ਕਰੀਨਾ ਅਸਫ਼ਲਤਾ ਨਾਲ ਨਜਿੱਠਣਾ ਕਰੀਨਾ ਖ਼ੂਬ ਜਾਣਦੀ ਹੈ। ਅਜੈ ਦੇਵਗਨ ਨਾਲ ਕੰਮ ਕਰਨਾ ਉਸ ਨੂੰ ਬੇਹੱਦ ਖ਼ੁਸ਼ੀ ਦਿੰਦਾ ਹੈ। ਕਰੀਨਾ ਪੁਨੀਤ ਮਲਹੋਤਰਾ ਦੀ ਨਵੀਂ ਫ਼ਿਲਮ ‘ਗੋਰੀ ਤੇਰੇ ਪਿਆਰ ਮੇਂ’ ਦੀ ਸ਼ੂਟਿੰਗ ਵਿਚ ਰੁੱਝ ਗਈ ਹੈ। ਇਸ ਤੋਂ ਇਲਾਵਾ ਪ੍ਰਕਾਸ਼ ਝਾਅ ਦੀ ਫ਼ਿਲਮ ‘ਸੱਤਿਆਗ੍ਰਹਿ’ ਵੀ ਉਸ ਦੇ ਕੋਲ ਹੈ। ਉਸ ਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਕਿ ਪਰਦੇ ‘ਤੇ ਉਸ ਦੀ ਜੋੜੀ ਸੈਫ਼ ਨਾਲ ਨਹੀਂ ਜਚ ਰਹੀ। ਕਰੀਨਾ ਕਪੂਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਬਾਕੀ ਦੂਸਰੀਆਂ ਹੀਰੋਇਨਾਂ ਕੀ ਕਰਦੀਆਂ ਹਨ। ਵਿਆਹ ਤੋਂ ਬਾਅਦ ਖੁਸ਼ ਕਰੀਨਾ ਪ੍ਰਤਿਭਾ ਦੇ ਮਾਮਲੇ ਵਿਚ ਅਜੇ ਬਹੁਤ ਕੁਝ ਕਰਨ ਦੀ ਗੱਲ ਕਹਿ ਰਹੀ ਹੈ। ਉਸ ਦਾ ਮੰਨਣਾ ਹੈ ਕਿ ‘ਹੀਰੋਇਨ’ ਦਾ ਕਿਰਦਾਰ ਉਸ ‘ਤੇ ਹਾਵੀ ਹੋ ਗਿਆ ਸੀ। ਕਰੀਨਾ ‘ਜਬ ਵੀ ਮੈਟ’ ਦੀ ‘ਗੀਤ’ ਜਿਹੇ ਕਿਰਦਾਰ ਨਿਭਾਅ ਕੇ ਜ਼ਿਆਦਾ ਖੁਸ਼ ਹੁੰਦੀ ਹੈ। ਫ਼ਿਲਮੀ ਦੌੜ ਵਿਚ ਉਹ ਕਿੱਥੇ ਹੈ, ਇਸ ਬਾਰੇ ਸੋਚਣਾ ਉਹ ਫਜ਼ੂਲ ਸਮਝਦੀ ਹੈ। ਉਹ ‘ਸੱਤਿਆਗ੍ਰਹਿ’ ਤੇ ਕਰਨ ਜੌਹਰ ਦੀ ਨਵੀਂ ਫ਼ਿਲਮ ਕਾਰਨ ‘ਰਾਮ ਲੀਲ੍ਹਾ’ ਨਹੀਂ ਕਰ ਸਕੀ। ਫਿਰ ਵੀ ਉਸ ਨੂੰ ਇਸ ਦਾ ਕੋਈ ਦੁੱਖ ਨਹੀਂ। ਅਜੈ ਦੇਵਗਨ ਨਾਲ ਕੰਮ ਕਰਨਾ ਉਸ ਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਹੈ ਤੇ ਨਿਰਦੇਸ਼ਕ ਵਜੋਂ ਪ੍ਰਕਾਸ਼ ਝਾਅ ਉਸ ਦੀ ਪਹਿਲੀ ਪਸੰਦ ਹੈ। ਛੋਟੀ ਵੱਡੀ ਉਮਰ ਦੇ ਨਾਇਕ ਉਸ ਲਈ ਇਕ ਬਰਾਬਰ ਹਨ।
________________________________
ਸੁਸ਼ਮਿਤਾ ਦਾ ਸਟਾਈਲ
ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਫਿਲਮ ‘ਦਸਤਕ’ ਨਾਲ ਬਾਲੀਵੁੱਡ ਵਿਚ ਕਦਮ ਰੱਖਣ ਵਾਲੀ ਸੁਸ਼ਮਿਤਾ ਸੇਨ ਪਿਛਲੇ ਕਾਫੀ ਸਮੇਂ ਤੋਂ ਪਰਦੇ ਤੋਂ ਦੂਰ ਹੈ। ਉਸ ਦੀ ਕੋਈ ਵੀ ਫਿਲਮ ਪਿਛਲੇ ਤਿੰਨ ਸਾਲਾਂ ਤੋਂ ਵਧੇਰੇ ਸਮੇਂ ਤੋਂ ਰਿਲੀਜ਼ ਨਹੀਂ ਹੋਈ ਹੈ ਤੇ ਉਸ ਕੋਲ ਕੰਮ ਵੀ ਕੋਈ ਖਾਸ ਨਹੀਂ ਹੈ ਪਰ ਹੁਣੇ ਜਿਹੇ ਵਿਚ ਸੁਸ਼ਮਿਤਾ ਨੇ ਕਿਹਾ ਹੈ ਕਿ ਇਸ ਸਾਲ ਉਹ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ ਤੇ ਉਸ ਦੀ ਇਹ ਵਾਪਸੀ ਉਸ ਦੇ ਖਾਸ ਅੰਦਾਜ਼ ਵਿਚ ਹੀ ਹੋਵੇਗੀ। 37 ਸਾਲਾ ਸੁਸ਼ਮਿਤਾ ਦਾ ਕਹਿਣਾ ਹੈ ਕਿ ਇਸ ਸਾਲ ਦਰਸ਼ਕ ਉਸ ਨੂੰ ਫਿਲਮਾਂ ਵਿਚ ਵਾਪਸੀ ਕਰਦਿਆਂ ਦੇਖ ਸਕਦੇ ਹਨ। ਇਹ ਇਕ ਚੰਗਾ ਬਰੇਕ ਸੀ। ਇਸ ਲਈ ਹੁਣ ਫਿਲਮਾਂ ਵਿਚ ਵਾਪਸੀ ਕਰਨ ਦਾ ਵੀ ਚੰਗਾ ਸਮਾਂ ਹੈ ਪਰ ਉਸ ਨੇ ਬਹੁਤਾ ਕੁਝ ਨਾ ਦੱਸਦਿਆਂ ਤੇ ਸ਼ਰਾਰਤੀ ਅੰਦਾਜ਼ ਵਿਚ ਕਿਹਾ ਕਿ ਜੇਕਰ ਹੁਣੇ ਸਭ ਕੁਝ ਦੱਸ ਦਿਆਂ ਤਾਂ ਦਰਸ਼ਕ ਆਖਰ ਦੇਖਣਗੇ ਕੀ? ਇਹ ਸੁਸ਼ਮਿਤਾ ਸੇਨ ਸਟਾਈਲ ਦੀ ਹੀ ਫਿਲਮ ਹੋਵੇਗੀ। ਸੁਸ਼ਮਿਤਾ ਸੇਨ ਪਿਛਲੀ ਵਾਰ 2010 ਵਿਚ ਰਿਲੀਜ਼ ਫਿਲਮ ‘ਨੋ ਪ੍ਰਾਬਲਮ’ ਵਿਚ ਨਜ਼ਰ ਆਈ ਸੀ। ਸੁਸ਼ਮਿਤਾ ਸੇਨ ਫਿਲਮਾਂ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾਂ ਵਿਚ ਵੀ ਬਹੁਤ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਉਹ ਚੈਰਿਟੀ ਦੀਆਂ ਕਈ ਸੰਸਥਾਵਾਂ ਨਾਲ ਜੁੜੀ ਹੋਈ ਹੈ। ਫਿਲਮਾਂ ਵੀ ਉਹ ਸਦਾ ਚੋਣਵੀਆਂ ਹੀ ਕਰਦੀ ਹੈ। ਇਸੇ ਕਰ ਕੇ ਕੁਝ ਲੋਕ ਉਸ ਨੂੰ ਆਕੜਖਾਨ ਵੀ ਕਹਿੰਦੇ ਹਨ, ਪਰ ਉਹ ਆਪਣੀ ਚਾਲੇ ਚੱਲਦੀ ਹੈ, ਕਿਸੇ ਦੀ ਪ੍ਰਵਾਹ ਨਹੀਂ ਕਰਦੀ। ਉਹ ਸਦਾ ਹੀ ਮੜਕ ਨਾਲ ਤੁਰਦੀ ਰਹੀ ਹੈ।
Leave a Reply