ਬੈੱਡ ਦਾ ਭੇਤ

ਬਲਜੀਤ ਬਾਸੀ
ਇਸ ਲੇਖ ਲੜੀ ਵਿਚ ਅਸੀਂ ਆਮ ਤੌਰ ‘ਤੇ ਹਿੰਦ-ਯੂਰਪੀ ਪਿਛੋਕੜ ਵਾਲੇ ਕਿਸੇ ਪੰਜਾਬੀ ਸ਼ਬਦ ਦੀ ਚਰਚਾ ਕਰਦਿਆਂ ਇਸ ਨੂੰ ਸੰਸਕ੍ਰਿਤ ਵੱਲ ਲੈ ਜਾਂਦੇ ਹਾਂ ਤੇ ਫਿਰ ਇਸ ਦੇ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਉਪਲਬਧ ਸਜਾਤੀ ਸ਼ਬਦ ਦਰਸਾ ਕੇ ਗੱਲ ਖਤਮ ਕੀਤੀ ਜਾਂਦੀ ਹੈ। ਅੱਜ ਇਸ ਤਰਤੀਬ ਨੂੰ ਉਲਟੇ ਦਾਅ ਕਰਨ ਲੱਗਾ ਹਾਂ। ਅਮਰੀਕੀ ਮਹਾਂਦੀਪ ਵਿਚ ਰਹਿੰਦੇ ਪੰਜਾਬੀ ਬੋਲੀ ਪੱਖੋਂ ਅੱਧੇ ਕੁ ਅਮਰੀਕੀ ਜਾਂ ਕਹਿ ਲਵੋ ਅੰਗਰੇਜ਼ ਹੀ ਹਨ ਕਿਉਂਕਿ ਚੁਫੇਰੇ ਅੰਗਰੇਜ਼ੀ ਦਾ ਬੋਲਬਾਲਾ ਹੈ। ਅਜਿਹੇ ਵਿਚ ਅੰਗਰੇਜ਼ੀ ਨਾਲ ਪੰਜਾਬੀ ਦੀ ਸਮੂਲਕ ਸਾਂਝ ਦਰਸਾਉਣੀ ਹੋਰ ਵੀ ਉਤਸੁਕਤਾ ਪੈਦਾ ਕਰਦੀ ਹੈ।

ਗੱਲ ਦਰਅਸਲ ਇਸ ਤਰ੍ਹਾਂ ਹੋਈ ਕਿ ਮੈਂ ਆਪਣੇ ਕਿਸੇ ਪੱਤਰਕਾਰ ਦੋਸਤ ਨੂੰ ਸੁਝਾਅ ਰਿਹਾ ਸਾਂ ਕਿ ਅੰਗਰੇਜ਼ੀ ਸ਼ਬਦ ਭeਦ ਦਾ ਪੰਜਾਬੀ ਵਿਚ ਢੁਕਵਾਂ ਅਨੁਵਾਦ ਬਿਸਤਰਾ ਨਾ ਹੋ ਕੇ ਮੰਜਾ ਹੈ, ਬਲਕਿ ਬਿਸਤਰੇ ਸਮੇਤ ਮੰਜਾ ਜਾਂ ਵਿਛਿਆ ਮੰਜਾ। ਪੰਜਾਬੀ ਦੀਆਂ ਅਖਬਾਰਾਂ ਵਿਚ ਆਮ ਹੀ ਇਸ ਤਰ੍ਹਾਂ ਦੀ ਖਬਰ ਹੁੰਦੀ ਹੈ, ‘ਫਲਾਣੀ ਥਾਂ ਖੁਲ੍ਹੇਗਾ 200 ਬਿਸਤਰਿਆਂ ਵਾਲਾ ਹਸਪਤਾਲ।’ ਮੇਰੀ ਜਾਚੇ ਇਥੇ ‘200 ਮੰਜਿਆਂ ਵਾਲਾ ਹਸਪਤਾਲ’ ਵਧੇਰੇ ਢੁਕਵਾਂ ਹੋਵੇਗਾ। ਇਸ ਪ੍ਰਸਤਾਵ ਦੀ ਵਿਆਖਿਆ ਕਰਨ ਲਈ ਅੰਗਰੇਜ਼ੀ ਬੈੱਡ ਸ਼ਬਦ ਦੀ ਜਨਮ ਕੁੰਡਲੀ ਫਰੋਲਣੀ ਪਵੇਗੀ।
ਕਹਿੰਦੇ ਹਨ, ਬੈੱਡ ਅਤੇ ਮੈਟਰੈਸ ਦੀ ਕਾਢ ਉਤਰ ਪੱਥਰ ਕਾਲ ਵਿਚ ਹੋਈ। ਬੈੱਡ ਅਰਥਾਤ ਮੰਜੇ ਧਰਤੀ ਤੋਂ ਉਚੀ ਥਾਂ ਰੱਖੇ ਜਾਂਦੇ ਸਨ ਤਾਂ ਕਿ ਲੰਮੇ ਪੈਣ ਵਾਲੇ ਦਾ ਮਿੱਟੀ ਘੱਟੇ ਅਤੇ ਕੀੜੇ ਮਕੌੜਿਆਂ ਤੋਂ ਬਚਾਅ ਹੋ ਸਕੇ। ਪਹਿਲੇ ਪਹਿਲ ਮੈਟਰੈਸ ਜਾਂ ਵਿਛਾਉਣਾ ਘਾਹ ਫੂਸ ਤੇ ਪੱਤਿਆਂ ਦਾ ਹੀ ਹੋਵੇਗਾ। ਪੁਸ਼ਟੀ ਵਜੋਂ ਪੰਜਾਬੀ ਸ਼ਬਦ ਮੰਜਾ ਮਚਾਣ ਜਾਂ ਮੰਚ ਤੋਂ ਬਣਿਆ ਹੈ-ਮੰਚ ਵਿਚ ਉਚਾ ਉਠਣ ਦੇ ਭਾਵ ਹਨ। ਪਰ ਅੱਜ ਅਸੀਂ ਬਾਤ ਮੰਜੇ ਦੀ ਨਹੀਂ, ਬੈੱਡ ਦੀ ਪਾਉਣ ਲੱਗੇ ਹਾਂ। ਪ੍ਰਾਕ-ਜਰਮਨ ਵਿਚ ਬੈੱਡ ਸ਼ਬਦ ਦਾ ਰੂਪ ਸੀ, ਭਅਦਜਅਮ ਜਿਸ ਦਾ ਅਰਥ ਸੀ, ਧਰਤੀ ਪੁੱਟ ਕੇ ਬਣਾਈ ਸੌਣ ਦੀ ਜਗ੍ਹਾ। ਇਸ ਦਾ ਮਤਲਬ ਹੈ ਕਿ ਪਹਿਲਾਂ ਟੋਆ ਪੁੱਟ ਕੇ ਸੌਂਦੇ ਸਨ-ਸ਼ਾਇਦ ਮਿੱਟੀ ਘੱਟੇ, ਕੀੜੇ ਮਕੌੜਿਆਂ ਅਤੇ ਤੀਬਰ ਮੌਸਮ ਦੀ ਕਰੋਪੀ ਤੋਂ ਬਚਣ ਲਈ।
ਭਅਦਜਅਮ ਸ਼ਬਦ ਤੋਂ ਹੋਰ ਜਰਮੈਨਿਕ ਭਾਸ਼ਾਵਾਂ ਜਿਵੇਂ ਪੁਰਾਣੀ ਫਰੀਜ਼ੀਅਨ, ਪੁਰਾਣੀ ਸੈਕਸਨ, ਮੱਧਕਾਲੀ ਡੱਚ, ਪੁਰਾਣੀ ਨੌਰਸ, ਗੌਥਿਕ ਅਤੇ ਪੁਰਾਣੀ ਜਰਮਨ ਵਿਚ ਥੋੜ੍ਹੇ-ਬਹੁਤੇ ਭੇਦ ਨਾਲ ਮੰਜੇ ਦੇ ਅਰਥਾਂ ਵਾਲੇ ਸ਼ਬਦ ਸਾਹਮਣੇ ਆਏ। ਅੰਗਰੇਜ਼ੀ ਬੈੱਡ ਦੇ ਮੁੱਖ ਤੌਰ ‘ਤੇ ਦੋ ਅਰਥ ਹਨ-ਮੰਜਾ ਅਤੇ ਕਿਆਰੀ। ਸਪੱਸ਼ਟ ਹੈ ਕਿ ਵੱਟਾਂ ਨਾਲ ਘਿਰੀ ਖੇਤ ਜਾਂ ਬਾਗ ਆਦਿ ਦੀ ਕਿਆਰੀ ਵੀ ਇਕ ਤਰ੍ਹਾਂ ਪੁੱਟੀ ਹੋਈ ਜਗ੍ਹਾ ਹੀ ਹੈ, ਜਾਣੋ ਇਸ ਵਿਚ ਬੀਜਾਂ ਜਾਂ ਪੌਦਿਆਂ ਨੂੰ ਸੁਆਇਆ ਜਾਂਦਾ ਹੈ। ਇਸੇ ਭਾਵ ਤੋਂ ਸਮੁੰਦਰ, ਨਦੀ, ਝੀਲ ਆਦਿ ਦੇ ਥੱਲੇ ਨੂੰ ਵੀ ਬੈੱਡ ਕਿਹਾ ਜਾਂਦਾ ਹੈ। ਜਾਨਵਰ ਥੱਲੇ ਹੀ ਸੌਂਦੇ ਹਨ, ਕਈ ਜਮੀਨ ਨੂੰ ਕੁਝ ਪੁੱਟ ਕੇ ਜਾਂ ਖੋਦ ਕੇ ਵੀ ਸੌਂਦੇ ਹਨ। ਇਸ ਤਰ੍ਹਾਂ ਬੈੱਡ ਦੇ ਦੋਵੇਂ ਅਰਥ ਅੰਤਰ ਸਬੰਧਤ ਹਨ। ਕਿਹਾ ਜਾ ਸਕਦਾ ਹੈ ਕਿ ਸਮੁੰਦਰ ਆਦਿ ਦਾ ਥੱਲਾ ਉਨ੍ਹਾਂ ਦੇ ਟਿਕਣ ਦੀ ਥਾਂ ਹੈ। ਮੰਚ ਸ਼ਬਦ ਵਿਚ ਵੀ ਟਿਕਾਉਣ ਦੇ ਭਾਵ ਹੀ ਹਨ।
ਭਾਰੋਪੀ ਮੂਲ ਭਹeਦਿ ਵਿਚ ਖੋਭਣ, ਚੋਭਣ, ਪੁੱਟਣ, ਖੋਦਣ, ਦੁਫਾੜ ਕਰਨ, ਪਾੜਨ ਦੇ ਭਾਵ ਹਨ। ਇਸੇ ਤੋਂ ਲਾਤੀਨੀ ਵਿਚ ਸ਼ਬਦ ਬਣਿਆ ਾਂੋਸਸਅ ਜਿਸ ਦਾ ਅਰਥ ਹੈ-ਖਾਈ, ਟੋਆ। ਸਰੀਰ-ਰਚਨਾ ਵਿਗਿਆਨ ਵਿਚ ਾਂੋਸਸਅ ਹੱਡੀ ਆਦਿ ਵਿਚਲੇ ਡੂੰਘ ਨੂੰ ਆਖਦੇ ਹਨ। ਇਥੇ ḔਭḔ ਧੁਨੀ ḔਫḔ ਵਿਚ ਬਦਲੀ ਹੈ। ਮੰਜੇ ਦੇ ਅਰਥ ਵਾਲਾ ਬੈੱਡ ਸ਼ਬਦ ਇਸੇ ਭਾਰੋਪੀ ਮੂਲ ਤੋਂ ਹਾਸਿਲ ਹੋਇਆ ਹੈ। ਪਹਿਲੀਆਂ ਵਿਚ ਬੈੱਡ ਇਕ ਪੁੱਟੀ ਹੋਈ ਜਗ੍ਹਾ ਰਹੀ ਹੋਵੇਗੀ। ਬਰਤਾਨੀਆ ਦੀ ਇਕ ਪੁਰਾਣੀ ਕੈਲਟਿਕ ਭਾਸ਼ਾ ਬਰੈਟਨ ਵਿਚ ‘ਬੇਜ਼’ ਦਾ ਅਰਥ ਹੈ-ਕਬਰ, ਜਿਥੇ ਮਨੁੱਖ ਸਦੀਵੀ ਤੌਰ ‘ਤੇ ਸੌਂਦਾ ਹੈ।
ਅੰਗਰੇਜ਼ੀ ਬਿਟ (ਭਟਿ) ਬਹੁਅਰਥਕ ਸ਼ਬਦ ਹੈ। ਇਸ ਦਾ ਮੁੱਖ ਅਤੇ ਮਧਯੁਗੀ ਅਰਥ ਹੈ, ਟੁਕੜਾ। ਕਿਸੇ ਚੀਜ਼ ਨੂੰ ਪਾੜ੍ਹ ਕੇ ਅਸੀਂ ਇਸ ਦੇ ਟੁਕੜੇ ਕਰ ਦਿੰਦੇ ਹਾਂ। ਸਮੇਂ ਦੇ ਪ੍ਰਸੰਗ ਵਿਚ ਇਹ ਜ਼ਰਾ, ਬਿੰਦ ਦਾ ਅਰਥ ਦਿੰਦਾ ਹੈ, ੀ ਾeਲਲ ਅਸਲeeਪ ਅ ਬਟਿ ਅਰਥਾਤ ਮੈਂ ਬਿੰਦ ਕੁ ਸੁੱਤਾ। ਕੰਪਿਊਟਰ ਵਿਗਿਆਨ ਦੀ ਭਾਸ਼ਾ ਵਿਚ ਸੂਚਨਾ ਦੀ ਨਿੱਕੀ ਤੋਂ ਨਿੱਕੀ ਇਕਾਈ ਨੂੰ ਬਿਟ ਕਿਹਾ ਜਾਂਦਾ ਹੈ। ਅੰਗਰੇਜ਼ੀ ਭਟਿe ਦਾ ਅਰਥ ਹੈ, ਵੱਢਣਾ। ਨਾਂਵ ਵਜੋਂ ਇਸ ਦਾ ਇਕ ਅਰਥ ਬੁਰਕੀ ਜਾਂ ਗਰਾਹੀ ਵੀ ਹੈ ਜੋ ਮੂੰਹ ਰਾਹੀਂ ਵੱਢੀ ਹੋਈ ਮਾਤਰਾ ਹੀ ਹੈ। ਦੂਸਰੇ ਨੂੰ ਸਵਾਦੀ ਚੀਜ਼ ਖਾਂਦਿਆਂ ਦੇਖ ਕੇ ਅਸੀਂ ਆਮ ਹੀ ਕਹਿ ਦਿੰਦੇ ਹਾਂ, ‘ਇਕ ਬਾਈਟ ਮੈਨੂੰ ਵੀ ਦੇ ਦੇਹ।’ ਇਸ ਦਾ ਅਰਥ ਭੋਰਾ ਵੀ ਹੈ। ਮੱਛੀ ਫੜ੍ਹਨ ਵਾਲੀ ਕੁੰਡੀ ਨੂੰ ਲਾਏ ਤਾਮੇ ਜਾਂ ਭਿੱਤੀ ਨੂੰ ਅੰਗਰੇਜ਼ੀ ਵਿਚ ਬੇਟ ਕਹਿੰਦੇ ਹਨ। ਇਕ ਵਿਚਾਰ ਹੈ ਕਿ ਇਤਾਲਵੀ ਭਾਸ਼ਾ ਤੋਂ ਆਏ ਸ਼ਬਦ ਪੀਜ਼ਾ ਦਾ ਮੁਢਲਾ ਅਰਥ ਵੀ ਰੋਟੀ ਦਾ ਟੁਕੜਾ, ਬੁਰਕੀ, ਗਰਾਹੀ, ਚੱਕ ਆਦਿ ਹੈ। ਇਸ ਦੇ ਟਾਕਰੇ ਪੰਜਾਬੀ ਟੁੱਕ (ਰੋਟੀ-ਟੁੱਕ) ਰੱਖਿਆ ਜਾ ਸਕਦਾ ਹੈ, Ḕਟੁੱਕ ਖੋਹ ਲਏ ਕਾਂਵਾਂ।’ ਟੁੱਕ ਵੀ ਟੁਕੜਾ ਹੀ ਹੈ। ਉਂਜ ਸਾਡੀ ਆਲੂਆਂ ਦੀ ਟਿੱਕੀ ਵੀ ਕਿਹੜਾ ਪੀਜ਼ੇ ਨਾਲੋਂ ਘੱਟ ਹੈ!
ਬਹੁਤਿਆਂ ਨੇ ਚਪਟੀ ਜਿਹੀ ਪੀਟਾ (ਬਰੈੱਡ) ਖਾਧੀ ਹੋਵੇਗੀ। ਇਹ ਦੂਹਰੀ ਕਰਕੇ ਬਣੀ ਤਹਿ ਵਿਚ ਖਾਣ ਵਾਲੀਆਂ ਚੀਜ਼ਾਂ ਭਰ ਕੇ ਖਾਧੀ ਜਾਂਦੀ ਹੈ। ਅੰਗਰੇਜ਼ੀ ਾਂਸਿਸਿਨ (ਵਿਖੰਡਨ, ਪਾਟਣ, ਛੇਕ ਆਦਿ) ਅਤੇ ਾਂਸਿਸੁਰe (ਦਰਾੜ, ਪਾਟ) ਵੀ ਇਸੇ ਮੂਲ ਨਾਲ ਜਾ ਜੁੜਦੇ ਹਨ। ਇਹ ਲਾਤੀਨੀ ਤੋਂ ਆਏ ਹਨ। ਕਿਸ਼ਤੀ ਲਈ ਅੰਗਰੇਜ਼ੀ ਸ਼ਬਦ ਬੋਟ ਹੈ। ਪੁਰਾਣੇ ਜ਼ਮਾਨੇ ਵਿਚ ਦਰਖਤ ਦੇ ਤਣੇ ਨੂੰ ਖੋਖਲਾ ਕਰਕੇ ਬੋਟ ਬਣਾਈ ਜਾਂਦੀ ਸੀ। ਦੁਆਰ, ਛੇਕ, ਮੋਰੀ ਲਈ ਅੰਗਰੇਜ਼ੀ ਸ਼ਬਦ ੜeਨਟ ਹੈ। ਭੂੰਡ ਜਾਂ ਭੌਰੇ ਲਈ ਅੰਗਰੇਜ਼ੀ ਦਾ ਇਕ ਸ਼ਬਦ ਹੈ, ਬੀਟਲ। ਇਸ ਦਾ ਸ਼ਾਬਦਿਕ ਅਰਥ ਹੋਵੇਗਾ ਵੱਢਣ ਜਾਂ ਕੱਟਣ ਵਾਲਾ ਕੀੜਾ। ਇਨ੍ਹਾਂ ਸਾਰੇ ਸ਼ਬਦਾਂ ਵਿਚ ਛੇਕ ਕਰਨ, ਪੁੱਟਣ, ਪਾੜ੍ਹਨ, ਤੋੜਨ, ਦਰਾੜ ਪਾਉਣ ਜਾਂ ਅਜਿਹੀਆਂ ਕ੍ਰਿਆਵਾਂ ਨਾਲ ਬਣੇ ਡੂੰਘ, ਛੇਕ, ਮੋਰੀ, ਟੋਏ, ਟੋਟੇ, ਟੁਕੜੇ, ਫੁੱਟਣ, ਜ਼ੱਰੇ, ਖੰਡ ਆਦਿ ਦੇ ਭਾਵ ਸਮਾਏ ਹੋਏ ਹਨ।
ਹੁਣ ਆਈਏ ਆਪਣੀ ਭਾਸ਼ਾ ਵੱਲ। ਸੰਸਕ੍ਰਿਤ ਵਿਚ ਭਾਰੋਪੀ ਮੂਲ ਭਹeਦਿ ਦੇ ਟਾਕਰੇ ਤੇ ਸੰਸਕ੍ਰਿਤ ਧਾਤੂ ḔਭਿਦḔ ਆਉਂਦਾ ਹੈ ਜਿਸ ਵਿਚ ਛੇਕ, ਤੇੜ, ਪਾੜ, ਦਰਾੜ ਆਦਿ ਦੇ ਭਾਵ ਹਨ। ਇਸ ਤੋਂ ਪੰਜਾਬੀ ਦਾ ਜਾਣਿਆ-ਪਛਾਣਿਆ ਸ਼ਬਦ ਬਣਿਆ ਹੈ, ਭੇਦ ਜਿਸ ਦਾ ਮੁੱਖ ਅਰਥ ਤਾਂ ਛੇਕ ਹੀ ਹੈ ਪਰ ਪੰਜਾਬੀ ਵਿਚ ਵਧੇਰੇ ਪ੍ਰਚਲਿਤ ਅਰਥ ਹਨ-ਕਿਸਮ, ਪ੍ਰਕਾਰ। ਜਦ ਕਿਸੇ ਚੀਜ਼ ਨੂੰ ਛੇਕਿਆ ਜਾਂ ਤੋੜਿਆ ਜਾਂਦਾ ਹੈ ਤਾਂ ਇਸ ਦੇ ਵੱਖ ਵੱਖ ਟੁਕੜੇ ਹੋ ਜਾਂਦੇ ਹਨ। ਇਸ ਤਰ੍ਹਾਂ ਇਸ ਵਖਰੇਵੇਂ ਤੋਂ ਹੀ ਇਸ ਵਿਚ ਭਿੰਨਤਾ, ਕਿਸਮ, ਪ੍ਰਕਾਰ ਦੇ ਭਾਵ ਉਤਪੰਨ ਹੁੰਦੇ ਹਨ, ਮਿਸਾਲ ਵਜੋਂ ਰਾਗ ਦੇ ਕਈ ਭੇਦ ਹਨ। ਇਸ ਦਾ ਇਕ ਅਰਥ ਫਰਕ, ਅੰਤਰ ਵੀ ਹੈ। ਧਿਆਨ ਦਿਉ, ਦਰਾੜ ਸ਼ਬਦ ਵੀ ਫਰਕ ਦਾ ਅਰਥ ਦਿੰਦਾ ਹੈ। ਮਤਭੇਦ ਜਾਂ ਭੇਦਭਾਵ ਸ਼ਬਦਾਂ ਤੋਂ ਇਸ ਦੇ ਅਰਥ ਹੋਰ ਨਿਖਰਦੇ ਹਨ। ਅਸਲ ਵਿਚ ਪੰਜਾਬੀ ਦਾ ਭੇਤ ਸ਼ਬਦ ਵੀ ਭੇਦ ਦਾ ਹੀ ਇਕ ਹੋਰ ਭੇਦ ਹੈ। ਪਰ ਅਰਥ ਥੋੜ੍ਹੇ ਵੱਖਰੇ ਵੀ ਹੋ ਗਏ। ਭੇਤ ਗੁੱਝੀ ਗੱਲ, ਗੋਝ, ਓਹਲਾ, ਰਾਜ਼ ਹੈ, ਦੂਜਿਆਂ ਤੋਂ ਲੁਕਾਈ, ਜਿਸ ਨੂੰ ਦੂਜਿਆਂ ਤੋਂ ਫਰਕ ਤੇ ਜਾਂ ਆਪਣੇ ਮਨ ਦੀ ਡੁੰਘਾਈ ਵਿਚ ਰੱਖਿਆ ਗਿਆ ਹੈ, ‘ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ॥’ ਦੂਜਿਆਂ ਦੇ ਭੇਤ ਜਾਣਨ ਵਾਲਾ ਭੇਤੀ ਹੁੰਦਾ ਹੈ, ਜੋ ਕਈ ਵਾਰੀ ਘਰ ਦੀ ਲੰਕਾ ਢਾਹ ਦਿੰਦਾ ਹੈ। ਭੇਦ ਤੋਂ ਵਿਗੜ ਕੇ ਭੇਉ ਬਣਿਆ, ‘ਕਹੁ ਕਬੀਰ ਜੋ ਜਾਨੈ ਭੇਉ॥’ ਭੇਤ ਪਾਉਣਾ, ਭੇਤ ਲੈਣਾ, ਭੇਤ ਦੇਣਾ ਕੁਝ ਮੁਹਾਵਰੇ ਹਨ।
ਜਿਸ ਦਾ ਭੇਦ ਨਾ ਪਾਇਆ ਜਾ ਸਕੇ, ਉਹ ḔਅਭੇਦḔ ਹੈ। ਇਸ ਦਾ ਹੋਰ ਮਤਲਬ ਹੈ ਜੋ ਕਾਸੇ ਹੋਰ ਵਿਚ ਇਕਮਿੱਕ ਹੋ ਗਿਆ, ਸਮਾ ਗਿਆ, ਜਿਸ ਦੀ ਵੱਖਰੀ ਹੈਸੀਅਤ ਮਾਲੂਮ ਨਹੀਂ ਹੁੰਦੀ, Ḕਜਹ ਅਛਲ ਅਛੇਦ ਅਭੇਦ ਸਮਾਇਆ॥’ (ਗੁਰੂ ਅਰਜਨ ਦੇਵ)। ਭੇਦ ਤੋਂ ਭੇਉ ਦੀ ਤਰ੍ਹਾਂ ਅਭੇਦ ਤੋਂ ਵੀ ਅਭੇਵ ਬਣ ਗਿਆ, Ḕਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ॥’ (ਗੁਰੂ ਅਰਜਨ ਦੇਵ)
ਅਸੀਂ ਭੇਦ ਸ਼ਬਦ ਦਾ ਅਰਥ ਕਿਸਮ, ਪ੍ਰਕਾਰ ਆਦਿ ਜਾਣਿਆ ਹੈ। ਦਰਅਸਲ ਭਿੰਨ ਸ਼ਬਦ ਦਾ ਵੀ ਇਹੋ ਅਰਥ ਹੈ ਤੇ ਇਸ ਦਾ ਮੂਲ ਵੀ ਭਿਦ ਹੀ ਹੈ। ਭਿੰਨ ਦਾ ਅਸਲ ਭਾਵ ਹੈ-ਟੁੱਟਿਆ, ਜੁਦਾ ਹੋਇਆ ਜਿਸ ਕਰਕੇ ਇਹ ਸ਼ਬਦ ਵੱਖਰਾ, ਜੁਦਾ, ਅਲੱਗ, ਹੋਰ ਦਾ ਅਰਥ ਦੇਣ ਲਗਦਾ ਹੈ, Ḕਸਾਧ ਕੈ ਸੰਗਿ ਮਾਇਆ ਤੇ ਭਿੰਨ’, ਦੋਵੇਂ ਭਰਾ ਇਕ ਦੂਜੇ ਤੋਂ ਭਿੰਨ ਹਨ। Ḕਤਰ੍ਹਾਂ ਤਰ੍ਹਾਂḔ ਦੀ ਤਰ੍ਹਾਂ (ਵਾਂਗ) ਭਿੰਨ ਭਿੰਨ ਦੁਰੁਕਤੀ ਵਿਚ ਕਿਸੇ ਚੀਜ਼ ਦੀਆਂ ਕਈ ਕਿਸਮਾਂ ਹੋਣ ਦਾ ਭਾਵ ਹੈ। ਗਣਿਤ ਵਿਚ ਭਿੰਨ ਉਹ ਅੰਕ ਹੈ ਜੋ ਸਮੱਗਰ ਨਹੀਂ ਜਿਵੇਂ 1/2, .5 ਆਦਿ। ਭਿੰਨ ਭੇਦ ਵਿਚ ਦੋਵੇਂ ਭਰਾ ਭਰਾ ਲਗਦੇ ਸ਼ਬਦ ਸਮਾਏ ਹੋਏ ਹਨ। ਭਿੰਨ ਤੋਂ ਵਿਭਿੰਨ ਸ਼ਬਦ ਬਣਿਆ ਜਿਸ ਦਾ ਅਰਥ ਕਈ ਤਰ੍ਹਾਂ ਦੇ, ਮੁਖਤਲਿਫ ਆਦਿ ਹੈ।
ਗ਼ ਸ਼ ਰਿਆਲ ਅਨੁਸਾਰ ਭਿੰਨੀ ਭਿੰਨੀ ਵਾਸ਼ਨਾ, ਰਸਭਿੰਨਾ ਆਦਿ ਵਿਚਲਾ ਭਿੰਨੀ/ਭਿੰਨਾ ਸ਼ਬਦ ਵੀ ਇਥੇ ਥਾਂ ਸਿਰ ਹੈ ਪਰ ਇਸ ਦੀ ਵਿਆਖਿਆ ਕੁਝ ਟੇਢੀ ਜਿਹੀ ਹੈ। ਇਨ੍ਹਾਂ ਸ਼ਬਦਾਂ ਦਾ ਅਰਥ ਬਣਦਾ ਹੈ-ਭਿਜਿਆ ਹੋਇਆ, ਗਿੱਲਾ। ਮਿਸਾਲ ਵਜੋਂ ਰਸਭਿੰਨਾ ਦਾ ਅਰਥ ਹੈ, ਰਸ ਨਾਲ ਭਿੱਜਣਾ। ਭਿੱਜਣਾ ਸ਼ਬਦ ਦਾ ਮੂਲ ਅਰਥ ਫੁੱਟਣਾ, ਪਾਟਣਾ ਹੈ ਜਿਵੇਂ ਦਾਹੜੀ ਜਾਂ ਮੁੱਛਾਂ ਫੁੱਟਣਾ (ਮਸ ਭਿੱਜਣਾ=ਮੁੱਛਾਂ ਫੁੱਟਣਾ)। ਸੋ ਫੁੱਟਣਾ, ਪਾਟਣਾ ਤੋਂ ਅਸੀਂ ਭਿੱਜਣਾ ਦੇ ਅਰਥਾਂ ਵੱਲ ਵਧਦੇ ਹਾਂ। ਹਾਥੀ ਦੇ ਮਦ ਚੋਣ ਨੂੰ ਵੀ ਭੀਗਨਾ ਕਿਹਾ ਜਾਂਦਾ ਹੈ। ‘ਪਸੀਨੇ ਨਾਲ ਭਿਜਿਆ’ ਦਾ ਮਤਲਬ ‘ਪਸੀਨਾ ਫੁੱਟਿਆ’ ਜਿਸ ਨੇ ਸਰੀਰ ਗਿੱਲਾ ਕਰ ਦਿੱਤਾ। ਕੰਧ ਦੇ ਅਰਥ ਵਾਲਾ ਇਕ ਸ਼ਬਦ ਹੈ, ਭੀਤ ਜਾਂ ਭੀਤੀ, ਜਿਵੇਂ ਬਾਲੂ ਕੀ ਭੀਤ। ਇਸ ਦਾ ਇਕ ਰੂਪ ਭਿਤ ਵੀ ਹੈ,
ਹਸਦੀ ਹਸਦੀ ਖੋਹਲ ਦੋਵੇਂ ਭਿੱਤ ਨੀ,
ਨਾਲ ਸਵਾਗਤ ਦਿਲ ਰਾਹੀ ਦਾ ਜਿੱਤ ਨੀ।
ਮਾਖਿਉਂ ਭਿੱਜਾ ਬੋਲ ਕੋਈ ਚਾ ਬੋਲ ਨੀ,
ਘੜਾ ਸ਼ਹਿਦ ਦਾ ਚੁੱਕੀ ਬਹਿ ਜਾ ਕੋਲ ਨੀ। (ਪ੍ਰੋ. ਮੋਹਨ ਸਿੰਘ)
ਦਰਵਾਜ਼ਾ ਬੰਦ ਕਰਨ ਨੂੰ ਭਿਤ ਮੇਲਣਾ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਵਿਚ ਪਾਈ ਜਾਂਦੀ ਰੇਤਲੀ ਪਹਾੜੀ ਨੂੰ ਭੀਤ ਕਿਹਾ ਜਾਂਦਾ ਹੈ। ‘ਬਾਰੂਭੀਤ ਬਨਾਈ ਰਚਿ ਪਚਿ।’ ਇਸ ਦਾ ਇਕ ਅਰਥ ਦਰਵਾਜ਼ਾ ਜਾਂ ਕਿਵਾੜ ਵੀ ਕੀਤਾ ਜਾਦਾ ਹੈ, Ḕਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ॥’ (ਗੁਰੂ ਅਰਜਨ ਦੇਵ)। ਇਹ ਸਾਰੇ ਰੁਪਾਂਤਰ ਭਿਦ ਧਾਤੂ ਦੀ ਪੈਦਾਵਾਰ ਹਨ ਤੇ ਇਨ੍ਹਾਂ ਦਾ ਸੰਸਕ੍ਰਿਤ ਰੂਪ ਹੈ, ਭਿਤਿ। ਕੋਈ ਕੰਧ ਜਾਂ ਦੀਵਾਰ ਕਿਸੇ ਥਾਂ ਨੂੰ ਦੋ ਹਿੱਸਿਆਂ ਵਿਚ ਵੰਡ ਦਿੰਦੀ ਹੈ ਜਾਂ ਕਹਿ ਲਵੋ ਜੁਦਾ ਕਰ ਦਿੰਦੀ ਹੈ, ਤੋੜ ਦਿੰਦੀ ਹੈ। ਇਹੋ ਭਾਵ ਭਿਦ ਧਾਤੂ ਵਿਚ ਹਨ।