ਪੰਜਾਬ ਨੂੰ 175 ਕਰੋੜ ਵਿਚ ਪਿਆ ਡੇਰਾ ਵਿਵਾਦ

ਬਠਿੰਡਾ: ਪੰਜਾਬ ਸਰਕਾਰ ਨੂੰ ਡੇਰਾ ਸਿਰਸਾ ਦਾ ਮਾਮਲਾ ਪੌਣੇ ਦੋ ਸੌ ਕਰੋੜ ਵਿਚ ਪਿਆ ਹੈ। ਵੱਡਾ ਖਰਚਾ ਕੇਂਦਰੀ ਨੀਮ ਫੌਜੀ ਬਲਾਂ ਦਾ ਝੱਲਣਾ ਪਿਆ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਪੰਜਾਬ ਵਿਚ ਮਾਹੌਲ ਖਰਾਬ ਹੋਣ ਲੱਗਾ ਸੀ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਫੌਜ ਸੱਦਣੀ ਪਈ ਸੀ। ਗ੍ਰਹਿ ਵਿਭਾਗ ਨੇ ਹੁਣ ਮਿਲਟਰੀ ਉਪਰੇਸ਼ਨ, ਨਵੀਂ ਦਿੱਲੀ ਦੇ ਡਾਇਰੈਕਟੋਰੇਟ ਨੂੰ ਫੌਜ ਦੀ ਤਾਇਨਾਤੀ ਉਤੇ ਆਏ ਖਰਚੇ ਦੇ ਬਿੱਲ ਭੇਜੇ ਹਨ। ਪੰਜਾਬ ਸਰਕਾਰ ਨੂੰ ਕਿਧਰੋਂ ਵੀ ਕੋਈ ਖਰਚਾ ਨਹੀਂ ਮਿਲਿਆ ਹੈ। ਗ੍ਰਹਿ ਵਿਭਾਗ ਨੇ ਕੇਂਦਰ ਸਰਕਾਰ ਨੂੰ ਕੇਂਦਰੀ ਬਲਾਂ ਦੀ ਤਾਇਨਾਤੀ ਦੇ ਵੀ ਬਿੱਲ ਵੀ ਭੇਜੇ ਹਨ। ਪੰਜਾਬ ਵਿਚ 21 ਅਗਸਤ ਤੋਂ 20 ਸਤੰਬਰ ਤੱਕ ਕੇਂਦਰੀ ਬਲਾਂ ਦੀ ਤਾਇਨਾਤੀ ਰਹੀ ਹੈ।

ਗ੍ਰਹਿ ਵਿਭਾਗ ਵੱਲੋਂ ਜੋ ਆਰæਟੀæਆਈæ ਵਿਚ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਪੰਜਾਬ ‘ਚ ਕੇਂਦਰੀ ਨੀਮ ਬਲਾਂ ਤੇ ਪੁਲਿਸ ਦੀ ਤਾਇਨਾਤੀ ਉਤੇ ਕੁੱਲ 169æ34 ਕਰੋੜ ਰੁਪਏ ਦਾ ਖਰਚਾ ਆਇਆ ਹੈ। 75 ਕੰਪਨੀਆਂ ਦੀ ਤਾਇਨਾਤੀ 21 ਅਗਸਤ ਤੋਂ ਹੋ ਗਈ ਸੀ ਜਦੋਂ ਕਿ 10 ਕੰਪਨੀਆਂ ਬੀæਐਸ਼ਐਫ਼ ਦੀਆਂ ਵੀ ਤਾਇਨਾਤ ਰਹੀਆਂ ਹਨ। ਇਸ ਤੋਂ ਇਲਾਵਾ 13 ਕੰਪਨੀਆਂ 14 ਸਤੰਬਰ ਤੋਂ 20 ਸਤੰਬਰ ਤੱਕ ਰਹੀਆਂ ਹਨ। ਡੇਰਾ ਵਿਵਾਦ ਕਰ ਕੇ ਸਰਕਾਰ ਨੂੰ ਫੌਰੀ 1æ94 ਕਰੋੜ ਰੁਪਏ ਦੀਆਂ ਡਾਂਗਾਂ, ਸ਼ੀਲਡਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਖਰੀਦ ਕਰਨੀ ਪਈ ਹੈ। ਕੇਂਦਰੀ ਬਲਾਂ ਤੇ ਪੁਲਿਸ ਦੀ ਰਿਹਾਇਸ਼ ਉਤੇ 89æ39 ਲੱਖ ਰੁਪਏ ਦਾ ਖਰਚਾ ਆਇਆ ਹੈ। ਇਵੇਂ ਹੀ ਕੇਂਦਰੀ ਬਲਾਂ ਤੇ ਪੁਲਿਸ ਨੂੰ ਦਿੱਤੇ ਫੂਡ ਪ੍ਰੋਜੈਕਟਾਂ ਤੇ ਪਾਣੀ ਉਤੇ 3æ91 ਕਰੋੜ ਰੁਪਏ ਦਾ ਖਰਚਾ ਪਿਆ ਹੈ। ਇਨ੍ਹਾਂ ਵਾਸਤੇ ਜੋ ਵਾਹਨ ਲਏ ਗਏ ਹਨ, ਉਨ੍ਹਾਂ ਦਾ ਬਿੱਲ ਵੀ 4æ47 ਕਰੋੜ ਰੁਪਏ ਬਣਿਆ ਹੈ। ਵੱਡਾ ਖਰਚਾ ਤੇਲ ਦਾ ਰਿਹਾ ਹੈ ਅਤੇ ਡੇਰਾ ਵਿਵਾਦ ਸੰਭਾਲਣ ਲਈ 5æ97 ਕਰੋੜ ਰੁਪਏ ਇਕੱਲੇ ਤੇਲ ਉਤੇ ਖਰਚਣੇ ਪਏ।
_________________________________________
ਭੱਜਣ ਦੀ ਪੂਰੀ ਤਿਆਰੀ ਕਰ ਕੇ ਆਇਆ ਸੀ ਰਾਮ ਰਹੀਮ
ਚੰਡੀਗੜ੍ਹ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੇ ਪੁਲਿਸ ਸਾਹਮਣੇ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਹਨੀਪ੍ਰੀਤ ਖਿਲਾਫ਼ ਦਾਇਰ ਕੀਤੇ ਦੋਸ਼ ਪੱਤਰ ‘ਚ ਉਸ ਦੇ ਕਬੂਲਨਾਮੇ ਦਾ ਵੀ ਜ਼ਿਕਰ ਹੈ ਜਿਸ ਵਿਚ ਹਨੀਪ੍ਰੀਤ ਨੇ ਮੰਨਿਆ ਹੈ ਕਿ ਡੇਰਾ ਮੁਖੀ ਨੂੰ ਅਦਾਲਤ ਕੰਪਲੈਕਸ ਪੰਚਕੂਲਾ ਤੋਂ ਹੀ ਪੁਲਿਸ ਹਿਰਾਸਤ ‘ਚੋਂ ਫਰਾਰ ਕਰਵਾਉਣ ਤੇ ਜ਼ਰੂਰਤ ਪੈਣ ਉਤੇ ਸਰਕਾਰ ਦਾ ਤਖਤਾ ਪਲਟ ਕਰਨ ਦੀ ਵੀ ਯੋਜਨਾ ਸੀ। ਹਨੀਪ੍ਰੀਤ ਨੇ ਮੰਨਿਆ ਕਿ ਡੇਰਾ ਮੁਖੀ ਖਿਲਾਫ਼ ਫੈਸਲਾ ਆਉਣ ਦੀ ਸੂਰਤ ‘ਚ ਰਾਮ ਰਹੀਮ ਨੂੰ ਅਦਾਲਤ ਕੰਪਲੈਕਸ ਪੰਚਕੂਲਾ ਵਿਚੋਂ ਭਜਾਉਣ ਦੀ ਜ਼ਿੰਮੇਵਾਰੀ ਰਾਕੇਸ਼ ਕੁਮਾਰ, ਡਰਾਈਵਰ ਫੂਲ ਸਿੰਘ, ਪ੍ਰਾਈਵੇਟ ਪੀæਐਸ਼ਓæ ਪ੍ਰੀਤਮ ਸਿੰਘ ਤੇ ਪੰਜਾਬ ਪੁਲਿਸ ਦੇ ਪੀæਐਸ਼ਓæ ਕਰਮਜੀਤ ਦੀ ਲਾਈ ਗਈ ਸੀ। 25 ਅਗਸਤ ਨੂੰ ਡੇਰਾ ਮੁਖੀ ਖਿਲਾਫ਼ ਸਾਧਵੀ ਮਾਮਲੇ ‘ਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ 17 ਅਗਸਤ ਨੂੰ ਡੇਰੇ ਦੇ ਅਧਿਕਾਰੀਆਂ ਤੇ ਜ਼ਿੰਮੇਵਾਰ ਲੋਕਾਂ ਨਾਲ ਉਸ ਨੇ ਅਤੇ ਅਦਿੱਤਿਆ ਇੰਸਾਂ ਨੇ ਇਕ ਮੀਟਿੰਗ ਕਰ ਇਹ ਯੋਜਨਾ ਬਣਾਈ ਸੀ।