ਖੰਡ, ਖੱਡ ਤੇ ਖਹਿਰਾ

ਪੰਜ ਸਾਲ ਹੁਣ ਗੱਦੀ ḔਆਪਣੀḔ ਏ, ਸੁਪਨੇ ਲਿਆਂ ‘ਤੇ ਪਾਣੀ ਫਿਰ ਜਾਂਵਦਾ ਈ।
ਖੰਡ ਵੇਚ ਕੇ ਅਮੀਰ ਬਣਿਆ, ਖੱਡ ਵਿਚ ਵੀ ਹੱਥ ਅਜ਼ਮਾਂਵਦਾ ਈ।
ਦਾਮਨ ਚੋਰ ਦਾ ਕਦੇ ਨਾ ਰਹੇ ਚਿੱਟਾ, ਭਾਵੇਂ Ḕਚਿੱਟ-ਕਲੀਨḔ ਲੈ ਆਂਵਦਾ ਈ।
ਚੋਰ-ਮੋਰੀਆਂ ਨੰਗੀਆਂ ਕਰੇ ਖਹਿਰਾ, ਅਪੋਜੀਸ਼ਨ ਦੇ ਫਰਜ਼ ਨਿਭਾਂਵਦਾ ਈ।
ਦਾਅ-ਪੇਚ ਸਿਆਸਤ ਦੇ ਪੈਣ ਝੂਠੇ, ਸੋਸ਼ਲ ਮੀਡੀਆ ਜੌਹਰ ਦਿਖਾਂਵਦਾ ਈ।
ਚਾਰਾ ਛਕਣ ‘ਤੇ ਕਿਸੇ ਨੂੰ ਕੈਦ ਹੋਈ, ਰੇਤਾ ਕਿਸੇ ਤੋਂ ਗੱਦੀ ਛਡਾਂਵਦਾ ਈ!