ਕਾਰ ਖੋਹ ਕੇ ਭੱਜ ਰਹੇ ਦੋ ਗੈਂਗਸਟਰ ਪੁਲਿਸ ਮੁਕਾਬਲੇ ਵਿਚ ਹਲਾਕ, ਤਿੰਨ ਕਾਬੂ

ਬਠਿੰਡਾ: ਪਿੰਡ ਗੁਲਾਬਗੜ੍ਹ (ਬਠਿੰਡਾ) ਵਿਚ ਪੁਲਿਸ ਨਾਲ ਮੁਕਾਬਲੇ ਵਿਚ ਵਿੱਕੀ ਗੌਂਡਰ ਗਰੋਹ ਦੇ ਦੋ ਗੈਂਗਸਟਰ ਮਾਰੇ ਗਏ ਅਤੇ ਇਕ ਫੱਟੜ ਹੋ ਗਿਆ। ਬਠਿੰਡਾ ਪੁਲਿਸ ਨੇ ਮੌਕੇ ਤੋਂ ਦੋ ਹੋਰ ਗੈਂਗਸਟਰ ਦਬੋਚੇ ਹਨ। ਪਿੰਡ ਭੁੱਚੋ ਖੁਰਦ ਨੇੜਿਉਂ ਬਠਿੰਡਾ-ਬਰਨਾਲਾ ਸੜਕ ਉਤੇ ਫਾਰਚੂਨਰ ਗੱਡੀ ਖੋਹ ਕੇ ਪੰਜ ਗੈਂਗਸਟਰ ਵਾਇਆ ਤੁੰਗਵਾਲੀ ਫਰਾਰ ਹੋਏ ਸਨ। ਭੁੱਚੋ ਪੁਲਿਸ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜ਼ਿਲ੍ਹਾ ਪੁਲਿਸ ਦੀ ਇਕ ਮੀਟਿੰਗ ਦੌਰਾਨ ਇਸ ਵਾਰਦਾਤ ਦਾ ਪਤਾ ਲੱਗਾ ਤਾਂ ਪੁਲਿਸ ਦੀਆਂ ਟੀਮਾਂ ਨੇ ਪਿੰਡ ਗੁਲਾਬਗੜ੍ਹ ਕੋਲ ਘੇਰਾਬੰਦੀ ਕਰ ਲਈ।

ਪੁਲਿਸ ਨਾਲ ਮੁਕਾਬਲੇ ‘ਚ ਤਿੰਨ ਗੈਂਗਸਟਰ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਦੀਪ ਵਾਸੀ ਮਾਮੂਖੇੜਾ (ਫਾਜ਼ਿਲਕਾ) ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਮੈਟਰੋ ਸਿਟੀ ਅਬੋਹਰ ਇਲਾਜ ਦੌਰਾਨ ਦਮ ਤੋੜ ਗਏ। ਗੈਂਗਸਟਰ ਅੰਮ੍ਰਿਤਪਾਲ ਸਿੰਘ ਵਾਸੀ ਅਬੋਹਰ ਦੀ ਹਾਲਤ ਗੰਭੀਰ ਹੋਣ ਕਰ ਕੇ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਭੇਜ ਦਿੱਤਾ। ਪੁਲਿਸ ਨੇ ਮੌਕੇ ਉਤੇ ਗੈਂਗਸਟਰ ਸ਼ੇਰਾ ਖੁੱਬਣ ਦੇ ਚਚੇਰੇ ਭਰਾ ਹਰਵਿੰਦਰ ਸਿੰਘ ਭਿੰਦਾ ਵਾਸੀ ਆਲਮਗੜ੍ਹ (ਅਬੋਹਰ) ਅਤੇ ਗੁਰਬਿੰਦਰ ਸਿੰਘ ਗਿੰਦਾ ਵਾਸੀ ਕਮਾਲਵਾਲਾ ਨੂੰ ਕਾਬੂ ਕੀਤਾ ਹੈ। ਇਹ ਪੰਜ ਗੈਂਗਸਟਰ ਸ਼ੇਰਾ ਖੁੱਬਣ ਦੀ ਮੌਤ ਮਗਰੋਂ ਗੌਂਡਰ ਗੈਂਗ ਵਿਚ ਸ਼ਾਮਲ ਹੋਏ ਸਨ। ਪੁਲਿਸ ਮੁਤਾਬਕ ਚੋਰੀ ਦੀ ਸਕਾਰਪੀਓ (ਪੀਬੀ 02 ਸੀਐਕਸ 8395) ਵਿਚ ਸਵਾਰ ਪੰਜ ਗੈਂਗਸਟਰਾਂ ਨੇ ਪਿੰਡ ਭੁੱਚੋ ਖੁਰਦ ਨੇੜੇ ਫਾਰਚੂਨਰ ਗੱਡੀ (ਪੀਬੀ 13 ਆਰ 2222), ਜੋ ਸੁਨਾਮ ਦੇ ਨਿਸ਼ਾਨ ਸਿੰਘ ਪੁੱਤਰ ਰੂਪ ਸਿੰਘ ਦੀ ਸੀ, ਖੋਹੀ। ਇਸ ਵਾਰਦਾਤ ਬਾਰੇ ਪਤਾ ਲੱਗਣ ਉਤੇ ਪੂਰੇ ਜ਼ਿਲ੍ਹੇ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਪੁਲਿਸ ਦੀਆਂ ਦੋ ਟੀਮਾਂ ਨੇ ਪਿੰਡ ਗੁਲਾਬਗੜ੍ਹ ਨੇੜੇ ਗੈਂਗਸਟਰਾਂ ਨੂੰ ਘੇਰਾ ਪਾ ਲਿਆ।
ਗੈਂਗਸਟਰਾਂ ਨੇ ਪੁਲਿਸ ਉਤੇ ਗੋਲੀਆਂ ਚਲਾਈਆਂ, ਜੋ ਪੁਲਿਸ ਵਾਹਨ ਨੂੰ ਲੱਗੀਆਂ। ਪੁਲਿਸ ਨੇ ਬਚਾਅ ਵਿਚ ਫਾਇਰਿੰਗ ਕੀਤੀ, ਜਿਸ ‘ਚ ਤਿੰਨ ਗੈਂਗਸਟਰ ਜਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਗੈਂਗਸਟਰ ਮੈਕਸ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਏ। ਗੈਂਗਸਟਰਾਂ ਕੋਲੋਂ ਇਕ 9 ਐਮæਐਮæ ਪਿਸਤੌਲ, æ32 ਬੋਰ ਪਿਸਤੌਲ ਅਤੇ æ315 ਬੋਰ ਪਿਸਤੌਲ ਸਮੇਤ ਹੋਰ ਅਸਲਾ ਬਰਾਮਦ ਹੋਇਆ ਹੈ। ਜਖ਼ਮੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਤੇ ਥਾਣਾ ਅਬੋਹਰ ਅਤੇ ਬਹਾਵ ਵਾਲਾ ਵਿਚ ਕਤਲ ਸਮੇਤ ਤਿੰਨ ਕੇਸ ਦਰਜ ਹਨ ਅਤੇ ਉਹ 27 ਸਤੰਬਰ ਨੂੰ ਅਬੋਹਰ ਤੋਂ ਅਦਾਲਤੀ ਪੇਸ਼ੀ ਦੌਰਾਨ ਗੈਂਗਸਟਰ ਮੰਨਾ ਤੇ ਦੀਪ ਦੀ ਮਦਦ ਨਾਲ ਫਰਾਰ ਹੋਇਆ ਸੀ।
___________________________________________
ਪੁਲਿਸ ਉਤੇ ਜਾਣਬੁਝ ਕੇ ਮਾਰਨ ਦੇ ਦੋਸ਼
ਬਠਿੰਡਾ: ਪੁਲਿਸ ਮੁਕਾਬਲੇ ਵਿਚ ਮਾਰੇ ਦੋ ਗੈਂਗਸਟਰਾਂ ਮਨਪ੍ਰੀਤ ਮੰਨਾ ਅਤੇ ਪ੍ਰਭਦੀਪ ਸਿੰਘ ਦੀਪ ਦੇ ਮਾਪਿਆਂ ਨੇ ਪੁਲਿਸ ਉਤੇ ਉਨ੍ਹਾਂ ਦੇ ਪੁੱਤਰਾਂ ਨੂੰ ਜਾਣਬੁਝ ਕੇ ਗੋਲੀਆਂ ਮਾਰਨ ਦਾ ਦੋਸ਼ ਲਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਪੁਲਿਸ ਫੜਨਾ ਚਾਹੁੰਦੀ ਤਾਂ ਪੈਰਾਂ ਤੇ ਗੋਡਿਆਂ ਵਿਚ ਗੋਲੀਆਂ ਮਾਰ ਕੇ ਜਿਊਂਦਾ ਫੜਿਆ ਜਾ ਸਕਦਾ ਸੀ, ਨਾ ਕਿ ਉਸ ਨੂੰ 13 ਗੋਲੀਆਂ ਮਾਰੀਆਂ ਜਾਂਦੀਆਂ। ਮਨਪ੍ਰੀਤ ਸਿੰਘ ਮੰਨਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਕੋਈ ਗੈਂਗਸਟਰ ਨਹੀਂ ਸੀ, ਬਲਕਿ ਪੁਲਿਸ ਨੇ ਉਸ ਉਤੇ ਅਸਲਾ ਐਕਟ ਅਤੇ ਕੁੱਟਮਾਰ ਦੇ ਝੂਠੇ ਮਾਮਲੇ ਦਰਜ ਕੀਤੇ ਸਨ। ਪ੍ਰਭਦੀਪ ਬੀæ-ਟੈਕ ਸੀ। ਉਹ ਸਤੰਬਰ 2017 ਵਿਚ ਗਲਤ ਲੋਕਾਂ ਦੇ ਸੰਪਰਕ ਵਿਚ ਆ ਗਿਆ। 16 ਸਤੰਬਰ 2017 ਨੂੰ ਪੁਲਿਸ ਨੇ ਉਸ ਉਤੇ ਇਕ ਠੇਕਾ ਲੁੱਟਣ ਦਾ ਕੇਸ ਦਰਜ ਕਰ ਦਿੱਤਾ।
_____________________________________
ਮਾਰੇ ਗਏ ਗੈਂਗਸਟਰਾਂ ਨਾਲ ਹੀ ਸੀ ਵਿੱਕੀ ਗੌਂਡਰ
ਬਠਿੰਡਾ: ਪਤਾ ਲੱਗਾ ਹੈ ਕਿ ਗੈਂਗਸਟਰ ਵਿੱਕੀ ਗੌਂਡਰ ਵੀ ਇਸ ਸਮੇਂ ਇਨ੍ਹਾਂ ਗੈਂਗਸਟਰਾਂ ਨਾਲ ਮੌਜੂਦ ਸੀ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਗੌਂਡਰ ਸਾਥੀਆਂ ਨਾਵ ਸਫੈਦ ਸਕਾਰਪੀਓ ਕਾਰ (ਪੀæਬੀæ 02 ਸੀæਐਕਸ਼ 8395) ਵਿਚ ਜਾ ਰਿਹਾ ਸੀ। ਉਨ੍ਹਾਂ ਨੇ ਭੁੱਚੋ ਕੋਲ ਆ ਕੇ ਟੋਲੀਆਂ ਵਿਚ ਵੰਡੇ ਜਾਣ ਦਾ ਫੈਸਲਾ ਲਿਆ।