ਅੱਡੋ ਅੱਡ ਰਹਿੰਦਿਆਂ ਦਿਖਾਉਂਦੇ ਨੇ ‘ਅਮੀਰ’ ਬਣ, ਸਾਂਝੀ ਨਾ ਰਲਾਉਂਦੇ ਰਹਿੰਦੇ ਦੂਰ ਸਹਿਯੋਗ ‘ਤੇ।
ਲੰਬੀ ਸੋਚ ਸਰਫੇ ਸਿਆਣਪਾਂ ਦਾ ਪੱਲਾ ਛੱਡ, ਕਰਜ਼ੇ-ਕਮਾਈਆਂ ਸਭ ਰੋੜ੍ਹਦੇ ਅਯੋਗ ‘ਤੇ।
ਹੁੰਦੀਆਂ ਪਲਾਟ ਵੇਚ-ਵੱਟ ਜਾਂ ਸਿਆਸੀ ਗੱਲਾਂ, ਜਦੋਂ ਵੀ ਜਾ ਬੈਠਦੇ ਕਿਸੇ ਦੇ ਹੋਏ ਸੋਗ ‘ਤੇ।
ਗੱਡੇ ਜਾਂਦੇ ਟੈਂਟ, ਹਲਵਾਈ ਘਰੇ ਲੱਗਦਾ ਏ, ਉਨਾ ਹੀ ਖਰਚ ਹੁੰਦਾ ਸ਼ਾਦੀ ਜਾਂ ਵਿਯੋਗ ‘ਤੇ।
ਛਕਦੇ ਜਲੇਬੀਆਂ-ਪਕੌੜੇ ਇਹ ਨਾ ਪੁੱਛੇ ਕੋਈ, ਹੋਈ ਸੀ ਕਿੰਨੀ ਕੁ ‘ਸੇਵਾ’ ਵਿਛੜੇ ਦੇ ਰੋਗ ‘ਤੇ।
‘ਸੋਭਾ’ ਮਰੇ ਬੰਦੇ ਦੀ ਦਾ ਬਣਿਆ ‘ਪੈਮਾਨਾ’ ਇਹੋ, ਕੌਣ ਤੇ ਕਿੰਨੇ ਕੁ ਜਣੇ ‘ਬੋਲੇ’ ਉਹਦੇ ਭੋਗ ‘ਤੇ!