ਵਿਗੜੇ ਚੌਰੇ!

ਇਸ਼ਕ-ਮੁਸ਼ਕ ਦੀ ਜਦੋਂ ਵੀ ਗੱਲ ਚੱਲੇ, ਅਕਸਰ ਭੰਡਿਆ ਜਾਏ ਜਵਾਨੀਆਂ ਨੂੰ।
ਝੂਰ ਝੂਰ ਕੇ ਕਰਦੇ ਨੇ ਯਾਦ ਬੁੱਢੇ, ਪਹਿਲੀ ਉਮਰ ਵਿਚ ਕਰੀਆਂ ਨਾਦਾਨੀਆਂ ਨੂੰ।
ਤਾੜੀ ਦੋਹਾਂ ਹੀ ਹੱਥਾਂ ਦੇ ਨਾਲ ਵੱਜੇ, ਬਹੁਤਾ ਦੋਸ਼ ਪਰ ਦੇਣ ਜਨਾਨੀਆਂ ਨੂੰ।
ਅਹੁਦੇ ਧਰਮ ਦੀ ਸ਼ਰਮ ਅਣਡਿੱਠ ਕਰ ਕੇ, ਵਿਚ ਪਰਦਿਆਂ ਕਰਨ ਸ਼ੈਤਾਨੀਆਂ ਨੂੰ।
ਲੱਤਾਂ ਕਬਰ ਵਿਚ ਮਾਰੇ ਜੋ ਵਾਸ਼ਨਾਂ ਦੇ, ਫਿਰਦੇ ਸੁੰਘਦੇ ਵਾਂਗਰਾਂ ਭੌਰਿਆਂ ਦੇ।
ਮੁੰਡਿਆਂ-ਖੁੰਡਿਆਂ ਨੂੰ ਦੋਸ਼ ਨਾ ਦਿਓ ਯਾਰੋ, ਕਾਰੇ ਦੇਖ ਕੇ ḔਵਿਗੜਿਆਂḔ ਚੌਰਿਆਂ ਦੇ!