ਜ਼ਰਾਇਮ ‘ਚ ਪੰਜਾਬ ਦੇ ਕਬੀਲਿਆਂ ਦਾ ਕਿਰਦਾਰ

ਅੰਗਰੇਜ਼ਾਂ ਤੋਂ ਪਹਿਲਾਂ ਅਣਵੰਡੇ ਹਿੰਦੁਸਤਾਨ ਦੇ ਦੂਰ ਦੁਰੇਡੇ ਇਲਾਕਿਆਂ ਵਿਚ ਰਾਜ ਪ੍ਰਬੰਧ ਦੀ ਪਕੜ ਮਜ਼ਬੂਤ ਨਾ ਹੋਣ ਕਾਰਨ ਕਈ ਲੋਕ ਅਤੇ ਕਬੀਲੇ ਚੋਰੀ, ਠੱਗੀ ਤੇ ਲੁੱਟ-ਖੋਹ ਨੂੰ ਹੀ ਆਪਣਾ ਪੇਸ਼ਾ ਬਣਾਈ ਬੈਠੇ ਸਨ। ਐਸੇ ਲੋਕਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਲਈ ਅੰਗਰੇਜ਼ਾਂ ਨੇ ‘ਕ੍ਰਿਮੀਨਲ ਟਰਾਈਬਜ਼ ਐਕਟ’ ਲਾਗੂ ਕਰਕੇ ਬਹੁਤ ਸਾਰੇ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਕੇ ਉਨ੍ਹਾਂ ‘ਤੇ ਕਈ ਸਖਤ ਪਾਬੰਦੀਆਂ ਲਾਈਆਂ।

ਇਸ ਐਕਟ ਅਧੀਨ ਜ਼ਰਾਇਮ ਪੇਸ਼ਾ ਕਰਾਰ ਦੇਣ ਲਈ ਜੋ ਵਿਧੀ ਅਪਨਾਈ ਜਾਂਦੀ ਸੀ ਅਤੇ ਜਿਨ੍ਹਾਂ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਐਲਾਨਿਆ ਗਿਆ, ਉਸ ਬਾਰੇ ਇੰਗਲੈਂਡ ਰਹਿੰਦੇ ਪਾਕਿਸਤਾਨੀ ਲੇਖਕ ਗੁਲਾਮ ਮੁਸਤਫਾ ਡੋਗਰ ਨੇ ਇੱਕ ਖੋਜ ਭਰਪੂਰ ਲੰਮਾ ਲੇਖ ਲਿਖਿਆ ਹੈ। ਸ਼ਾਹਮੁਖੀ ਵਿਚ ਲਿਖੀ ਇਸ ਲਿਖਤ ਦਾ ਲਿਪੀਅੰਤਰ ਰਾਜਵਿੰਦਰ ਸਿੰਘ ਸਿੱਧੂ ਅਤੇ ਸਰਬਜੀਤ ਸਿੰਘ ਸੰਧੂ ਨੇ ਕੀਤਾ ਹੈ। ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਪੇਸ਼ ਹੈ, ਇਸ ਰੌਚਕ ਇਤਿਹਾਸ ਦੀ ਜਾਣਕਾਰੀ ਭਰਪੂਰ ਅਗਲੀ ਕਿਸ਼ਤ। -ਸੰਪਾਦਕ

ਗੁਲਾਮ ਮੁਸਤਫਾ ਡੋਗਰ ਯੂæ ਕੇæ
ਫੋਨ: +44 78781-32209

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅੰਗਰੇਜ਼ਾਂ ਨੇ ਪੰਜਾਬ ਦੇ ਸਮਾਜੀ ਹਾਲਾਤ ਦੇ ਮੱਦੇਨਜ਼ਰ ਚੋਰੀ ਦੇ ਹਵਾਲੇ ਨਾਲ ਵੱਖ ਵੱਖ ਕਬੀਲਿਆਂ ਤੇ ਕੌਮਾਂ ਦੇ ਵੇਰਵੇ ਦਰਜ ਕੀਤੇ ਸਨ ਕਿ ਕਿਹੜੇ-ਕਿਹੜੇ ਕਬੀਲੇ ਕਿਸ-ਕਿਸ ਜੁਰਮ ‘ਚ ਤੇ ਕਿਹੜੇ-ਕਿਹੜੇ ਖੇਤਰ ‘ਚ ਸਰਗਰਮ ਸਨ।
ਗੁੱਜਰ: ਫਿਰੋਜ਼ਪੁਰ ਵਿਚ ਗੁੱਜਰ ਵੀ ਵੱਡੀ ਤਾਦਾਦ ਵਿਚ ਵਸਦੇ ਸਨ। ਇਨ੍ਹਾਂ ਬਾਰੇ ਮਿਸਟਰ ਬਰਾਂਡਰਥ ਬੜੀ ਤਫਸੀਲ ਨਾਲ ਲਿਖਦੇ ਨੇ:
“ੀਨ ਾਂeਰੋਡਪੁਰ ਟਹe ਘੁਜਅਰਸ ੱeਰe ਟਹe ਾਰਿਸਟ ਸeਟਟਲeਰਸ ਨਿ ਟਹe ਭeਟ। ਠਹਏ ਸਟਅਟe ਟਹਅਟ ਟਹਏ ੱeਰe ੋਰਗਿਨਿਅਲਲੇ ਫੁਨੱਅਰ ੍ਰਅਜਪੁਟਸ ਅਨਦ ਚਅਮe ਾਰੋਮ ਧਹਅਰਅ ਂਅਗਰ ਿਨਿ ਟਹe ਸੁਟਹ ਾ ੀਨਦਅਿ। ਠਹਏ ਅਰe ਦਵਿਦਿeਦ ਨਿਟੋ ਟੱੋ ਚਲਅਨeਸ। ਟਹe ਛਹਅਰ ਅਨਦ ਟਹe ਖਅਟਹਅੱਅ; ੋਰਗਿਨਿਅਲਲੇ ਟਹਏ ਅਰe, ਰਅਟਹeਰ ਅ ਪਅਸਟੋਰਅਲ ਟਹਅਨ ਅਨ ਅਗਰਚੁਲਟੁਰਅਲ ਰਅਚe। ਠਹe ਘੁਜਅਰਸ ਅਰe ੁਨੱਲਿਲਨਿਗ ਚੁਲਟਵਿਅਟੋਰਸ, ਅਨਦ ਮੁਚਹ ਅਦਚਿਟeਦ ਟੋ ਟਹeਾਟ, eਸਪeਚਅਿਲਲੇ ਾ ਚਅਟਟਇਸ।”
ਅਰਥਾਤ ਫਿਰੋਜ਼ਪੁਰ ਦੇ ਇਲਾਕੇ ਬੇਟ ਵਿਚ ਸਭ ਤੋਂ ਪਹਿਲਾਂ ਗੁੱਜਰ ਆਬਾਦ ਹੋਏ। ਇਨ੍ਹਾਂ ਦੇ ਬਕੌਲ ਉਹ ਪਨਵਾਰ ਰਾਜਪੂਤ ਸਨ ਤੇ ਦੱਖਣੀ ਹਿੰਦੁਸਤਾਨ ਦੇ ਧਾਰਾ ਨਗਰੀ ਇਲਾਕੇ ਤੋਂ ਆਏ ਸਨ। ਇਨ੍ਹਾਂ ਨੂੰ ਦੋ ਕਬੀਲਿਆਂ ਵਿਚ ਤਕਸੀਮ ਕੀਤਾ ਜਾ ਸਕਦਾ ਹੈ-ਛਾਰ ਤੇ ਕਾਠਵਾ। ਇਹ ਜ਼ਿਆਦਾਤਰ ਪਸੂ ਪਾਲਣ ਵਾਲੀ ਕੌਮ ਏ। ਗੁੱਜਰ ਕਾਸ਼ਤਕਾਰੀ ਬਿਲਕੁਲ ਪਸੰਦ ਨਹੀਂ ਕਰਦੇ ਤੇ ਆਦੀ ਚੋਰ ਹਨ, ਖਾਸ ਤੌਰ ‘ਤੇ ਪਸੂਆਂ ਦੇ।
ਗੁੱਜਰਾਂ ਬਾਰੇ ਕਿਹਾ ਗਿਆ ਹੈ ਕਿ ਇਹ ਜੱਟਾਂ ਵਰਗੇ ਹੀ ਸਨ, ਬਹੁਤ ਜੰਗਜੂ ਤੇ ਬਹਾਦਰ। ਗੁੱਜਰ ਪਸੂ ਚੋਰੀ ਦਾ ਕੰਮ ਵੱਡੀ ਪੱਧਰ ‘ਤੇ ਕਰਦੇ ਸਨ ਤੇ ਇਨ੍ਹਾਂ ਬਾਰੇ ਇਹ ਮਸ਼ਹੂਰ ਸੀ ਕਿ ਇਹ ਚੋਰੀ ਹੋਏ ਪਸੂ ਨੂੰ ਵਾਪਸ ਦਿਵਾਉਣ ਲਈ ਭੁੰਗਾ ਰਕਮ ਲੈ ਕੇ ਵੀ ਪਸੂ ਵਾਪਸ ਨਹੀਂ ਸਨ ਕਰਦੇ। ਗੁੱਜਰ ਭਾਵੇਂ ਕਾਸ਼ਤਕਾਰੀ ਵੀ ਕਰ ਲੈਂਦੇ ਸਨ ਪਰ ਇਹ ਆਪਣੇ ਬਜ਼ੁਰਗਾਂ ਵਾਲੀਆਂ ਚੋਰੀ ਦੀਆਂ ਆਦਤਾਂ ਨਹੀਂ ਸਨ ਛੱਡਦੇ। ਜਿਸ ਵੇਲੇ ਅਕਬਰ ਬਾਦਸ਼ਾਹ ਕਸ਼ਮੀਰ ਦੌਰੇ ‘ਤੇ ਸੀ, ਉਸ ਵਕਤ ਉਥੇ ਮੁਸਲਮਾਨ ਗੁੱਜਰਾਂ ਨੇ ਬਹੁਤ ਲੁੱਟਮਾਰ ਕੀਤੀ। ਅਕਬਰ ਨੇ ਉਥੇ ਕਿਲ੍ਹੇ ਦੀ ਉਸਾਰੀ ਕਰਵਾਈ ਤਾਂ ਕਿ ਗੁੱਜਰਾਂ ਦੀਆਂ ਕਾਰਵਾਈਆਂ ‘ਤੇ ਕਾਬੂ ਪਾਇਆ ਜਾ ਸਕੇ। ਇਸ ਜਗ੍ਹਾ ਦੇ ਆਸ-ਪਾਸ ਹੀ ਗੁੱਜਰ ਤੇ ਵੜੈਚ ਜੱਟ ਵੱਸਦੇ ਸਨ, ਜੋ ਆਪਸ ‘ਚ ਲੜਦੇ-ਝਗੜਦੇ ਰਹਿੰਦੇ ਸਨ। ਇੱਥੇ ਜਦੋਂ ਸ਼ਹਿਰ ਆਬਾਦ ਹੋਇਆ ਤਾਂ ਇਸ ਦਾ ਨਾਂ ਗੁੱਜਰਾਂ ਤੇ ਜੱਟਾਂ ਦੇ ਸੁਮੇਲ ਤੋਂ ਗੁਜਰਾਤ ਰੱਖਿਆ ਗਿਆ। ਹੁਣ ਵੀ ਇਸ ਏਰੀਏ ਦੇ ਗੁੱਜਰ ਅਤੇ ਵੜੈਚ ਜੱਟ ਸਿਆਸੀ ਪੱਖੋਂ ਇੱਕ ਦੂਜੇ ਦਾ ਮੁਕਾਬਲਾ ਕਰਦੇ ਹਨ। ਇਸੇ ਵਜ੍ਹਾ ਕਰਕੇ ਭੁੱਟੋ ਦੌਰ ‘ਚ ਗੁੱਜਰਾਂ ਦਾ ਇੱਕ ਲੀਡਰ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਜਿਸ ਦਾ ਨਾਂ ਸੀ, ਫਜ਼ਲ ਇਲਾਹੀ ਚੌਧਰੀ। ਮੁਸ਼ੱਰਫ ਦੌਰ ‘ਚ ਵੜੈਚ ਜੱਟਾਂ ਦਾ ਲੀਡਰ ਅੱਗੇ ਆਇਆ, ਉਹ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ, ਜਿਸ ਦਾ ਨਾਂ ਚੌਧਰੀ ਪਰਵੇਜ਼ ਇਲਾਹੀ ਸੀ।
ਨਿਪਾਲ ਭੱਟੀ: ਜ਼ਿਲ੍ਹਾ ਫਿਰੋਜ਼ਪੁਰ ਵਿਚ ਨਿਪਾਲ ਭੱਟੀ ਵਸਦੇ ਸਨ। ਇਹ ਸਾਰੇ ਮੁਸਲਮਾਨ ਸਨ। ਇਹ ਡੋਗਰਾਂ ਦੇ ਨਾਲ ਈ ਰਹਿੰਦੇ ਸਨ। ਇਨ੍ਹਾਂ ਬਾਰੇ ਮਿਸਟਰ ਬਰਾਂਡਰਥ ਲਿਖਦੇ ਨੇ:
“ਠਹe ਂਅਪਿਅਲਸ ਅਰe ਅ ਸੁਬ ਚਅਸਟ ਾ ਭਹਅਟਟਇਸ। ਠਹਏ ਸਟਅਟe ਟਹਅਟ ਟਹਏ ਮਗਿਰਅਟeਦ ਾਰੋਮ ੰਰਿਸਅ ਟੋ ਫਅਕਪਅਟਅਨ, ਟਹeਨ ਖਅਸੋਰ ਅਨਦ ਆਟeਰ ਟਹਅਟ ਟੋ ਾਂeਰੋਡeਪੁਰ। ਠਹਏ ਅਰe ਪੋਰ ਚੁਲਟਵਿਅਟੋਰਸ ਅਨਦ ਨੋਟੋਰੁਸ ਟਹਇਵeਸ।”
ਅਰਥਾਤ ਨਿਪਾਲ ਭੱਟੀਆਂ ਦੀ ਹੀ ਇਕ ਸਾਖ ਏ। ਇਹ ਦਸਦੇ ਨੇ ਕਿ ਇਹ ਸਰਸਾ ਤੋਂ ਪਾਕਪਟਨ ਆਏ ਤੇ ਫੇਰ ਕਸੂਰ ਆ ਗਏ। ਕਸੂਰ ਤੋਂ ਬਾਅਦ ਇਹ ਫਿਰੋਜ਼ਪੁਰ ਚਲੇ ਗਏ। ਇਹ ਗਰੀਬ ਕਾਸ਼ਤਕਾਰ ਨੇ ਪਰ ਬੜੇ ਹੀ ਬਦਨਾਮ ਚੋਰ ਨੇ।
ਬਰਾੜ-ਸਿੱਧੂ: ਬਰਾੜ-ਸਿੱਧੂ ਵੀ ਇਨ੍ਹਾਂ ਇਲਾਕਿਆਂ ਵਿਚ ਈ ਆਬਾਦ ਸਨ। ਇਨ੍ਹਾਂ ਬਾਰੇ ਵੀ ਮਿਸਟਰ ਬਰਾਂਡਰਥ ਦੀ ਰਾਏ ਸੁਣ ਲਵੋ:
“ਠਹe ਭਅਰਅਰਸ ਅਰe ਅਨ ਅਦਮਟਿਟeਦ ਬਰਅਨਚਹ ਾ ਗਰeਅਟ ਭਹਅਟਟ ਾਅਮਲੇ ਾ ੰਰਿਸਅ (ਭਹਅਟਅਿਨਅ)। ਠਹਏ ਟਰਅਚe ਟਹeਰਿ ਦeਸਚeਨਟ ਟੋ ੋਨe ੰਦਿਹੁ। ਠਹe ਭਅਰਅਰਸ ਅਰe ਨਾeਰਿਰ ਅਸ ਚੁਲਟਵਿਅਟੋਰਸ ਟੋ ਟਹe ੋਟਹeਰ ਝਅਟ ਟਰਬਿeਸ। ੀਨ ਦਅੇਸ ਗੋਨe ਬੇ, ਟਹਏ ੱeਰe ਟਹe ਮੋਸਟ ਦeਸਪਰਅਟe ਦਅਚੋਟਿਸ ਾ ਟਹe ਚੁਨਟਰੇ।”
ਅਰਥਾਤ ਇਸ ਗੱਲ ਨੂੰ ਤਸਲੀਮ ਕੀਤਾ ਜਾਂਦਾ ਏ ਕਿ ਬਰਾੜ ਸਰਸਾ, ਭਟਿਆਣਾ ਦੇ ਭੱਟੀ ਕਬੀਲੇ ਦੀ ਈ ਇਕ ਸ਼ਾਖ ਨੇ। ਇਹ ਲੋਕ ਅਪਣੇ ਵਡੇਰਿਆਂ ਨੂੰ ਸਿੱਧੂ ਨਾਲ ਮਿਲਾਉਂਦੇ ਨੇ। ਬਰਾੜ ਦੂਜੇ ਜੱਟ ਕਬੀਲਿਆਂ ਵਾਂਗੂੰ ਚੰਗੇ ਕਾਸ਼ਤਕਾਰ ਨਹੀਂ। ਪਿਛਲਿਆਂ ਵਕਤਾਂ ਵਿਚ ਇਹ ਬਹੁਤ ਖਤਰਨਾਕ ਤੇ ਬੇਖੌਫ ਡਾਕੂ ਹੁੰਦੇ ਸਨ।
ਬਾਉਰੀਆ: ਬਾਉਰੀਆ ਕਬੀਲੇ ਬਾਰੇ ਮਿਸਟਰ ਬਰਾਂਡਰਥ ਲਿਖਦੇ ਨੇ:
“ਠਹe ੋਨਲੇ ਟਰਬਿe ਨਿ ਟਹਸਿ ਦਸਿਟਰਚਿਟ (ਾਂeਰੋਡeਪੁਰ) ੱਟਿਹ ਅ ਦਸਿਟਨਿਗੁਸਿਹeਦ ਚਰਮਿਨਿਅਲ ਚਹਅਰਅਚਟeਰ ਸਿ ਟਹਅਟ ਾ ਟਹe ਭਅੁਰਅਿ। ੌਨe ੋਰ ਮੋਰe ਾਅਮਲਿਇਸ ਾ ਟਹਸਿ ਟਰਬਿe ਅਰe ਰeਸਦਿਨਿਗ, ਮੋਰe ੋਰ ਲeਸਸ ਨਿ eਵeਰੇ ਵਲਿਲਅਗe, ੱਹeਰe ਟਹਏ ਅਰe eਨਟeਰਟਅਨਿeਦ ਪਰਨਿਚਪਿਅਲਲੇ ੋਰ ਟਹeਰਿ eਣਚeਲਲਅਨਚe ਅਸ ਟਰਅਚਕeਰ। ਠਹeਰਿ ਚਹਅਰਅਚਟeਰ ਅਨਦ ਮੋਰਅਲਟੇ ਸਿ ਵeਰੇ ਲੋੱ, ਬੁਟ ਟਹeਰਿ ਟਹeਾਟ ਅਰe ਗeਨeਰਅਲਲੇ ਪeਟਟੇ। ੀਟ ਸਿ ਅ ਦਅਨਗeਰੁਸ ਚਰਮਿਨਿਅਲ ਟਰਬਿe।”
ਜ਼ਿਲ੍ਹਾ ਫਿਰੋਜ਼ਪੁਰ ਵਿਚ ਜੋ ਹੋਰ ਕਬੀਲੇ ਆਬਾਦ ਸਨ, ਉਨ੍ਹਾਂ ਦੀ ਸ਼ੁਹਰਤ ਜ਼ਰਾਇਮ ਪੇਸ਼ਾ ਵਜੋਂ ਸੀ, ਇਨ੍ਹਾਂ ਵਿਚੋਂ ਇਕ ਕਬੀਲਾ ਬਾਉਰੀਆ ਸੀ। ਇਸ ਕਬੀਲੇ ਨੂੰ ਅੰਗਰੇਜ਼ਾਂ ਨੇ ਪੂਰੇ ਪੰਜਾਬ ਵਾਸਤੇ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਹੋਇਆ ਸੀ। ਇਸ ਕਬੀਲੇ ਦੇ ਲੋਕਾਂ ਨੂੰ ਦੂਜੇ ਜ਼ਰਾਇਮ ਪੇਸ਼ਾ ਕਬੀਲਿਆਂ ਦੀ ਤਰ੍ਹਾਂ ਸੁਧਾਰਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਇਥੋਂ ਤੱਕ ਕਿ ਇਨ੍ਹਾਂ ਨੂੰ ਕਾਸ਼ਤਕਾਰੀ ਵਾਸਤੇ ਜਮੀਨਾਂ ਦਿੱਤੀਆਂ ਗਈਆਂ ਤੇ ਇਨ੍ਹਾਂ ਦੀ ਮੁਸਲਸਲ ਨਿਗਰਾਨੀ ਹੁੰਦੀ ਰਹੀ।
ਮਿਉ: ਮਿਉ ਕਬੀਲੇ ਦੇ ਲੋਕ ਮੇਵਾਤ, ਅਲਵਰ ਗੁੜਗਾਓਂ ਤੇ ਭਰਤਪੁਰ ਇਲਾਕੇ ‘ਚ ਰਹਿੰਦੇ ਸਨ। ਮੁਗਲ ਹਕੂਮਤ ਸਮੇਂ ਇਹ ਸੋਰਸ ਪਸੰਦੀ ਗਾਰਤਗਾਰੀ ਤੇ ਚੋਰੀ ਲਈ ਬਦਨਾਮ ਸਨ। ਮਿਉ ਕਬੀਲੇ ਦੇ ਲੋਕਾਂ ਨੇ 1857 ਈਸਵੀ ‘ਚ ਦਿੱਲੀ ਸ਼ਹਿਰ ਦੀ ਲੁੱਟਮਾਰ ਕੀਤੀ। ਉਸ ਪਿਛੋਂ ਫਿਰੋਜ਼ਪੁਰ ਸ਼ਹਿਰ ਵੀ ਮਿਉਆਂ ਦੀ ਲੁੱਟਮਾਰ ਦਾ ਸ਼ਿਕਾਰ ਹੋਇਆ। ਇਨ੍ਹਾਂ ‘ਤੇ ਕਾਬੂ ਪਾਉਣ ਲਈ ਅੰਗਰੇਜ਼ਾਂ ਨੇ ਬਹੁਤ ਸਾਰੇ ਮਿਉ ਲੋਕਾਂ ਨੂੰ ਫੜ੍ਹ ਕੇ ਫਾਂਸੀ ਦੀ ਸਜ਼ਾ ਦਿੱਤੀ। ਮਿਉ ਲੋਕ ਮੁਸਲਮਾਨ ਸਨ ਪਰ ਇਨ੍ਹਾਂ ਨੂੰ ਇਸਲਾਮ ਦਾ ਅਲਫ ਬੇ ਵੀ ਪਤਾ ਨਹੀਂ ਸੀ। ਬਹੁਤਾ ਕਰਕੇ ਇਹ ਹਿੰਦੂ ਦੇਵੀ-ਦੇਵਤਿਆਂ ਦੀ ਹੀ ਪੂਜਾ ਕਰਦੇ ਸਨ। ਇਹ ਏਨੇ ਪੱਕੇ ਚੋਰ ਸਨ ਕਿ ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਵੀ ਲੁੱਟਣ ਤੋਂ ਗੁਰੇਜ਼ ਨਹੀਂ ਸਨ ਕਰਦੇ। ਜੇ ਕੋਈ ਹਿੰਦੂ ਖੁਦਾ ਦਾ ਵਾਸਤਾ ਪਾ ਕੇ ਕਹਿੰਦਾ ਕਿ ਖੁਦਾ ਦੇ ਘਰ ਨੂੰ ਤਾਂ ਬਖਸ਼ੋ ਕਿਉਂਕਿ ਇਹ ਦਿਉ ਭਾਵ ਦੇਵਤੇ ਦਾ ਘਰ ਹੈ ਤਾਂ ਇਨ੍ਹਾਂ ਦਾ ਅੱਗੋਂ ਜਵਾਬ ਹੁੰਦਾ, ਜੇ ਇਹ ਦਿਉ ਹੈ ਤਾਂ ਅਸੀਂ ਮਿਉ। ਇਸ ਤਰ੍ਹਾਂ ਇਹ ਚੋਰੀ ਕਰਨੋਂ ਨਹੀਂ ਸਨ ਟਲਦੇ।
ਖਰਲ: ਖਰਲ ਕਬੀਲਾ ਵੀ ਜ਼ਰਾਇਮ ਲਈ ਬਹੁਤ ਬਦਨਾਮ ਸੀ। ਮਿਰਜ਼ਾ ਜੱਟ ਵੀ ਇਸੇ ਖਰਲ ਕਬੀਲੇ ‘ਚੋਂ ਹੋਇਆ ਹੈ। ਅੰਗਰੇਜ਼ ਅਧਿਕਾਰੀ ਮਿਸਟਰ ਪਰਸਰ ਇਨ੍ਹਾਂ ਬਾਰੇ ਲਿਖਦਾ ਹੈ ਕਿ ਖਰਲ ਕਬੀਲੇ ‘ਚ ਜੇ ਕਿਸੇ ਸਰਦਾਰ ਨੇ ਪਸੂ ਚੋਰੀ ਕਰਨ ਲਈ ਬੰਦੇ ਨਹੀਂ ਸਨ ਰੱਖੇ ਹੁੰਦੇ ਤਾਂ ਉਸ ਬਾਰੇ ਕਿਹਾ ਜਾਂਦਾ ਕਿ ਇਹ ਤਾਂ ਯਤੀਮ ਹੈ। ਖਰਲ ਕਬੀਲੇ ‘ਚ ਕੋਈ ਵੀ ਨੌਜਵਾਨ ਉਸ ਸਮੇਂ ਤੱਕ ਆਪਣੇ ਸਿਰ ‘ਤੇ ਪੱਗ ਨਹੀਂ ਸੀ ਬੰਨ੍ਹ ਸਕਦਾ ਤੇ ਨਾ ਹੀ ਵਿਆਹ ਕਰਵਾਉਂਦਾ ਸੀ, ਜਿੰਨਾ ਚਿਰ ਡੰਗਰ ਚੋਰੀ ਕਰਨ ‘ਚ ਕੋਈ ਮਾਅਰਕਾ ਨਹੀਂ ਸੀ ਮਾਰ ਲੈਂਦਾ। ਇਸ ਕਬੀਲੇ ਦੇ ਲੋਕਾਂ ਦਾ ਮੁਢਲਾ ਕੰਮ ਹਿੰਦੂਆਂ ਤੇ ਖੱਤਰੀਆਂ ਨੂੰ ਲੁੱਟਣਾ ਤੇ ਮਾਰਨਾ ਸੀ। ਇਨ੍ਹਾਂ ਬਾਰੇ ਫਾਰਸੀ ਦਾ ਇੱਕ ਮੁਹਾਵਰਾ ਪ੍ਰਸਿੱਧ ਸੀ ਜਿਸ ਦਾ ਭਾਵ ਸੀ, ਵੱਟੂ, ਭੱਟੀ, ਖਰਲ ਤੇ ਡੋਗਰ ਹਮੇਸ਼ਾ ਹੀ ਬਾਗੀ ਰਹੇ ਹਨ, ਇਸ ਲਈ ਇਨ੍ਹਾਂ ਨੂੰ ਕਤਲ ਕਰ ਦੇਣਾ ਚਾਹੀਦਾ ਹੈ।
ਸਰ ਐਪਲ ਗ੍ਰਿਫਨ ਨੇ ਇਨ੍ਹਾਂ ਬਾਰੇ ਲਿਖਿਆ ਹੈ ਕਿ ਖਰਲ ਕਬੀਲੇ ਦੇ ਲੋਕ ਹਮੇਸ਼ਾ ਹੀ ਫਸਾਦੀ, ਵਹਿਮੀ ਤੇ ਡੰਗਰ ਚੋਰ ਗਿਣੇ ਜਾਂਦੇ ਰਹੇ ਹਨ। ਇਹ ਕਿਸੇ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਲੁੱਟਮਾਰ ਕਰਨ ‘ਚ ਖੁਸ਼ ਰਹਿੰਦੇ ਹਨ। ਗੁੱਜਰਾਂਵਾਲਾ ਜ਼ਿਲ੍ਹੇ ‘ਚ ਇਹ ਬਦਨਾਮ ਚੋਰ ਹਨ। Aੁਂਜ ਖਰਲ ਬਹੁਤ ਹੀ ਜੰਗਜੂ ਤੇ ਮਹਿਮਾਨ ਨਿਵਾਜ ਵੀ ਮੰਨੇ ਜਾਂਦੇ ਸਨ।
ਕਾਠੀਆ: ਅੰਗਰੇਜ਼ ਅਧਿਕਾਰੀ ਕੈਪਟਨ ਐਲਫਸਟੋਨ ਨੇ ਸਾਹੀਵਾਲ ਤੇ ਮਿੰਟਗੁਮਰੀ ਏਰੀਏ ਬਾਰੇ ਲਿਖਿਆ ਹੈ ਕਿ ਰਾਵੀ ਦਰਿਆ ਦੇ ਆਸ-ਪਾਸ ਰਹਿਣ ਵਾਲੇ ਜ਼ਿਆਦਾਤਰ ਲੋਕ ਪਸੂ ਚੋਰ ਹਨ ਜੋ ਕਾਠੀਆ ਕਬੀਲੇ ਤੋਂ ਸਨ। ਇਹ ਕਾਠੀਏ ਜੱਟਾਂ ਤੋਂ ਥੋੜ੍ਹੇ ਵੱਖਰੇ ਸਨ। ਜਿਸ ਵੇਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਹੋਈ, ਉਸ ਸਮੇਂ ਕਾਠੀਆ ਕਬੀਲੇ ਦਾ ਮੱਝਾਂ ਚੋਰੀ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਸੀ ਹੁੰਦਾ। ਇਨ੍ਹਾਂ ਦਾ ਨਿਰਬਾਹ-ਏ-ਜ਼ਿੰਦਗੀ ਸਿਰਫ ਤੇ ਸਿਰਫ ਲੁੱਟਮਾਰ ਸੀ।
ਗੱਖੜ: ਗੱਖੜ ਕੌਮ ਦਰਿਆ ਜੇਹਲਮ ਦੇ ਆਸ-ਪਾਸ ਦੇ ਇਲਾਕੇ ‘ਚ ਰਹਿੰਦੀ ਸੀ। ਇਹ ਲੋਕ ਬਹੁਤ ਹੀ ਵਹਿਮੀ, ਜ਼ਾਲਮ ਤੇ ਪਸੂ ਚੋਰ ਸਨ। ਇਨ੍ਹਾਂ ਦੇ ਵਹਿਸ਼ੀਪੁਣੇ ਕਾਰਨ ਹੀ ਸ਼ੇਰ ਸ਼ਾਹ ਸੂਰੀ ਨੇ ਜ਼ਿਲ੍ਹਾ ਜੇਹਲਮ ‘ਚ ਰੋਹਤਾਸ ਕਿਲ੍ਹੇ ਦੀ ਉਸਾਰੀ ਕਰਵਾਈ। ਮਹਿਮੂਦ ਗੌਰੀ ਨੂੰ ਇਨ੍ਹਾਂ ਨੇ ਹੀ ਉਦੋਂ ਕਤਲ ਕੀਤਾ ਸੀ, ਜਦਂੋ ਉਸ ਨੇ ਆਪਣੇ ਦੇਸ਼ ਮੁੜਨ ਸਮੇਂ ਜੇਹਲਮ ਵਿਖੇ ਕੈਂਪ ਲਾਇਆ ਹੋਇਆ ਸੀ।
ਅਵਾਨ: ਅਵਾਨ ਲਹਿੰਦੇ ਪੰਜਾਬ ਦੀ ਇੱਕ ਬਹੁਤ ਵੱਡੀ ਨਸਲ ਹੈ। ਇਹ ਚੜ੍ਹਦੇ ਪੰਜਾਬ ‘ਚ ਵੀ ਹੁੰਦੇ ਸਨ ਪਰ 1947 ਦੀ ਵੰਡ ਪਿੱਛੋਂ ਹਿਜ਼ਰਤ ਕਰਕੇ ਲਹਿੰਦੇ ਪੰਜਾਬ ‘ਚ ਆ ਵੱਸੇ। ਇਨ੍ਹਾਂ ਦਾ ਇਲਾਕਾ ਜੇਹਲਮ ਦੇ ਨੇੜੇ ਕੋਹ ਸਥਾਨ ਹੈ ਜੋ ਪਾਕਿਸਤਾਨੀ ਨਮਕ ਲਈ ਪ੍ਰਸਿੱਧ ਹੈ। ਅਵਾਨ ਲੋਕ ਦਰਿਆ ਸਿੰਧ ਦੇ ਨਾਲ-ਨਾਲ ਫੈਲੇ ਹੋਏ ਹਨ। ਅਵਾਨਾਂ ਦੀ ਬਹੁਤ ਵੱਡੀ ਤਾਦਾਦ ਆਪਣੇ ਆਪ ਨੂੰ ਜੱਟ ਅਖਵਾਉਂਦੀ ਹੈ। ਕਰਨਲ ਡਿਊਮਸ ਲਿਖਦਾ ਹੈ ਕਿ ਅਵਾਨ ਦੁਸ਼ਮਣੀ ਨਿਭਾਉਣ ਵਾਲੇ ਸਨ, ਇਹ ਪੁਰਾਣਾ ਵੈਰ ਨਹੀਂ ਸਨ ਛੱਡਦੇ ਤੇ ਇਕ ਦੂਜੇ ਦੀ ਕਤਲੋ-ਗਾਰਤ ਕਾਰਨ ਇਹ ਹਮੇਸ਼ਾ ਮੁਸੀਬਤ ‘ਚ ਹੀ ਰਹਿੰਦੇ ਸਨ। ਇਨ੍ਹਾਂ ‘ਚੋਂ ਹੀ ਇੱਕ ਕਬੀਲਾ ਖੱਟੜ ਅਵਾਨਾਂ ਦਾ ਹੈ ਜਿਨ੍ਹਾਂ ਬਾਰੇ ਕਰਨਲ ਕਰੈਕ ਫੋਰਡ ਨੇ ਲਿਖਿਆ ਹੈ ਕਿ ਉਹ ਰਾਜਪੂਤ ਸਨ। ਜ਼ਰਾਇਮ ਦੇ ਮਾਮਲਿਆਂ ‘ਚ ਇਹ ਆਪਣੀ ਮਿਸਾਲ ਆਪ ਸਨ, ਇਨ੍ਹਾਂ ਨੇ ਆਪਣੇ ਇਲਾਕੇ ‘ਚ ਵੱਡੇ-ਵੱਡੇ ਜ਼ਰਾਇਮ ਫਲਦੇ ਫੁਲਦੇ ਰੱਖੇ ਹੋਏ ਸਨ।
ਧਨੀਆਲ: ਧਨੀਆਲ ਪੰਜਾਬ ‘ਚ ਇੱਕ ਖਾਸ ਇਲਾਕੇ ਦਾ ਨਾਂ ਹੈ। ਕਿਸੇ ਵਕਤ ਧਨੀ ਦੇ ਢੱਗੇ ਸਾਰੇ ਪੰਜਾਬ ‘ਚ ਮਸ਼ਹੂਰ ਸਨ। ਧਨੀਆਲ ਦਾ ਇਲਾਕਾ ਵੀ ਜੇਹਲਮ ਦੇ ਕੋਲ ਹੈ। ਧਨੀਆਲਾਂ ਬਾਰੇ ਮਸ਼ਹੂਰ ਸੀ ਕਿ ਉਹ ਹੰਗਾਮਾ ਕਰਨ ਵਾਲੇ ਲੋਕ ਹਨ, ਜਿਸ ਕਰਕੇ ਮੁਸੀਬਤ ਸਹੇੜੀ ਰੱਖਦੇ ਸਨ। ਇਸ ਇਲਾਕੇ ‘ਚ ਹੋਣ ਵਾਲੇ ਸੰਗੀਨ ਜ਼ਰਾਇਮ ਦੀ ਵਜ੍ਹਾ ਇਹ ਲੋਕ ਖੁਦ ਹੀ ਹੁੰਦੇ ਸਨ।
ਖੋਖਰ: ਪੰਜਾਬ ‘ਚ ਖੋਖਰਾਂ ਨੂੰ ਰਾਜਪੂਤ ਮੰਨਿਆ ਜਾਂਦਾ ਹੈ। ਖੋਖਰ ਪੰਜਾਬ ਦੇ ਪੱਛਮੀ ਹਿੱਸਿਆਂ ‘ਚ ਪਾਏ ਜਾਂਦੇ ਸਨ। ਇਸ ਇਲਾਕੇ ਦੇ ਜ਼ਿਆਦਾਤਰ ਖੋਖਰ ਆਪਣੇ ਆਪ ਨੂੰ ਜੱਟ ਦੱਸਦੇ ਹਨ। ਰਾਇ ਭੋਇੰ ਦੀ ਤਲਵੰਡੀ, ਜੋ ਹੁਣ ਨਨਕਾਣਾ ਸਾਹਿਬ ਹੈ, ਦੇ ਸਰਵੇ-ਸਰਵਾ ਰਾਇ ਬੁਲਾਰ, ਜਿਸ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਅਜ਼ੀਮ ਸ਼ਖਸੀਅਤ ਨੂੰ ਪਛਾਣਿਆ ਸੀ, ਦੀ ਪਤਨੀ ਵੀ ਇਸੇ ਕਬੀਲੇ ‘ਚੋਂ ਸੀ। ਸ਼ਾਹਪੁਰ ਇਲਾਕੇ ‘ਚ ਰਹਿੰਦੇ ਖੋਖਰਾਂ ਦਾ ਨਸਵਾਨ ਕਬੀਲਾ ਚੋਰੀ ਖਾਸ ਕਰ ਪਸੂ ਚੋਰੀ ਲਈ ਬਹੁਤ ਬਦਨਾਮ ਸੀ।
ਗਂੋਦਲ: ਲਹਿੰਦੇ ਪੰਜਾਬ ਦੇ ਮੰਡੀ ਬਹਾਊਦੀਨ ਤੇ ਸ਼ਾਹਪੁਰ ਦੇ ਖੇਤਰ ‘ਚ ਗੋਂਦਲ ਲੋਕ ਬਹੁਤ ਜ਼ਿਆਦਾ ਹਨ। ਗੋਂਦਲਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਚੌਹਾਨ ਰਾਜਪੂਤ ਹਨ। ਜਿੰਨੀ ਕੁ ਪਸੂ ਚੋਰੀ ਮੈਦਾਨੀ ਇਲਾਕਿਆਂ ‘ਚ ਜੱਟ ਤੇ ਰਾਜਪੂਤ ਕਰਦੇ ਸਨ, ਇੰਨੀ ਕੁ ਪਸੂ ਚੋਰੀ ‘ਚ ਗਂੋਦਲ ਲੋਕ ਇਕੱਲੇ ਹੀ ਸ਼ਾਮਿਲ ਸਨ। ਇਨ੍ਹਾਂ ਦੀ ਹਰ ਵਕਤ ਖਵਾਇਸ਼ ਰਹਿੰਦੀ ਕਿ ਦੂਸਰਿਆਂ ਦੇ ਪਸੂਆਂ ‘ਤੇ ਕਬਜ਼ਾ ਕਰ ਲੈਣ। ਗੋਂਦਲ ਪਸੂ ਚੋਰੀ ਨੂੰ ਕੋਈ ਬੁਰਾਈ ਨਹੀਂ ਸਨ ਸਮਝਦੇ।
ਬੱਟੂ: ਬੱਟੂ ਕਬੀਲੇ ਦਾ ਤਾਅਲੁਕ ਭੱਟੀ ਰਾਜਪੂਤਾਂ ਨਾਲ ਜੁੜਦਾ ਹੈ। ਇਨ੍ਹਾਂ ਦੀ ਵਧੇਰੇ ਵਸੋਂ ਫਿਰੋਜਪੁਰ ਜ਼ਿਲ੍ਹੇ ‘ਚ ਸੀ। ਇਹ ਲਾਹੌਰ ਮੁਲਤਾਨ ਤੇ ਥਾਨੇਵਾਲ ਇਲਾਕੇ ‘ਚ ਵੀ ਰਹਿੰਦੇ ਸਨ। ਬੱਟੂ ਕਬੀਲੇ ਬਾਰੇ ਲਿਖਿਆ ਮਿਲਦਾ ਹੈ ਕਿ ਇਨ੍ਹਾਂ ਦਾ ਮੁੱਖ ਕਿੱਤਾ ਪਸੂ ਪਾਲਣਾ ਸੀ। ਇਹ ਆਪਣੇ ਆਂਢ-ਗੁਆਂਢ ਦੇ ਲੋਕਾਂ ਦੇ ਵੀ ਪਸੂ ਚੋਰੀ ਕਰ ਲੈਂਦੇ ਸਨ। ਬੱਟੂ ਕਬੀਲਾ ਬੜਾ ਹੀ ਸੋਰਸ ਪਸੰਦ ਤੇ ਗਾਰਤਗਾਰ ਸੀ, ਯਾਨਿ ਲੁੱਟ ਮਾਰ ਕਰਨ ਵਾਲਾ। ਮਿਸਟਰ ਪਰਸਰ ਲਿਖਦਾ ਹੈ ਕਿ ਇਹ ਲੋਕ ਪਸੂਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਪਰ ਨਾਲ ਹੀ ਕਾਠੀਆ, ਖਰਲ ਤੇ ਸਿਆਲਾਂ ਵਾਂਗ ਹੀ ਡਾਕੂ ਤੇ ਉਨ੍ਹਾਂ ਵਾਂਗ ਹੀ ਪਸੂ ਚੋਰੀ ਕਰਨ ਦੇ ਆਦੀ ਸਨ।
ਜੋਈਆ: ਜੋਈਆ ਕਬੀਲੇ ਦੇ ਲੋਕ ਵੀ ਰਾਜਪੂਤ ਪਿਛੋਕੜ ਵਾਲੇ ਹਨ। ਰਾਜਪੂਤਾਂ ਦੇ 36 ਵੱਡੇ ਖਾਨਦਾਨਾਂ ‘ਚ ਇਨ੍ਹਾਂ ਦਾ ਸ਼ੁਮਾਰ ਹੁੰਦਾ ਹੈ। ਕੈਪਟਨ ਐਲਿਫਸਟੋਨ ਲਿਖਦੇ ਹਨ ਕਿ ਇਹ ਲੋਕ ਆਪਣੀ ਬਹਾਦਰੀ ਤੇ ਪਸੂ ਚੋਰੀ ਕਰਨ ਦੀ ਸਮਰੱਥਾ ‘ਤੇ ਬਹੁਤ ਫਖਰ ਕਰਦੇ ਸਨ। ਇਹ ਬਹੁਤਾ ਪਸੂ ਪਾਲਦੇ ਪਰ ਕਾਸ਼ਤਕਾਰ ਚੰਗੇ ਨਹੀਂ ਸਨ। ਇਸੇ ਕਬੀਲੇ ‘ਚ ਇੱਕ ਬੰਦਾ ਭਾਈ ਮਾਹਿਰ ਹੋਇਆ। ਭਾਈ ਮਾਹਿਰ ਦੇ ਨਾਂ ‘ਤੇ ਇੱਕ ਕਬੀਲਾ ਵੀ ਨਿਕਲ ਆਇਆ ਜਿਸ ਨੂੰ ਭਾਈ ਮਾਹਿਰ ਦਾ ਟੱਬਰ ਆਖਿਆ ਜਾਣ ਲੱਗਾ। ਜੋਈਆ ਕਬੀਲੇ ਦੇ ਲੋਕ ਝਗੜਾਲੂ, ਪਸੂ ਪਾਲਣ ਦੇ ਸ਼ੌਕੀਨ ਤੇ ਕਾਸ਼ਤਕਾਰੀ ਪ੍ਰਤੀ ਲਾਪਰਵਾਹ ਸਨ। ਇਹ ਲੋਕ ਫਿਰੋਜ਼ਪੁਰ, ਲਾਹੌਰ ਤੇ ਕਸੂਰ ਦੇ ਵਸਨੀਕ ਸਨ।
ਭੱਟੀ: ਭੱਟੀ ਸ਼ਬਦ ਰਾਜਪੂਤਾਨਾ ਦੇ ਭਾਟੀ ਸ਼ਬਦ ਤੋਂ ਵਿਗੜ ਕੇ ਬਣਿਆ। ਇਹ ਲੋਕ ਘੋੜਿਆਂ ਦੇ ਸ਼ੌਕੀਨ ਸਨ ਤੇ ਵਧੀਆ ਨਸਲ ਦੇ ਘੋੜੇ ਪਾਲਦੇ ਸਨ। ਭੱਟੀ ਕਬੀਲੇ ਦੇ ਲੋਕ ਚੋਰੀ ਘੱਟ ਕਰਦੇ ਪਰ ਕਰਦੇ ਜ਼ਰੂਰ ਸਨ। ਇੱਕ ਦੂਜੇ ਨੂੰ ਕਤਲ ਕਰ ਦੇਣਾ ਭੱਟੀਆਂ ਲਈ ਮਾਮੂਲੀ ਗੱਲ ਸੀ। ਪੰਜਾਬ ‘ਚ ਸਿੱਧੂ ਤੇ ਬਰਾੜ ਗੋਤਰ ਇਨ੍ਹਾਂ ਭੱਟੀਆਂ ‘ਚੋਂ ਹੀ ਨਿਕਲਿਆ ਹੈ।
ਰੰਘੜ: 1947 ਈਸਵੀ ਦੀ ਤਕਸੀਮ ਤੋਂ ਪਹਿਲਾਂ ਰਾਂਘੜ ਚੜ੍ਹਦੇ ਪੰਜਾਬ ‘ਚ ਮੁਸਲਮਾਨ ਰਾਜਪੂਤ ਸਨ। ਇਹ ਕੌਮ ਵੀ ਬੜੀ ਸ਼ੋਰ ਸ਼ਰਾਬਾ ਕਰਨ ਵਾਲੀ ਸੀ। ਰਾਂਘੜ ਬੜੇ ਪੱਕੇ ਪਸੂ ਚੋਰ ਸਨ। ਮੱਸਾ ਰੰਘੜ ਵੀ ਇਸੇ ਕਬੀਲੇ ‘ਚੋਂ ਸੀ, ਜਿਸ ਨੂੰ ਦੋ ਸਿੱਖ ਵੀਰਾਂ-ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਉਸ ਦੇ ਕੀਤੇ ਕੁਕਰਮਾਂ ਦੀ ਸਜ਼ਾ ਦਿੱਤੀ ਸੀ। ਗਿਆਨ ਸਿੰਘ ਨਾਂ ਦਾ ਇੱਕ ਲੇਖਕ ਆਪਣੀ ਕਿਤਾਬ ‘ਸ਼ਮਸੇਰ ਖਾਲਸਾ’ ‘ਚ ਲਿਖਦਾ ਹੈ ਕਿ ਪੰਜਾਬ ‘ਚ ਵੱਟੂ, ਡੋਗਰਾ, ਰੰਘੜ, ਗੁੱਜਰ ਤੇ ਜੱਟ ਕਬੀਲੇ ਹੀ ਸਾਰੀ ਮੁਸੀਬਤ ਦੀ ਜੜ੍ਹ ਸਨ।
ਖਾਨਜ਼ਾਦੇ: ਅੰਗਰੇਜ਼ ਕੈਪਟਨ ਵੈਲਟ ਖਾਨਜ਼ਾਦਿਆਂ ਬਾਰੇ ਲਿਖਦਾ ਹੈ ਕਿ ਇਹ ਮੇਵਾਤ ਇਲਾਕੇ ‘ਚ ਰਹਿੰਦੇ ਸਨ। ਫਾਰਸੀ ਇਤਿਹਾਸਕਾਰਾਂ ਨੇ ਇਨ੍ਹਾਂ ਸਰਦਾਰਾਂ ਨੂੰ ਖਾਨਜ਼ਾਦੇ ਕਿਹਾ ਹੈ ਜੋ ਮੁਸਲਮਾਨ ਸਨ ਤੇ ਬਦਤਰ ਚੋਰ ਸਨ। ਛਾਪਾਮਾਰੀ ਦੌਰਾਨ ਇਹ ਖੂਬ ਲੁੱਟ-ਮਾਰ ਕਰਦੇ ਸਨ।
ਰਾਜਪੂਤ: ਕਿਹਾ ਜਾਂਦਾ ਹੈ ਕਿ ਪੰਜਾਬ ਦਾ ਰਾਜਪੂਤ ਕਬੀਲਾ ਬਹੁਤ ਹੀ ਅੱਡਰਾ ਸੀ। ਇਸ ਕਬੀਲੇ ਦੇ ਲੋਕ ਬਹੁਤ ਹੀ ਸੋਹਣੇ ਸੁਨੱਖੇ ਤੇ ਜਵਾਨ ਸਨ ਪਰ ਉਹ ਆਪਣੀ ਸੁਸਤੀ ਕਰਕੇ ਗਰੀਬ ਸਨ। ਕਾਸ਼ਤਕਾਰੀ ਵਿਚ ਇਹ ਲੋਕ ਅਨਾੜੀ ਸਨ ਅਤੇ ਮੱਝਾਂ ਪਾਲਣ ਨੂੰ ਤਰਜੀਹ ਦਿੰਦੇ। ਇਨ੍ਹਾਂ ਦਾ ਵੱਡਾ ਪੇਸ਼ਾ ਪਸੂ ਚੋਰੀ ਕਰਨਾ ਸੀ। ਪਰ ਇਹ ਕੰਮ ਵੀ ਬੜੇ ਇੱਜਤਦਾਰ ਤਰੀਕੇ ਨਾਲ ਕਰਦੇ ਸਨ। ਰਾਜਪੂਤ ਕਿਸੇ ਦੇ ਪਸੂ ਚੋਰੀ ਕਰਕੇ ਉਸ ਘਰ ਵਿਚੋਲੇ ਰਾਹੀਂ ਸੁਨੇਹਾ ਭੇਜ ਦਿੰਦੇ ਕਿ ਜੇ ਸਾਨੂੰ 20 ਰੁਪਏ ਦੇ ਦੇਵੋ ਤਾਂ ਅਸੀਂ ਤੁਹਾਡੇ ਪਸੂ ਵਾਪਸ ਦਿਵਾ ਸਕਦੇ ਹਾਂ। ਸਾਨੂੰ ਪਤਾ ਹੈ, ਤੁਹਾਡੇ ਪਸੂ ਕਿੱਥੇ ਹਨ। ਉਹ ਭੁੰਗਾ ਰਕਮ ਲੈ ਕੇ ਪਸੂ ਵਾਪਸ ਕਰਵਾ ਦਿੰਦੇ। ਪਰ ਗੁੱਜਰ ਪੈਸੇ ਵੀ ਲੈ ਲੈਂਦੇ ਤੇ ਡੰਗਰ ਵੀ ਵਾਪਸ ਨਾ ਕਰਦੇ। ਇਸੇ ਲਈ ਲੋਕ ਰਾਜਪੂਤਾਂ ਨੂੰ ਇੱਜਤਦਾਰ ਚੋਰਾਂ ਵਜੋਂ ਜਾਣਦੇ ਸਨ।
ਬਹਿਣੀਵਾਲ: ਹਿੰਦ-ਪਾਕਿ ਵੰਡ ਤੋਂ ਪਹਿਲਾਂ ਬਹਿਣੀਵਾਲ ਕਬੀਲੇ ਦੇ ਲੋਕ ਹਿਸਾਰ ਤੇ ਪਟਿਆਲਾ ਏਰੀਏ ‘ਚ ਰਹਿੰਦੇ ਸਨ। ਇਸ ਕਬੀਲੇ ਦੇ ਲੋਕ ਆਪਣੇ ਆਪ ਨੂੰ ਭੱਟੀ ਰਾਜਪੂਤ ਅਖਵਾਉਂਦੇ ਸਨ। ਮਿਸਟਰ ਪਰਸਰ ਲਿਖਦਾ ਹੈ ਕਿ ਇਹ ਲੋਕ ਗਿਣਤੀ ‘ਚ ਤਾਂ ਘੱਟ ਸਨ ਪਰ ਚੋਰੀ ਤੇ ਡਾਕਾਜ਼ਨੀ ‘ਚ ਇਨ੍ਹਾਂ ਦਾ ਕੋਈ ਸਾਨੀ ਨਹੀਂ ਸੀ।
ਚੰਧੜ: ਇਹ ਉਹੀ ਕਬੀਲਾ ਹੈ ਜਿਸ ਨਾਲ ਮਿਰਜ਼ੇ ਦੀ ਸਾਹਿਬਾਂ ਦਾ ਤਾਅਲੁਕ ਸੀ। ਚੰਧੜਾਂ ਬਾਰੇ ਮਿਸਟਰ ਸਟੈਡਮੈਨ ਨੇ ਲਿਖਿਆ ਹੈ ਕਿ ਇਹ ਲੋਕ ਦਰਿਆ ਰਾਵੀ ਤੇ ਚਨਾਬ ਦੇ ਇਲਾਕਿਆਂ ‘ਚ ਪਾਏ ਜਾਂਦੇ ਸਨ ਜਿਸ ਨੂੰ ਅਸੀਂ ਰਚਨਾ ਦੁਆਬ ਵੀ ਆਖਦੇ ਹਾਂ। ਇਹ ਸਫਲ ਕਾਸ਼ਤਕਾਰ ਸਨ ਪਰ ਫਿਰ ਵੀ ਇਨ੍ਹਾਂ ‘ਚ ਚੋਰੀ ਕਰਨ ਦੀ ਆਦਤ ਘੱਟ ਨਹੀਂ ਸੀ।
ਕੁੰਡੀ ਕਬੀਲਾ: ਇਸ ਕਬੀਲੇ ਦੇ ਲੋਕ ਦੱਖਣੀ ਪੰਜਾਬ ਦੇ ਡੇਰਾ ਗਾਜ਼ੀ ਖਾਂ ਵੱਲ ਰਹਿੰਦੇ ਸਨ। ਇਹ ਵੱਡੇ ਡਾਕੂ ਸਨ ਤੇ ਵੱਡੇ-ਵੱਡੇ ਜਥਿਆਂ ‘ਚ ਰਹਿ ਕੇ ਡਾਕਾਜ਼ਨੀ ਕਰਦੇ।
ਭਾਗੜੀ ਤੇ ਮੋਗੀ ਕਬੀਲਾ: ਵਸਤੀ ਹਿੰਦ ‘ਚ ਜੋ ਕਬੀਲੇ ਚੋਰ-ਡਾਕੂ ਸਨ, ਉਨ੍ਹਾਂ ‘ਚ ਭਾਗੜੀ ਤੇ ਮੋਗੀ ਕਬੀਲਾ ਵੀ ਸ਼ਾਮਿਲ ਸੀ। ਭਾਗੜੀ ਕਬੀਲੇ ਦੇ ਲੋਕ ਇੱਕ ਦਲੇਰ ਨਸਲ ‘ਚੋਂ ਸਨ। ਕਦੇ-ਕਦਾਈਂ ਇਹ ਲੋਕ ਕਾਸ਼ਤਕਾਰੀ ਵੀ ਕਰ ਲੈਂਦੇ ਪਰ ਮੁੱਖ ਕੰਮ ਲੁੱਟਮਾਰ ਕਰਨਾ ਹੀ ਸੀ।
ਬਲੋਚ: ਆਖਰ ‘ਚ ਬਲੋਚ ਕਬੀਲੇ ਬਾਰੇ ਗੱਲ ਕਰਦੇ ਹਾਂ। ਇਨ੍ਹਾਂ ਬਾਰੇ ਮਸ਼ਹੂਰ ਸੀ ਕਿ ਇਹ ਸਿਰੇ ਦੇ ਘੋੜ ਸਵਾਰ ਸਨ। ਇਨ੍ਹਾਂ ਦੀ ਮਹਿਮਾਨਨਿਵਾਜ਼ੀ ਦੀਆਂ ਸਿਫਤਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ। ਇਸ ਕਬੀਲੇ ਦੇ ਲੋਕਾਂ ਦਾ ਸ਼ੁਮਾਰ ਵੀ ਵੱਡੇ ਡਾਕੂਆਂ ‘ਚ ਹੁੰਦਾ ਰਿਹਾ ਤੇ ਉਹ ਇਹ ਕੰਮ ਗਰੋਹ ਬਣਾ ਕੇ ਕਰਦੇ ਸਨ। ਜੇ ਇਨ੍ਹਾਂ ਦੇ ਕਿਸੇ ਬੰਦੇ ਦਾ ਕਤਲ ਹੋ ਜਾਂਦਾ ਤਾਂ ਇਹ ਖੂਨ ਦਾ ਬਦਲਾ ਖੂਨ ਨਾਲ ਲੈਂਦੇ। ਇਹ ਇਨ੍ਹਾਂ ਦੀ ਫਿਤਰਤ ‘ਚ ਹੀ ਸੀ। ਬਲੋਚਾਂ ‘ਚ ਮਸ਼ਹੂਰ ਸੀ ਕਿ ਜੋ ਬੰਦਾ ਚੋਰੀ ਜਾ ਲੁੱਟਮਾਰ ਨਹੀਂ ਕਰਦਾ, ਉਸ ‘ਤੇ ਰੱਬ ਦੀ ਨਜ਼ਰ ਸਵੱਲੀ ਨਹੀਂ ਹੁੰਦੀ ਤੇ ਜੋ ਬਲੋਚ ਚੋਰੀ ਤੇ ਲੁੱਟਮਾਰ ਕਰਦਾ ਹੈ, ਉਹ ਆਪਣੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਲਈ ਜੰਨਤ ਖਰੀਦ ਲੈਂਦਾ ਹੈ।
(ਚਲਦਾ)