ਜ਼ਮੀਰ ਰਹੇ ਲਾਈਵ!

ਬੁਰਾ ਸੁਣਨ ਨੂੰ ਮਿਲਦਾ ਏ ਰੋਜ ਐਸਾ, ਚੰਗੇ ਭਲਿਆਂ ਦਾ ਦਿਲ ਜੋ ਤੋੜ ਦੇਵੇ।
ਚਮਕ ਦਮਕ ਬਾਜ਼ਾਰ ਦੀ ਛੱਡਦੀ ਨਾ, ਦਿਲ ਦਿਮਾਗ ‘ਚੋਂ ਅਕਲ ਨੂੰ ਰੋੜ੍ਹ ਦੇਵੇ।
ਧੱਫਾ ਵੱਜਦਾ ਜਦੋਂ ਮਜਬੂਰੀਆਂ ਦਾ, ਸਿੱਧੇ ਰਸਤਿਓਂ ਪੁੱਠੇ ਨੂੰ ਮੋੜ ਦੇਵੇ।
ਸ਼ਾਂਤ ਚਿੱਤ ਸ਼ਰੀਫ ਜਿਹੇ ਬੰਦਿਆਂ ਦਾ, ਮੱਥਾ ਨਾਲ ਬੁਰਾਈਆਂ ਦੇ ਜੋੜ ਦੇਵੇ।
ਸਿਦਕ ਤੋੜਨੇ ਵਾਸਤੇ ਹੋਰ ਵੀ ਨੇ, ‘ਕੱਲੇ ਵੈਰੀ ਪੁਰਾਣੇ ਨਹੀਂ ‘ਫਾਈਵ’ ਯਾਰੋ।
ਫੇਸਬੁੱਕ ‘ਤੇ ਹੋਈਏ ਜਾਂ ਨਾ ਹੋਈਏ, ਰੱਖੋ ਸਦਾ ਜ਼ਮੀਰ ਨੂੰ ਲਾਈਵ ਯਾਰੋ!