਪ’ ਦਾ ਜੋ, ‘ਭਗਵੇਂ ਫੁੱਲ’ ਨੂੰ ਮੂਲੋਂ ਨਾ ਭਾਂਵਦਾ ਏ!