ਨਹੀਂ ਕਰਾਰ ਦਿੱਤਾ ਸੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ

ਅੰਗਰੇਜ਼ਾਂ ਤੋਂ ਪਹਿਲਾਂ ਅਣਵੰਡੇ ਹਿੰਦੁਸਤਾਨ ਦੇ ਦੂਰ ਦੁਰੇਡੇ ਇਲਾਕਿਆਂ ਵਿਚ ਰਾਜ ਪ੍ਰਬੰਧ ਦੀ ਪਕੜ ਮਜ਼ਬੂਤ ਨਾ ਹੋਣ ਕਾਰਨ ਕਈ ਲੋਕ ਅਤੇ ਕਬੀਲੇ ਚੋਰੀ, ਠੱਗੀ ਤੇ ਲੁੱਟ-ਖੋਹ ਨੂੰ ਹੀ ਆਪਣਾ ਪੇਸ਼ਾ ਬਣਾਈ ਬੈਠੇ ਸਨ। ਐਸੇ ਲੋਕਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਲਈ ਅੰਗਰੇਜ਼ਾਂ ਨੇ ‘ਕ੍ਰਿਮੀਨਲ ਟਰਾਈਬਜ਼ ਐਕਟ’ ਲਾਗੂ ਕਰਕੇ ਬਹੁਤ ਸਾਰੇ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਕੇ ਉਨ੍ਹਾਂ ‘ਤੇ ਕਈ ਸਖਤ ਪਾਬੰਦੀਆਂ ਲਾਈਆਂ।

ਇਸ ਐਕਟ ਅਧੀਨ ਜ਼ਰਾਇਮ ਪੇਸ਼ਾ ਕਰਾਰ ਦੇਣ ਲਈ ਜੋ ਵਿਧੀ ਅਪਨਾਈ ਜਾਂਦੀ ਸੀ ਅਤੇ ਜਿਨ੍ਹਾਂ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਐਲਾਨਿਆ ਗਿਆ, ਉਸ ਬਾਰੇ ਇੰਗਲੈਂਡ ਰਹਿੰਦੇ ਪਾਕਿਸਤਾਨੀ ਲੇਖਕ ਗੁਲਾਮ ਮੁਸਤਫਾ ਡੋਗਰ ਨੇ ਇੱਕ ਖੋਜ ਭਰਪੂਰ ਲੰਮਾ ਲੇਖ ਲਿਖਿਆ ਹੈ। ਲੇਖ ਦੀ ਇਸ ਆਖਰੀ ਕਿਸ਼ਤ ਵਿਚ ਉਨ੍ਹਾਂ ਸਾਬਤ ਕੀਤਾ ਹੈ ਕਿ ਅੰਗਰੇਜ਼ਾਂ ਨੇ ਸਿੱਖ ਕੌਮ ਨੂੰ ਕਦੇ ਵੀ ਜ਼ਰਾਇਮ ਪੇਸ਼ਾ ਕਰਾਰ ਨਹੀਂ ਦਿੱਤਾ। -ਸੰਪਾਦਕ

ਗੁਲਾਮ ਮੁਸਤਫਾ ਡੋਗਰ ਯੂ. ਕੇ.
ਫੋਨ: +44 78781-32209

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
1901 ‘ਚ ਅਚਾਨਕ ਕੀਤੀ ਮਰਦਮ ਸ਼ੁਮਾਰੀ ‘ਚ ਸਬੰਧਤ ਜ਼ਰਾਇਮ ਪੇਸ਼ਾ ਕਬੀਲਿਆਂ ‘ਚ ਰਹਿੰਦੇ ਕ੍ਰਮਵਾਰ ਰਜਿਸਟਰਡ ਜ਼ਰਾਇਮ ਪੇਸ਼ਾ ਲੋਕ ਤੇ ਗੈਰਹਾਜ਼ਰ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਹੈ:
ਸਾਂਸੀ
ਕਰਨਾਲ 2250 48
ਹੁਸ਼ਿਆਰਪੁਰ 99 15
ਜਲੰਧਰ 866 02
ਲੁਧਿਆਣਾ 1048 13
ਫਿਰੋਜ਼ਪੁਰ 465 01
ਲਾਹੌਰ 3078 —
ਗੁਰਦਾਸਪੁਰ 2838 105
ਸਿਆਲਕੋਟ 1659 524
ਗੁਜਰਾਂਵਾਲਾ 3546 169
ਗੁਜਰਾਤ 1444 —
ਕੁੱਲ 17293 877

ਬੌਰੀਆ
ਲੁਧਿਆਣਾ 497 23
ਫਿਰੋਜ਼ਪੁਰ 10613 777
ਕੁੱਲ 11110 800

ਬਲੋਚ
ਕਰਨਾਲ 1094 133
ਅੰਬਾਲਾ 172 04
ਕੁੱਲ 1266 137

ਹਰਨੀਸ਼
ਹੁਸ਼ਿਆਰਪੁਰ 361 46
ਜਲੰਧਰ 36 06
ਲੁਧਿਆਣਾ 1648 308
ਕੁੱਲ 2045 360

ਪੱਖੀਵਾਰ
ਸਿਆਲਕੋਟ 2376 194

ਮੀਨਾ
ਗੁੜਗਾਉਂ 826 82

ਠੱਗ
ਕਰਨਾਲ 4466 119

ਮਹਾਤਮ
ਲਾਹੌਰ 9885 —

ਭਾਟ
ਸਿਆਲਕੋਟ 1794 96
ਇਸ ਤਰ੍ਹਾਂ ਮੁੜ 1912 ਈਸਵੀ ਵਿਚ ਅਚਾਨਕ ਛਾਪਾ ਮਾਰ ਕੇ ਜ਼ਰਾਇਮ ਪੇਸ਼ਾ ਲੋਕਾਂ ਦੀ ਮਰਦਮ ਸ਼ੁਮਾਰੀ ਕੀਤੀ ਗਈ ਜਾਂ ਕਹਿ ਲਓ ਸਰਜੀਕਲ ਸਟ੍ਰਾਈਕ ਕੀਤੀ। ਇਸ ਬਾਰੇ ਅੰਗਰੇਜ਼ਾਂ ਨੇ ਲਿਖਿਆ ਹੈ ਕਿ 20 ਪਿੰਡਾਂ ਦੀ ਚੋਣ ਕਰਕੇ ਉਥੇ ਅਚਾਨਕ ਮਰਦਮ ਸ਼ੁਮਾਰੀ ਕੀਤੀ ਗਈ, ਜਿਸ ‘ਚ ਵੇਖਿਆ ਗਿਆ ਹੈ ਕਿ ਕਾਫੀ ਬੰਦੇ, ਬੰਦੇ ਦੇ ਪੁੱਤ ਬਣ ਗਏ ਹਨ ਭਾਵ ਉਹ ਹੁਣ ਜ਼ੁਰਮ ‘ਚ ਸ਼ਾਮਲ ਨਹੀਂ ਹਨ।
ਰਾਹਜ਼ਨ ਲੁਟੇਰੇ: ਰਾਹਜ਼ਨ ਉਹ ਲੁਟੇਰੇ ਸਨ ਜੋ ਰਸਤੇ ‘ਚ ਖੜ੍ਹ ਕੇ ਰਾਹੀਆਂ ਦੀ ਲੁੱਟ ਮਾਰ ਕਰਦੇ। ਇਹ ਜ਼ੁਰਮ ਵੀ ਕਾਫੀ ਫੈਲਿਆ ਹੋਇਆ ਸੀ। ਅੰਗਰੇਜ਼ਾਂ ਨੇ ਇਨ੍ਹਾਂ ਦੀ ਵੀ ਇੱਕ ਲਿਸਟ ਤਿਆਰ ਕੀਤੀ ਜਿਸ ਨੂੰ ਅਸੀਂ ਦੋ ਭਾਗਾਂ ‘ਚ ਵੰਡ ਸਕਦੇ ਹਾਂ:
1. ਖਾਨਾਬਦੋਸ਼ ਰਾਹਜ਼ਨ ਕਬੀਲੇ: ਸਾਂਸੀ, ਕੰਜਰ (ਹਬੂਰਾ), ਭੰਗਾਲੀ (ਭਾਂਤੂ ਸਾਂਸੀ), ਬੌਰੀਆ, ਪੱਖੀਵਾਰ ਤੇ ਮਹਾਤਮ।
2. ਰਿਹਾਇਸ਼ੀ ਰਾਹਜ਼ਨ ਕਬੀਲੇ: ਬਲੋਚ, ਹਰਨੀਸ਼, ਗਲੋਈ ਬਲੋਚ, ਭਾਟ, ਮੀਨਾ, ਤਾਗਾ ਬਹੁਮਨ, ਗੁਟਕਾ ਜੱਟ, ਢਿੱਲੋਂ ਜੱਟ ਤੇ ਧਨਵਾਰ।
ਪਸੂ ਚੋਰ: ਅਸੀਂ ਪਿੱਛੇ ਵੀ ਜ਼ਿਕਰ ਕਰ ਆਏ ਹਾਂ ਕਿ ਅੰਗਰੇਜ਼ ਹਕੂਮਤ ਸਮੇਂ ਪਸੂ ਚੋਰੀ ਆਮ ਹੀ ਹੋ ਰਹੀ ਸੀ। ਇਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਪਸੂ ਚੋਰ ਕਬੀਲਿਆਂ ਦੀ ਲਿਸਟ ਬਣਾਈ। 1904 ਈਸਵੀ ਦੇ ਜੇਲ੍ਹਾਂ ਦੇ ਹਵਾਲੇ ਨਾਲ ਸਾਡੇ ਕੋਲ ਇਕ ਲਿਸਟ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਕਿਹੜਾ-ਕਿਹੜਾ ਕਬੀਲਾ ਇਸ ‘ਚ ਸ਼ਾਮਲ ਸੀ, ਜੋ ਇਸ ਪ੍ਰਕਾਰ ਹਨ: ਥਰਾਨਾ ਤੇ ਬਾਰ, ਨੂਰ ਮਹਿਰਮ ਤੇ ਅਕਲਾ ਹਯਾਤ ਬਲੋਚ, ਧੇਰ, ਖਰਲ ਤੇ ਵਲਾਨਾ ਜੱਟ, ਦੁੱਲੂ, ਪਰਹਾਰਸ, ਸਗਲ, ਚਨਾਰ, ਗਾਧੀ, ਚੂੜੇਹਾਰ।
ਇਸ ਲਿਸਟ ਤੋਂ ਸਪਸ਼ਟ ਹੈ ਕਿ ਸਿੱਖ ਕੌਮ ‘ਚੋਂ ਕੋਈ ਵੀ ਕਬੀਲਾ ਇਸ ‘ਚ ਸ਼ਾਮਲ ਨਹੀਂ ਸੀ।
ਇੱਕ ਰਿਪੋਰਟ ਫਿਰੋਜਪੁਰ ਜਿਲ੍ਹੇ ਬਾਰੇ ਬਣਾਈ ਗਈ, ਜਿਸ ‘ਚ ਹਕੂਮਤ ਨੇ ਜ਼ਿਕਰ ਕੀਤਾ ਕਿ ਇੱਥੋਂ ਦੇ ਨੇਪਾ, ਭੱਟੀ ਤੇ ਡੋਗਰ, ਜੋ ਪਹਿਲਾਂ ਜ਼ਰਾਇਮ ਪੇਸ਼ਾ ਸਨ ਪਰ ਹੁਣ ਇਹ ਬਿਲਕੁਲ ਸਿੱਧੇ ਹੋ ਗਏ ਹਨ, ਭਾਵ ਜ਼ੁਰਮ ਕਰਨਾ ਛੱਡ ਗਏ ਹਨ। ਇਨ੍ਹਾਂ ਨੇ 30 ਸਾਲਾਂ ਲਈ ਜਮੀਨ ਪਟੇ ‘ਤੇ ਲੈ ਕੇ ਵਾਹੀ ਜੋਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨੇ ਆਪਣੇ ਖੂਹ ਖੋਦਣੇ ਸ਼ੁਰੂ ਕਰ ਦਿੱਤੇ ਹਨ। ਅਸੀਂ ਹੁਣ ਤੱਕ ਸਿੱਖਾਂ ਦੇ ਜ਼ਰਾਇਮ ਪੇਸ਼ਾ ਕਿਰਦਾਰ ਦੇ ਹਵਾਲੇ ਨਾਲ ਜ਼ਰਾਇਮ ‘ਤੇ ਨਜ਼ਰ ਮਾਰ ਲਈ ਹੈ ਅਤੇ ਬਾਕੀ ਕੌਮਾਂ ਤੇ ਕਬੀਲਿਆਂ ਦੇ ਹਾਲਾਤ ਵੇਖ ਲਏ ਹਨ। ਸਿੱਖਾਂ ਬਾਰੇ ਸਾਨੂੰ ਕੁਝ ਵੀ ਨਜ਼ਰ ਨਹੀਂ ਆਇਆ ਕਿ ਉਹ ਜ਼ਰਾਇਮ ਪੇਸ਼ਾ ਸਨ।
ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ‘ਚ ਸਰਗਰਮ ਜ਼ਰਾਇਮ ਪੇਸ਼ਾ ਗੈਂਗ
ਬ੍ਰਿਟਿਸ਼ ਦੌਰ ‘ਚ ਕਈ ਜ਼ੁਰਮ ਇਕੱਲੇ ਬੰਦੇ ਕਰਦੇ ਸਨ ਤੇ ਬਹੁਤ ਸਾਰੇ ਜ਼ੁਰਮਾਂ ‘ਚ ਆਦਮੀ ਗੈਗਾਂ (ਟੋਲਿਆਂ) ਦੀ ਸ਼ਕਲ ‘ਚ ਵਾਰਦਾਤਾਂ ਕਰਕੇ ਹਕੂਮਤ ਲਈ ਪ੍ਰੇਸ਼ਾਨੀ ਪੈਦਾ ਕਰਦਿਆਂ ਦਹਿਸ਼ਤ ਜਮਾਈ ਰੱਖਦੇ ਸਨ। ਇਨ੍ਹਾਂ ‘ਚੋਂ ਬਹੁਤੇ ਗੈਂਗ ਮਾਰੇ ਜਾਂਦੇ ਜਾਂ ਫੜ੍ਹੇ ਜਾਂਦੇ ਸਨ, ਜਿਨ੍ਹਾਂ ਦੀ ਥਾਂ ਨਵੇਂ ਗੈਂਗ ਉਭਰ ਆਉਂਦੇ। ਪੁਲਿਸ ਇਨ੍ਹਾਂ ਦੀ ਦਹਿਸ਼ਤ ਖਤਮ ਕਰਨ ਲਈ ਤਰਕੀਬਾਂ ਘੜਦੀ ਰਹਿੰਦੀ। 1901 ਤੋਂ 1940 ਈਸਵੀ ਤੱਕ ਹਰ ਸਾਲ ਪੁਲਿਸ ਇਨ੍ਹਾਂ ਗੈਂਗਾਂ ‘ਤੇ ਇਕ ਰਿਪੋਰਟ ਤਿਆਰ ਕਰਦੀ। ਇਥੇ ਅਸੀਂ ਜੋ ਰਿਪੋਰਟ ਦੇ ਰਹੇ ਹਾਂ, ਉਹ ਪੁਲਿਸ ਮਹਿਕਮੇ ਵੱਲੋਂ 1937 ‘ਚ ਨਸ਼ਰ ਕੀਤੀ ਗਈ ਸੀ, ਜਿਸ ‘ਚ ਉਸ ਸਮੇਂ ਸਰਗਰਮ ਗੈਂਗ ਤੇ ਉਨ੍ਹਾਂ ਦੇ ਜਿਲ੍ਹੇ ਦਰਸਾਏ ਗਏ ਹਨ, ਜੋ ਇਸ ਪ੍ਰਕਾਰ ਹੈ:
ਪੰਜਾਬ ‘ਚ ਵੱਖ-ਵੱਖ ਗੈਂਗ ਮੁਖੀਆਂ ਦੇ ਨਾਂ ਤੇ ਵੱਖ-ਵੱਖ ਜਿਲ੍ਹਿਆਂ ‘ਚ ਸਰਗਰਮ ਗੈਂਗਾਂ ਦਾ ਵੇਰਵਾ:
-ਕੁੱਭੀ, ਅਲੀਸ਼ੇਰ, ਕਿਰਤਾ, ਕਾਲੂ, ਮਾਣੀ, ਤੇਜ ਸਿੰਘ, ਮੌਲਾ, ਦੁਗਾ, ਸ਼ਰਧਾ, ਜਿਉਣਾ ਡੋਗਰ, ਫੱਗਾ, ਰੰਘੜ, ਫੱਤਾ ਗੁਜ਼ਰ, ਮੀਰ ਬਾਜ਼, ਅਬਦੁੱਲਾ ਤੇ ਕੰਮਾ ਗੈਂਗ (ਕਰਨਾਲ)
-ਦੀਨ ਮੁਹੰਮਦ ਵਾਂਈ, ਯਾਰਾ, ਅਕਲਾ, ਦੌਲਤਾਨਾ, ਸ਼ੁਪਲ ਦਰਜੀ, ਮਹਿਬੂਬ ਸ਼ਾਹ ਦੇ ਕੁਢਣ, ਹਾਤਿਮ ਤੇ ਤਾਰਗੜ੍ਹ ਗੈਂਗ (ਸੁਲਤਾਨ)
-ਧਤੂਰਾ ਪੋਇਸਨਰ, ਏਕਲ ਗੱਡੇ ਦਾ ਹਾਕਮ ਸਿੰਘ, ਏਕਲ ਗੱਡੇ ਦੇ ਡੋਗਰ, ਲੋਪੋ ਕੇ ਦਾ ਮੋਤਾ ਸਿੰਘ, ਪੁਲਿਸ ਸਟੇਸ਼ਨ ਅਜਨਾਲਾ ਅਧੀਨ ਪੈਂਦੇ ਮਹਾਤਮ ਤੇ ਫਜ਼ਲਦੀਨ ਜੁਲਾਹਾ ਗੈਂਗ (ਅੰਮ੍ਰਿਤਸਰ)
-ਬੁਰਹਾਨੀ, ਬਹਾਲਕੀ, ਮੱਖਣੀ, ਇਦਲਾਨਾ ਦਾ ਝੱਪਾ ਤੇ ਸੁਲਤਾਨ ਗੈਂਗ (ਝੰਗ)
-ਹੀਰਾ, ਫਕੀਰ ਤੇ ਫਜ਼ਲਦੀਨ ਜੁਲਾਹਾ ਗੈਂਗ (ਲੁਧਿਆਣਾ)
-ਸਿੰਘੂ ਤੇ ਭਾਲਕੂ ਗੈਂਗ (ਰੋਹਤਕ)
-ਭਾਕੂ, ਜਿੰਦਾ ਕੋਹਨਾ ਦਾ ਚੀਮਾ ਜੱਟ, ਵਾਂ ਮੱਖਨ ਦੇ ਗਹਿਣਾ ਖਰਲ, ਬਾਹਰ ਦੇ ਵਿਰਕ, ਜਤਰੀ ਤੇ ਲਗਰ, ਮਲਕਾ ਮੌਜ ਦੇ ਕਾਲੂ, ਅਬਲਕਾ ਤੇ ਖਰਲ ਗੈਂਗ (ਸ਼ੇਖੂਪੁਰਾ)
-ਮੱਖੀ ਖੁਰਦ ਦੇ ਭੇਡ ਕੁੱਟ ਮਰਾਸੀ, ਵਲਟੋਹਾ ਦਾ ਸੱਕਾ, ਵਲਟੋਹਾ ਦੇ ਸੰਧੂ ਜੱਟ, ਟਿੱਬੀ ਭਾਗੋਕੇ ਦੇ ਭੱਟੀ ਰਾਜਪੂਤ, ਸਭਰਾਂ ਦੇ ਸੱਈਅਦ, ਜੱਟ ਤੇ ਚੂੜ੍ਹਾ ਅਤੇ ਫਜ਼ਲਦੀਨ ਜੁਲਾਹਾ ਗੈਂਗ (ਲਾਹੌਰ)
-ਸਿਮਲੀਪੁਰ ਦੇ ਫਕੀਰ ਤੇ ਰਾਜਪੂਤ ਤੇ ਰਾਠੌਰ ਦੇ ਰਾਜਪੂਤ ਗੈਂਗ (ਅੰਬਾਲਾ)
-ਬੇਟ ਮੇਤਲਾ ਦੇ ਮੀਰਾਨੀ ਬਲੋਚ ਤੇ ਲੀਹਾ ਦਾ ਬਖਸ਼ਾ ਗੈਂਗ (ਮੁਜ਼ੱਫਰਗੜ੍ਹ)
-ਬੁਹਾਰ ਦੇ ਸੰਜਰਾਨੀ ਬਲੋਚ, ਦਲੇਲ, ਜਲਾਲ ਤੇ ਹਸਨ ਗੈਂਗ (ਡੇਰਾ ਗਾਜ਼ੀ ਖਾਂ)
-ਚੱਕੀ ਵਾਲੇ ਦਾ ਭੱਟੀ ਗੈਂਗ (ਗੁਜ਼ਰਾਂਵਾਲਾ)
-ਚੱਕ ਬੰਦੀ ਨਾਥੂ ਅਮੀਰ ਦੇ ਕਾਠੀਆ, ਚੱਕ ਨੰ 70/4-ਬੀ ਦੇ ਭੁਜੱਨਨ, ਮਹਾਤਮ ਤੇ ਠੱਟਾ ਭੱਟੀ ਦੇ ਭੱਟੀ ਗੈਂਗ (ਮਿੰਟਗੁਮਰੀ)
-ਮਿਨਕ ਸੈਣੀ ਤੇ ਭੂਰਾ ਬ੍ਰਾਹਮਣ ਗੈਂਗ (ਕਾਂਗੜਾ)
-ਜਲਾਲਪੁਰ ਜੱਟਾਂ ਦੇ ਮੁਸੱਲੀ ਤੇ ਕਸ਼ਮੀਰੀ ਧੁਮਰਾ ਗੈਂਗ (ਗੁਜਰਾਤ)
-ਪੁਲਿਸ ਸਟੇਸ਼ਨ ਠੋਸਲ ਦਾ ਰਾਜਪੂਤ ਗੈਂਗ (ਹਿਸਾਰ)
-ਡੱਬਨਵਾਲਾ ਦੇ ਮੁਸੱਲੀ, ਰਾਜੋਕਾ, ਖਰਲ ਤੇ ਪਰੇਹਾਰ ਗੈਂਗ (ਲਾਇਲਪੁਰ)
-ਮਲਸੀਆਂ ਦੇ ਕੋਇਨਰ, ਝੰਡਾ ਮੋਚੀ ਤੇ ਫਜ਼ਲਦੀਨ ਜੁਲਾਹਾ ਗੈਂਗ (ਜਲੰਧਰ)
-ਹੱਡਾ ਦੇ ਘੁਗ ਗੈਂਗ (ਸ਼ਾਹਪੁਰ)
-ਮਹਾਤਮ, ਫਤਿਹਗੜ੍ਹ ਦੇ ਜੱਟ ਅਤੇ ਗੁੱਜਰ ਤੇ ਚੂੜ੍ਹਾ ਗੈਂਗ (ਫਿਰੋਜ਼ਪੁਰ)
ਉਪਰੋਕਤ ਤੱਥਾਂ ‘ਤੇ ਨਜ਼ਰ ਮਾਰਨ ਪਿਛੋਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਪੰਜਾਬ ਦੀਆਂ ਸਾਰੀਆਂ ਕੌਮਾਂ ‘ਚ ਜ਼ਰਾਇਮ ਪੇਸ਼ਾ ਗੈਂਗ ਮਿਲਦੇ ਹਨ ਭਾਵੇਂ ਉਹ ਜੱਟ, ਰਾਜਪੂਤ, ਡੋਗਰ, ਮੋਚੀ, ਜੁਲਾਹਾ, ਨਾਈ ਆਦਿ ਹੋਵੇ, ਇਨ੍ਹਾਂ ‘ਚ ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ। ਪਰ ਇਨ੍ਹਾਂ ਗੈਗਾਂ ‘ਚ ਬਾਕੀ ਕੌਮਾਂ ਦੇ ਮੁਕਾਬਲੇ ਸਿੱਖ ਕੌਮ ਦੀ ਗਿਣਤੀ ਬਹੁਤ ਘੱਟ ਸੀ। ਸੋ, ਤੁਸੀਂ ਆਪ ਅੰਦਾਜ਼ਾ ਲਾਓ ਕਿ ਸਿੱਖ ਜ਼ਰਾਇਮ ਪੇਸ਼ਾ ਕਿਵੇਂ ਸਨ?
ਜੇਲ੍ਹਾਂ ਦੇ ਹਵਾਲੇ ਨਾਲ ਜ਼ਰਾਇਮ ਪੇਸ਼ਾ ਲੋਕ
ਹੁਣ ਅਸੀਂ ਜੇਲ੍ਹਾਂ ‘ਚ ਬੰਦ ਕੈਦੀਆਂ ਦੇ ਹਵਾਲੇ ਨਾਲ ਵੇਖਾਂਗੇ ਕਿ ਗਿਣਤੀ ਦੇ ਹਿਸਾਬ ਨਾਲ ਕਿਸ ਕਿਸ ਕੌਮ ਨਾਲ ਸਬੰਧਤ ਕੈਦੀ ਕੈਦ ਕੱਟ ਰਹੇ ਸਨ। ਜੋ ਵੇਰਵਾ ਅਸੀਂ ਦੇ ਰਹੇ ਹਾਂ, ਉਹ ਪਹਿਲੀ ਮਾਰਚ 1901 ਈਸਵੀ ਦਾ ਹੈ। ਉਸ ਦਿਨ ਪੰਜਾਬ ਦੀਆਂ ਜੇਲ੍ਹਾਂ ‘ਚ 14,098 ਕੈਦੀ ਕੈਦ ਕੱਟ ਰਹੇ ਸਨ। ਇਨ੍ਹਾਂ ‘ਚੋਂ ਸਭ ਤੋਂ ਵੱਧ ਜੱਟ ਸਨ, ਜਿਨ੍ਹਾਂ ਦੀ ਤਾਦਾਦ 3753 ਸੀ। ਬਾਅਦ ‘ਚ ਕ੍ਰਮਵਾਰ ਪਠਾਣ 2097, ਰਾਜਪੂਤ 1034, ਬਲੋਚ 730, ਚੂੜ੍ਹੇ 545, ਅਰੋੜੇ 340 ਅਤੇ ਅਵਾਣ 427 ਆਉਂਦੇ ਸਨ। ਜੋ ਸਿੱਖ ਸਨ, ਉਹ ਬਹੁਤੇ ਜੱਟ ਸਨ। ਇਸ ਲਿਸਟ ‘ਚ ਜੱਟਾਂ ਦੀ ਗਿਣਤੀ 3753 ਦਿੱਤੀ ਗਈ ਹੈ ਪਰ ਇਸ ‘ਚ ਇਹ ਵੇਰਵਾ ਨਹੀਂ ਮਿਲਦਾ ਕਿ ਕਿੰਨੇ ਜੱਟ ਸਿੱਖ ਸਨ, ਕਿੰਨੇ ਮੁਸਲਮਾਨ ਤੇ ਕਿੰਨੇ ਹਿੰਦੂ। ਇੱਕ ਹੋਰ ਲਿਸਟ ਹੈ, ਜਿਸ ਵਿਚ 1901 ਈਸਵੀ ਦੌਰਾਨ ਧਾਰਾ 302, 307 ਤੇ 304 ਅਧੀਨ ਕੈਦ ਕੱਟ ਰਹੇ ਕੈਦੀਆਂ ਦਾ ਵੇਰਵਾ ਦਰਜ ਹੈ।
1901 ਦੌਰਾਨ ਪੰਜਾਬ ਦੀਆਂ ਜੇਲਾਂ ‘ਚ ਕਤਲ, ਇਰਾਦਾ ਕਤਲ ਅਤੇ ਡਕੈਤੀ ‘ਚ ਸ਼ਾਮਲ ਵੱਖ-ਵੱਖ ਕਬੀਲਿਆਂ ਜਾਂ ਜਾਤਾਂ ਦੇ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਹੈ:
ਕਬੀਲਾ ਧਾਰਾ 302 ਧਾਰਾ 307 ਧਾਰਾ 304
ਅਰਾਂਈ 17 05 11
ਅਰੋੜਾ 31 21 14
ਅਵਾਨ 32 06 09
ਭਲੋਚ 60 12 13
ਬ੍ਰਾਹਮਣ 17 01 16
ਚੂੜ੍ਹਾ 27 04 16
ਜੱਟ 203 61 184
ਖੱਤਰੀ 12 02 08
ਪਠਾਣ 371 113 76
ਕੁਰੈਸ਼ੀ 08 04 04
ਰਾਜਪੂਤ 26 63 22
ਸਈਅਦ 38 12 05
ਸ਼ੇਖ 13 08 07
ਤਰਖਾਣ 37 23 —
ਤੇਲੀ 19 09 01
ਕੁੱਲ 911 344 386
“ਠਹe ਾਗੁਰeਸ ਅਰe ਰਅਟਹeਰ ਅ ਸੁਰਪਰਸਿe ਅਨਦ ਟeਨਦ ਪeਰਹਅਪਸ ਟੋ ਸਹੋੱ ਟਹਅਟ ਅਸ ਾਅਰ ਦeਟeਚਟeਦ ਚਰਮਿe ਗੋeਸ, ਟਹe ਮੋਰe ੱeਲਲ-ਟੋ-ਦੋ ਚਅਸਟਸ ਅਰe ਨੋਟ ਅਲੱਅੇਸ ਟਹe ਲeਅਸਟ ਚਰਮਿਨਿਅਲ”
ਭਾਵ ਉਪਰ ਦਿੱਤੇ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ ਜ਼ੁਰਮ ਦੀ ਦੁਨੀਆਂ ‘ਚ ਰੱਝੇ-ਪੁੱਜੇ ਲੋਕ ਵੀ ਘੱਟ ਨਹੀਂ ਸਨ।
ਸੰਨ 1879 ‘ਚ ਸੈਂਟਰਲ ਜੇਲ੍ਹ ਦੇ ਦਰੋਗੇ ਮੁਹੰਮਦ ਅਬਦੁਲ ਗੱਫਾਰ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਂ ਸੀ, ‘ਏ ਕੰਪਲੀਟ ਡਿਕਸ਼ਨਰੀ ਆਫ ਦਾ ਟਰਮਜ਼ ਯੂਜ਼ਡ ਬਾਈ ਦੀ ਕ੍ਰਿਮੀਨਲ ਟਰਾਈਬਜ਼ ਇੰਨ ਪੰਜਾਬ ਟੂਗੈਦਰ ਇਟ ਸ਼ਾਰਟ ਹਿਸਟਰੀ ਆਫ ਈਚ ਟਰਾਈਬ ਐਂਡ ਦੀ ਨੇਮ ਆਫ ਰੈਜੀਡੈਂਸ ਆਫ ਈਚ ਇੰਡਿਵੀਜ਼ਅਲ ਮੈਂਬਰ।Ḕ ਇਸ ‘ਚ ਲੇਖਕ ਵੱਲੋਂ ਕੈਦੀਆਂ ਦੇ ਬਹੁਤ ਜ਼ਿਆਦਾ ਵੇਰਵੇ ਦਿੱਤੇ ਗਏ ਹਨ। ਹਰ ਕੈਦੀ ਦਾ ਨਾਂ, ਉਸ ਦਾ ਨੰਬਰ, ਉਸ ਦੇ ਪਿਉ ਦਾ ਨਾਂ, ਉਸ ਦਾ ਪਿੰਡ, ਉਸ ਉਤੇ ਕਿਹੜੀ ਦਫਾ ਲੱਗੀ ਹੈ ਤੇ ਉਸ ਨੂੰ ਕਿੰਨੇ ਸਾਲ ਦੀ ਕੈਦ ਹੋਈ ਹੈ, ਦਾ ਜ਼ਿਕਰ ਕੀਤਾ ਗਿਆ ਹੈ। ਇਸ ਕਿਤਾਬ ‘ਚ ਕੈਦ ਕੱਟ ਕੇ ਜਾ ਚੁਕੇ ਕੈਦੀਆਂ ਬਾਰੇ ਵੀ ਲਿਖਿਆ ਮਿਲਦਾ ਹੈ। ਇਸ ਕਿਤਾਬ ਮੁਤਾਬਕ 1875 ਈਸਵੀ ਤੱਕ ਜਿਹੜੇ ਡਾਕੂ ਤੇ ਰਾਹਜ਼ਨ ਲੁਟੇਰੇ ਸਜ਼ਾ ਕੱਟ ਕੇ ਜਾ ਚੁਕੇ ਸਨ, ਉਨ੍ਹਾਂ ‘ਚ ਜੱਟ 165 ਅਤੇ ਰਾਜਪੂਤ 70 ਸਨ। ਜਿਹੜੇ ਡਾਕੂ ਤੇ ਰਾਹਜ਼ਨ 1879 ਈਸਵੀ ਤੱਕ ਜੇਲਾਂ ‘ਚ ਬੰਦ ਸਨ, ਉਨ੍ਹਾਂ ‘ਚ ਜੱਟ 95, ਰਾਜਪੂਤ 5, ਸੱਈਅਦ 4, ਅਰਾਈਂ 10 ਤੇ ਲੁਹਾਰ 12 ਸਨ।
ਇਸ ਕਿਤਾਬ ‘ਚ ਜਿਨ੍ਹਾਂ ਬਦਨਾਮ ਚੋਰਾਂ ਦਾ ਵੇਰਵਾ ਹੈ, ਉਨ੍ਹਾਂ ‘ਚ ਗੁੱਜਰ 5, ਜੱਟ 25, ਅਰਾਈਂ 3, ਖੱਤਰੀ 9 ਤੇ ਅਰੋੜੇ 7 ਸਨ। ਕਈ ਹੋਰ ਵੀ ਕੌਮਾਂ ਦੇ ਕੈਦੀਆਂ ਦਾ ਵੇਰਵਾ ਹੈ ਪਰ ਸਿੱਖਾਂ ਬਾਰੇ ਕੋਈ ਅਲਹਿਦਾ ਜਾਣਕਾਰੀ ਨਹੀਂ ਮਿਲਦੀ।
ਹੁਣ ਅਸੀਂ ਜੇਲ੍ਹਾਂ ਦੇ ਰਿਕਾਰਡ ‘ਤੇ ਵੀ ਨਜ਼ਰ ਮਾਰ ਲਈ ਹੈ। ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਜ਼ਰਾਇਮ ਪੇਸ਼ਾ ਨਹੀਂ ਸਨ। ਸੰਨ 1924 ਤੋਂ ਲੈ ਕੇ ਜਦੋਂ ਜ਼ਰਾਇਮ ਪੇਸ਼ਾ ਕਰਾਰ ਦੇਣ ਦੀ ਪੰਜਾਬ ‘ਚ ਸ਼ੁਰੂਆਤ ਹੋਈ ਸੀ ਤੋਂ ਲੈ ਕੇ ਸੰਨ 1947 ਤੱਕ ਸਿੱਖ ਕੌਮ ਨੂੰ ਕਦੇ ਵੀ ਜ਼ਰਾਇਮ ਪੇਸ਼ਾ ਕਰਾਰ ਨਹੀਂ ਦਿੱਤਾ ਗਿਆ।
ਜ਼ਰਾਇਮ ਪੇਸ਼ਾ ਜਾਂ ਜ਼ਰਾਇਤ ਪੇਸ਼ਾ
ਸੂਬਾ ਪੰਜਾਬ ‘ਚ ਜਿਹੜਾ ਬਹੁਤ ਵੱਡਾ ਵਾਕਿਆ ਸੀ, ਉਹ ਅੰਗਰੇਜ਼ ਹਕੂਮਤ ਦਾ ਲੋਕਾਂ ਨੂੰ ਜਮੀਨ ਦੀ ਮਲਕੀਅਤ ਦੇਣਾ ਸੀ। ਇਸ ਤੋਂ ਪਹਿਲਾਂ ਮੁਗਲ ਜਾਂ ਸਿੱਖ ਦੌਰ ‘ਚ ਰਾਜੇ ਜਮੀਨਾਂ ਕਿਸਾਨਾਂ ਨੂੰ ਸਿਰਫ ਵਾਹੁਣ ਲਈ ਹੀ ਦਿੰਦੇ ਸਨ ਤੇ ਇਸ ਦੇ ਇਵਜ਼ ‘ਚ ਲਗਾਨ ਉਗਰਾਹੁੰਦੇ ਸਨ। ਉਹ ਦਿੱਤੀਆਂ ਜਮੀਨਾਂ ਖੋਹ ਕੇ ਹੋਰਾਂ ਨੂੰ ਵੀ ਦੇ ਦਿੰਦੇ ਸਨ। ਇਸੇ ਲਈ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਸੀ, ‘ਜਮੀਨ ਜਿਹੜਾ ਵਾਹੇ ਉਸ ਦੀ।Ḕ ਇਸ ਨਾਅਰੇ ਨੇ ਜੱਟਾਂ ‘ਤੇ ਬੜਾ ਅਸਰ ਕੀਤਾ ਕਿਉਂਕਿ ਉਸ ਵਕਤ ਜਮੀਨ ਮੁਗਲਾਂ ਕੋਲ ਹੁੰਦੀ ਸੀ ਤੇ ਜੱਟ ਸਿਰਫ ਵਾਹੁੰਦੇ ਹੀ ਸਨ। ਉਸ ਦੌਰ ਤੋਂ ਹੀ ਪੰਜਾਬ ਦੇ ਜੱਟਾਂ ਦਾ ਰੁਝਾਨ ਸਿੱਖੀ ਵੱਲ ਹੋ ਗਿਆ। ਹੁਣ ਸਿੱਖਾਂ ਵਿਚ ਸਭ ਤੋਂ ਵੱਡੀ ਤਾਦਾਦ ਪੰਜਾਬ ਦੇ ਜੱਟਾਂ ਦੀ ਹੀ ਹੈ।
ਅੰਗਰੇਜ਼ਾਂ ਨੇ ਆਪਣੇ ਤਜਰਬੇ ਦੀ ਬੁਨਿਆਦ ‘ਤੇ ਪੰਜਾਬ ਦੇ ਲੋਕਾਂ ਦੀ ਵਰਗ ਵੰਡ ਕਰ ਲਈ। ਜ਼ਰਾਇਮ ਪੇਸ਼ਾ ਬਾਰੇ ਤਾਂ ਅਸੀਂ ਪਹਿਲਾਂ ਹੀ ਜਾਣ ਚੁਕੇ ਹਾਂ। ਹੁਣ ਕਾਸ਼ਤ ਪੇਸ਼ਾ ਤੇ ਗੈਰ ਕਾਸ਼ਤ ਪੇਸ਼ਾ ਲੋਕਾਂ ਬਾਰੇ ਜਾਣਾਂਗੇ। ਪੰਜਾਬ ਦੇ ਜੋ ਕਬੀਲੇ ਪਹਿਲਾਂ ਤੋਂ ਹੀ ਖੇਤੀਬਾੜੀ ਦਾ ਕੰਮ ਕਰਦੇ ਸਨ, ਉਨ੍ਹਾਂ ਨੂੰ ਕਾਸ਼ਤ ਪੇਸ਼ਾ ਕਰਾਰ ਦਿੱਤਾ ਗਿਆ। ਇਨ੍ਹਾਂ ‘ਚ ਜੱਟ, ਰਾਜਪੂਤ, ਗੁੱਜਰ ਤੇ ਡੋਗਰ ਕਬੀਲੇ ਸ਼ਾਮਲ ਸਨ। ਜੋ ਕਬੀਲੇ ਖੇਤੀਬਾੜੀ ਦੇ ਧੰਦੇ ਤੋਂ ਅਣਜਾਣ ਸਨ, ਉਨ੍ਹਾਂ ਨੂੰ ਗੈਰ ਕਾਸ਼ਤ ਕਬੀਲਿਆਂ ਦੀ ਸ਼੍ਰੇਣੀ ‘ਚ ਦਰਜ ਕੀਤਾ ਗਿਆ। ਇਨ੍ਹਾਂ ‘ਚ ਖੱਤਰੀ, ਅਰੋੜੇ, ਬਾਣੀਏ ਅਤੇ ਜੁਲਾਹੇ ਆਦਿ ਸਨ।
ਇੱਥੇ ਇੱਕ ਗੱਲ ਹੋਰ ਵੇਖਣ ਵਾਲੀ ਹੈ ਕਿ ਅੰਗਰੇਜ਼ ਉਸ ਕਬੀਲੇ ਨੂੰ ਕਦੇ ਵੀ ਕਾਸ਼ਤ ਪੇਸ਼ਾ ਸ਼੍ਰੇਣੀ ‘ਚ ਨਹੀਂ ਸਨ ਰੱਖਦੇ, ਜਿਸ ਨੂੰ ਜ਼ਰਾਇਮ ਪੇਸ਼ਾ ਐਲਾਨਿਆ ਗਿਆ ਹੋਵੇ। ਪੰਜਾਬ ਦੇ ਜੱਟ ਜ਼ਿਆਦਾਤਰ ਸਿੱਖ ਧਰਮ ਨਾਲ ਜੁੜੇ ਹੋਏ ਸਨ। ਜੇ ਉਹ ਜ਼ਰਾਇਮ ਪੇਸ਼ਾ ਹੁੰਦੇ ਤਾਂ ਉਨ੍ਹਾਂ ਨੂੰ ਕਦੇ ਵੀ ਕਾਸ਼ਤ ਪੇਸ਼ਾ ਸ਼੍ਰੇਣੀ ‘ਚ ਬ੍ਰਿਟਿਸ਼ ਹਕੂਮਤ ਨੇ ਨਹੀਂ ਸੀ ਰੱਖਣਾ। ਅੰਗਰੇਜ਼ਾਂ ਨੇ ਜਦੋਂ ਪੰਜਾਬ ‘ਤੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਇੱਥੋਂ ਦੀ ਜਮੀਨ ਬਹੁਤ ਉਪਜਾਊ ਹੈ ਪਰ ਸਿੰਚਾਈ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ ਬੇਆਬਾਦ ਪਈ ਹੈ। ਇਸ ਲਈ ਬਾਰਾਂ ‘ਚ ਸਿੰਚਾਈ ਖਾਤਰ ਨਹਿਰਾਂ ਕੱਢੀਆਂ ਗਈਆਂ। ਬਾਰਾਂ ਦੀਆਂ ਇਹ ਜਮੀਨਾਂ ਕੇਂਦਰੀ ਪੰਜਾਬ ਦੇ ਜੱਟਾਂ ਤੇ ਹੋਰ ਕਾਸ਼ਤਕਾਰ ਕੌਮਾਂ ਨੂੰ ਅਲਾਟ ਕੀਤੀਆਂ ਗਈਆਂ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਜੰਗਲ ‘ਚ ਮੰਗਲ ਲਾ ਦਿੱਤੇ। ਬੇ-ਆਬਾਦ ਜਮੀਨ ਵਾਹੀਯੋਗ ਬਣ ਗਈ। ਅੰਗਰੇਜ਼ਾਂ ਦਾ ਪੰਜਾਬ ‘ਤੇ ਕਬਜ਼ਾ ਕਰਨ ਦਾ ਮਕਸਦ ਇੱਥੋਂ ਦੇ ਲੋਕਾਂ ਨੂੰ ਖੁਸ਼ਹਾਲ ਕਰਨਾ ਨਹੀਂ ਸੀ। ਉਨ੍ਹਾਂ ਦਾ ਮੰਤਵ ਇੱਥੋਂ ਪੈਸਾ ਕਮਾ ਕੇ ਇੰਗਲੈਂਡ ਲੈ ਕੇ ਜਾਣਾ ਸੀ। ਇੰਗਲੈਂਡ ‘ਚ ਅੱਜ ਵੀ ਜੋ ਬਹੁਤ ਸਾਰੇ ਮਕਾਨ ਹਨ, ਇਹ ਸੰਨ 1860 ਤੋਂ ਲੈ ਕੇ 1900 ਦਰਮਿਆਨ ਬਣੇ ਹਨ। ਇਨ੍ਹਾਂ ‘ਤੇ ਉਸਾਰੀ ਮਿਤੀ ਵੀ ਉਕਰੀ ਹੋਈ ਹੈ। ਅੰਗਰੇਜ਼ਾਂ ਨੇ ਪੰਜਾਬ ਦੀ ਜ਼ਰਖੇਜ਼ ਜਮੀਨ ਤੋਂ ਟੈਕਸ ਉਗਰਾਹ ਕੇ ਆਪਣੇ ਦੇਸ਼ ਦੀ ਹੀ ਤਰੱਕੀ ਕਰਨੀ ਸੀ। ਅੰਗਰੇਜ਼ਾਂ ਨੇ ਸਭ ਤੋਂ ਪਹਿਲੀ ਜਮਾਂਬੰਦੀ 1856 ਵਿਚ ਕੀਤੀ। ਇਸ ਜਮਾਂਬੰਦੀ ਦੇ ਨਾਲ ਹੀ ਜਮੀਨ ਲੋਕਾਂ ਦੀ ਨਿਜੀ ਮਲਕੀਅਤ ਬਣਨੀ ਸ਼ੁਰੂ ਹੋ ਗਈ। ਸੰਨ 1868 ਵਿਚ ਪਹਿਲਾ ਬੰਦੋਬਸਤ ਹੋਇਆ। ਇਸ ਤੋਂ ਬਾਅਦ ਇਹ ਬੰਦੋਬਸਤ ਕ੍ਰਮਵਾਰ 1891, 1911 ਅਤੇ 1936 ਈਸਵੀ ਤੱਕ ਹੁੰਦੇ ਰਹੇ। ਇਨ੍ਹਾਂ ਸਮਿਆਂ ਦੌਰਾਨ ਹੀ ਨਹਿਰਾਂ ਅਤੇ ਬੰਨ੍ਹਾਂ ਦੀ ਉਸਾਰੀ ਕਰਵਾਈ ਗਈ। ਨਹਿਰੀ ਪਾਣੀ ਨਾਲ ਸਿੰਚਾਈ ਕਰਕੇ ਖੁਸ਼ਹਾਲੀ ਆਉਣ ਲੱਗੀ, ਜਿੱਥੇ ਪਹਿਲਾਂ ਭੁੱਖਮਰੀ ਵਰਗੇ ਹਾਲਾਤ ਸਨ। ਸਾਡੇ ਬਜ਼ੁਰਗਾਂ ਅਨੁਸਾਰ ਘਰ ‘ਚ ਕਣਕ ਦੇ ਆਟੇ ਦੀ ਰੋਟੀ ਤੇ ਚੌਲ ਉਦੋਂ ਬਣਦੇ ਸਨ ਜਦੋਂ ਕੋਈ ਮਹਿਮਾਨ ਆਉਂਦਾ, ਨਹੀਂ ਤਾਂ ਬਾਜਰੇ, ਜਵਾਂਹ ਤੇ ਮੱਕੀ ਦੇ ਆਟੇ ਦੀਆਂ ਰੋਟੀਆਂ ਹੀ ਪੱਕਦੀਆਂ। ਕਾਰਨ ਪੈਦਾਵਾਰ ਦੀ ਘਾਟ ਸੀ। ਨਹਿਰੀ ਸਿੰਚਾਈ ਨਾਲ ਇਹ ਹਾਲਤ ਬਦਲ ਗਈ। ਪੈਦਾਵਾਰ ਵਧੀ। ਫਿਰ ਅੰਗਰੇਜ਼ਾਂ ਨੇ ਇੱਕ ਕਾਨੂੰਨ ‘ਪੰਜਾਬ ਐਲੀਨੇਸ਼ਨ ਆਫ ਲੈਂਡ ਐਕਟ 1887 (ਵਾਲਿਯੁਮ 111)’ ਬਣਾਇਆ ਜਿਸ ਤਹਿਤ ਸਾਰੀ ਜਮੀਨ ਲੋਕਾਂ ‘ਚ ਵੰਡੀ ਗਈ। ਕਾਸ਼ਤ ਪੇਸ਼ਾ ਤੇ ਗੈਰ ਕਾਸ਼ਤ ਪੇਸ਼ਾ ਕਬੀਲਿਆਂ ਦੀ ਵੰਡ ਵੀ ਇਸ ਕਾਨੂੰਨ ਤਹਿਤ ਹੀ ਹੋਈ। ਇਸ ਐਕਟ ਦੇ ਸੈਕਸ਼ਨ 4 ‘ਚ ਲਿਖਿਆ ਹੈ,
“ਠਹe ਪਰੋਵਨਿਚਅਿਲ ਘੋਵeਰਨਮeਨਟ ਸਹeਲਲ, ਬੇ ਨੋਟਿਚਿਅਟਿਨ ਨਿ ਟਹe ਾਚਿਅਿਲ ਗਅਡeਟਟe ਦeਟeਰਮਨਿe ੱਹਅਟ ਬੋਦਇਸ ਾ ਪeਰਸੋਨਸ ਨਿ ਅਨੇ ਦਸਿਟਰਚਿਟ ੋਰ ਗਰੁਪ ਾ ਦਸਿਟਰਚਿਟਸ ਅਰe ਟੋ ਬe ਦeeਮeਦ ਟੋ ਬe ਅਗਰਚੁਲਟੁਰਅਲ ਟਰਬਿeਸ ੋਰ ਗਰੁਪ ਾ ਅਗਰਚੁਲਟੁਰਅਲ ਟਰਬਿeਸ ੋਰ ਟਹe ਪੁਰਪੋਸeਸ ਾ ਟਹਸਿ ਅਚਟ।”
ਅਰਥਾਤ ਸੂਬੇ ਦੀ ਸਰਕਾਰ ਸਰਕਾਰੀ ਗਜ਼ਟ ‘ਚ ਨੋਟੀਫਿਕੇਸ਼ਨ ਜਾਰੀ ਕਰੇ ਕਿ ਇਸ ਐਕਟ ਤਹਿਤ ਕਿਸੇ ਇਕ ਜਾਂ ਕਈ ਜਿਲ੍ਹਿਆਂ ਦੇ ਕਿਹੜੇ ਲੋਕਾਂ ਤੇ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਸਮਝਿਆ ਜਾਵੇ ਤੇ ਕਿਨ੍ਹਾਂ ਨੂੰ ਨਾ ਸਮਝਿਆ ਜਾਵੇ।
ਇਸ ਐਕਟ ਮੁਤਾਬਕ ਹੀ ਪਹਿਲਾਂ ਅੰਗਰੇਜ਼ ਹਕੂਮਤ ਨੇ ਕਾਸ਼ਤ ਪੇਸ਼ਾ ਕਬੀਲਿਆਂ ਦੀ ਸ਼ਨਾਖਤ ਕੀਤੀ ਤੇ ਫਿਰ ਉਨ੍ਹਾਂ ਨੂੰ ਜਮੀਨਾਂ ਅਲਾਟ ਕੀਤੀਆਂ। ਸਭ ਤੋਂ ਪਹਿਲਾ ਨੋਟੀਫਿਕੇਸ਼ਨ (ਨੰਬਰ 21/5) 2 ਨਵੰਬਰ 1901 ਨੂੰ ਜਾਰੀ ਕੀਤਾ ਗਿਆ, ਜਿਸ ਤਹਿਤ ਵੱਖ-ਵੱਖ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ 16 ਜੁਲਾਈ 1902 ਨੂੰ ਨੋਟੀਫਿਕੇਸ਼ਨ ਨੰ. 114 ਅਤੇ ਫਿਰ 6 ਅਪਰੈਲ 1903 ਨੂੰ ਨੋਟੀਫਿਕੇਸ਼ਨ ਨੰ. 34 ਜਾਰੀ ਕਰਕੇ ਵੱਖ-ਵੱਖ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਕਰਾਰ ਦੇ ਕੇ ਹਕੂਮਤ ਨੇ ਜਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ। ਇਸ ਐਕਟ ਅਨੁਸਾਰ ਉਹ ਆਦਮੀ ਜਿਸ ਨੂੰ ਜਮੀਨ ਅਲਾਟ ਹੋਈ ਹੈ, ਉਹ ਜਮੀਨ ਦੀ ਮਲਕੀਅਤ ਨੂੰ ਬਦਲ ਸਕਦਾ ਹੈ, ਉਸ ਦਾ ਤਬਾਦਲਾ ਕਰ ਸਕਦਾ ਹੈ, ਉਸ ਦੀ ਵਸੀਅਤ ਲਿਖ ਸਕਦਾ ਹੈ, ਲੀਜ਼ ‘ਤੇ ਦੇ ਸਕਦਾ ਹੈ, ਵੇਚ ਸਕਦਾ ਹੈ ਤੇ ਕਾਨੂੰਨੀ ਤੌਰ ‘ਤੇ ਉਸ ਨੂੰ ਆਪਣੇ ਵਾਰਿਸਾਂ ਨੂੰ ਜਮੀਨ ਤੋਂ ਵੱਖ ਰੱਖਣ ਦਾ ਹੱਕ ਵੀ ਹੈ।
ਅੱਗੇ ਵੱਖ-ਵੱਖ ਜਿਲ੍ਹਿਆਂ ਦੀ ਲੰਬੀ ਲਿਸਟ ਹੈ ਕਿ ਜਿਲ੍ਹੇ ‘ਚ ਕਿਨ੍ਹਾਂ ਕਿਨ੍ਹਾਂ ਨੂੰ ਜਮੀਨ ਅਲਾਟ ਕੀਤੀ ਗਈ ਹੈ। ਇੱਥੇ ਵੱਖ-ਵੱਖ ਜਿਲ੍ਹਿਆਂ ਦੇ ਵੱਖ-ਵੱਖ ਨੋਟੀਫਿਕੇਸ਼ਨ ਨੰਬਰ ਵੀ ਮੌਜੂਦ ਹਨ। ਮਸਲਨ ਜਿਲ੍ਹਾ ਲਾਹੌਰ ‘ਚ 25 ਮਈ 1908 ਨੂੰ ਨੋਟੀਫਿਕੇਸ਼ਨ ਨੰ. 85 ਜਾਰੀ ਕਰਕੇ ਜਿਲ੍ਹੇ ਦੇ ਕਾਸ਼ਤ ਪੇਸ਼ਾ ਕਬੀਲਿਆਂ ਦੀ ਲਿਸਟ ਜਾਰੀ ਕੀਤੀ ਗਈ। ਗੁਜਰਾਂਵਾਲਾ ‘ਚ 25 ਮਈ 1908 ਨੂੰ ਨੋਟੀਫਿਕੇਸ਼ਨ ਨੰ. 87 ਜਾਰੀ ਕਰਕੇ ਕਾਸ਼ਤ ਪੇਸ਼ਾ ਕਬੀਲਿਆਂ ਦਾ ਐਲਾਨ ਕੀਤਾ ਗਿਆ। ਸਾਹੀਵਾਲ ‘ਚ 6 ਜੁਲਾਈ 1931 ਨੂੰ ਨੋਟੀਫਿਕੇਸ਼ਨ ਨੰ. 1684/ਆਰ ਰਾਹੀਂ ਕਾਸ਼ਤ ਪੇਸ਼ਾ ਕਬੀਲਿਆਂ ਦੀ ਲਿਸਟ ਜਾਰੀ ਕੀਤੀ ਗਈ, ਜੋ ਕ੍ਰਮਵਾਰ ਜਿਲ੍ਹੇ ਤੇ ਕਾਸ਼ਤ ਪੇਸ਼ਾ ਕਬੀਲੇ ਅਨੁਸਾਰ ਇਸ ਪ੍ਰਕਾਰ ਹੈ:
ਹਿਸਾਰ-ਅਹੀਰ, ਅਰਾਈਂ, ਬਿਸ਼ਨੋਈ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਮੱਲੀ, ਮੁਗਲ, ਪਠਾਣ, ਰਾਜਪੂਤ ਤੇ ਸਈਅਦ।
ਕਰਨਾਲ-ਅੱਬਾਸੀ, ਅਹੀਰ, ਅੰਸਾਰੀ, ਅਰਾਈਂ, ਡੋਗਰ, ਗਦੜੀ, ਗੁੱਜਰ, ਜੱਟ, ਕੰਬੋਅ, ਕੁਰੈਸ਼ੀ, ਮੱਲੀ, ਮਿਓ, ਮੁਗਲ, ਪਠਾਣ, ਰਾਜਪੂਤ, ਰੋਰ, ਸੈਣੀ, ਸਈਅਦ, ਤਾਗਾ ਤੇ ਉਸਮਾਨੀ।
ਰੋਹਤਕ-ਅਹੀਰ, ਅਰਾਈਂ, ਬਲੋਚ, ਚੌਹਾਨ, ਗੁੱਜਰ, ਜੱਟ, ਕੁਰੈਸ਼ੀ, ਮੱਲੀ, ਮੁਗਲ, ਪਠਾਣ, ਰਾਜਪੂਤ, ਰੋਰ, ਸੈਣੀ, ਸਈਅਦ ਤੇ ਤਾਗਾ।
ਅੰਬਾਲਾ-ਅੱਬਾਸੀ, ਅਹੀਰ, ਅੰਸਾਰੀ, ਅਰਾਈਂ, ਬਲੋਚ, ਗਾਰਾ, ਗੌੜ ਬ੍ਰਾਹਮਣ, ਗੁੱਜਰ, ਜੱਟ, ਕੰਬੋਅ, ਕੁਰੈਸ਼ੀ, ਮੱਲੀ, ਮੁਗਲ, ਪਠਾਣ, ਰਾਜਪੂਤ, ਰੋਰ, ਸੈਣੀ, ਸਈਅਦ, ਤਾਗਾ, ਮਾਘ ਤੇ ਲੁਬਾਣਾ।
ਹੁਸ਼ਿਆਰਪੁਰ-ਅਰਾਈਂ, ਅਵਾਣ, ਭੱਟੀ, ਝੰਗ, ਡੋਗਰ, ਗਿਰਾਥ, ਗੁੱਜਰ, ਜੱਟ, ਕੁਰੈਸ਼ੀ, ਮੁਗਲ, ਪਠਾਣ, ਰਾਜਪੂਤ, ਸੈਣੀ, ਸਈਅਦ ਤੇ ਮਹਾਤਮ।
ਜਲੰਧਰ-ਅਰਾਈਂ, ਅਵਾਣ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸੈਣੀ, ਸਈਅਦ, ਮਹਾਤਮ, ਲੁਬਾਣਾ ਤੇ ਕੰਬੋਅ।
ਫਿਰੋਜ਼ਪੁਰ-ਅਰਾਈਂ, ਬਲੋਚ, ਗੁੱਜਰ, ਮੁਸਲਿਮ ਜੱਟ, ਕੁਰੈਸ਼ੀ, ਮੁਗਲ, ਪਠਾਣ, ਸੈਣੀ, ਸਈਅਦ, ਰਾਜਪੂਤ, ਹੋਰ ਜੱਟ, ਮਹਾਤਮ, ਬੋਦਲਾ, ਡੋਗਰ ਤੇ ਕੰਬੋਅ।
ਲੁਧਿਆਣਾ-ਅਰਾਈਂ, ਅਵਾਣ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸੈਣੀ, ਸਈਅਦ, ਲੁਬਾਣਾ, ਕੰਬੋਅ ਤੇ ਰਾਜਪੂਤ।
ਲਾਹੌਰ-ਅਰਾਈਂ, ਅਵਾਣ, ਡੋਗਰ, ਜੱਟ, ਕੁਰੈਸ਼ੀ, ਪਠਾਣ, ਸਈਅਦ, ਮਹਾਤਮ, ਲੁਬਾਣਾ, ਕੰਬੋਅ, ਬਲੋਚ, ਬੋਦਲਾ, ਖਰਲ, ਮੁਗਲ ਤੇ ਰਾਜਪੂਤ।
ਗੁਰਦਾਸਪੁਰ-ਅਰਾਈਂ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸੈਣੀ, ਸਈਅਦ, ਲੁਬਾਣਾ, ਕੰਬੋਅ, ਝੰਗ, ਮੁਗਲ ਤੇ ਰਾਜਪੂਤ।
ਅੰਮ੍ਰਿਤਸਰ-ਅਰਾਈਂ, ਅਵਾਣ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸਈਅਦ, ਲੁਬਾਣਾ, ਕੰਬੋਅ ਤੇ ਰਾਜਪੂਤ।
ਸਿਆਲਕੋਟ-ਅਰਾਈਂ, ਅਵਾਣ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸਈਅਦ, ਲੁਬਾਣਾ, ਕੰਬੋਅ, ਰਾਜਪੂਤ, ਗੱਖੜ, ਮੁਗਲ ਤੇ ਸੈਣੀ।
ਗੁਜਰਾਂਵਾਲਾ-ਅਰਾਈਂ, ਅਵਾਣ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸਈਅਦ, ਲੁਬਾਣਾ, ਕੰਬੋਅ, ਰਾਜਪੂਤ, ਗੱਖੜ, ਖਰਲ, ਬਲੋਚ ਤੇ ਮੁਗਲ।
ਸ਼ੇਖੂਪੁਰਾ-ਅਰਾਈਂ, ਅਵਾਣ, ਡੋਗਰ, ਗੁੱਜਰ, ਜੱਟ, ਕੁਰੈਸ਼ੀ, ਪਠਾਣ, ਸਈਅਦ, ਲੁਬਾਣਾ, ਕੰਬੋਅ, ਰਾਜਪੂਤ, ਸੈਣੀ, ਬੋਦਲਾ, ਗੱਖੜ, ਮਹਾਤਮ, ਮੁਗਲ ਤੇ ਬਲੋਚ।
ਮਿੰਟਗੁਮਰੀ-ਅਰਾਈਂ, ਅਵਾਣ, ਡੋਗਰ, ਜੱਟ, ਕੁਰੈਸ਼ੀ, ਪਠਾਣ, ਸਈਅਦ, ਕੰਬੋਅ, ਰਾਜਪੂਤ, ਭੱਟੀ, ਬਲੋਚ, ਖਾਗਾ, ਬੋਦਲਾ, ਮਹਾਤਮ ਤੇ ਖਰਲ।
ਉਪਰੋਕਤ ਚਰਚਾ ‘ਚ ਅਸੀਂ ਵੇਖ ਹੀ ਲਿਆ ਹੈ ਕਿ ਕਿਨ੍ਹਾਂ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਐਲਾਨ ਕੀਤਾ ਗਿਆ ਤੇ ਕਿਉਂ? ਇਨ੍ਹਾਂ ਕਾਸ਼ਤ ਪੇਸ਼ਾ ਲੋਕਾਂ ‘ਚ ਹਿੰਦੂ ਵੀ ਸਨ, ਮੁਸਲਮਾਨ ਵੀ ਤੇ ਸਿੱਖ ਵੀ। ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਗੱਲ ਕਰ ਆਏ ਹਾਂ ਕਿ ਅੰਗਰੇਜ਼ ਹਕੂਮਤ ਜਿਸ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੰਦੀ ਸੀ, ਉਸ ਨੂੰ ਕਾਸ਼ਤ ਪੇਸ਼ਾ ਕਰਾਰ ਨਹੀਂ ਸੀ ਦਿੰਦੀ। ਲਿਹਾਜ਼ਾ ਕਾਸ਼ਤ ਪੇਸ਼ਾ ਦੀ ਲਿਸਟ ਵੱਖ ਤੇ ਜ਼ਰਾਇਮ ਪੇਸ਼ਾ ਦੀ ਲਿਸਟ ਵੱਖ ਸੀ। ਅਸੀਂ ਇਸ ਲੇਖ ‘ਚ ਅੰਗਰੇਜ਼ ਹਕੂਮਤ ਤੋਂ ਪਹਿਲਾਂ ਦੇ ਦੌਰ ‘ਚ ਠੱਗਾਂ, ਪਿੰਡਾਰੀਆਂ, ਡਾਕੂਆਂ ਤੇ ਹੋਰ ਕੌਮਾਂ ਵੱਲੋਂ ਕੀਤੇ ਜਾਂਦੇ ਜ਼ਰਾਇਮ ਦਾ ਜਾਇਜ਼ਾ ਲੈ ਲਿਆ ਹੈ। ਬ੍ਰਿਟਿਸ਼ ਹਕੂਮਤ ਦੇ ਦੌਰ ‘ਚ ਹੋਣ ਵਾਲੇ ਜ਼ੁਰਮਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਤੇ ਨਾਲ ਹੀ ਜ਼ਰਾਇਮ ਦੀ ਦੁਨੀਆਂ ‘ਚ ਸਰਗਰਮ ਕਬੀਲਿਆਂ ਤੇ ਲੋਕਾਂ ਦੀ ਘੋਖ ਵੀ ਕਰ ਲਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕਾਰਵਾਈ ਕਰਕੇ ਜ਼ਰਾਇਮ ਪੇਸ਼ਾ ਘੋਸ਼ਿਤ ਕੀਤਾ ਗਿਆ ਸੀ। ਸਾਨੂੰ ਕੋਈ ਸ਼ਹਾਦਤ (ਗਵਾਹੀ) ਨਹੀਂ ਮਿਲੀ, ਜਿਸ ਤੋਂ ਪਤਾ ਲੱਗੇ ਕਿ ਬਤੌਰ ਕੌਮ ਸਿੱਖ ਜ਼ਰਾਇਮ ਪੇਸ਼ਾ ਸਨ। ਜੇ ਅਜਿਹਾ ਹੁੰਦਾ ਤਾਂ ਗੋਰਿਆਂ ਨੇ ਸਿੱਖਾਂ ਨੂੰ ਕਾਨੂੰਨੀ ਰੂਪ ‘ਚ ਜ਼ਰਾਇਮ ਪੇਸ਼ਾ ਕਰਾਰ ਜ਼ਰੂਰ ਦੇਣਾ ਸੀ। ਪਤਾ ਨਹੀਂ ਕਿਉਂ ਸਿੱਖਾਂ ਨੂੰ ਆਜ਼ਾਦੀ ਮਿਲਣ ਦੇ ਤੁਰੰਤ ਬਾਅਦ ਆਪਣਿਆਂ ਹੱਥੋਂ ਹੀ ਜ਼ਰਾਇਮ ਪੇਸ਼ਾ ਹੋਣ ਦਾ ਧੱਬਾ ਲਵਾਉਣਾ ਪਿਆ? ਜੋ ਸਮਝ ਤੋਂ ਬਾਹਰ ਹੈ।