ਅੱਜ ਦਾ ਸੱਚ!

ਕਿਹਾ ਜਾਂਦਾ ਏ ਚੋਣ ਪ੍ਰਚਾਰ ਜਿਸ ਨੂੰ, ਸਿਆਸੀ ਦਲਾਂ ਦੀ ਹੁੰਦੀ ਏ ਖੱਚ ਯਾਰੋ।
ਵਾਜੇ ਵੱਜਦੇ ਤਾਲ-ਬੇਤਾਲ ਸੁਣ ਕੇ, ਜਨਤਾ ਚਾਂਭਲ ਕੇ ਪੈਂਦੀ ਏ ਨੱਚ ਯਾਰੋ।
ਪਰਖਾਂ ਕਰਨ ਦੀ ਹੋਸ਼ ਨਾ ਰਹਿਣ ਦਿੱਤੀ, ਕਿਹੜਾ ਪੱਕ ਤੇ ਕਿਹੜਾ ਏ ਕੱਚ ਯਾਰੋ।
ਮੰਨਣ ਲੱਗ ਪਏ ਗਧੇ ਨੂੰ ਕਾਮਧੇਨੂ, ਸਾਡੇ ਦੇਸ਼ ਦਾ ਮਰ ਗਿਆ ਮੱਚ ਯਾਰੋ।
ਲੱਗੀ ‘ਸੇਲ’ ਹੈ ਦੀਨ-ਈਮਾਨ ਵਾਲੀ, ਪਾਇਆ ਲੀਡਰਾਂ ਲੋਕਾਂ ਨੂੰ ਲੱਚ ਯਾਰੋ।
ਗੱਜ ਵੱਜ ਕੇ ਤੋਲਿਆ ਕੁਫ਼ਰ ਜੋ ਵੀ, ਓਹੀਓ ਬਣਦਾ ਏ ‘ਅੱਜ ਦਾ ਸੱਚ’ ਯਾਰੋ!

Be the first to comment

Leave a Reply

Your email address will not be published.